Nora Fatehi Song Controversy: ਲਿਰਿਕਸ ‘ਤੇ ਵਿਵਾਦ ਹੋਣ ਤੋਂ ਬਾਅਦ ਯੂਟਿਊਬ ਤੋਂ ਹਟਾਇਆ ਗਿਆ ਨੋਰਾ ਫਤੇਹੀ ਦਾ ਗਾਣਾ ‘ਸਰਕੇ ਚੁਨਰ’
Nora Fatehi Song: ਨੋਰਾ ਫਤੇਹੀ ਅਤੇ ਸੰਜੇ ਦੱਤ ਦੇ ਨਵੇਂ ਗਾਣੇ 'ਸਰਕੇ ਚੁਨਰ ਤੇਰੀ ਸਰਕੇ' ਦੇ ਬੋਲਾਂ ਨੇ ਵੱਡਾ ਵਿਵਾਦ ਖੜ੍ਹਾ ਕਰ ਦਿੱਤਾ ਹੈ। ਲੋਕ ਗਾਣੇ ਦੇ ਅਸ਼ਲੀਲ ਬੋਲਾਂ ਦੀ ਆਲੋਚਨਾ ਕਰ ਰਹੇ ਹਨ। ਸੋਸ਼ਲ ਮੀਡੀਆ 'ਤੇ ਤਿੱਖੀ ਟ੍ਰੋਲਿੰਗ ਤੋਂ ਬਾਅਦ, ਹੁਣ ਗਾਣੇ ਨੂੰ ਯੂਟਿਊਬ ਤੋਂ ਹਟਾ ਦਿੱਤਾ ਗਿਆ ਹੈ।
ਯੂਟਿਊਬ ਤੋਂ ਹਟਿਆ ਨੋਰਾ ਫਤੇਹੀ ਦਾ ਗਾਣਾ
Sarke Chunar Teri Sarke Nora Fatehi Song: ਆਉਣ ਵਾਲੀ ਫਿਲਮ ‘ਕੇਡੀ: ਦ ਡੇਵਿਲ’ ਦਾ ਨਵਾਂ ਗਾਣਾ ਰਿਲੀਜ਼ ਹੋਣ ਤੋਂ ਬਾਅਦ ਹੀ ਸੁਰਖੀਆਂ ਵਿੱਚ ਹੈ, ਅਤੇ ਵਜ੍ਹਾ ਹੈ ਇਸਦੇ ਅਸ਼ਲੀਲ ਬੋਲ। ਸੰਜੇ ਦੱਤ ਅਤੇ ਨੋਰਾ ਫਤੇਹੀ ਤੇ ਫਿਲਮਾਏ ਇਸ ਗਾਣੇ ਨੇ ਸੋਸ਼ਲ ਮੀਡੀਆ ‘ਤੇ ਹੰਗਾਮਾ ਖੜਾ ਕਰ ਦਿੱਤਾ ਹੈ। ਗਾਣੇ ਦੇ ਅਸ਼ਲੀਲ ਬੋਲਾਂ ਨੇ ਵੱਡਾ ਵਿਵਾਦ ਪੈਦਾ ਕਰ ਦਿੱਤਾ ਹੈ ਅਤੇ ਲੋਕ ਇਸਦਾ ਵਿਰੋਧ ਕਰ ਰਹੇ ਹਨ। ਲਗਾਤਾਰ ਹੋ ਰਹੀ ਟ੍ਰੋਲਿੰਗ ਦੇ ਚਲਦਿਆਂ ਹੁਣ ਮੇਕਰਸ ਨੇ ਸੋਸ਼ਲ ਮੀਡੀਆ ‘ਤੇ ਭਾਰੀ ਵਿਰੋਧ ਤੋਂ ਬਾਅਦ ਹੁਣ ਨੋਰਾ ਫਤੇਹੀ ਦੇ ਗਾਣੇ Sarke Chunar Teri Sarke ਨੂੰ ਯੂਟਿਊਬ ‘ਤੇ ਪ੍ਰਾਈਵੇਟ ਕਰ ਦਿੱਤਾ ਹੈ। ਜਿਵੇਂ ਹੀ ਇਹ ਗਾਣਾ ਸਟ੍ਰੀਮਿੰਗ ਪਲੇਟਫਾਰਮ ‘ਤੇ ਰਿਲੀਜ਼ ਹੋਇਆ, ਕਈ ਯੂਜਰਸ ਨੇ ਇਸਦੇ ਅਸ਼ਲੀਲ ਬੋਲਾਂ ਅਤੇ ਵਿਜ਼ੂਅਲ ਲਈ ਨਿਰਮਾਤਾਵਾਂ ਦੀ ਜੋਰਦਾਰ ਆਲੋਚਨਾ ਕੀਤੀ।
ਫਿਲਮ “ਕੇਡੀ ਦ ਡੇਵਿਲ” ਦੇ ਗਾਣੇ “ਸਰਕੇ ਚੁਨਰ ਤੇਰੀ ਸਰਕੇ” ਨੂੰ ਰਿਲੀਜ਼ ਹੋਣ ਤੋਂ ਬਾਅਦ ਹੀ ਭਾਰੀ ਟ੍ਰੋਲਿੰਗ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਬੋਲਾਂ ਨੂੰ ਬਹੁਤ ਹੀ ਅਸ਼ਲੀਲ ਦੱਸਿਆ ਜਾ ਰਿਹਾ ਹੈ, ਜਿਸ ਕਾਰਨ ਇੰਡਸਟਰੀ ਦੇ ਬਹੁਤ ਸਾਰੇ ਲੋਕ ਵੀ ਇਸਦਾ ਵਿਰੋਧ ਕਰ ਰਹੇ ਹਨ। ਇਸ ਤੋਂ ਇਲਾਵਾ, ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਨੂੰ ਵੀ ਸ਼ਿਕਾਇਤ ਭੇਜੀ ਗਈ ਹੈ। ਵਧਦੇ ਹੰਗਾਮੇ ਦੇ ਮੱਦੇਨਜ਼ਰ, ਨੋਰਾ ਫਤੇਹੀ ਦੇ ਗਾਣੇ ਨੂੰ ਯੂਟਿਊਬ ਤੋਂ ਹਟਾ ਦਿੱਤਾ ਗਿਆ ਹੈ।
ਯੂਟਿਊਬ ਤੋਂ ਹਟਿਆ ਨੋਰਾ ਫਤੇਹੀ ਦਾ ਗਾਣਾ
ਆਈਟਮ ਨੰਬਰ “ਸਰਕੇ ਚੁਨਰ” ਵਿੱਚ ਨੋਰਾ ਫਤੇਹੀ ਘੱਗਰਾ-ਚੋਲੀ ਪਹਿਨ ਕੇ ਡਾਂਸ ਕਰ ਰਹੀ ਹੈ। ਗਾਣੇ ਦਾ ਹੁੱਕ ਸਟੈਪ, ਜਿਸ ਵਿੱਚ ਉਸਦੇ ਪੱਲੂ ਦਾ ਇਸਤੇਮਾਲ ਕੀਤਾ ਗਿਆ ਹੈ, ਔਨਲਾਈਨ ਵਾਇਰਲ ਹੋ ਗਿਆ। ਗਾਣੇ ਦੇ ਬੋਲ ਅਤੇ ਵਿਜ਼ੂਅਲ, ਖਾਸ ਕਰਕੇ, ਬਹੁਤ ਸਾਰੇ ਯੂਜਰਸ ਦੁਆਰਾ ਆਲੋਚਨਾ ਦਾ ਸ਼ਿਕਾਰ ਹੋਏ। ਕਈਆਂ ਨੇ ਇਸਨੂੰ “ਵਿਵਾਦਪੂਰਨ” ਦੱਸਿਆ ਅਤੇ ਨਿਰਮਾਤਾਵਾਂ ਦੀ “ਭੜਕਾਉ ਵਿਜ਼ੂਅਲ” ਅਤੇ “ਡਬਲ ਮੀਨਿੰਗ” ਦੀ ਵਰਤੋਂ ਕਰਨ ਲਈ ਰੱਜ ਕੇ ਆਲੋਚਨਾ ਕੀਤੀ।
ਨੋਰਾ ਫਤੇਹੀ ਤੋਂ ਇਲਾਵਾ, ਸੰਜੇ ਦੱਤ ਵੀ ਗਾਣੇ ਵਿੱਚ ਨਜਰ ਆ ਰਹੇ ਹਨ। ਗਾਣੇ ਦੇ ਬੋਲ ਰਕੀਬ ਆਲਮ ਦੁਆਰਾ ਲਿਖੇ ਗਏ ਸਨ। ਹਾਲਾਂਕਿ, ਗਾਣੇ ਦੇ ਰਿਲੀਜ਼ ਹੋਣ ਤੋਂ ਇੱਕ ਦਿਨ ਬਾਅਦ ਹੀ, ਨਿਰਮਾਤਾਵਾਂ ਨੇ ਵੀਡੀਓ ਹਟਾ ਦਿੱਤਾ ਹੈ। ਹੁਣ, ਗਾਣੇ ਲਈ ਯੂਟਿਊਬ ‘ਤੇ ਇੱਕ ਮੈਸੇਜ ਦਿਖਾਈ ਦਿੰਦਾ ਹੈ: “ਵੀਡੀਓ ਉਪਲਬਧ ਨਹੀਂ ਹੈ। ਇਹ ਵੀਡੀਓ ਪ੍ਰਾਈਵੇਟ ਹੈ।”
ਲਿਰਿਕਸ ਤੇ ਹੋਇਆ ਰੱਜ ਕੇ ਵਿਵਾਦ
ਇਸ ਤੋਂ ਪਹਿਲਾਂ, ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ (NHRC) ਨੇ “KD the Devil” ਦੇ ਗੀਤ “Sarke Chunar” ਵਿੱਚ ਇਤਰਾਜ਼ਯੋਗ ਅਤੇ ਦੋਹਰੇ ਅਰਥਾਂ ਵਾਲੇ ਬੋਲਾਂ ਦੀ ਵਰਤੋਂ ਸੰਬੰਧੀ ਇੱਕ ਨੋਟਿਸ ਜਾਰੀ ਕੀਤਾ ਸੀ। ਗਾਇਕ ਅਰਮਾਨ ਮਲਿਕ ਨੇ ਵੀ ਸੋਸ਼ਲ ਮੀਡੀਆ ‘ਤੇ ਇਸ ਗੀਤ ‘ਤੇ ਆਪਣੀ ਰਾਏ ਪ੍ਰਗਟ ਕਰਦੇ ਹੋਏ ਇਸਨੂੰ ਗੀਤ ਲਿਖਣ ਦੇ ਖੇਤਰ ਵਿੱਚ “ਗਿਰਾਵਟ ਦੀ ਨਵੀਂ ਮਿਸਾਲ” ਦੱਸਿਆ। ਕ੍ਰਿਕਟ ਦੇ ਮਹਾਨ ਖਿਡਾਰੀ ਹਰਭਜਨ ਸਿੰਘ ਨੇ ਵੀ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਇਸ ਗੀਤ ਦੀ ਸਖ਼ਤ ਆਲੋਚਨਾ ਕੀਤੀ।
