ਕਿਸਾਨਾਂ ਨੇ ਦਿਲਜੀਤ ਦੀ PM ਮੋਦੀ ਨਾਲ ਹੋਈ ਮੁਲਾਕਾਤ ਨੂੰ ਕਿਉਂ ਨਹੀਂ ਕੀਤਾ ਪਸੰਦ?
ਪੰਜਾਬੀ ਗਾਇਕ-ਅਦਾਕਾਰ ਦਿਲਜੀਤ ਦੋਸਾਂਝ ਨੇ ਨਵੇਂ ਸਾਲ ਦੇ ਮੌਕੇ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ। ਸ਼ੰਭੂ ਬਾਰਡਰ 'ਤੇ ਪ੍ਰਦਰਸ਼ਨ ਕਰ ਰਹੇ ਕੁਝ ਕਿਸਾਨਾਂ ਨੂੰ ਲੈ ਕੇ ਦਿਲਜੀਤ ਅਤੇ ਪ੍ਰਧਾਨ ਮੰਤਰੀ ਦੀ ਮੁਲਾਕਾਤ ਸਹੀ ਨਹੀਂ ਰਹੀ। ਪ੍ਰਦਰਸ਼ਨ ਕਰ ਰਹੇ ਕਿਸਾਨ ਨੇ ਕਿਹਾ ਕਿ ਜੇਕਰ ਇੰਨੀ ਫਿਕਰ ਹੁੰਦੀ ਤਾਂ ਸਾਡੇ ਕੋਲ ਆਉਂਦੇ, ਪੀਐੱਮ ਕੋਲ ਕਿਉਂ ਗਏ। ਇਸ ਨੂੰ ਲੈ ਕੇ ਹੁਣ ਕਾਫੀ ਚਰਚਾ ਹੋ ਰਹੀ ਹੈ।
ਅੱਜਕੱਲ੍ਹ ਪੰਜਾਬੀ ਸਿੰਗਰ ਦਿਲਜੀਤ ਦੋਸਾਂਝ ਕਾਫੀ ਚਰਚਾ ਵਿੱਚ ਹਨ। ਕਦੇ ਉਨ੍ਹਾਂ ਦੇ ਮਿਊਜ਼ਿਕ ਕੰਸਰਟ ਨੂੰ ਲੈ ਕੇ ਖ਼ਬਰਾਂ ਆਉਂਦੀਆਂ ਹਨ ਤਾਂ ਕਦੇ ਉਨ੍ਹਾਂ ਦੀ ਪੋਸਟ ਬਹਿਸ ਛੇੜ ਦਿੰਦੀ ਹੈ। ਪਰ ਹਾਲ ਹੀ ਵਿੱਚ ਨਵੇਂ ਸਾਲ ‘ਤੇ ਦਿਲਜੀਤ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ। ਜਿਸ ਨੂੰ ਲੈ ਕੇ ਮੁੜ ਦਿਲਜੀਤ ਚਰਚਾ ਵਿੱਚ ਆ ਗਏ ਹਨ। ਇਸ ਖ਼ਬਰ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਇੱਕ ਕਿਸਾਨ ਨੇ ਕਿਹਾ ਕਿ ਜੇਕਰ ਦਿਲਜੀਤ ਨੂੰ ਸੱਚਮੁੱਚ ਕਿਸਾਨਾਂ ਦੀ ਚਿੰਤਾ ਹੁੰਦੀ ਤਾਂ ਉਹ ਸ਼ੰਭੂ ਬਾਰਡਰ ‘ਤੇ ਜਾਂਦੇ। ਕਿਸਾਨਾਂ ਲਈ ਆਵਾਜ਼ ਉਠਾਉਂਦੇ। ਇਹ ਸਭ ਕਰਨ ਦੀ ਬਜਾਏ ਪੀਐਮ ਮੋਦੀ ਨਾਲ ਉਨ੍ਹਾਂ ਦੀ ਮੁਲਾਕਾਤ ਕੁਝ ਹੋਰ ਸਵਾਲ ਖੜ੍ਹੇ ਕਰਦੀ ਹੈ।
ਦਰਅਸਲ ਦਿਲਜੀਤ ਦੁਸਾਂਝ ਨੇ ਕਈ ਮੌਕਿਆਂ ‘ਤੇ ਕਿਸਾਨਾਂ ਦੇ ਮੁੱਦੇ ‘ਤੇ ਸਰਕਾਰ ਨੂੰ ਘੇਰਿਆ ਹੈ। 2020 ਵਿੱਚ, ਉਹ ਸਿੰਘੂ ਬਾਰਡਰ ਪਹੁੰਚੇ ਸਨ, ਜਿੱਥੇ ਕਿਸਾਨ ਬਿੱਲ ਨੂੰ ਲੈ ਕੇ ਅੰਦੋਲਨ ਚੱਲ ਰਹੇ ਸਨ। ਦਿਲਜੀਤ ਨੇ ਉਸ ਵੇਲੇ ਸਰਕਾਰ ਨੂੰ ਕਿਸਾਨਾਂ ਦੀਆਂ ਸਾਰੀਆਂ ਮੰਗਾਂ ਮੰਨਣ ਦੀ ਅਪੀਲ ਕੀਤੀ ਸੀ।
ਕਿਸਾਨ ਨੇ ਦਿਲਜੀਤ ਬਾਰੇ ਕੀ ਕਿਹਾ? ਟਾਈਮਜ਼ ਆਫ਼ ਇੰਡੀਆ ਦੀ ਰਿਪੋਰਟ ਅਨੁਸਾਰ ਸ਼ੰਭੂ ਬਾਰਡਰ ‘ਤੇ ਮੌਜੂਦ ਇੱਕ ਕਿਸਾਨ ਨੇ ਕਿਹਾ, ‘ਜੇਕਰ ਦਿਲਜੀਤ ਨੂੰ ਸੱਚਮੁੱਚ ਕਿਸਾਨਾਂ ਦੀ ਪਰਵਾਹ ਹੁੰਦੀ ਤਾਂ ਉਹ ਡੱਲੇਵਾਲ ਜੀ ਨਾਲ ਇਕਜੁੱਟਤਾ ਦਿਖਾਉਣ ਲਈ ਸ਼ੰਭੂ ਬਾਰਡਰ ‘ਤੇ ਆ ਜਾਂਦੇ, ਸਾਡੀਆਂ ਚਿੰਤਾਵਾਂ ਸੁਣਦੇ ਅਤੇ ਆਪਣੀ ਪੁਰਾਣੇ ਬਿਆਨਾਂ ‘ਤੇ ਕਾਇਮ ਰਹਿੰਦੇ। ਇਸ ਦੀ ਬਜਾਏ, ਪੀਐਮ ਮੋਦੀ ਨੂੰ ਮਿਲਣਾ ਉਨ੍ਹਾਂ ਦੇ ਇਰਾਦਿਆਂ ‘ਤੇ ਸ਼ੱਕ ਪੈਦਾ ਕਰਦਾ ਹੈ।
ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ 39 ਦਿਨਾਂ ਤੋਂ ਮਰਨ ਵਰਤ ‘ਤੇ ਬੈਠੇ ਹਨ। ਡੱਲੇਵਾਲ ਫਸਲਾਂ ਲਈ ਘੱਟੋ-ਘੱਟ ਖਰੀਦ ਮੁੱਲ (ਐੱਮ. ਐੱਸ. ਪੀ.) ਦੀ ਗਰੰਟੀ ਦੇਣ ਲਈ ਕਾਨੂੰਨ ਬਣਾਉਣ ਦੀ ਮੰਗ ਕਰ ਰਹੇ ਹਨ।
PM ਮੋਦੀ ਨਾਲ ਦਿਲਜੀਤ ਦੀ ਮੁਲਾਕਾਤ ਕਿਉਂ ਖਾਸ ਹੈ? ਪੀਐਮ ਮੋਦੀ ਨਾਲ ਦਿਲਜੀਤ ਦੀ ਮੁਲਾਕਾਤ ਕਈ ਮਾਇਨਿਆਂ ਵਿੱਚ ਬਹੁਤ ਖਾਸ ਹੈ। ਉਹ ਹਰ ਰੋਜ਼ ਕਿਸੇ ਨਾ ਕਿਸੇ ਕਾਰਨ ਸਰਕਾਰ ਵਿਰੁੱਧ ਸਿੱਧੇ-ਅਸਿੱਧੇ ਢੰਗ ਨਾਲ ਬੋਲਦੇ ਰਹਿੰਦੇ ਸੀ। ਕੁਝ ਦਿਨ ਪਹਿਲਾਂ ਹੀ ਅਹਿਮਦਾਬਾਦ ‘ਚ ਇਕ ਸੰਗੀਤ ਸਮਾਰੋਹ ‘ਚ ਉਨ੍ਹਾਂ ਨੇ ਸ਼ਰਾਬ ‘ਤੇ ਆਧਾਰਿਤ ਗੀਤਾਂ ‘ਤੇ ਪ੍ਰਤੀਕਿਰਿਆ ਦਿੱਤੀ ਸੀ। ਦਿਲਜੀਤ ਨੇ ਕਿਹਾ ਕਿ ਜੇਕਰ ਸਰਕਾਰ ਸ਼ਰਾਬ ‘ਤੇ ਪੂਰੀ ਤਰ੍ਹਾਂ ਪਾਬੰਦੀ ਲਗਾ ਦਿੰਦੀ ਹੈ ਤਾਂ ਉਹ ਇਸ ‘ਤੇ ਆਧਾਰਿਤ ਗੀਤ ਗਾਉਣਾ ਬੰਦ ਕਰ ਦੇਣਗੇ।
ਇਹ ਵੀ ਪੜ੍ਹੋ
ਅਜੇ ਦੋ ਦਿਨ ਪਹਿਲਾਂ ਹੀ ਲੁਧਿਆਣਾ ਵਿੱਚ ਹੋਏ ਇੱਕ ਕੰਸਰਟ ਵਿੱਚ ਉਨ੍ਹਾਂ ਨੇ ਸ਼ਰਾਬ ਨੂੰ ਉਤਸ਼ਾਹਿਤ ਕਰਨ ਵਾਲੇ ਗੀਤ ਗਾਏ ਸਨ, ਜਿਸ ਕਾਰਨ ਉੱਥੋਂ ਦੇ ਸਮਾਜ ਸੇਵਕਾਂ ਨੇ ਉਨ੍ਹਾਂ ਖ਼ਿਲਾਫ਼ ਕਾਰਵਾਈ ਕਰਨ ਦੀ ਗੱਲ ਕਹੀ ਸੀ।ਕਿਸਾਨਾਂ ਨੂੰ ਲੈ ਕੇ ਦਿਲਜੀਤ ਅਤੇ ਬੀਜੇਪੀ ਸਾਂਸਦ ਕੰਗਨਾ ਵਿਚਾਲੇ ਬਹਿਸ ਵੀ ਹੋ ਚੁੱਕੀ ਹੈ। ਕੰਗਨਾ ਨੇ ਇਕ ਵਾਰ ਦਿਲਜੀਤ ਨੂੰ ਕਰਨ ਜੌਹਰ ਦਾ ਪਾਲਤੂ ਕਿਹਾ ਸੀ।
ਇਹ ਵੀ ਪੜ੍ਹੋ- PM ਮੋਦੀ ਨੂੰ ਮਿਲੇ ਦਿਲਜੀਤ ਦੋਸਾਂਝ, ਵੇਖੋ ਦਿਲ ਨੂੰ ਛੋਹ ਲੈਣ ਵਾਲੀ ਵੀਡੀਓ
ਇਸ ਦੇ ਜਵਾਬ ‘ਚ ਦਿਲਜੀਤ ਨੇ ਕੰਗਨਾ ਨੂੰ ਬੱਦਦਿਮਾਗ ਕਿਹਾ ਸੀ। ਹਾਲਾਂਕਿ, ਕੰਗਨਾ ਉਸ ਸਮੇਂ ਰਾਜਨੀਤੀ ਵਿੱਚ ਨਹੀਂ ਸੀ। ਹੁਣ ਦੇਖਣਾ ਇਹ ਹੋਵੇਗਾ ਕਿ ਪੀਐਮ ਮੋਦੀ ਨਾਲ ਮੁਲਾਕਾਤ ‘ਤੇ ਦਿਲਜੀਤ ਦੀ ਕੀ ਪ੍ਰਤੀਕਿਰਿਆ ਹੁੰਦੀ ਹੈ। ਗਾਇਕ ਦੀ ਤਾਰੀਫ ਕਰਦੇ ਹੋਏ ਪੀਐਮ ਨੇ ਕਿਹਾ – ਚੰਗਾ ਲੱਗਦਾ ਹੈ ਜਦੋਂ ਭਾਰਤ ਦੇ ਇੱਕ ਪਿੰਡ ਦਾ ਮੁੰਡਾ ਦੁਨੀਆ ਵਿੱਚ ਆਪਣਾ ਨਾਮ ਮਸ਼ਹੂਰ ਕਰਦਾ ਹੈ। ਤੁਹਾਡੇ ਪਰਿਵਾਰ ਨੇ ਤੁਹਾਡਾ ਨਾਮ ਦਿਲਜੀਤ ਰੱਖਿਆ ਅਤੇ ਤੁਸੀਂ ਲੋਕਾਂ ਦੇ ਦਿਲ ਜਿੱਤਦੇ ਹੀ ਰਹਿੰਦੇ ਹੋ।