Saif Ali Khan Attacked: ਸੈਫ ਅਲੀ ਖਾਨ ਮਾਮਲੇ ਵਿੱਚ ਸ਼ੱਕੀ ਦਾ ਨਵਾਂ CCTV ਵੀਡੀਓ ਆਇਆ ਸਾਹਮਣੇ

Updated On: 

18 Jan 2025 15:23 PM

Saif Ali Khan Attacked: ਮੁੰਬਈ ਪੁਲਿਸ ਨੇ ਇੱਕ ਹੋਰ ਵੀਡੀਓ ਸੀਸੀਟੀਵੀ ਫੁਟੇਜ ਰਿਕਵਰ ਕੀਤਾ ਹੈ। ਇਹ ਸੀਸੀਟੀਵੀ ਫੁਟੇਜ ਇੱਕ ਮੋਬਾਈਲ ਦੀ ਦੁਕਾਨ ਦਾ ਹੈ ਜਿਸ ਵਿੱਚ ਸ਼ਕੀ ਹੈਡਫੋਨ ਖਰੀਦਾ ਨਜ਼ਰ ਆ ਰਿਹਾ ਹੈ।

Saif Ali Khan Attacked: ਸੈਫ ਅਲੀ ਖਾਨ ਮਾਮਲੇ ਵਿੱਚ ਸ਼ੱਕੀ ਦਾ ਨਵਾਂ CCTV ਵੀਡੀਓ ਆਇਆ ਸਾਹਮਣੇ
Follow Us On

ਬਾਲੀਵੁੱਡ ਅਦਾਕਾਰ ਸੈਫ ਅਲੀ ਖਾਨ ਤੇ ਹਮਲੇ ਨੂੰ ਲਗਭਗ 50 ਘੰਟੇ ਵੱਧ ਸਮਾਂ ਹੋ ਗਿਆ ਹੈ ਪਰ ਪੁਲਿਸ ਅਜੇ ਵੀ ਖਾਲੀ ਹੱਥ ਹੈ। 50 ਘੰਟੇ ਬਾਅਦ ਵੀ ਹਮਲਾਵਰ ਫਰਾਰ ਹੈ। ਮੁੰਬਈ ਪੁਲਿਸ ਆਪਣੀ ਜਾਂਚ ਵਿੱਚ ਰੁੱਝੀ ਹੋਈ ਹੈ।ਮੁੰਬਈ ਪੁਲਿਸ ਨੇ ਸ਼ੁੱਕਰਵਾਰ ਨੂੰ “ਇਕਰਾ” ਨਾਮ ਦੀ ਇੱਕ ਮੋਬਾਈਲ ਦੁਕਾਨ ਤੋਂ ਤਾਜ਼ਾ CCTV ਫੁਟੇਜ ਬਰਾਮਦ ਕੀਤੀ ਹੈ ਜਿੱਥੋਂ ਸੈਫ ਅਲੀ ਖਾਨ ਦੇ ਕਥਿਤ ਹਮਲਾਵਰ ਨੇ ਚਾਕੂ ਮਾਰਨ ਦੀ ਘਟਨਾ ਤੋਂ ਬਾਅਦ ਹੈੱਡਫੋਨ ਖਰੀਦੇ ਸਨ।

ਨਿਊਜ਼ ਏਜੰਸੀ ਆਈਏਐਨਐਸ ਦੁਆਰਾ ਸਾਂਝੇ ਕੀਤੇ ਗਏ ਇੱਕ ਵੀਡੀਓ ਵਿੱਚ, ਸਵੇਰੇ 9 ਵਜੇ ਦੇ ਕਰੀਬ ਘਟਨਾ ਤੋਂ ਲਗਭਗ ਛੇ ਘੰਟੇ ਬਾਅਦ ਹਮਲਾਵਰ ਨੂੰ ਇੱਕ ਨੀਲੀ ਕਮੀਜ਼ ਵਿੱਚ ਇੱਕ ਬੈਕਪੈਕ ਲੈ ਕੇ ਦੇਖਿਆ ਗਿਆ ਸੀ।

ਦੁਕਾਨਦਾਰ ਨੇ ਨਿਊਜ਼ ਏਜੰਸੀ ਪੀਟੀਆਈ ਨੂੰ ਦੱਸਿਆ ਕਿ “ਉਸਨੇ ਮੈਨੂੰ 100 ਰੁਪਏ ਦਿੱਤੇ, ਮੈਂ ਉਸਨੂੰ 50 ਰੁਪਏ ਵਾਪਸ ਕਰ ਦਿੱਤੇ ਅਤੇ ਉਹ ਦੁਕਾਨ ਤੋਂ ਚਲਾ ਗਿਆ। ਕੁਝ ਪੁਲਿਸ ਅਧਿਕਾਰੀ ਕੱਲ੍ਹ (ਸ਼ੁੱਕਰਵਾਰ) ਦੁਕਾਨ ‘ਤੇ ਆਏ ਅਤੇ ਸੀਸੀਟੀਵੀ ਫੁਟੇਜ ਲੈ ਗਏ। ਉਨ੍ਹਾਂ ਨੇ ਉਸ ਸ਼ਖਸ (ਸ਼ੱਕੀ) ਬਾਰੇ ਪੁੱਛਗਿੱਛ ਕੀਤੀ। ਮੈਨੂੰ ਨਹੀਂ ਪਤਾ ਸੀ ਕਿ ਉਸਨੇ ਕੀ ਕੀਤਾ ਹੈ।

ਅਜਿਹੇ ਦੇ ਵਿੱਚ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਇਹ ਮਾਮਲਾ ਕੱਦੋ ਤੱਕ ਸੁਲਝੇਗਾ। ਹਮਲਾਵਰ ਕੱਦੋ ਗ੍ਰਿਫਤਾਰ ਹੋਵੇਗਾ। ਪੁਲਿਸ ਦੀ ਜਾਂਚ ਕਿੱਥੋ ਤੱਕ ਪਹੁੰਚੀ ਹੈ?