Gippy Grewal Peshi: ਪੰਜਾਬ ਦੇ ਕਲਾਕਾਰ ਗਿੱਪੀ ਗਰੇਵਾਲ ਦੀ ਮੋਹਾਲੀ ਅਦਾਲਤ ‘ਚ ਪੇਸ਼ੀ, 6 ਸਾਲ ਪੁਰਾਣਾ ਹੈ ਮਾਮਲਾ
Gippy Grewal Case In Mohali Court: ਇਹ ਮਾਮਲਾ 31 ਮਈ 2018 ਦਾ ਹੈ। ਸ਼ਾਮ 4 ਵਜੇ ਗਿੱਪੀ ਗਰੇਵਾਲ ਨੂੰ ਇੱਕ ਅਣਜਾਣ ਨੰਬਰ ਤੋਂ ਉਹਨਾਂ ਦੇ ਵਟਸਐਪ 'ਤੇ ਇੱਕ ਵੌਇਸ ਅਤੇ ਟੈਕਸਟ ਮੈਸੇਜ ਆਇਆ। ਇਸ ਮੈਸੇਜ ਵਿੱਚ ਉਹਨਾਂ ਨੂੰ ਇੱਕ ਨੰਬਰ ਦਿੱਤਾ ਗਿਆ ਸੀ। ਇਸ ਨੰਬਰ 'ਤੇ ਗੈਂਗਸਟਰ ਦਿਲਪ੍ਰੀਤ ਸਿੰਘ ਬਾਬਾ ਨਾਲ ਗੱਲ ਕਰਨ ਲਈ ਕਿਹਾ ਗਿਆ।
ਗਿੱਪੀ ਗਰੇਵਾਲ ਅਤੇ ਸਲਮਾਨ ਖਾਨ
ਅਦਾਲਤ ਚ ਪੇਸ਼ ਨਹੀਂ ਹੋਏ ਗਿੱਪੀ
ਗਿੱਪੀ ਗਰੇਵਾਲ ਦੀ ਸ਼ਿਕਾਇਤ ਤੇ ਮੁਹਾਲੀ ਪੁਲਿਸ ਨੇ ਕੇਸ ਦਰਜ ਕੀਤਾ ਸੀ। ਉਸ ਮਾਮਲੇ ਵਿੱਚ ਗਿੱਪੀ ਗਰੇਵਾਲ ਨੂੰ ਗਵਾਹੀ ਲਈ ਬੁਲਾਇਆ ਜਾ ਰਿਹਾ ਹੈ, ਪਰ ਗਿੱਪੀ ਕੋਰਟ ਵਿੱਚ ਪੇਸ਼ ਨਹੀਂ ਹੋ ਰਹੇ ਹਨ। ਜਿਸ ਸਮੇਂ ਉਨ੍ਹਾਂ ਨੂੰ ਇਹ ਧਮਕੀ ਮਿਲੀ ਸੀ, ਉਸ ਸਮੇਂ ਉਹ ਆਪਣੀ ਫਿਲਮ ‘ਕੈਰੀ ਆਨ ਜੱਟਾ 2’ ਦੀ ਪ੍ਰਮੋਸ਼ਨ ਲਈ ਪੰਜਾਬ ਤੋਂ ਬਾਹਰ ਸਨ। ਗਿੱਪੀ ਗਰੇਵਾਲ ਨੂੰ ਸਭ ਤੋਂ ਪਹਿਲਾਂ ਮੋਹਾਲੀ ਜ਼ਿਲ੍ਹਾ ਅਦਾਲਤ ਨੇ 4 ਜੁਲਾਈ ਨੂੰ ਵਾਰੰਟ ਜਾਰੀ ਕੀਤਾ ਸੀ। ਉਸ ਨੂੰ 10 ਜੁਲਾਈ ਨੂੰ ਅਦਾਲਤ ਵਿੱਚ ਪੇਸ਼ ਹੋਣ ਦਾ ਹੁਕਮ ਵੀ ਦਿੱਤਾ ਗਿਆ ਹੈ। ਪਰ ਬੇਲੀਫ਼ ਨੇ ਅਦਾਲਤ ਵਿੱਚ ਦੱਸਿਆ ਸੀ ਕਿ ਗਿੱਪੀ ਫਿਲਹਾਲ ਪੰਜਾਬ ਵਿੱਚ ਨਹੀਂ ਹੈ। ਉਨ੍ਹਾਂ ਨੂੰ ਪਤਾ ਲੱਗਾ ਕਿ ਉਹ ਕੈਨੇਡਾ ਗਿਆ ਹੋਇਆ ਸੀ। ਹਾਲਾਂਕਿ ਅਦਾਲਤ ਦਾ ਮੰਨਣਾ ਹੈ ਕਿ ਗਿੱਪੀ ਗਰੇਵਾਲ ਇਸ ਮਾਮਲੇ ਵਿੱਚ ਸ਼ਿਕਾਇਤਕਰਤਾ ਹੈ। ਨਾਲ ਹੀ, ਉਨ੍ਹਾਂ ਦੀ ਗਵਾਹੀ ਜ਼ਰੂਰੀ ਹੈ। ਅਜਿਹੇ ‘ਚ ਉਸ ਦਾ ਅਦਾਲਤ ‘ਚ ਪੇਸ਼ ਹੋਣਾ ਜ਼ਰੂਰੀ ਹੈ।ਗਿੱਪੀ ਦੇ ਨਜ਼ਦੀਕੀ ਦੇ ਘਰ ਤੇ ਚੱਲੀਆਂ ਸਨ ਗੋਲੀਆਂ
ਗਿੱਪੀ ਗਰੇਵਾਲ ਕੈਨੇਡਾ ਦੇ ਵੈਨਕੂਵਰ ਦੇ ਵਾਈਟ ਰੌਕ ਇਲਾਕੇ ‘ਚ ਰਹਿੰਦੇ ਹਨ। ਪਿਛਲੇ ਸਾਲ 25 ਨਵੰਬਰ ਨੂੰ ਉਨ੍ਹਾਂ ਦੇ ਘਰ ‘ਤੇ ਗੋਲੀਬਾਰੀ ਹੋਈ ਸੀ। ਲਾਰੈਂਸ ਗੈਂਗ ਨੇ ਇਸ ਦੀ ਜ਼ਿੰਮੇਵਾਰੀ ਲਈ ਸੀ। ਲਾਰੈਂਸ ਨੇ ਪੋਸਟ ਲਿਖ ਕੇ ਨਾ ਸਿਰਫ਼ ਜ਼ਿੰਮੇਵਾਰੀ ਲਈ, ਸਗੋਂ ਉਹਨਾਂ ਨੂੰ ਜਾਨੋਂ ਮਾਰਨ ਦੀ ਧਮਕੀ ਵੀ ਦਿੱਤੀ ਸੀ।
Follow Us
