KAP’S ਕੈਫ਼ੇ ‘ਤੇ ਤੀਜੀ ਵਾਰ ਫਾਈਰਿੰਗ, ਗੋਲੀਬਾਰੀ ਦੀ ਵੀਡੀਓ ਆਈ ਸਾਹਮਣੇ

Updated On: 

16 Oct 2025 18:52 PM IST

KAP'S Cafe Firing: ਕੈਨੇਡਾ ਵਿੱਚ ਕਪਿਲ ਸ਼ਰਮਾ ਦੇ KAP'S ਕੈਫ਼ੇ 'ਤੇ ਇੱਕ ਵਾਰ ਫਿਰ ਫਾਈਰਿੰਗ ਹੋਈ ਹੈ। ਗੋਲਡੀ ਢਿੱਲੋਂ ਅਤੇ ਕੁਲਦੀਪ ਸਿੱਧੂ ਨੇ ਲਈ ਗਈ ਜ਼ਿੰਮੇਵਾਰੀ ਹੈ। ਇਹ ਗੋਲੀਬਾਰੀ KAP'S ਕੈਫ਼ੇ 'ਤੇ ਤੀਜੀ ਵਾਰ ਗੋਲੀਬਾਰੀ ਹੋਈ ਹੈ। ਇਸ ਤੋਂ ਪਹਿਲਾਂ, ਅਗਸਤ ਵਿੱਚ ਉਨ੍ਹਾਂ ਦੇ ਕੈਫੇ 'ਤੇ ਗੋਲੀਬਾਰੀ ਕੀਤੀ ਗਈ ਸੀ।

KAPS ਕੈਫ਼ੇ ਤੇ ਤੀਜੀ ਵਾਰ ਫਾਈਰਿੰਗ, ਗੋਲੀਬਾਰੀ ਦੀ ਵੀਡੀਓ ਆਈ ਸਾਹਮਣੇ
Follow Us On

KAP’S Cafe Firing: ਕੈਨੇਡਾ ਵਿੱਚ ਕਪਿਲ ਸ਼ਰਮਾ ਦੇ KAP’S ਕੈਫ਼ੇ ‘ਤੇ ਇੱਕ ਵਾਰ ਫਿਰ ਫਾਈਰਿੰਗ ਹੋਈ ਹੈ। ਗੋਲਡੀ ਢਿੱਲੋਂ ਅਤੇ ਕੁਲਦੀਪ ਸਿੱਧੂ ਨੇ ਲਈ ਗਈ ਜ਼ਿੰਮੇਵਾਰੀ ਹੈ। ਇਹ ਗੋਲੀਬਾਰੀ KAP’S ਕੈਫ਼ੇ ‘ਤੇ ਤੀਜੀ ਵਾਰ ਗੋਲੀਬਾਰੀ ਹੋਈ ਹੈ।

ਕੁਲਵੀਰ ਸਿੱਧੂ ਨੇ ਲਈ ਜ਼ਿੰਮੇਵਾਰੀ

ਕੁਲਵੀਰ ਸਿੱਧੂ ਨਾਮ ਦੇ ਇੱਕ ਫੇਸਬੁੱਕ ਯੂਜ਼ਰ ਨੇ ਆਪਣੀ ਪੋਸਟ ਵਿੱਚ ਲਿਖਿਆ, “ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ, ਕੁਲਵੀਰ ਸਿੱਧੂ ਅਤੇ ਗੋਲਡੀ ਢਿੱਲੋਂ ਅੱਜ (ਕੈਪਸ ਕੈਫੇ, ਸਰੀ ਵਿਖੇ) ਹੋਈਆਂ ਤਿੰਨ ਗੋਲੀਬਾਰੀ ਦੀ ਜ਼ਿੰਮੇਵਾਰੀ ਲੈਂਦੇ ਹਾਂ। ਸਾਡੀ ਆਮ ਲੋਕਾਂ ਨਾਲ ਕੋਈ ਦੁਸ਼ਮਣੀ ਨਹੀਂ ਹੈ। ਜਿਨ੍ਹਾਂ ਨਾਲ ਸਾਡਾ ਕੋਈ ਝਗੜਾ ਨਹੀਂ ਹੈ, ਉਨ੍ਹਾਂ ਨੂੰ ਸਾਡੇ ਤੋਂ ਦੂਰ ਰਹਿਣਾ ਚਾਹੀਦਾ ਹੈ।”

ਕੁਲਵੀਰ ਸਿੱਧੂ ਨੇ ਅੱਗੇ ਲਿਖਿਆ, “ਜੋ ਗੈਰ-ਕਾਨੂੰਨੀ (ਨਾਜਾਇਜ਼) ਕੰਮ ਵਿੱਚ ਸ਼ਾਮਲ ਹਨ, ਜੋ ਲੋਕਾਂ ਤੋਂ ਕੰਮ ਕਰਵਾਉਂਦੇ ਹਨ ਪਰ ਪੈਸੇ ਨਹੀਂ ਦਿੰਦੇ। ਉਨ੍ਹਾਂ ਨੂੰ ਵੀ ਤਿਆਰ ਰਹਿਣਾ ਚਾਹੀਦਾ ਹੈ। ਬਾਲੀਵੁੱਡ ਵਿੱਚ ਧਰਮ ਦੇ ਵਿਰੁੱਧ ਬੋਲਣ ਵਾਲਿਆਂ ਨੂੰ ਵੀ ਤਿਆਰ ਰਹਿਣਾ ਚਾਹੀਦਾ ਹੈ। ਗੋਲੀਆਂ ਕਿਤੇ ਵੀ ਆ ਸਕਦੀਆਂ ਹਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।”

ਫਾਇਰਿੰਗ ਵਿੱਚ ਟੁੱਟੇ ਕੈਫੇ ਦੇ ਸ਼ੀਸ਼ੇ

ਇਸ ਦੌਰਾਨ ਅੱਧਾ ਦਰਜਨ ਗੋਲੀਆਂ ਚੱਲਣ ਦੀ ਖ਼ਬਰ ਹੈ ਅਤੇ ਇੱਕ ਖਿੜਕੀ ਟੁੱਟ ਗਈ ਹੈ। ਹਾਲਾਂਕਿ, ਕਿਸੇ ਵੀ ਜਾਨੀ ਨੁਕਸਾਨ ਦੀ ਰਿਪੋਰਟ ਹਾਲੇ ਤੱਕ ਸਾਹਮਣੇ ਨਹੀਂ ਆਈ ਹੈ।

ਕਪਿਲ ਸ਼ਰਮਾ ਦੇ ਕੈਫੇ ‘ਤੇ ਤੀਜਾ ਹਮਲਾ

ਇਹ ਕਪਿਲ ਸ਼ਰਮਾ ਦੇ ਕੈਫੇ ‘ਤੇ ਤੀਜਾ ਹਮਲਾ ਹੈ। ਇਸ ਤੋਂ ਪਹਿਲਾਂ, ਅਗਸਤ ਵਿੱਚ ਉਨ੍ਹਾਂ ਦੇ ਕੈਫੇ ‘ਤੇ ਗੋਲੀਬਾਰੀ ਕੀਤੀ ਗਈ ਸੀ। ਇਸ ਗੋਲੀਬਾਰੀ ਤੋਂ ਬਾਅਦ, ਲਾਰੈਂਸ ਬਿਸ਼ਨੋਈ ਗੈਂਗ ਨਾਲ ਜੁੜੇ ਗੈਂਗਸਟਰ ਹੈਰੀ ਬਾਕਸਰ ਦੀ ਇੱਕ ਆਡੀਓ ਰਿਕਾਰਡਿੰਗ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਈ, ਜਿਸ ਵਿੱਚ ਉਸ ਨੇ ਚੇਤਾਵਨੀ ਦਿੱਤੀ ਸੀ ਕਿ ਸਲਮਾਨ ਖਾਨ ਨਾਲ ਕੰਮ ਕਰਨ ਵਾਲੇ ਕਿਸੇ ਵੀ ਵਿਅਕਤੀ ਨੂੰ ਮਾਰ ਦਿੱਤਾ ਜਾਵੇਗਾ।