ਜੱਸੀ ਦਾ ਕੀਰਤਨ ਕਰਨਾ ਸਿੱਖ ਰਹਿਤ ਮਰਿਆਦਾ ਖਿਲਾਫ਼, ਜਥੇਦਾਰ ਗੜਗੱਜ ਨੇ ਜਤਾਇਆ ਇਤਰਾਜ
ਇਸ ਮੁੱਦੇ ਨੂੰ ਲੈ ਕੇ ਜਦੋਂ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਕਾਰਜਕਾਰੀ ਜਥੇਦਾਰ ਕੁਲਦੀਪ ਸਿੰਘ ਗੜਗੱਜ ਨੂੰ ਸਵਾਲ ਕੀਤਾ ਗਿਆ ਤਾਂ ਉਨ੍ਹਾਂ ਨੇ ਜਸਬੀਰ ਸਿੰਘ ਜੱਸੀ ਵੱਲੋਂ ਸੰਗਤਾਂ ਵਿਚਕਾਰ ਕੀਰਤਨ ਕਰਨ ਦੇ ਫੈਸਲੇ 'ਤੇ ਇਤਰਾਜ਼ ਜਤਾਇਆ ਹੈ। ਉਨ੍ਹਾਂ ਨੇ ਕਿਹਾ ਕਿ ਸਿੱਖ ਰਹਿਤ ਮਰਿਆਦਾ 'ਚ ਕਿਹਾ ਗਿਆ ਹੈ ਕਿ ਇੱਕ ਸਿੱਖ ਹੀ ਸਿੱਖ ਸੰਗਤਾਂ 'ਚ ਗੁਰਬਾਣੀ ਦਾ ਪਾਠ ਜਾਂ ਗੁਰਬਾਣੀ ਦਾ ਕੀਰਤਨ ਕਰ ਸਕਦਾ ਹੈ।
ਪੰਜਾਬੀ ਗਾਇਕ ਜਸਬੀਰ ਜੱਸੀ ਵੱਲੋਂ ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਸ਼ੇਅਰ ਕੀਤੀ ਗਈ ਹੈ। ਇਸ ਵੀਡੀਓ ‘ਚ ਉਹ ਇੱਕ ਸ਼ਹੀਦੀ ਦਿਹਾੜੇ ਸਮਾਗਮ ਦੌਰਾਨ ਕੀਰਤਨ ਕਰ ਰਹੇ ਹਨ। ਗਾਇਕ ਜੱਸੀ ਦੇ ਇਸ ਕੀਰਤਨ ਕਰਨ ਵਾਲੀ ਵੀਡੀਓ ‘ਤੇ ਵਿਵਾਦ ਖੜ੍ਹਾ ਹੋ ਗਿਆ ਹੈ। ਦਰਅਸਲ, ਸਿੱਖ ਮਾਹਿਰਾਂ ਦਾ ਕਹਿਣਾ ਹੈ ਕਿ ਜਸਬੀਰ ਜੱਸੀ ਵੱਲੋਂ ਸੰਗਤਾਂ ‘ਚ ਕੀਰਤਨ ਕਰਨਾ ਸਿੱਖ ਮਰਿਆਦਾ ਦੇ ਖਿਲਾਫ਼ ਹੈ।
ਉੱਥੇ ਹੀ ਇਸ ਮੁੱਦੇ ਨੂੰ ਲੈ ਕੇ ਜਦੋਂ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਕਾਰਜਕਾਰੀ ਜਥੇਦਾਰ ਕੁਲਦੀਪ ਸਿੰਘ ਗੜਗੱਜ ਨੂੰ ਸਵਾਲ ਕੀਤਾ ਗਿਆ ਤਾਂ ਉਨ੍ਹਾਂ ਨੇ ਜਸਬੀਰ ਸਿੰਘ ਜੱਸੀ ਵੱਲੋਂ ਸੰਗਤਾਂ ਵਿਚਕਾਰ ਕੀਰਤਨ ਕਰਨ ਦੇ ਫੈਸਲੇ ‘ਤੇ ਇਤਰਾਜ਼ ਜਤਾਇਆ ਹੈ। ਉਨ੍ਹਾਂ ਨੇ ਕਿਹਾ ਕਿ ਸਿੱਖ ਰਹਿਤ ਮਰਿਆਦਾ ‘ਚ ਕਿਹਾ ਗਿਆ ਹੈ ਕਿ ਇੱਕ ਸਿੱਖ ਹੀ ਸਿੱਖ ਸੰਗਤਾਂ ‘ਚ ਗੁਰਬਾਣੀ ਦਾ ਪਾਠ ਜਾਂ ਗੁਰਬਾਣੀ ਦਾ ਕੀਰਤਨ ਕਰ ਸਕਦਾ ਹੈ। ਦੱਸ ਦੇਈਏ ਕਿ ਵੀਡੀਓ ‘ਚ ਜੱਸੀ ਸਟੇਜ ‘ਤੇ ਕੀਰਤਨ ਕਰ ਰਹੇ ਹਨ। ਇਸ ਦੌਰਾਨ ਉਨ੍ਹਾਂ ਨੇ ਸਿਰ ‘ਤੇ ਦਸਤਾਰ ਵੀ ਸਜਾਈ ਹੋਈ। ਹਾਲਾਂਕਿ, ਜਸਬੀਰ ਜੱਸੀ ਨੇ ਕੇਸਾਂ ਸਮੇਤ ਪੰਜ ਕਕਾਰ ਨਹੀਂ ਸਜਾਏ ਹੋਏ ਹਨ, ਜਿਸ ਕਾਰਨ ਉਨ੍ਹਾਂ ਦਾ ਵਿਰੋਧ ਹੋ ਰਿਹਾ ਹੈ।
SGPC ਮੈਂਬਰ ਗੁਰਚਰਨ ਸਿੰਘ ਗਰੇਵਾਲ ਕੀ ਬੋਲੇ?
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਹਰਚਰਨ ਸਿੰਘ ਗਰੇਵਾਲ ਨੇ ਕਿਹਾ ਕਿ ਇਹ ਦੇਸ਼ ਸੰਵਿਧਾਨ ਤੇ ਕਾਨੂੰਨ ਦੇ ਹਿਸਾਬ ਨਾਲ ਚੱਲਦਾ ਹੈ। ਦੇਸ਼ ਦੇ ਕਾਨੂੰਨ ਸਾਰੇ ਲੋਕ ਪਾਲਣਾ ਕਰਦਾ ਹੈ। ਦੂਜੇ ਪਾਸੇ ਧਰਮ ਦੀ ਮਰਿਆਦਾ ਹੁੰਦੀ ਹੈ, ਹਰ ਧਰਮ ਦੀ ਵੱਖੋ-ਵੱਖ ਮਰਿਆਦਾ ਹੁੰਦੀ ਹੈ। ਸਿੱਖ ਧਰਮ ਦੀ ਮਰਿਆਦਾ, ਜਿਸ ਨੂੰ ਸਿੱਖ ਰਹਿਤ ਮਰਿਆਦਾ ਕਹਿੰਦੇ ਹਨ। ਜਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਸਿੱਖ ਰਹਿਤ ਮਰਿਆਦਾ ਦਾ ਹਵਾਲਾ ਦਿੱਤਾ ਹੈ। ਜਥੇਦਾਰ ਨੂੰ ਜਦੋਂ ਸਵਾਲ ਪੁੱਛਿਆ ਜਾਵੇਗਾ ਤਾਂ ਜੋ ਸਿੱਖ ਰਹਿਤ ਮਰਿਆਦਾ ‘ਚ ਲਿਖਿਆ ਗਿਆ ਹੈ, ਉਹ ਉਸ ਦੀ ਹੀ ਵਿਆਖਿਆ ਕਰਨਗੇ।
