AQI
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2025

ਬੱਬੂ ਮਾਨ ਦੇ ਸ਼ੋਅ ‘ਚ ਹੰਗਾਮਾ, ਪੁਲਿਸ ਨੇ ਦਿੱਤੀ ਵਾਰਨਿੰਗ- ਸ਼ਾਂਤ ਹੋ ਜਾਓ ਨਹੀਂ ਤਾਂ ਕੈਂਸਿਲ ਹੋਵੇਗਾ ਸ਼ੋਅ

ਮੋਹਾਲੀ ਦੇ ਬੱਲੋਮਾਜਰਾ ਪਿੰਡ ਵਿੱਚ ਇੱਕ ਕਬੱਡੀ ਟੂਰਨਾਮੈਂਟ ਚੱਲ ਰਿਹਾ ਸੀ। ਬੱਬੂ ਮਾਨ ਸ਼ਨੀਵਾਰ ਰਾਤ ਨੂੰ ਉੱਥੇ ਲਾਈਵ ਪ੍ਰਦਰਸ਼ਨ ਕਰ ਰਿਹਾ ਸੀ। ਪ੍ਰਸ਼ੰਸਕਾਂ ਨੇ ਰੌਲਾ ਪਾਇਆ, ਦਾਅਵਾ ਕੀਤਾ ਕਿ ਉਹਨਾਂ ਨੂੰ ਸਟੇਜ ਸਾਫ਼ ਨਹੀਂ ਦਿੱਖ ਰਿਹਾ। ਇਹ ਸੁਣ ਕੇ ਪੰਜਾਬ ਪੁਲਿਸ ਐਕਸ਼ਨ ਵਿੱਚ ਆ ਗਈ।

ਬੱਬੂ ਮਾਨ ਦੇ ਸ਼ੋਅ 'ਚ ਹੰਗਾਮਾ, ਪੁਲਿਸ ਨੇ ਦਿੱਤੀ ਵਾਰਨਿੰਗ- ਸ਼ਾਂਤ ਹੋ ਜਾਓ ਨਹੀਂ ਤਾਂ ਕੈਂਸਿਲ ਹੋਵੇਗਾ ਸ਼ੋਅ
ਬੱਬੂ ਮਾਨ ਦੇ ਸ਼ੋਅ ‘ਚ ਹੰਗਾਮਾ, ਪੁਲਿਸ ਨੇ ਦਿੱਤੀ ਵਾਰਨਿੰਗ ਸ਼ਾਂਤ ਹੋ ਜਾਓ ( pic credit : social media )
tv9-punjabi
| Updated On: 16 Feb 2026 13:02 PM IST

ਮੋਹਾਲੀ ਵਿੱਚ ਇੱਕ ਕਬੱਡੀ ਟੂਰਨਾਮੈਂਟ ਦੌਰਾਨ, ਪੰਜਾਬੀ ਗਾਇਕ ਬੱਬੂ ਮਾਨ ਦੇ ਖੁੱਲ੍ਹੇ ਅਖਾੜੇ ਵਿੱਚ ਭੀੜ ਬੇਕਾਬੂ ਹੋ ਗਈ। ਗਾਇਕ ਮਾਨ ਨੇ ਵਾਰ-ਵਾਰ ਪ੍ਰਸ਼ੰਸਕਾਂ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ, ਪਰ ਉਹ ਨਹੀਂ ਰੁਕੇ। ਇੱਥੋਂ ਤੱਕ ਕਿ ਲਾਈਵ ਦਿਖਾ ਰਿਹਾ ਕੈਮਰਾ ਵੀ ਥੱਲੇ ਡਿੱਗ ਪਿਆ।

ਇਹ ਦੇਖ ਕੇ, ਪੰਜਾਬ ਪੁਲਿਸ ਐਕਸ਼ਨ ਵਿੱਚ ਆ ਗਈ। ਮੋਹਾਲੀ ਦੇ ਪੁਲਿਸ ਸੁਪਰਡੈਂਟ ਨੇ ਮਾਇਕ ਆਪਣੇ ਹੱਥ ਵਿੱਚ ਲੈ ਲਿਆ। ਉਨ੍ਹਾਂ ਨੇ ਸਪੱਸ਼ਟ ਤੌਰ ‘ਤੇ ਐਲਾਨ ਕੀਤਾ ਕਿ ਜੇਕਰ ਉਹ ਪੰਜ ਮਿੰਟਾਂ ਦੇ ਅੰਦਰ ਸ਼ਾਂਤ ਨਹੀਂ ਹੋਏ, ਤਾਂ ਪ੍ਰੋਗਰਾਮ ਬੰਦ ਕਰ ਦਿੱਤਾ ਜਾਵੇਗਾ। ਗਾਇਕ, ਪੁਲਿਸ ਅਤੇ ਟੂਰਨਾਮੈਂਟ ਪ੍ਰਬੰਧਕਾਂ ਨਾਲ ਬੇਨਤੀ ਕਰਨ ਤੋਂ ਬਾਅਦ, ਪ੍ਰਸ਼ੰਸਕ ਸ਼ਾਂਤ ਹੋ ਗਏ।

ਮੋਹਾਲੀ ਵਿੱਚ ਇੱਕ ਕਬੱਡੀ ਟੂਰਨਾਮੈਂਟ ਦੌਰਾਨ ਕਬੱਡੀ ਖਿਡਾਰੀ ਰਾਣਾ ਬਲਾਚੌਰੀਆ ਦੇ ਕਤਲ ਤੋਂ ਬਾਅਦ ਪੁਲਿਸ ਜਾਂਚ ਦੇ ਘੇਰੇ ਵਿੱਚ ਹੈ। ਹਾਈ ਕੋਰਟ ਨੇ ਇਸ ਮਾਮਲੇ ਦੇ ਸਬੰਧ ਵਿੱਚ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੂੰ ਵੀ ਤਲਬ ਕੀਤਾ ਹੈ ਅਤੇ ਸਖ਼ਤ ਫਟਕਾਰ ਲਗਾਈ ਹੈ।

ਜਾਣੋ ਕਿਵੇਂ ਮੱਚੀ ਹਫੜਾ-ਦਫੜੀ

ਮੋਹਾਲੀ ਦੇ ਬੱਲੋਮਾਜਰਾ ਪਿੰਡ ਵਿੱਚ ਇੱਕ ਕਬੱਡੀ ਟੂਰਨਾਮੈਂਟ ਚੱਲ ਰਿਹਾ ਸੀ। ਬੱਬੂ ਮਾਨ ਸ਼ਨੀਵਾਰ ਰਾਤ ਨੂੰ ਉੱਥੇ ਲਾਈਵ ਪ੍ਰਦਰਸ਼ਨ ਕਰ ਰਿਹਾ ਸੀ। ਪ੍ਰਸ਼ੰਸਕਾਂ ਨੇ ਰੌਲਾ ਪਾਇਆ, ਦਾਅਵਾ ਕੀਤਾ ਕਿ ਉਹਨਾਂ ਨੂੰ ਸਟੇਜ ਸਾਫ਼ ਨਹੀਂ ਦਿੱਖ ਰਿਹਾ। ਸ਼ੋਅ ਹੁਣੇ ਸ਼ੁਰੂ ਹੀ ਹੋਇਆ ਸੀ , ਇਸ ਬਾਰੇ ਪਤਾ ਲੱਗਣ ‘ਤੇ, ਗਾਇਕ ਬੱਬੂ ਮਾਨ ਨੇ ਪ੍ਰਸ਼ੰਸਕਾਂ ਦੀ ਮੰਗ ਦਾ ਜਵਾਬ ਦਿੰਦੇ ਹੋਏ, ਲਾਈਵ ਪ੍ਰਸਾਰਣ ਕੈਮਰੇ ਸਾਹਮਣੇ ਤੋਂ ਹਟਾ ਦਿੱਤੇ। ਉਸਨੇ ਕੈਮਰਾਮੈਨ ਨੂੰ ਕਿਹਾ ਕਿ ਉਹ ਸਾਈਡ ਤੋਂ ਐਂਗਲ ਬਣਾਉਣ। ਇਸ ਤੋਂ ਬਾਅਦ, ਬੱਬੂ ਮਾਨ ਨੇ ਅੱਧੇ ਘੰਟੇ ਲਈ ਪ੍ਰਦਰਸ਼ਨ ਕੀਤਾ।

ਇਸ ਤੋਂ ਬਾਅਦ, ਪ੍ਰਸ਼ੰਸਕ ਅਚਾਨਕ ਬੇਕਾਬੂ ਹੋ ਗਏ। ਉਨ੍ਹਾਂ ਨੇ ਇੱਕ ਦੂਜੇ ਨੂੰ ਧੱਕਾ ਦੇਣਾ ਸ਼ੁਰੂ ਕਰ ਦਿੱਤਾ, ਜਿਸ ਨਾਲ ਵਿਵਸਥਾ ਵਿਗੜ ਗਈ। ਇਹ ਦੇਖ ਕੇ, ਬੱਬੂ ਮਾਨ ਨੇ ਕਿਹਾ ਕਿ ਬਹੁਤ ਮੁਸ਼ਕਲ ਨਾਲ ਇਜਾਜ਼ਤ ਮਿਲੀ ਹੈ ਅਤੇ ਸਾਰਿਆਂ ਨੂੰ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ, ਪਰ ਫੈਨਸ ਨਹੀਂ ਮੰਨੇ। ਸਥਿਤੀ ਨੂੰ ਹੱਥੋਂ ਨਿਕਲਦਾ ਦੇਖ ਕੇ, ਪੁਲਿਸ ਅਲਰਟ ਹੋ ਗਈ। ਬੱਬੂ ਮਾਨ ਨੂੰ ਗਾਉਣ ਤੋਂ ਰੋਕ ਦਿੱਤਾ ਗਿਆ।

SP ਨੇ ਮਾਇਕ ਫੜਿਆ ਅਤੇ ਚੇਤਾਵਨੀ ਦੀਤੀ

ਮੋਹਾਲੀ ਦੇ SP ਮਨਪ੍ਰੀਤ ਸਿੰਘ ਨੇ ਮਾਇਕ ਨੂੰ ਫੜ ਲਿਆ । ਉਹਨਾਂ ਨੇ ਸਟੇਜ ਦੇ ਹੇਠਾਂ ਤੋਂ ਹੀ ਪ੍ਰਸ਼ੰਸਕਾਂ ਨੂੰ ਸਿੱਧੀ ਚੇਤਾਵਨੀ ਦਿੱਤੀ। ਐਸਪੀ ਨੇ ਕਿਹਾ, “ਇਹ ਮੇਰੀ ਆਖਰੀ ਚੇਤਾਵਨੀ ਹੈ। ਜੇਕਰ ਸਾਰੇ ਪੰਜ ਮਿੰਟਾਂ ਦੇ ਅੰਦਰ-ਅੰਦਰ ਸ਼ਾਂਤ ਨਹੀਂ ਹੁੰਦੇ, ਤਾਂ ਪ੍ਰੋਗਰਾਮ ਨੂੰ ਤੁਰੰਤ ਰੱਦ ਕਰ ਦਿੱਤਾ ਜਾਵੇਗਾ। ਜੇਕਰ ਕਾਨੂੰਨ ਵਿਵਸਥਾ ਦੀ ਸਮੱਸਿਆ ਪੈਦਾ ਹੁੰਦੀ ਹੈ, ਤਾਂ ਮੈਂ ਕਿਸੇ ਨੂੰ ਵੀ ਨਹੀਂ ਬਖਸ਼ਾਂਗਾ।”

ਮਾਨ ਨੇ ਕਿਹਾ, “ਮੈਂ ਤਾਂ ਹੀ ਗਾਵਾਂਗਾ ਜੇਕਰ ਤੁਸੀਂ ਸ਼ਾਂਤ ਰਹੋਗੇ”

ਇਸ ਤੋਂ ਬਾਅਦ, ਬੱਬੂ ਮਾਨ ਨੇ ਮਾਇਕ ਚੁੱਕਿਆ ਅਤੇ ਪੁਲਿਸ ਅਧਿਕਾਰੀ ਨੂੰ ਪੰਜਾਬ ਦਾ ਮਾਣ ਕਿਹਾ, ਕਿਹਾ ਕਿ ਸੁਰੱਖਿਆ ਨਾਲ ਕੋਈ ਸਮਝੌਤਾ ਨਹੀਂ ਕੀਤਾ ਜਾਵੇਗਾ। ਮਾਨ ਨੇ ਕਿਹਾ, “ਐਸਪੀ ਸਾਡੇ ਲਈ ਬਹੁਤ ਖਾਸ ਹਨ। ਉਹ ਮੇਰੀ ਬੇਨਤੀ ਮੰਨ ਗਏ ਹਨ। ਜੇਕਰ ਤੁਸੀਂ ਸਾਰੇ ਅਗਲੇ 20-24 ਮਿੰਟਾਂ ਲਈ ਸ਼ਾਂਤ ਰਹੋਗੇ, ਤਾਂ ਹੀ ਮੈਂ ਗਾਉਣਾ ਜਾਰੀ ਰੱਖਾਂਗਾ।”

ਪੁਲਿਸ ਦੀ ਚੇਤਾਵਨੀ ਅਤੇ ਬੱਬੂ ਮਾਨ ਦੀ ਅਪੀਲ ਦਾ ਪ੍ਰਸ਼ੰਸਕਾਂ ‘ਤੇ ਅਸਰ ਪਿਆ। ਉਹ ਸ਼ਾਂਤ ਹੋ ਗਏ। ਪੁਲਿਸ ਦੀਆਂ ਸਖ਼ਤ ਹਦਾਇਤਾਂ ਤੋਂ ਬਾਅਦ, ਮਾਨ ਨੇ ਆਪਣਾ ਪ੍ਰਦਰਸ਼ਨ ਦੁਬਾਰਾ ਸ਼ੁਰੂ ਕੀਤਾ। ਬੱਬੂ ਮਾਨ ਨੇ ਫਿਰ ਗਾਉਣਾ ਸ਼ੁਰੂ ਕਰ ਦਿੱਤਾ, ਅਤੇ ਪ੍ਰਸ਼ੰਸਕ ਖੁਸ਼ ਹੋ ਗਏ।

Follow Us
ਮੁਹਾਲੀ ਵਿੱਚ ਪ੍ਰੋਗਰੈਸਿਵ ਪੰਜਾਬ ਇਨਵੈਸਟਰਜ਼ ਸਮਿਟ ਦੀ ਸ਼ੁਰੂਆਤ, ਸੀਐਮ ਬੋਲੇ - ਮਿਲੇਗੀ ਹਰ ਸਹੂਲਤ
ਮੁਹਾਲੀ ਵਿੱਚ ਪ੍ਰੋਗਰੈਸਿਵ ਪੰਜਾਬ ਇਨਵੈਸਟਰਜ਼ ਸਮਿਟ ਦੀ ਸ਼ੁਰੂਆਤ, ਸੀਐਮ ਬੋਲੇ - ਮਿਲੇਗੀ ਹਰ ਸਹੂਲਤ...
ਮੱਧ ਪੂਰਬ ਤਣਾਅ ਵਿਚਾਲੇ PM ਮੋਦੀ ਦੀ ਈਰਾਨੀ ਰਾਸ਼ਟਰਪਤੀ ਨਾਲ ਗੱਲਬਾਤ
ਮੱਧ ਪੂਰਬ ਤਣਾਅ ਵਿਚਾਲੇ PM ਮੋਦੀ ਦੀ ਈਰਾਨੀ ਰਾਸ਼ਟਰਪਤੀ ਨਾਲ ਗੱਲਬਾਤ...
ਪੰਜਾਬ ਵਿਧਾਨਸਭਾ 'ਚ ਉੱਠੇ UPSC 'ਤੇ ਸਵਾਲ, MLA ਗਿਆਸਪੁਰਾ ਨੇ ਲਗਾਏ ਨੰਬਰਾਂ 'ਚ ਹੇਰਾਫੇਰੀ ਦੇ ਇਲਜਾਮ
ਪੰਜਾਬ ਵਿਧਾਨਸਭਾ 'ਚ ਉੱਠੇ UPSC 'ਤੇ ਸਵਾਲ, MLA ਗਿਆਸਪੁਰਾ ਨੇ ਲਗਾਏ ਨੰਬਰਾਂ 'ਚ ਹੇਰਾਫੇਰੀ ਦੇ ਇਲਜਾਮ...
India Secures Hormuz Passage: ਹੋਰਮੁਜ਼ ਤੋਂ ਮੁੰਬਈ ਪਹੁੰਚਿਆ ਭਾਰਤੀ ਤੇਲ ਜਹਾਜ਼ , ਈਰਾਨ ਨੇ ਦਿੱਤਾ ਸੁਰੱਖਿਅਤ ਮਾਰਗ ਦਾ ਭਰੋਸਾ
India Secures Hormuz Passage: ਹੋਰਮੁਜ਼ ਤੋਂ ਮੁੰਬਈ ਪਹੁੰਚਿਆ ਭਾਰਤੀ ਤੇਲ ਜਹਾਜ਼ , ਈਰਾਨ ਨੇ ਦਿੱਤਾ ਸੁਰੱਖਿਅਤ ਮਾਰਗ ਦਾ ਭਰੋਸਾ...
ਖਹਿਰਾ ਦੀ ਔਰਤਾਂ 'ਤੇ ਵਿਵਾਦਿਤ ਪੋਸਟ 'ਤੇ ਵਿਧਾਨਸਭਾ 'ਚ ਮੁੜ ਹੰਗਾਮਾ, ਕੀ ਬੋਲੇ AAP ਵਿਧਾਇਕ?
ਖਹਿਰਾ ਦੀ ਔਰਤਾਂ 'ਤੇ ਵਿਵਾਦਿਤ ਪੋਸਟ 'ਤੇ ਵਿਧਾਨਸਭਾ 'ਚ ਮੁੜ ਹੰਗਾਮਾ, ਕੀ ਬੋਲੇ AAP ਵਿਧਾਇਕ?...
LPG ਸੰਕਟ ਅਤੇ ਈਰਾਨ-ਇਜ਼ਰਾਈਲ ਯੁੱਧ, ਆਮ ਆਦਮੀ 'ਤੇ ਅਸਰ ਰੋਕਣ ਲਈ ਭਾਰਤ ਸਰਕਾਰ ਦੀ ਰਣਨੀਤੀ
LPG ਸੰਕਟ ਅਤੇ ਈਰਾਨ-ਇਜ਼ਰਾਈਲ ਯੁੱਧ, ਆਮ ਆਦਮੀ 'ਤੇ ਅਸਰ ਰੋਕਣ ਲਈ ਭਾਰਤ ਸਰਕਾਰ ਦੀ ਰਣਨੀਤੀ...
India Gas Crises: ਮਿਡਿਲ ਈਸਟ ਜੰਗ ਦਾ LPG ਸਪਲਾਈ 'ਤੇ ਅਸਰ, ਬਲੈਕ ਮਾਰਕੀਟਿੰਗ, ਜਨਤਾ ਪਰੇਸ਼ਾਨ
India Gas Crises: ਮਿਡਿਲ ਈਸਟ ਜੰਗ ਦਾ LPG ਸਪਲਾਈ 'ਤੇ ਅਸਰ, ਬਲੈਕ ਮਾਰਕੀਟਿੰਗ, ਜਨਤਾ ਪਰੇਸ਼ਾਨ...
ਏਅਰਪੋਰਟ ਤੇ ਮਹਿੰਗੇ ਖਾਣੇ ਦਾ ਮੁੱਦਾ ਫਿਰ ਉੱਠਿਆ, ਰਾਘਵ ਚੱਢਾ ਨੇ ਸੰਸਦ 'ਚ ਕਹੀ ਇਹ ਗੱਲ
ਏਅਰਪੋਰਟ ਤੇ ਮਹਿੰਗੇ ਖਾਣੇ ਦਾ ਮੁੱਦਾ ਫਿਰ ਉੱਠਿਆ, ਰਾਘਵ ਚੱਢਾ ਨੇ ਸੰਸਦ 'ਚ ਕਹੀ ਇਹ ਗੱਲ...
Punjab Budget: ਔਰਤਾਂ ਨੂੰ ਵਿੱਤੀ ਮਦਦ ਦਾ ਵਾਅਦਾ ਪੂਰਾ, ਹੁਣ ਔਰਤਾਂ ਨੂੰ ਮਿਲਣਗੇ 1000 ਰੁਪਏ
Punjab Budget: ਔਰਤਾਂ ਨੂੰ ਵਿੱਤੀ ਮਦਦ ਦਾ ਵਾਅਦਾ ਪੂਰਾ, ਹੁਣ ਔਰਤਾਂ ਨੂੰ ਮਿਲਣਗੇ 1000 ਰੁਪਏ...