Miss World 2025: ਮਿਸ ਵਰਲਡ ਦੇ ਤਾਜ ਲਈ 120 ਦੇਸ਼ਾਂ ਦੀਆਂ ਸੁੰਦਰੀਆਂ ਵਿਚਾਲੇ ਹੋਵੇਗਾ ਮੁਕਾਬਲਾ, 21 ਸਾਲਾ ਨੰਦਿਨੀ ਗੁਪਤਾ ਕਰੇਗੀ ਭਾਰਤ ਦੀ ਨੁਮਾਇੰਦਗੀ

tv9-punjabi
Published: 

21 Mar 2025 20:20 PM

Miss World 2025: ਲਗਾਤਾਰ ਦੂਜੇ ਸਾਲ, ਮਿਸ ਵਰਲਡ ਮੁਕਾਬਲਾ ਭਾਰਤ ਵਿੱਚ ਆਯੋਜਿਤ ਹੋਣ ਜਾ ਰਿਹਾ ਹੈ। ਪਰ ਸਾਲ 2024 ਵਿੱਚ, 71ਵੀਂ ਮਿਸ ਵਰਲਡ ਦਾ ਆਯੋਜਨ ਮੁੰਬਈ ਦੇ ਬਾਂਦਰਾ ਦੇ ਜੀਓ ਸੈਂਟਰ ਵਿੱਚ ਕੀਤਾ ਗਿਆ ਸੀ। ਹੁਣ ਇਸ ਸਾਲ ਇਹ ਸੁੰਦਰਤਾ ਮੁਕਾਬਲਾ ਤੇਲੰਗਾਨਾ ਵਿੱਚ ਹੋਣ ਜਾ ਰਿਹਾ ਹੈ। 21 ਸਾਲਾ ਨੰਦਿਨੀ ਗੁਪਤਾ 4 ਮਈ ਤੋਂ ਸ਼ੁਰੂ ਹੋਣ ਵਾਲੇ ਇਸ ਸੁੰਦਰਤਾ ਮੁਕਾਬਲੇ ਵਿੱਚ ਭਾਰਤ ਦੀ ਨੁਮਾਇੰਦਗੀ ਕਰਨ ਜਾ ਰਹੀ ਹੈ।

Miss World 2025: ਮਿਸ ਵਰਲਡ ਦੇ ਤਾਜ ਲਈ 120 ਦੇਸ਼ਾਂ ਦੀਆਂ ਸੁੰਦਰੀਆਂ ਵਿਚਾਲੇ ਹੋਵੇਗਾ ਮੁਕਾਬਲਾ, 21 ਸਾਲਾ ਨੰਦਿਨੀ ਗੁਪਤਾ ਕਰੇਗੀ ਭਾਰਤ ਦੀ ਨੁਮਾਇੰਦਗੀ
Follow Us On

Miss World 2025: ਇਸ ਸਾਲ ਤੇਲੰਗਾਨਾ ਵਿੱਚ ‘ਮਿਸ ਵਰਲਡ 2025’ ਦਾ ਆਯੋਜਨ ਹੋਣ ਜਾ ਰਿਹਾ ਹੈ। ਇਸ ਗਲੋਬਲ ਸੁੰਦਰਤਾ ਮੁਕਾਬਲੇ ਵਿੱਚ 120 ਦੇਸ਼ਾਂ ਦੀਆਂ ਸੁੰਦਰੀਆਂ ਹਿੱਸਾ ਲੈਣ ਜਾ ਰਹੀਆਂ ਹਨ। ਇਨ੍ਹਾਂ 120 ਸੁੰਦਰੀਆਂ ਵਿੱਚੋਂ ਇੱਕ ਭਾਰਤ ਦੀ ਨੰਦਿਨੀ ਗੁਪਤਾ ਹੈ। ਕੋਟਾ-ਰਾਜਸਥਾਨ ਦੀ ਨੰਦਿਨੀ ਸ਼ਰਮਾ 72ਵੇਂ ਮਿਸ ਵਰਲਡ ਸੁੰਦਰਤਾ ਮੁਕਾਬਲੇ ਵਿੱਚ ਭਾਰਤ ਦੀ ਨੁਮਾਇੰਦਗੀ ਕਰਦੀ ਨਜ਼ਰ ਆਵੇਗੀ।

ਮਿਸ ਵਰਲਡ 2024 ਕ੍ਰਿਸਟੀਨਾ ਪਿਸਜ਼ਕੋਵਾ ਇਸ ਸਾਲ ਦੀ ਜੇਤੂ ਨੂੰ ਮੁਕਾਬਲੇ ਦੇ ਅੰਤਿਮ ਦੌਰ ਵਿੱਚ ਤਾਜ ਪਹਿਨਾਏਗੀ, ਜੋ ਕਿ 7 ਮਈ ਤੋਂ 31 ਮਈ ਤੱਕ ਚੱਲੇਗਾ। ਸਾਡੇ ਦੇਸ਼ ਵਿੱਚ ਲਗਾਤਾਰ ਦੂਜੀ ਵਾਰ ਆਯੋਜਿਤ ਹੋ ਰਹੇ ‘ਮਿਸ ਵਰਲਡ 2025’ ਵਿੱਚ ਭਾਰਤ ਦੀ ਨੰਦਿਨੀ ਗੁਪਤਾ ਇਸ ਸਾਲ ਕਿਹੜੇ ਕਮਾਲ ਦਿਖਾਏਗੀ? ਹਰ ਕੋਈ ਇਸਨੂੰ ਦੇਖਣ ਲਈ ਉਤਸੁਕ ਹੈ।

ਕੋਟਾ ਦੇ ਕੈਥੁਨ ਵਿੱਚ ਰਹਿਣ ਵਾਲੀ ਨੰਦਿਨੀ ਗੁਪਤਾ ਨੇ ਆਪਣੀ ਸਕੂਲੀ ਪੜ੍ਹਾਈ ਸੇਂਟ ਪਾਲ ਸੀਨੀਅਰ ਸੈਕੰਡਰੀ ਸਕੂਲ ਤੋਂ ਕੀਤੀ। ਨੰਦਿਨੀ ਨੇ ਆਪਣੀ ਗ੍ਰੈਜੂਏਸ਼ਨ ਲਾਲਾ ਲਾਜਪਤ ਰਾਏ ਕਾਲਜ, ਮੁੰਬਈ ਤੋਂ ਪੂਰੀ ਕੀਤੀ। ਉਹਨਾਂ ਨੇ ਬਿਜ਼ਨਸ ਮੈਨੇਜਮੈਂਟ ਦੀ ਪੜ੍ਹਾਈ ਕੀਤੀ ਹੈ। ਨੰਦਿਨੀ, ਜੋ ਆਪਣੇ ਸਕੂਲ ਤੋਂ ਲੈ ਕੇ ਕਾਲਜ ਤੱਕ ਕਈ ਮੁਕਾਬਲਿਆਂ ਅਤੇ ਸਮਾਗਮਾਂ ਦਾ ਹਿੱਸਾ ਰਹੀ ਹੈ, ਇੱਕ ਸਫਲ ਮਾਡਲ ਵੀ ਹੈ।

ਪਿਛਲੇ 2 ਸਾਲਾਂ ਤੋਂ, ਉਹ ‘ਮਿਸ ਵਰਲਡ 2025’ ਲਈ ਆਪਣੇ ਆਪ ਨੂੰ ਤਿਆਰ ਕਰ ਰਹੀ ਹੈ। ਦਰਅਸਲ, 71ਵੀਂ ‘ਮਿਸ ਵਰਲਡ’ ਦੁਬਈ ਵਿੱਚ ਹੋਣੀ ਸੀ, ਪਰ ਫਿਰ ਇਹ ਫੈਸਲਾ ਲਿਆ ਗਿਆ ਕਿ ਇਸਦਾ ਆਯੋਜਨ ਭਾਰਤ ਵਿੱਚ ਕੀਤਾ ਜਾਵੇਗਾ। ਪਰ ਦਿੱਲੀ ਵਿੱਚ ਚੋਣਾਂ ਹੋਣ ਕਾਰਨ, ਇਹ ਮੁਕਾਬਲਾ ਜੋ ਦਸੰਬਰ 2023 ਵਿੱਚ ਹੋਣਾ ਸੀ, ਮਾਰਚ 2024 ਵਿੱਚ ਸ਼ੁਰੂ ਹੋਇਆ, ਸਿਨੀ ਸ਼ੈੱਟੀ ਨੇ ਭਾਰਤ ਤੋਂ ਇਸ ਮੁਕਾਬਲੇ ਵਿੱਚ ਹਿੱਸਾ ਲਿਆ। ਅਚਾਨਕ ਵਿਚਕਾਰ ਆਈ ਬ੍ਰੇਕ ਕਾਰਨ, ਨੰਦਿਨੀ ਨੂੰ ਮੁਕਾਬਲੇ ਵਿੱਚ ਹਿੱਸਾ ਲੈਣ ਲਈ ਲੰਮਾ ਸਮਾਂ ਇੰਤਜ਼ਾਰ ਕਰਨਾ ਪਿਆ।

ਨੰਦਿਨੀ ਪ੍ਰਿਯੰਕਾ ਚੋਪੜਾ ਨੂੰ ਮੰਨਦੀ ਹੈ ਆਪਣਾ ਆਦਰਸ਼

21 ਸਾਲਾ ਨੰਦਿਨੀ ਗੁਪਤਾ ਪ੍ਰਿਯੰਕਾ ਚੋਪੜਾ ਦੀ ਬਹੁਤ ਵੱਡੀ ਪ੍ਰਸ਼ੰਸਕ ਹੈ। ਨੰਦਿਨੀ ਨੂੰ ਉਹਨਾਂ ਦੀ ਸ਼ਖਸੀਅਤ ਅਤੇ ਉਹਨਾਂ ਦੀ ਹਾਸੇ-ਮਜ਼ਾਕ ਦੀ ਭਾਵਨਾ ਬਹੁਤ ਪਸੰਦ ਹੈ। ਨੰਦਿਨੀ ਕਹਿੰਦੀ ਹੈ ਕਿ ਜਿਸ ਤਰ੍ਹਾਂ ਪ੍ਰਿਯੰਕਾ ਨੇ ਦੁਨੀਆ ਭਰ ਵਿੱਚ ਆਪਣਾ ਨਾਂਅ ਮਸ਼ਹੂਰ ਕੀਤਾ ਹੈ, ਉਸ ਨੂੰ ਦੇਖ ਕੇ ਉਹਨਾਂ ਨੂੰ ਬਹੁਤ ਕੁੱਝ ਸਿੱਖਣ ਨੂੰ ਵੀ ਮਿਲਦਾ ਹੈ।

ਕੋਟਾ ਅਤੇ ਕੈਥੁਨ ਦੇ ਲੋਕਾਂ ਲਈ ਕੰਮ ਕਰਨਾ

ਨੰਦਿਨੀ ਕਹਿੰਦੀ ਹੈ ਕਿ ਜਿਸ ਸ਼ਹਿਰ ਤੋਂ ਉਹ ਆਉਂਦੀ ਹੈ, ਉੱਥੇ ਔਰਤਾਂ ਅਤੇ ਉਨ੍ਹਾਂ ਦੇ ਪਰਿਵਾਰ ਕੱਪੜਾ ਬਣਾਉਣ ਦਾ ਕੰਮ ਕਰਦੇ ਹਨ। ਉਹਨਾਂ ਦੇ ਸ਼ਹਿਰ ਦੀ ਡੋਰੀਆ ਕਲਾ ਬਹੁਤ ਮਸ਼ਹੂਰ ਹੈ ਅਤੇ ਉਹ ਇਸ ਕਲਾ ਨੂੰ ਉਤਸ਼ਾਹਿਤ ਕਰਨਾ ਚਾਹੁੰਦੀ ਹੈ ਅਤੇ ਇਨ੍ਹਾਂ ਕਲਾਕਾਰਾਂ ਨੂੰ ਇੱਕ ਅਜਿਹਾ ਪਲੇਟਫਾਰਮ ਪ੍ਰਦਾਨ ਕਰਨਾ ਚਾਹੁੰਦੀ ਹੈ ਜਿੱਥੇ ਉਨ੍ਹਾਂ ਨੂੰ ਉਨ੍ਹਾਂ ਦੀ ਮਿਹਨਤ ਦੀ ਸਹੀ ਕੀਮਤ ਮਿਲੇ ਅਤੇ ਕੋਈ ਸ਼ੋਸ਼ਣ ਨਾ ਹੋਵੇ।