Saif Ali Khan: ਅਦਾਕਾਰ ਸੈਫ਼ ਅਲੀ ਖ਼ਾਨ ਤੇ ਹੋਇਆ ਹਮਲਾ, ਲੀਲਾਵਤੀ ਹਸਪਤਾਲ ਵਿੱਚ ਭਰਤੀ

Updated On: 

16 Jan 2025 13:23 PM

Saif Ali Khan Attack: ਦੱਸਿਆ ਜਾ ਰਿਹਾ ਹੈ ਕਿ ਕਿ ਇੱਕ ਚੋਰ ਸੈਫ ਅਲੀ ਖਾਨ ਦੇ ਬਾਂਦਰਾ ਸਥਿਤ ਘਰ ਵਿੱਚ ਦਾਖਲ ਹੋਇਆ ਸੀ। ਇਸ ਦੌਰਾਨ ਇੱਕ ਚੋਰ ਨੇ ਸੈਫ 'ਤੇ ਹਮਲਾ ਕਰ ਦਿੱਤਾ, ਜਿਸ ਵਿੱਚ ਉਹ ਜ਼ਖਮੀ ਹੋ ਗਿਆ। ਉਸਨੂੰ ਇਲਾਜ ਲਈ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਜਾਣਕਾਰੀ ਅਨੁਸਾਰ ਸੈਫ ਦੀ ਪਤਨੀ ਅਤੇ ਅਦਾਕਾਰਾ ਕਰੀਨਾ ਕਪੂਰ ਅਤੇ ਉਨ੍ਹਾਂ ਦੇ ਬੱਚੇ ਸੁਰੱਖਿਅਤ ਹਨ।

Saif Ali Khan: ਅਦਾਕਾਰ ਸੈਫ਼ ਅਲੀ ਖ਼ਾਨ ਤੇ ਹੋਇਆ ਹਮਲਾ, ਲੀਲਾਵਤੀ ਹਸਪਤਾਲ ਵਿੱਚ ਭਰਤੀ

ਅਦਾਕਾਰ ਸੈਫ਼ ਅਲੀ ਖ਼ਾਨ ਤੇ ਹੋਇਆ ਹਮਲਾ, ਲੀਲਾਵਤੀ ਹਸਪਤਾਲ ਵਿੱਚ ਭਰਤੀ

Follow Us On

ਫਿਲਮ ਅਦਾਕਾਰ ਸੈਫ ਅਲੀ ਖਾਨ ‘ਤੇ ਚਾਕੂ ਨਾਲ ਹਮਲਾ ਕੀਤਾ ਗਿਆ ਹੈ। ਜਿਸ ਕਾਰਨ ਉਹ ਜ਼ਖਮੀ ਹੋ ਗਏ। ਜਿਸ ਮਗਰੋਂ ਉਹਨਾਂ ਲੀਲਾਵਤੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਸੈਫ ਅਲੀ ਖਾਨ ਦੇ ਘਰ ਇੱਕ ਚੋਰ ਵੜ ਗਿਆ ਸੀ।

ਦੱਸਿਆ ਜਾ ਰਿਹਾ ਹੈ ਕਿ ਕਿ ਇੱਕ ਚੋਰ ਸੈਫ ਅਲੀ ਖਾਨ ਦੇ ਬਾਂਦਰਾ ਸਥਿਤ ਘਰ ਵਿੱਚ ਦਾਖਲ ਹੋਇਆ ਸੀ। ਇਸ ਦੌਰਾਨ ਇੱਕ ਚੋਰ ਨੇ ਸੈਫ ‘ਤੇ ਹਮਲਾ ਕਰ ਦਿੱਤਾ, ਜਿਸ ਵਿੱਚ ਉਹ ਜ਼ਖਮੀ ਹੋ ਗਿਆ। ਉਸਨੂੰ ਇਲਾਜ ਲਈ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।

ਕਰੀਨਾ ਕੁੂਪਰ ਅਤੇ ਬੱਚੇ ਸੁਰੱਖਿਅਤ

ਜਾਣਕਾਰੀ ਅਨੁਸਾਰ ਇਹ ਘਟਨਾ ਕਰੀਬ ਸਵੇਰੇ 3 ਵਜੇ ਵਾਪਰੀ। ਸੈਫ਼ ਦੇ ਘਰ ਇੱਕ ਚੋਰ ਦਾਖਲ ਹੋਇਆ ਸੀ। ਇਸੇ ਦੌਰਾਨ ਕੁਝ ਨੌਕਰ ਨੀਂਦ ਤੋਂ ਜਾਗ ਪਏ। ਉਹਨਾਂ ਨੇ ਰੌਲਾ ਪਾਇਆ। ਸੈਫ ਅਲੀ ਖਾਨ ਦੀ ਨੀਂਦ ਵੀ ਖੁੱਲ੍ਹ ਗਈ ਅਤੇ ਉਹ ਵੀ ਬਾਹਰ ਆ ਗਏ ਅਤੇ ਉਹਨਾਂ ਨੇ ਚੋਰ ਨੂੰ ਫੜਨ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਚੋਰ ਨੇ ਸੈਫ ‘ਤੇ ਚਾਕੂ ਨਾਲ ਹਮਲਾ ਕਰ ਦਿੱਤਾ। ਉਹ ਜ਼ਖਮੀ ਹੋ ਗਿਆ। ਨੌਕਰ ਅਤੇ ਘਰ ਦੇ ਕੁਝ ਮੈਂਬਰ ਸੈਫ ਨੂੰ ਹਸਪਤਾਲ ਲੈ ਗਏ। ਉਸਨੂੰ ਦਾਖਲ ਕਰਵਾਇਆ ਗਿਆ। ਰਾਹਤ ਦੀ ਗੱਲ ਇਹ ਹੈ ਕਿ ਸੈਫ ਦੀ ਸੱਟ ਗੰਭੀਰ ਨਹੀਂ ਹੈ।

ਸੈਫ ਦੀ ਪਤਨੀ ਅਤੇ ਅਦਾਕਾਰਾ ਕਰੀਨਾ ਕਪੂਰ ਅਤੇ ਉਨ੍ਹਾਂ ਦੇ ਬੱਚੇ ਸੁਰੱਖਿਅਤ ਹਨ। ਪਰਿਵਾਰ ਨੇ ਇਸ ਘਟਨਾ ਬਾਰੇ ਅਜੇ ਤੱਕ ਕੋਈ ਅਧਿਕਾਰਤ ਬਿਆਨ ਜਾਰੀ ਨਹੀਂ ਕੀਤਾ ਹੈ। ਘਟਨਾ ਤੋਂ ਬਾਅਦ ਚੋਰ ਫਰਾਰ ਹੈ। ਮੁੰਬਈ ਪੁਲਿਸ ਅਤੇ ਕ੍ਰਾਈਮ ਬ੍ਰਾਂਚ ਦੀ ਟੀਮ ਉਸਨੂੰ ਫੜਨ ਵਿੱਚ ਰੁੱਝੀ ਹੋਈ ਹੈ। ਘਰ ਦੇ ਆਲੇ-ਦੁਆਲੇ ਲੱਗੇ ਸੀਸੀਟੀਵੀ ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ।

ਪਰਿਵਾਰ ਬਿਆਨ ਕਰੇ ਜਾਰੀ- ਸੁਪ੍ਰੀਆ ਸੁਲੇ

ਐਨਸੀਪੀ (ਸ਼ਰਦ ਪਵਾਰ ਧੜੇ) ਦੀ ਨੇਤਾ ਸੁਪ੍ਰੀਆ ਸੁਲੇ ਨੇ ਸੈਫ ਅਲੀ ਖਾਨ ਦੇ ਪਰਿਵਾਰ ਨੂੰ ਫੋਨ ਕੀਤਾ ਹੈ। ਉਨ੍ਹਾਂ ਕਿਹਾ ਕਿ ਪੁਲਿਸ ਜਾਂਚ ਕਰ ਰਹੀ ਹੈ। ਪਰਿਵਾਰ ਵੱਲੋਂ ਇੱਕ ਬਿਆਨ ਆਉਣਾ ਚਾਹੀਦਾ ਹੈ। ਜੇ ਕਿਸੇ ਦੇ ਘਰ ‘ਤੇ ਹਮਲਾ ਹੁੰਦਾ ਹੈ ਤਾਂ ਬੁਰਾ ਲੱਗੇਗਾ।

ਪਹਿਲਾਂ ਨੌਕਰਾਨੀ ਨਾਲ ਕੀਤੀ ਬਹਿਸ- ਪੁਲਿਸ

ਮਾਮਲੇ ਵਿੱਚ ਮੁੰਬਈ ਪੁਲਿਸ ਦਾ ਪਹਿਲਾਂ ਬਿਆਨ ਸਾਹਮਣੇ ਆਇਆ ਹੈ। ਪੁਲਿਸ ਨੇ ਦੱਸਿਆ ਕਿ ਅਣ-ਜਾਣ ਵਿਅਕਤੀ ਜੋ ਸੈਫ਼ ਦੇ ਘਰ ਆਇਆ ਸੀ। ਉਸ ਦੀ ਪਹਿਲਾਂ ਨੌਕਰਾਨੀ ਨਾਲ ਬਹਿਸ ਹੋਈ। ਜਦੋਂ ਸੈਫ਼ ਵਿੱਚ ਬਚਾਅ ਕਰਨ ਲਈ ਆਏ ਤਾਂ ਮੁਲਜ਼ਮ ਨੇ ਹਮਲਾ ਕਰ ਦਿੱਤਾ।