Karan Aujla: ਜਿਸ ਸਿੰਗਰ ਤੇ ਲੰਡਨ ‘ਚ ਸੁੱਟੀ ਗਈ ਜੁੱਤੀ, ਉਸਦੇ ਕੰਸਰਟ ‘ਚ ਭਿੜੇ ਫੈਨਸ, ਹੋਈ ਖ਼ਤਰਨਾਕ ਲੜਾਈ

Published: 

16 Dec 2024 19:47 PM

Karan Aujla Concert Video Viral : ਗਾਇਕ ਕਰਨ ਔਜਲਾ ਨੂੰ ਲੈ ਕੇ ਇੱਕ ਵਾਰ ਫਿਰ ਵੱਡੀ ਖਬਰ ਸਾਹਮਣੇ ਆਈ ਹੈ। ਗੁਰੂਗ੍ਰਾਮ ਵਿੱਚ ਕਰਨ ਦੇ ਕੰਸਰਟ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ। ਇਸ 'ਚ ਕੁਝ ਫੈਨਸ ਗੁੰਡਾਗਰਦੀ ਕਰਦੇ ਨਜ਼ਰ ਆਏ ਅਤੇ ਉਨ੍ਹਾਂ ਵਿਚਾਲੇ ਲੜਾਈ ਵੀ ਹੋਈ। ਇਹ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ।

Karan Aujla: ਜਿਸ ਸਿੰਗਰ ਤੇ ਲੰਡਨ ਚ ਸੁੱਟੀ ਗਈ ਜੁੱਤੀ, ਉਸਦੇ ਕੰਸਰਟ ਚ ਭਿੜੇ ਫੈਨਸ, ਹੋਈ ਖ਼ਤਰਨਾਕ ਲੜਾਈ

ਕਰਨ ਔਜਲਾ ਦੇ ਕੰਸਰਟ 'ਚ ਭਿੜੇ ਫੈਨਸ

Follow Us On

ਮਸ਼ਹੂਰ ਗਾਇਕ ਕਰਨ ਔਜਲਾ ਦਾ ਇਸ ਸਮੇਂ ਭਾਰਤ ‘ਚ ਕੰਸਰਟ ਚੱਲ ਰਿਹਾ ਹੈ। ਹਾਲ ਹੀ ਵਿੱਚ ਉਨ੍ਹਾਂ ਦਾ ਇਹ ਕੰਸਰਟ ਗੁਰੂਗ੍ਰਾਮ ਵਿੱਚ ਹੋਇਆ ਅਤੇ ਬਹੁਤ ਸਾਰੇ ਲੋਕ ਕਰਨ ਨੂੰ ਸੁਣਨ ਅਤੇ ਉਨ੍ਹਾਂ ਦੇ ਗੀਤਾਂ ‘ਤੇ ਨੱਚਣ ਲਈ ਆਏ ਸਨ। ਸੋਸ਼ਲ ਮੀਡੀਆ ‘ਤੇ ਕੁਝ ਗੀਤ ਵਾਇਰਲ ਹੋ ਰਹੇ ਹਨ, ਜਿਸ ‘ਚ ਕਰਨ ਲਾਈਵ ਪਰਫਾਰਮ ਕਰਦੇ ਹੋਏ ਦਿਖਾਈ ਦੇ ਰਹੇ ਹਨ। ਫੈਨਸ ਉਨ੍ਹਾਂ ਨੂੰ ਦੇਖਣ ਲਈ ਕਾਫੀ ਉਤਸ਼ਾਹਿਤ ਹਨ। ਇਸ ਦੌਰਾਨ ਇੱਕ ਵੀਡੀਓ ਸਾਹਮਣੇ ਆਇਆ ਜਿਸ ਵਿੱਚ ਕੁਝ ਲੋਕ ਲੜਦੇ ਨਜ਼ਰ ਆ ਰਹੇ ਹਨ।

ਵਾਇਰਲ ਹੋ ਰਹੀ ਵੀਡੀਓ ‘ਚ ਕੁਝ ਲੋਕ ਹਨ ਜੋ ਆਪਸ ‘ਚ ਭਿੜਦੇ ਅਤੇ ਲੜਦੇ ਵੀ ਨਜ਼ਰ ਆ ਰਹੇ ਹਨ। ਕੰਸਰਟ ਦੇ ਵੀਆਈਪੀ ਲਾਉਂਜ ਖੇਤਰ ਵਿੱਚ ਅਜਿਹਾ ਹੁੰਦਾ ਦੇਖਿਆ ਗਿਆ। ਪਿਛਲੀ ਵਾਰ ਕਰਨ ਔਜਲਾ ਨੂੰ ਲੈ ਕੇ ਕਾਫੀ ਚਰਚਾ ਹੋਈ ਸੀ, ਦਰਅਸਲ ਕੁਝ ਸਮਾਂ ਪਹਿਲਾਂ ਲੰਡਨ ‘ਚ ਦਰਸ਼ਕਾਂ ‘ਚੋਂ ਕਿਸੇ ਨੇ ਕਰਨ ‘ਤੇ ਜੁੱਤੀ ਸੁੱਟੀ ਸੀ। ਹੁਣ ਇੱਕ ਵਾਰ ਫਿਰ ਤੋਂ ਉਨ੍ਹਾੰ ਦਾ ਕੰਸਰਟ ਸੁਰਖੀਆਂ ਵਿੱਚ ਹੈ।

ਕਰਨ ਔਜਲਾ ਦੇ ਕੰਸਰਟ ‘ਚ ਹੁਣ ਕੀ ਹੋਇਆ?

ਕਰਨ ਔਜਲਾ ਦਾ ਕੰਸਰਟ 15 ਦਸੰਬਰ ਨੂੰ ਗੁਰੂਗ੍ਰਾਮ ‘ਚ ਹੋਇਆ ਸੀ, ਜਿਸ ‘ਚ ਪ੍ਰਸ਼ੰਸਕਾਂ ਦੀ ਭਾਰੀ ਭੀੜ ਪਹੁੰਚੀ ਸੀ। ਇਸ ਦੌਰਾਨ ਇੱਕ ਵੀਡੀਓ ਸਾਹਮਣੇ ਆਇਆ ਹੈ, ਜਿਸ ਵਿੱਚ ਦੱਸਿਆ ਜਾ ਰਿਹਾ ਹੈ ਕਿ ਔਜਲਾ ਕੰਸਰਟ ਵਿੱਚ ਵੀਆਈਪੀ ਪੰਗਾ ਹੋ ਗਿਆ । ਇਸ ਵੀਡੀਓ ‘ਚ ਕੁਝ ਲੋਕ ਲੜਦੇ ਨਜ਼ਰ ਆ ਰਹੇ ਹਨ ਅਤੇ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਨੂੰ ਦੇਖ ਕੇ ਲੋਕ ਸੁਰੱਖਿਆ ‘ਤੇ ਸਵਾਲ ਉਠਾ ਰਹੇ ਹਨ।

ਵਾਇਰਲ ਹੋ ਰਹੀ ਵੀਡੀਓ ‘ਚ ਕੁਝ ਲੋਕ ਲੜਦੇ ਹੋਏ ਨਜ਼ਰ ਆ ਰਹੇ ਹਨ ਅਤੇ ਨੇੜੇ-ਤੇੜੇ ਲੜਕੀਆਂ ਅਤੇ ਬੱਚੇ ਖੜ੍ਹੇ ਹਨ। ਜੇਕਰ ਇੰਨੇ ਵੱਡੇ ਪ੍ਰੋਗਰਾਮ ਵਿੱਚ ਅਜਿਹੀ ਗੁੰਡਾਗਰਦੀ ਹੋ ਰਹੀ ਹੋਵੇ ਅਤੇ ਸੁਰੱਖਿਆ ਦੇ ਨਾਂ ਤੇ ਕੋਈ ਨਾ ਹੋਵੇ ਤਾਂ ਸਵਾਲ ਖੜ੍ਹੇ ਹੋਣਾ ਸੁਭਾਵਿਕ ਹੈ। ਵੀਡੀਓ ‘ਚ ਦੇਖਿਆ ਜਾ ਸਕਦਾ ਹੈ ਕਿ ਲੜਾਈ ਕਰਨ ਵਾਲੇ ਆਪਸ ਚ ਗਾਲ੍ਹਾਂ ਕੱਢ ਰਹੇ ਹਨ। ਖਬਰਾਂ ਮੁਤਾਬਕ ਇਹ ਘਟਨਾ ਕਰਨ ਔਜਲਾ ਦੇ ਗੁਰੂਗ੍ਰਾਮ ਕੰਸਰਟ ਦੇ ਪਲੈਟੀਨਮ ਲਾਉਂਜ ‘ਚ ਵਾਪਰੀ।

ਇਸ ਕੰਸਰਟ ‘ਚ ਪਹੁੰਚੇ ਸਨ ਵਰੁਣ ਧਵਨ

ਖਬਰਾਂ ਮੁਤਾਬਕ ਕਰਨ ਔਜਲਾ ਦੇ ਇਸ ਕੰਸਰਟ ‘ਚ ਵਰੁਣ ਧਵਨ ਅਤੇ ਬਾਦਸ਼ਾਹ ਵੀ ਸ਼ਾਮਲ ਹੋਏ ਸਨ। ਇਸ ਦੌਰਾਨ ਬੈਰੀਕੇਡ ਵਾਲੇ ਇਲਾਕੇ ‘ਚ ਕੁਝ ਲੋਕ ਲੜਦੇ ਹੋਏ ਦਿਖਾਈ ਦਿੱਤੇ, ਜਿਸ ਦੀ ਵੀਡੀਓ ਤੁਸੀਂ ਦੇਖੀ ਹੈ। ਇਸ ਵੀਡੀਓ ਨੂੰ ਦੇਖ ਕੇ ਪ੍ਰਸ਼ੰਸਕ ਕੰਸਰਟ ‘ਚ ਜਾਣ ਤੋਂ ਡਰ ਰਹੇ ਹਨ ਅਤੇ ਸ਼ਾਕਡ ਵੀ ਹਨ ਕਿ ਅਜਿਹਾ ਹੋਣ ‘ਤੇ ਕੋਈ ਸੁਰੱਖਿਆ ਨਹੀਂ ਹੈ। ਜੇਕਰ ਕਿਸੇ ਨੂੰ ਕੁਝ ਹੋ ਗਿਆ ਤਾਂ ਕੌਣ ਜ਼ਿੰਮੇਵਾਰ ਹੋਵੇਗਾ?