ਦਿਲਜੀਤ ਦੋਸਾਂਝ ਨੇ ‘Punjab Vs Panjab’ ਵਿਵਾਦ ‘ਤੇ ਤੋੜੀ ਚੁੱਪੀ, ਬੋਲੇ ‘ਕੋਈ ਨਵੀਂ ਗਲ ਕਰੋ’

Updated On: 

16 Dec 2024 13:32 PM

Diljit Dosanjh: ਪੰਜਾਬ (Punjab) ਨੂੰ 'ਪੇਂਜਾਬ' (Panjab) ਕਹਿਣ ਤੋਂ ਬਾਅਦ ਸ਼ੁਰੂ ਹੋਏ ਵਿਵਾਦ 'ਤੇ ਹੁਣ ਸਿੰਗਰ ਦਿਲਜੀਤ ਦੋਸਾਂਝ ਨੇ ਚੁੱਪੀ ਤੋੜੀ ਹੈ। ਉਨ੍ਹਾਂ ਨੇ ਖੁਦ ਤੇ ਹਮਲਾ ਕਰਨ ਵਾਲਿਆਂ ਨੂੰ ਸਖ਼ਤ ਜੁਬਾਨ ਵਿੱਚ ਜਵਾਬ ਦਿੱਤਾ ਹੈ। ਉਨ੍ਹਾਂ ਨੇ ਐਕਸ ਤੇ ਸ਼ੇਅਰ ਕੀਤੀ ਪੋਸਟ ਵਿੱਚ ਲਿਖਿਆ, "ਪੰਜ ਆਬ - ਯਾਨੀ ਪੰਜ ਦਰਿਆ... ਗੋਰਿਆਂ ਦੀ ਲੈਂਗਵੇਜ਼ ਇੰਗਲਿਸ਼ ਦੇ ਸਪੈਲਿੰਗ ਤੇ ਵਿਵਾਦ ਕਰਨ ਵਾਲਿਓ ਸ਼ਾਬਾਸ਼! ਮੈਂ ਭਵਿੱਖ ਵਿੱਚ ਪੰਜਾਬੀ ਵਿੱਚ ਵੀ ਲਿਖਿਆ ਕਰਨਾ... ਪੰਜਾਬ। "

ਦਿਲਜੀਤ ਦੋਸਾਂਝ ਨੇ Punjab Vs Panjab ਵਿਵਾਦ ਤੇ ਤੋੜੀ ਚੁੱਪੀ, ਬੋਲੇ ਕੋਈ ਨਵੀਂ ਗਲ ਕਰੋ

ਦਿਲਜੀਤ ਦੋਸਾਂਝ ਦਾ ਲੁਧਿਆਣਾ 'ਚ 31 ਨੂੰ Live Concert

Follow Us On

ਗਾਇਕ ਦਿਲਜੀਤ ਦੋਸਾਂਝ ਨੇ ਆਪਣੇ ਇੱਕ ਟਵੀਟ ਵਿੱਚ ਪੰਜਾਬ (Punjab) ਨੂੰ ‘ਪੇਂਜਾਬ'(Panjab) ਕਹਿਣ ਤੋਂ ਬਾਅਦ ਸ਼ੁਰੂ ਹੋਏ ਵਿਵਾਦ ‘ਤੇ ਹੁਣ ਚੁੱਪੀ ਤੋੜੀ ਹੈ। ਆਪਣੇ ਵਾਇਰਲ ਟਵੀਟ ਵਿੱਚ ਗਾਇਕ ਦੁਆਰਾ ਤਿਰੰਗੇ ਦੇ ਇਮੋਜ਼ੀ ਦੀ ਵਰਤੋਂ ਨਾ ਕਰਨ ਤੇ ਨੇਟੀਜ਼ਨਾਂ ਨੇ ਸਾਜ਼ਿਸ਼ ਦਾ ਆਰੋਪ ਲਗਾਉਂਦਿਆਂ ਨਿੰਦਾ ਵੀ ਕੀਤੀ। ਜਿਕਰਯੋਗ ਹੈ ਕਿ ਪੇਂਜਾਬ ਸ਼ਬਦ ਨੂੰ ਪਾਕਿਸਤਾਨ ਨਾਲ ਜੋੜ ਕੇ ਵੇਖਿਆ ਜਾਂਦਾ ਹੈ।

ਸਿੰਗਰ ਦਿਲਜੀਤ ਨੇ ਸੋਸ਼ਲ ਮੀਡੀਆ ਸਾਈਟ ਐਕਸ ਤੇ ਪੋਸਟ ਸ਼ੇਅਰ ਕਰਦਿਆਂ ਲਿਖਿਆ “ਮੈਂ ਕਿੰਨੀ ਵਾਰ ਸਾਬਤ ਕਰਾਂ ਕਿ ਮੈਂ ਭਾਰਤ ਨੂੰ ਪਿਆਰ ਕਰਦਾ ਹਾਂ… ਕੁਝ ਨਵਾਂ ਲੈ ਕੇ ਆਓ।

ਦਿਲਜੀਤ ਨੇ ਆਪਣੇ ਐਕਸ ਹੈਂਡਲ ‘ਤੇ ਲੈ ਕੇ ਪੰਜਾਬੀ ਲਿਪੀ ‘ਚ ‘ਪੰਜਾਬ’ ਲਿਖਿਆ। ਉਨ੍ਹਾਂ ਨੇ ਕਿਹਾ, “ਟਵੀਟ ਵਿੱਚ ਪੰਜਾਬ ਦਾ ਜ਼ਿਕਰ ਕਰਦੇ ਹੋਏ ਜੇਕਰ ਇੱਕ ਵਾਰ ਤਿਰੰਗੇ ਦਾ ਇਮੋਜ਼ੀ ਮੈਨਸ਼ਨ ਕਰਨਾ ਖੁੰਝ ਜਾਵੇ ਤਾਂ ਇਸਨੂੰ ਸਾਜ਼ਿਸ਼ ਕਿਹਾ ਜਾਂਦਾ ਹੈ। ਬੇਂਗਲੁਰੂ ਬਾਰੇ ਕੀਤੇ ਇੱਕ ਟਵੀਟ ਵਿੱਚ ਵੀ ਇਹ ਇੱਕ ਵਾਰ ਮੈਨਸ਼ਨ ਕਰਨਾ ਰਹਿ ਗਿਆ ਸੀ। ਜੇਕਰ ਪੰਜਾਬ ਨੂੰ ਪੇਂਜਾਬ ਲਿਖਿਆ ਜਾਵੇ ਤਾਂ ਇਸਨੂੰ ਸਾਜ਼ਿਸ਼ ਕਿਹਾ ਜਾਂਦਾ ਹੈ। ਚਾਹੇ ਤੁਸੀਂ ਇਸਨੂੰ ਪੰਜਾਬ ਲਿਖੋ ਜਾਂ ਪੰਜਾਬ…ਇਹ ਹਮੇਸ਼ਾ ਪੰਜਾਬਾ ਹੀ ਰਹੇਗਾ।”

ਨਫ਼ਰਤ ਫੈਲਾਉਣ ਵਾਲਿਆਂ ਤੇ ਹਮਲਾ ਬੋਲਣ ਵਾਲਿਆਂ ਦੀ ਨਿੰਦਾ ਕਰਦੇ ਹੋਏ ਦਿਲਜੀਤ ਨੇ ਅੱਗੇ ਕਿਹਾ, “ਮੈਨੂੰ ਪਤਾ ਹੈ ਕਿ ਤੁਸੀਂ ਨਹੀਂ ਹੱਟਣਾ। ਲੱਗੇ ਰਹੋ! ਕਿੰਨੀ ਵਾਰ ਸਾਬਤ ਕਰੀਏ… ਕਿ ਭਾਰਤ ਨੂੰ ਪਿਆਰ ਕਰਦੇ ਹਾਂ। ਕੁਝ ਨਵਾਂ ਲੈ ਕੇ ਆਓ, ਦੋਸਤੋ! (sic)।”

ਇੰਨਾ ਹੀ ਨਹੀਂ, ਸਗੋਂ ਦਿਲਜੀਤ ਨੇ ਇਕ ਫੈਨ ਨੂੰ ਵੀ ਜਵਾਬ ਦਿੱਤਾ, ਜਿਸ ਨੇ ਉਨ੍ਹਾਂ ਨੂੰ ਨਫਰਤ ਕਰਨ ਵਾਲਿਆਂ ਅਤੇ ਟ੍ਰੋਲਸ ਤੋਂ ਪਰੇਸ਼ਾਨ ਨਾ ਹੋਣ ਲਈ ਕਿਹਾ। ਉਨ੍ਹਾਂ ਕਿਹਾ “ਮੈਂ ਉਨ੍ਹਾਂ ਨੂੰ ਲੈ ਕੇ ਪਰੇਸ਼ਾਨ ਨਹੀਂ ਹਾਂ। ਪਰ ਉਹ ਝੂਠ ਨੂੰ ਸੱਚ ਬਣਾਉਂਦੇ ਹਨ, ਅਤੇ ਉਨ੍ਹਾਂ ਨੂੰ ਜਵਾਬ ਦੇਣਾ ਜਰੂਰੀ ਹੈ,”।