‘ਧੁਰੰਧਰ’ ਤੋਂ PAK ਗਾਇਕ ਦੀ ਐਂਟਰੀ, ਜਲੰਧਰ ਦੇ ਖਾਨ ਸਾਬ ਨੇ ਗਾਇਆ ਆਰੀ-ਆਰੀ, ਜੈਸਮੀਨ-ਸਰਤਾਜ ਦਾ ਵੀ ਜਲਵਾ

Updated On: 

19 Mar 2026 12:11 PM IST

Punjabi Singer Sung Songs in Dhurandhar - The Revenge: ਪੰਜਾਬੀ ਅਤੇ ਬਾਲੀਵੁੱਡ ਗਾਇਕ ਅਤੇ ਜਲੰਧਰ ਨਿਵਾਸੀ ਦਿਲਜੀਤ ਦੋਸਾਂਝ ਨੇ ਧੁਰੰਧਰ ਭਾਗ 1 ਨੂੰ ਆਪਣੀ ਆਵਾਜ਼ ਦਿੱਤੀ ਸੀ। ਦਿਲਜੀਤ ਨੇ ਰੈਪਰ ਹਨੂੰਮਾਨ ਕਾਈਂਡ ਦੇ ਨਾਲ "ਯਾਰ ਦੀ ਜਿਪਸੀ ਰੌਂਦਾ ਦੇ ਨਾਲ ਭਰੀ ਹੋਈ ਹੈ" ਗਾਇਆ ਸੀ। "Easy-Easy" ਟਾਈਟਲ ਨਾਲ ਰਿਲੀਜ਼ ਹੋਏ ਇਸ ਗੀਤ ਨੂੰ ਬਹੁਤ ਪਿਆਰ ਮਿਲਿਆ ਸੀ।

ਧੁਰੰਧਰ ਤੋਂ PAK ਗਾਇਕ ਦੀ ਐਂਟਰੀ, ਜਲੰਧਰ ਦੇ ਖਾਨ ਸਾਬ ਨੇ ਗਾਇਆ ਆਰੀ-ਆਰੀ, ਜੈਸਮੀਨ-ਸਰਤਾਜ ਦਾ ਵੀ ਜਲਵਾ

Photo: realkhansaab

Punjabi Singer Voice in Dhurandhar : ਪੰਜਾਬੀ ਗਾਇਕਾਂ ਨੇ ਫਿਲਮ ਧੁਰੰਧਰ: ਦ ਰਿਵੈਂਜ ਵਿੱਚ ਆਪਣੀਆਂ ਆਵਾਜ਼ਾਂ ਨਾਲ ਧਮਾਲ ਮਚਾ ਦਿੱਤੀ ਹੈ। ਇਸ ਦੌਰਾਨ, ਆਪ੍ਰੇਸ਼ਨ ਸਿੰਦੂਰ ਤੋਂ ਬਾਅਦ ਪਾਕਿਸਤਾਨੀ ਕਲਾਕਾਰਾਂ ਦੇ ਵਿਰੋਧ ਤੋਂ ਬਾਅਦ, ਇੱਕ ਪਾਕਿਸਤਾਨੀ ਗਾਇਕ ਨੇ ਇਸ ਫਿਲਮ ਵਿੱਚ ਡੈਬਿਊ ਕੀਤਾ ਹੈ। ਹਸਨ ਜਹਾਂਗੀਰ ਨੂੰ ਉਨ੍ਹਾਂ ਦੇ ਗੀਤ ਹਵਾ-ਹਾਵਾ ਲਈ 45 ਲੱਖ ਰੁਪਏ ਦਿੱਤੇ ਗਏ ਹਨ। ਜਲੰਧਰ ਦੇ ਖਾਨ ਸਾਬ ਨੇ ਫਿਲਮ ਦੇ ਟਾਈਟਲ ਗੀਤ ਆਰੀ-ਆਰੀ ਨੂੰ ਆਪਣੀ ਕਲਾਸੀਕਲ ਆਵਾਜ਼ ਦਿੱਤੀ ਹੈ। ਜੈਸਮੀਨ ਸੈਂਡਲਸ ਅਤੇ ਸਤਿੰਦਰ ਸਰਤਾਜ ਨੇ ਵੀ ਮਿਲ ਕੇ ਆਪਣੀ ਆਵਾਜ ਦਾ ਜਲਵਾ ਵਿਖੇਰਿਆ ਹੈ।

ਵੀਰਵਾਰ ਨੂੰ ਰਿਲੀਜ਼ ਹੋਈ ਧੁਰੰਧਰ ਫਿਲਮ ਦੇ ਪ੍ਰੀਮੀਅਰ ਵਿੱਚ ਪੰਜਾਬੀ ਗਾਇਕ ਜੈਸਮੀਨ ਅਤੇ ਖਾਨ ਸਾਬ ਸਟੇਜ ‘ਤੇ ਦਿਖਾਈ ਦਿੱਤੇ। ਪ੍ਰੀਮੀਅਰ ਦੌਰਾਨ, ਫਿਲਮ ਦੇ ਅਦਾਕਾਰ ਰਣਵੀਰ ਸਿੰਘ ਵਾਰ-ਵਾਰ ਖਾਨ ਸਾਬ ਨੂੰ ਇੱਕ ਗੀਤ ਗਾਉਣ ਲਈ ਬੇਨਤੀ ਕਰਦੇ ਰਹੇ। ਖਾਨ ਸਾਬ ਨੇ ਪੁੱਛਿਆ ਕਿ ਉਹ ਕਿਹੜਾ ਗੀਤ ਸੁਣਨਾ ਚਾਹੁੰਦੇ ਹਨ। ਰਣਬੀਰ ਜਵਾਬ ਦਿੰਦੇ ਹਨ, “ਉਹ ਵਾਲਾ।” ਫਿਰ ਖਾਨ ਸਾਬ ਪੁੱਛਦੇ ਹਨ ਕਿ ਕਿਹੜਾ। ਰਣਬੀਰ ਨੇ ਜਵਾਬ ਦਿੰਦੇ ਹਨ, “ਉਹੀ। ਮੁਝੇ ਤੋ ਦਿਲ ਪੇ ਜ਼ਖਮ ਪਸੰਦ ਹੈ।” ਖਾਨ ਸਾਹਬ ਫਿਰ ਉਨ੍ਹਾਂ ਨੂੰ “ਦਿਲ ਪੇ ਜ਼ਖਮ ਖਾਤੇ ਹੈਂ” ਗੀਤ ਸੁਣਾਉਂਦੇ ਹਨ, ਜਿਸ ‘ਤੇ ਰਣਬੀਰ ਰੱਜ ਕੇ ਝੁੰਮਦੇ ਹਨ।

ਧਿਆਨ ਯੋਗ ਹੈ ਕਿ ਜਲੰਧਰ ਦੇ ਰਹਿਣ ਵਾਲੇ ਖਾਨ ਸਾਹਬ ਨੇ ”ਦਿਲ ਪੇ ਜ਼ਖਮ ਖਾਤੇ ਹੈਂ” ਗੀਤ ਰਾਹੀਂ ਪਛਾਣ ਹਾਸਲ ਕੀਤੀ ਸੀ। ਉਨ੍ਹਾਂ ਨੂੰ ਭਾਰਤ ਦੇ ਨੁਸਰਤ ਫਤਿਹ ਅਲੀ ਖਾਨ ਸਾਹਿਬ ਵਜੋਂ ਵੀ ਜਾਣਿਆ ਜਾਂਦਾ ਹੈ। ਖਾਨ ਸਾਹਿਬ ਨੇ ਸਟੇਜ ਤੋਂ ਖੁਦ ਦੱਸਿਆ ਕਿ ਉਹ ਜਲੰਧਰੀ ਹਨ ਅਤੇ ਕਪੂਰਥਲਾ ਰਹਿੰਦੇ ਹਨ। ਖਾਨ ਸਾਹਿਬ ਨੇ ਸਭ ਨੂੰ “ਪੰਜਾਬੀ ਆ ਗਏ” ਨਾਲ ਸੰਬੋਧਨ ਕੀਤਾ।

ਮੇਰੇ ਲਈ ਅਧਿਆਤਮਿਕ ਅਨੁਭਵ – ਖਾਣ ਸਾਹਿਬ

ਖਾਨ ਸਾਬ ਨੇ ਕਿਹਾ, “ਧੁਰੰਧਰ ਦੇ ਸੰਗੀਤ ਦਾ ਹਿੱਸਾ ਬਣਨਾ ਮੇਰੇ ਲਈ ਅਧਿਆਤਮਿਕ ਅਨੁਭਵ ਹੈ। ਜਿਸ ਤਰ੍ਹਾਂ ਆਦਿਤਿਆ ਧਰ ਪਾਜੀ ਅਤੇ ਸ਼ਾਸ਼ਵਤ ਸਚਦੇਵ ਨੇ ਆਧੁਨਿਕ ਸੰਗੀਤ ਨਾਲ ਮਿੱਟੀ ਦੀ ਖੁਸ਼ਬੂ ਨੂੰ ਮਿਲਾਇਆ ਹੈ, ਉਹ ਬੇਮਿਸਾਲ ਹੈ। ਆਰੀ ਆਰੀ ਗਾਉਂਦੇ ਸਮੇਂ, ਮੈਨੂੰ ਪੰਜਾਬ ਦੀ ਉਹੀ ਪੁਰਾਣੀ ਊਰਜਾ ਮਹਿਸੂਸ ਹੋਈ। ਮੈਨੂੰ ਖੁਸ਼ੀ ਹੈ ਕਿ ਲੋਕ ਇਸ ਸੰਗੀਤ ਨੂੰ ਇੰਨਾ ਪਿਆਰ ਦੇ ਰਹੇ ਹਨ।”

ਜੈਸਮੀਨ ਸੈਂਡਲਸ ਨੇ ਸ਼ੇਅਰ ਕੀਤਾ ਐਕਸਪੀਅਰੰਸ

ਪੰਜਾਬੀ ਗਾਇਕਾ ਜੈਸਮੀਨ ਸੈਂਡਲਸ ਨੇ ਕਿਹਾ, “ਇਹ ਫਿਲਮ ਸਿਰਫ਼ ਇੱਕ ਐਕਸ਼ਨ ਫਿਲਮ ਨਹੀਂ ਹੈ, ਸਗੋਂ ਇੱਕ ਭਾਵਨਾਤਮਕ ਫਿਲਮ ਹੈ। ਅਸੀਂ ਇਸਦੇ ਪੰਜਾਬੀ ਗੀਤਾਂ ਰਾਹੀਂ ਇੱਕ ਨਵੀਂ ਆਵਾਜ਼ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ। ਰਣਵੀਰ ਸਿੰਘ ਦੀ ਐਨਰਜੀ ਨੇ ਮੇਰੇ ਗੀਤਾਂ ਵਿੱਚ ਜਾਨ ਫੂਕ ਦਿੱਤੀ ਹੈ। ਇਹ ਮੇਰੇ ਕਰੀਅਰ ਦੇ ਸਭ ਤੋਂ ਵੱਡੇ ਪ੍ਰੋਜੈਕਟਾਂ ਵਿੱਚੋਂ ਇੱਕ ਹੈ, ਅਤੇ ਮੈਂ ਇਸਦੀ ਸਫਲਤਾ ਲਈ ਬਹੁਤ ਉਤਸ਼ਾਹਿਤ ਹਾਂ।”

ਸਤਿੰਦਰ ਸਰਤਾਜ ਨੇ ਗਾਇਆ ਸੂਫੀ ਕਲਾਮ

ਸਤਿੰਦਰ ਸਰਤਾਜ ਨੇ ਕਿਹਾ, “ਮੈਂ ਇਸ ਫਿਲਮ ਵਿੱਚ ਨੂਰ-ਏ-ਇਲਾਹੀ ਵਰਗਾ ਸੂਫੀ ਕਲਾਮ ਪੇਸ਼ ਕੀਤਾ ਹੈ, ਜੋ ਫਿਲਮ ਦੀ ਡੂੰਘਾਈ ਨੂੰ ਦਰਸਾਉਂਦਾ ਹੈ। ਇਹ ਫਿਲਮ ਇਨਸਾਫ਼ ਅਤੇ ਬਦਲੇ ਲਈ ਇੱਕ ਸੂਫਿਆਨਾ ਜੰਗ ਵਰਗੀ ਹੈ। ਆਦਿਤਿਆ ਧਰ ਦਾ ਵਿਜਨ ਬਹੁਤ ਸਪੱਸ਼ਟ ਸੀ ਕਿ ਸੰਗੀਤ ਕਹਾਣੀ ਦਾ ਹਿੱਸਾ ਲੱਗਣ, ਨਾ ਕਿ ਸਿਰਫ਼ ਮਨੋਰੰਜਨ। ਇਹ ਇੱਕ ਇਤਿਹਾਸਕ ਸਿਨੇਮੈਟਿਕ ਅਨੁਭਵ ਹੈ।”

90 ਦੇ ਦਹਾਕੇ ਦੀਆਂ ਯਾਦਾਂ ਨੂੰ ਤਾਜਾ ਕਰਨ ਲਈ ਪਾਕਿਸਤਾਨੀ ਆਵਾਜ ਦੀ ਚੋਣ

ਪਾਕਿਸਤਾਨੀ ਪੌਪ ਗਾਇਕ ਹਸਨ ਜਹਾਂਗੀਰ 80 ਦੇ ਦਹਾਕੇ ਦੇ ਸਭ ਤੋਂ ਸਫਲ ਗਾਇਕਾਂ ਵਿੱਚੋਂ ਇੱਕ ਹੈ। ਉਨ੍ਹਾਂ ਨੇ ਆਪਣੇ ਕਲਾਸਿਕ ਗੀਤ “ਹਵਾ ਹਵਾ” ਨਾਲ ਦੁਨੀਆ ਭਰ ਵਿੱਚ ਪਛਾਣ ਬਣਾਈ। ਫਿਲਮ “ਧੁਰੰਧਰ” ਦੇ ਨਿਰਮਾਤਾਵਾਂ ਦਾ ਮੁੱਖ ਉਦੇਸ਼ 90 ਦੇ ਦਹਾਕੇ ਦੀਆਂ ਦਰਸ਼ਕਾਂ ਦੀਆਂ ਪੁਰਾਣੀਆਂ ਯਾਦਾਂ ਨੂੰ ਨਵੇਂ ਐਕਸ਼ਨ ਨਾਲ ਜੋੜਨਾ ਸੀ। ਗੀਤ ਦੀ ਸੁਰ ਰਣਵੀਰ ਸਿੰਘ ਦੀ ਐਨਰਜੀ ਅਤੇ ਫਿਲਮ ਦੇ ਸਪਾਈ-ਥ੍ਰਿਲਰ ਬੈਕਡ੍ਰਾਪ ਨੂੰ ਪਰਫੈਕਟ ਬਣਾਉਂਦੀ ਹੈ। ਹਸਨ ਜਹਾਂਗੀਰ ਨੂੰ ਇਸਲਈ 46 ਲੱਖ ਰੁਪਏ ਦਿੱਤੇ ਗਏ।

Follow Us