ਅਨੰਤ ਅੰਬਾਨੀ ਤੇ ਰਾਧਿਕਾ ਦੀ ਸੰਗੀਤ Ceremony ‘ਚ ਕਰਨ ਔਜਲਾ ਨੇ ਬਣਿਆ ਰੰਗ, ਡਾਂਸ ਕਰਦੇ ਨਜ਼ਰ ਆਏ ਬਾਲੀਵੁੱਡ ਸੈਲੇਬਸ

Updated On: 

08 Jul 2024 12:55 PM

Anant Ambani-Radhika Merchant Sangeet Ceremony:ਅਨੰਤ ਅਤੇ ਰਾਧਿਕਾ ਦੇ ਸੰਗੀਤ Ceremony 'ਚ ਬਾਲੀਵੁੱਡ ਹਸਤੀਆਂ ਨੇ ਸ਼ਿਰਕਤ ਕੀਤੀ। ਰੈਪਰ ਬਾਦਸ਼ਾਹ ਅਤੇ ਕਰਨ ਔਜਲਾ ਨੇ ਆਪਣੀ ਪੇਸ਼ਕਾਰੀ ਨਾਲ ਕਪਲ ਦੇ ਸੰਗੀਤ ਸੈਰੇਮਨੀ ਨੂੰ ਚਾਰ ਚੰਨ ਲਾਏ। ਦੋਵਾਂ ਗਾਇਕਾਂ ਦੀ ਜੁਗਲਬੰਦੀ ਦਾ ਵੀਡੀਓ ਵਾਇਰਲ ਹੋ ਰਿਹਾ ਹੈ।

ਅਨੰਤ ਅੰਬਾਨੀ ਤੇ ਰਾਧਿਕਾ ਦੀ ਸੰਗੀਤ Ceremony ਚ ਕਰਨ ਔਜਲਾ ਨੇ ਬਣਿਆ ਰੰਗ, ਡਾਂਸ ਕਰਦੇ ਨਜ਼ਰ ਆਏ ਬਾਲੀਵੁੱਡ ਸੈਲੇਬਸ

ਅਨੰਤ ਅੰਬਾਨੀ ਤੇ ਰਾਧਿਕਾ ਦੀ ਸੰਗੀਤ Ceremony 'ਚ ਕਰਨ ਔਜਲਾ ਨੇ ਬਣਿਆ ਰੰਗ ( Pic Credit: Instagram)

Follow Us On

Anant Ambani-Radhika Merchant Sangeet Ceremony:12 ਜੁਲਾਈ ਨੂੰ ਅਨੰਤ ਅੰਬਾਨੀ ਅਤੇ ਰਾਧਿਕਾ ਮਰਚੈਂਟ ਵਿਆਹ ਦੇ ਬੰਧਨ ਵਿੱਚ ਬੱਝਣ ਜਾ ਰੇਹ ਹਨ। ਵਿਆਹ ਦੀਆਂ ਰਸਮਾਂ ਦੀ ਵੀ ਸ਼ੁਰੂਆਤ ਹੋ ਚੁੱਕੀ ਹੈ। ਅਨੰਤ ਅਤੇ ਰਾਧਿਕਾ ਦੀ ਸੰਗੀਤ ਸੈਰੇਮਨੀ 5 ਜੁਲਾਈ ਨੂੰ ਹੋਈ ਸੀ। ਇਸ ਸਮਾਰੋਹ ‘ਚ ਬਾਲੀਵੁੱਡ ਸਿਤਾਰਿਆਂ ਨੇ ਸ਼ਿਰਕਤ ਕੀਤੀ। ਸੰਗੀਤ ਸਮਾਰੋਹ ਦੀ ਵੀਡੀਓ ਅਤੇ ਫੋਟੋ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ। ਹਾਲੀਵੁੱਡ ਪੌਪ ਗਾਇਕ ਜਸਟਿਨ ਬੀਬਰ, ਬਾਦਸ਼ਾਹ ਅਤੇ ਕਰਨ ਔਜਲਾ ਨੇ ਕਪਲ ਦੇ ਸੰਗੀਤ ਵਿੱਚ ਪਰਫਾਰਮ ਕੀਤਾ। ਕਰਨ ਅਤੇ ਬਾਦਸ਼ਾਹ ਦੀ ਜੁਗਲਬੰਦੀ ਨੇ ਲੋਕਾਂ ਦਾ ਦਿਲ ਜਿੱਤ ਲਿਆ।

ਬਾਦਸ਼ਾਹ ਅਤੇ ਕਰਨ ਨੇ ‘ਬੈਡ ਨਿਊਜ਼’ ਦਾ ਗੀਤ ਤੌਬਾ-ਤੌਬਾ ਗਾਇਆ। ਵਿੱਕੀ ਕੌਸ਼ਲ, ਅਨਨਿਆ ਪਾਂਡੇ, ਜਾਹਨਵੀ ਕਪੂਰ, ਸ਼ਹਿਨਾਜ਼ ਗਿੱਲ ਸਮੇਤ ਕਈ ਸਿਤਾਰੇ ਤੌਬਾ-ਤੌਬਾ ਗੀਤ ‘ਤੇ ਡਾਂਸ ਕਰਦੇ ਅਤੇ ਗਾਉਂਦੇ ਨਜ਼ਰ ਆਏ। ਇੰਨਾ ਹੀ ਨਹੀਂ ਅਨੰਤ ,ਬਾਦਸ਼ਾਹ ਅਤੇ ਕਰਨ ਦੇ ਨਾਲ ਰੈਪ ਕਰਦੇ ਵੀ ਨਜ਼ਰ ਆਏ।

ਇਹ ਵੀ ਪੜ੍ਹੋ- ਅਨੰਤ-ਰਾਧਿਕਾ ਦੀ ਸੰਗੀਤ ਸੈਰੇਮਨੀ ਚ ਪਰਫਾਰਮ ਕਰਨਗੇ ਸਲਮਾਨ ਖਾਨ, ਇਹ ਬਾਲੀਵੁੱਡ ਅਭਿਨੇਤਾ ਵੀ ਦੇਣਗੇ ਸਾਥ

ਇਸ ਤੋਂ ਇਲਾਵਾ ਕਰਨ ਅਤੇ ਬਾਦਸ਼ਾਹ ਨੇ ਕਾਲਾ ਚਸ਼ਮਾ ਗਾਇਆ। ਇਨ੍ਹਾਂ ਗੀਤਾਂ ‘ਤੇ ਸਾਰੇ ਸਿਤਾਰੇ ਖੂਬ ਡਾਂਸ ਕਰਦੇ ਨਜ਼ਰ ਆਏ। ਸੈਲੇਬਸ ਦੇ ਡਾਂਸ ਪਰਫਾਰਮੈਂਸ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ਸਾਰਾ ਅਲੀ ਖਾਨ, ਅਨੰਨਿਆ ਪਾਂਡੇ ਅਤੇ ਓਰੀ ਨੇ ਵੀ ਅਨੰਤ ਅਤੇ ਰਾਧਿਕਾ ਦੇ ਸੰਗੀਤ ਵਿੱਚ ਡਾਂਸ ਪਰਫਾਰਮੈਂਸ ਦਿੱਤੀ। ਤਿੰਨਾਂ ਦੀ Performance ਨੇ ਦਰਸ਼ਕਾਂ ਦਾ ਦਿਲ ਜਿੱਤ ਲਿਆ। ਸਲਮਾਨ ਖਾਨ ਨੇ ਅਨਤ ਅੰਬਾਨੀ ਨਾਲ ਖੂਬ ਡਾਂਸ ਕੀਤਾ। ਭਾਈਜਾਨ ਦੇ ਸਵੈਗ ਨੇ ਸਾਰਿਆਂ ਦਾ ਦਿਲ ਜਿੱਤ ਲਿਆ।

ਅਨੰਤ ਅਤੇ ਰਾਧਿਕਾ ਦੇ ਸੰਗੀਤ ਤੋਂ ਪਹਿਲਾਂ ਮਾਮੇਰੂ ਫੰਕਸ਼ਨ ਹੋਇਆ। ਅਨੰਤ ਦੀ ਦਾਦੀ ਕੋਕਿਲਾਬੇਨ ਨੇ ਗਰਬਾ ਨਾਈਟ ਦਾ ਆਯੋਜਨ ਕੀਤਾ ਸੀ। ਗਰਬਾ ਨਾਈਟ ‘ਚ ਸੈਲੇਬਸ ਨੇ ਵੀ ਹਿੱਸਾ ਲਿਆ। ਦੋਵਾਂ ਦਾ ਵਿਆਹ 12 ਜੁਲਾਈ ਨੂੰ ਮੁੰਬਈ ਦੇ ਜੀਓ ਕਨਵੈਨਸ਼ਨ ਸੈਂਟਰ ‘ਚ ਹੋਵੇਗਾ। ਇਹ ਜੋੜਾ 14 ਜੁਲਾਈ ਨੂੰ ਵਿਆਹ ਤੋਂ ਬਾਅਦ ਸ਼ਾਨਦਾਰ ਰਿਸੈਪਸ਼ਨ ਪਾਰਟੀ ਦੇਵੇਗਾ।

Exit mobile version