Saif Ali Khan ‘ਤੇ ਹਮਲੇ ਵੇਲ੍ਹੇ 3 ਲੋਕਾਂ ਨਾਲ ਪਾਰਟੀ ਕਰ ਰਹੀ ਸੀ ਪਤਨੀ ਕਰੀਨਾ ਕਪੂਰ!
Saif Ali Khan Attacked at Home: ਸੈਫ ਅਲੀ ਖਾਨ 'ਤੇ ਚਾਕੂ ਨਾਲ ਹਮਲਾ ਕੀਤਾ ਗਿਆ ਹੈ। ਇੱਕ ਚੋਰ ਉਸਦੇ ਬਾਂਦਰਾ ਵਾਲੇ ਘਰ ਵਿੱਚ ਦਾਖਲ ਹੋਇਆ ਸੀ, ਅਤੇ ਜਦੋਂ ਅਦਾਕਾਰ ਨੇ ਉਸਨੂੰ ਰੋਕਣ ਦੀ ਕੋਸ਼ਿਸ਼ ਕੀਤੀ, ਤਾਂ ਉਸ 'ਤੇ ਹਮਲਾ ਕਰ ਦਿੱਤਾ ਗਿਆ। ਇਸ ਵੇਲੇ ਉਹ ਲੀਲਾਵਤੀ ਹਸਪਤਾਲ ਵਿੱਚ ਇਲਾਜ ਅਧੀਨ ਹੈ। ਪਰ ਜਦੋਂ ਉਸਦੇ ਪਤੀ ਸੈਫ ਅਲੀ ਖਾਨ 'ਤੇ ਹਮਲਾ ਹੋ ਰਿਹਾ ਸੀ, ਕੀ ਕਰੀਨਾ ਕਪੂਰ ਘਰ ਨਹੀਂ ਸੀ? ਉਸਦੀ ਇੰਸਟਾਗ੍ਰਾਮ ਸਟੋਰੀ ਨੇ ਇੱਕ ਵੱਡਾ ਸੰਕੇਤ ਦਿੱਤਾ ਹੈ।
ਸੈਫ ਅਲੀ ਖਾਨ ‘ਤੇ ਚਾਕੂ ਨਾਲ ਹਮਲਾ ਕੀਤਾ ਗਿਆ ਹੈ। ਉਨ੍ਹਾਂਨੂੰ ਇਲਾਜ ਲਈ ਲੀਲਾਵਤੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਅਦਾਕਾਰ ਨੂੰ ਰਾਤ ਲਗਭਗ 3.30 ਵਜੇ ਹਸਪਤਾਲ ਲਿਜਾਇਆ ਗਿਆ। ਉਨ੍ਹਾਂਦੇ ਸਰੀਰ ‘ਤੇ ਕੁੱਲ ਛੇ ਜ਼ਖ਼ਮ ਹਨ, ਜਿਨ੍ਹਾਂ ਵਿੱਚੋਂ ਦੋ ਡੂੰਘੇ ਹਨ। ਜਿਸ ਸਮੇਂ ਅਦਾਕਾਰ ‘ਤੇ ਹਮਲਾ ਹੋਇਆ, ਉਹ ਆਪਣੇ ਬਾਂਦਰਾ ਵਾਲੇ ਘਰ ਵਿੱਚ ਸਨ। ਜਿੱਥੇ ਉਹ ਆਪਣੀ ਪਤਨੀ ਕਰੀਨਾ ਕਪੂਰ ਖਾਨ ਅਤੇ ਦੋ ਬੱਚਿਆਂ ਤੈਮੂਰ ਅਤੇ ਜੇਹ ਨਾਲ ਰਹਿੰਦੇ ਹਨ। ਪਰ ਸਵਾਲ ਖੜਾ ਹੋ ਰਿਹਾ ਹੈ ਕਿ ਜਦੋਂ ਪਤੀ ਸੈਫ ‘ਤੇ ਹਮਲਾ ਹੋ ਰਿਹਾ ਸੀ, ਕਿ ਉਦੋ ਕਰੀਨਾ ਕਪੂਰ ਖਾਨ ਪਾਰਟੀ ਕਰ ਰਹੀ ਸੀ ?
ਦਰਅਸਲ, ਕਰੀਨਾ ਕਪੂਰ ਖਾਨ ਨੇ 8 ਘੰਟੇ ਪਹਿਲਾਂ ਇੱਕ ਇੰਸਟਾਗ੍ਰਾਮ ਸਟੋਰੀ ਸ਼ੇਅਰ ਕੀਤੀ ਸੀ। ਇਸ ਵਿੱਚ ਕੁਝ ਪੀਣ ਵਾਲੇ ਪਦਾਰਥ ਮੇਜ਼ ‘ਤੇ ਰੱਖੇ ਹੋਏ ਦਿਖਾਈ ਦੇ ਰਹੇ ਹਨ। ਜਿਸ ਨੂੰ ਕਰਿਸ਼ਮਾ ਕਪੂਰ ਨੇ ਸ਼ੇਅਰ ਕੀਤਾ ਸੀ, ਜਿਸ ਤੋਂ ਬਾਅਦ ਕਰੀਨਾ ਨੇ ਵੀ ਉਹੀ ਫੋਟੋ ਰਿਪੋਸਟ ਕੀਤੀ ਸੀ। ਹਾਲਾਂਕਿ, ਜਿਨ੍ਹਾਂ ਲੋਕਾਂ ਨਾਲ ਅਦਾਕਾਰਾ ਪਾਰਟੀ ਕਰ ਰਹੀ ਸੀ ਉਨ੍ਹਾਂ ਵਿੱਚ ਸੋਨਮ ਕਪੂਰ, ਰੀਆ ਕਪੂਰ ਅਤੇ ਭੈਣ ਕਰਿਸ਼ਮਾ ਕਪੂਰ ਸ਼ਾਮਲ ਹਨ। ਇਹ ਪਾਰਟੀ ਕਦੋਂ ਖ਼ਤਮ ਹੋਈ, ਕੀ ਹਮਲੇ ਦੇ ਸਮੇਂ ਉਹ ਆਪਣੇ ਪਤੀ ਦੇ ਨਾਲ ਨਹੀਂ ਸੀ, ਇਹ ਸਵਾਲ ਹਰ ਕਿਸੇ ਦੇ ਮਨ ਵਿੱਚ ਹੋਣਗੇ।
ਜਦੋਂ ਪਤੀ ‘ਤੇ ਹਮਲਾ ਹੋਇਆ ਉਦੋਂ ਕਿੱਥੇ ਸੀ ਕਰੀਨਾ?
ਜਦੋਂ ਸੈਫ ਅਲੀ ਖਾਨ ‘ਤੇ ਹਮਲਾ ਹੋਇਆ ਸੀ, ਤਾਂ ਉਸ ਸਮੇਂ ਦੋਵੇਂ ਬੱਚੇ ਘਰ ਵਿੱਚ ਮੌਜੂਦ ਸਨ। ਪਰ 8 ਘੰਟੇ ਪਹਿਲਾਂ ਕਰੀਨਾ ਕਪੂਰ ਨੇ ਸਟੋਰੀ ਰਿਪੋਸਟ ਕੀਤੀ ਹੈ। ਕਿਹਾ ਜਾ ਰਿਹਾ ਹੈ ਕਿ ਜਦੋਂ ਸੈਫ ‘ਤੇ ਹਮਲਾ ਹੋਇਆ, ਉਸ ਸਮੇਂ ਉਨ੍ਹਾਂ ਦੀ ਪਤਨੀ ਕਰੀਨਾ ਕਪੂਰ ਖਾਨ Girls Night ਇੰਜੁਆਏ ਕਰ ਰਹੀ ਸੀ। ਉਹ ਆਪਣੀਆਂ ਭੈਣਾਂ ਦੇ ਘਰ ਸੀ। ਹਾਲਾਂਕਿ, ਅਦਾਕਾਰਾ ਵੱਲੋਂ ਇਸਦੀ ਪੁਸ਼ਟੀ ਨਹੀਂ ਕੀਤੀ ਗਈ ਹੈ। ਪਰ ਮੀਡੀਆ ਰਿਪੋਰਟਾਂ ਦੇ ਅਨੁਸਾਰ, ਉਨ੍ਹਾਂ ਨੂੰ ਘਰ ਵਾਪਸ ਆਉਂਦੇ ਹੋਏ ਨਹੀਂ ਦੇਖਿਆ ਗਿਆ ਹੈ। ਇਹ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਅਦਾਕਾਰਾ ਦੇਰ ਰਾਤ ਘਰ ਵਾਪਸ ਆਈ ਹੋਵੇਗੀ, ਪਰ ਕੈਮਰੇ ਵਿੱਚ ਨਾ ਆਉਣ ਕਾਰਨ, ਕਿਸੇ ਨੂੰ ਇਸ ਬਾਰੇ ਪਤਾ ਨਹੀਂ ਲੱਗ ਸਕਿਆ ਹੈ।
ਦੋ ਛੋਟੇ ਪੁੱਤਰ ਸਨ ਘਰ
ਜਦੋਂ ਸੈਫ ਅਲੀ ਖਾਨ ‘ਤੇ ਹਮਲਾ ਹੋਇਆ, ਤਾਂ ਉਨ੍ਹਾਂ ਦੇ ਦੋਵੇਂ ਪੁੱਤਰ ਉਨ੍ਹਾਂ ਨਾਲ ਘਰ ਵਿੱਚ ਮੌਜੂਦ ਸਨ। ਦਰਅਸਲ ਸੈਫ ਅਲੀ ਖਾਨ ਦੇ ਚਾਰ ਬੱਚੇ ਹਨ। ਪਰ ਇਬਰਾਹਿਮ ਅਲੀ ਖਾਨ ਅਤੇ ਸਾਰਾ ਅਲੀ ਖਾਨ ਦੂਜੇ ਘਰ ਵਿੱਚ ਰਹਿੰਦੇ ਹਨ। ਇਸ ਦੌਰਾਨ ਉਨ੍ਹਾਂ ਦੇ ਨਾਲ ਉਨ੍ਹਾਂ ਦਾ 8 ਸਾਲ ਦਾ ਪੁੱਤਰ ਤੈਮੂਰ ਅਤੇ ਜੇਹ ਵੀ ਸਨ। ਛੋਟਾ ਪੁੱਤਰ 3 ਸਾਲ ਦਾ ਹੈ। ਪਰਿਵਾਰ ਦੇ ਕਿਸੇ ਵੀ ਮੈਂਬਰ ਨੇ ਹੁਣ ਤੱਕ ਹਮਲੇ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਹੈ। ਨਾ ਹੀ ਹੁਣ ਤੱਕ ਕਿਸੇ ਨੂੰ ਉਸਦੇ ਘਰ ਆਉਂਦਾ ਦੇਖਿਆ ਗਿਆ ਹੈ।
ਇਹ ਵੀ ਪੜ੍ਹੋ