Diljit Dosanjh Dil-luminati Tour: ਸੜਿਆ ਹੋਇਆ ਖਾਣਾ, ਸ਼ਰਾਬ ਦੀਆਂ ਬੋਤਲਾਂ… ਦਿਲਜੀਤ ਦੇ ਕੰਸਰਟ ਤੋਂ ਬਾਅਦ ਸਟੇਡੀਅਮ ਦੀ ਹੋਈ ਇਹ ਹਾਲਤ
ਦਿਲਜੀਤ ਦੋਸਾਂਝ ਦਾ ਕੰਸਰਟ ਦਿੱਲੀ ਦੇ ਜਵਾਹਰ ਲਾਲ ਨਹਿਰੂ ਸਟੇਡੀਅਮ 'ਚ ਹੋਇਆ, ਸ਼ੋਅ ਖਤਮ ਹੋਣ ਤੋਂ ਬਾਅਦ ਲੋਕਾਂ ਨੇ ਮੈਦਾਨ ਨੂੰ ਇੰਨਾ ਗੰਦਾ ਕਰ ਦਿੱਤਾ ਕਿ ਜਦੋਂ ਖਿਡਾਰੀ ਅਭਿਆਸ ਲਈ ਸਟੇਡੀਅਮ 'ਚ ਆਏ ਤਾਂ ਉਨ੍ਹਾਂ ਨੂੰ ਕਾਫੀ ਗੁੱਸਾ ਆਇਆ। ਇੱਕ ਐਥਲੀਟ ਨੇ ਸਟੇਡੀਅਮ ਦੀ ਵੀਡੀਓ ਵਾਇਰਲ ਕਰ ਦਿੱਤੀ।
ਪੰਜਾਬੀ ਗਾਇਕ ਦਿਲਜੀਤ ਦੋਸਾਂਝ ਦਾ ‘ਦਿਲੁਮੀਨਾਟੀ ਇੰਡੀਆ ਟੂਰ’ ਸ਼ੁਰੂ ਹੋ ਗਿਆ ਹੈ। ਇਸ ਟੂਰ ਦਾ ਪਹਿਲਾ ਕੰਸਰਟ ਦਿੱਲੀ ਵਿੱਚ ਆਯੋਜਿਤ ਕੀਤਾ ਗਿਆ ਸੀ, ਜੋ ਕਿ 26 ਅਤੇ 27 ਅਕਤੂਬਰ ਨੂੰ ਸੀ। ਆਪਣੇ ਚਹੇਤੇ ਗਾਇਕ ਨੂੰ ਸੁਣਨ ਲਈ ਹਜ਼ਾਰਾਂ ਲੋਕ ਇਕੱਠੇ ਹੋਏ ਸਨ। ਹਾਲਾਂਕਿ ਲੋਕਾਂ ਨੇ ਦਿਲਜੀਤ ਦੇ ਕੰਸਰਟ ਦਾ ਖੂਬ ਆਨੰਦ ਮਾਣਿਆ ਹੈ ਪਰ ਜਿਸ ਸਥਾਨ ‘ਤੇ ਕੰਸਰਟ ਹੋਇਆ, ਉਥੇ ਲੋਕਾਂ ਲਈ ਕਾਫੀ ਮੁਸ਼ਕਲਾਂ ਖੜ੍ਹੀਆਂ ਕਰ ਦਿੱਤੀਆਂ ਹਨ।
ਦਿੱਲੀ ਦੇ ਜਵਾਹਰ ਲਾਲ ਨਹਿਰੂ ਸਟੇਡੀਅਮ ‘ਚ ਦਿਲਜੀਤ ਦਾ ਕੰਸਰਟ ਆਯੋਜਿਤ ਕੀਤਾ ਗਿਆ ਸੀ, ਜਦੋਂ ਸਭ ਕੁਝ ਖਤਮ ਹੋ ਚੁੱਕਾ ਸੀ ਤਾਂ ਅਗਲੇ ਦਿਨ ਕੁਝ ਖਿਡਾਰੀ ਆਪਣੀ ਖੇਡ ਦਾ ਅਭਿਆਸ ਕਰਨ ਲਈ ਪਹੁੰਚੇ ਅਤੇ ਸਟੇਡੀਅਮ ਦੀ ਮਾੜੀ ਹਾਲਤ ਦੇਖ ਕੇ ਕਾਫੀ ਨਿਰਾਸ਼ ਹੋਏ। ਦਰਅਸਲ, ਐਥਲੀਟ ਬੇਅੰਤ ਸਿੰਘ ਨੇ ਦਿਲਜੀਤ ਦੇ ਕੰਸਰਟ ਦੀ ਸਮਾਪਤੀ ਤੋਂ ਬਾਅਦ ਸਟੇਡੀਅਮ ਦੀ ਇੱਕ ਵੀਡੀਓ ਆਪਣੇ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀ ਹੈ। ਇਸ ਵੀਡੀਓ ‘ਚ ਸੜਿਆ ਹੋਇਆ ਭੋਜਨ ਅਤੇ ਕਾਫੀ ਗੰਦਗੀ ਦਿਖਾਈ ਦੇ ਰਹੀ ਹੈ।
ਸਟੇਡੀਅਮ ਵਿੱਚ ਥਾਂ-ਥਾਂ ਗੰਦਗੀ
ਸ਼ੋਅ ਤੋਂ ਬਾਅਦ ਜਵਾਹਰ ਲਾਲ ਨਹਿਰੂ ਸਟੇਡੀਅਮ ਦੀ ਹਾਲਤ ਕਾਫੀ ਖਰਾਬ ਨਜ਼ਰ ਆਈ। ਸ਼ਰਾਬ ਦੀਆਂ ਬੋਤਲਾਂ, ਖਾਣੇ ਦੇ ਪੈਕੇਟ ਅਤੇ ਪਾਣੀ ਦੀਆਂ ਬੋਤਲਾਂ ਟਰੈਕ ‘ਤੇ ਥਾਂ-ਥਾਂ ਸੁੱਟੀਆਂ ਗਈਆਂ। ਇੰਨਾ ਹੀ ਨਹੀਂ ਲੋਕਾਂ ਨੇ ਸਟੇਡੀਅਮ ਦੀਆਂ ਕੁਰਸੀਆਂ ਵੀ ਤੋੜ ਦਿੱਤੀਆਂ। ਕਈ ਦੌੜਣ ਵਾਲੇ ਹਰਡਲਸ ਟੁੱਟਣ ਦੀ ਕਗਾਰ ‘ਤੇ ਪਏ ਸਨ। ਸਟੇਡੀਅਮ ਦੀ ਇਸ ਹਾਲਤ ਕਾਰਨ ਕਈ ਐਥਲੀਟਾਂ ਨੂੰ ਆਪਣਾ ਅਭਿਆਸ ਛੱਡਣਾ ਪਿਆ। ਇਸ ਸਥਿਤੀ ਨੂੰ ਲੈ ਕੇ ਕਈ ਖਿਡਾਰੀਆਂ ਨੇ ਆਪਣੀ ਨਾਰਾਜ਼ਗੀ ਵੀ ਜ਼ਾਹਰ ਕੀਤੀ ਹੈ।
View this post on Instagram
ਇਹ ਵੀ ਪੜ੍ਹੋ
ਕਰ ਦਿੱਤਾ ਜਾਵੇਗਾ ਹੈਂਡਓਵਰ
ਹਾਲਾਂਕਿ ਇਸ ਕੰਸਰਟ ਨੂੰ ਲੈ ਕੇ ਸਪੋਰਟਸ ਅਥਾਰਟੀ ਅਤੇ ਸਾਰੇਗਾਮਾ ਵਿਚਾਲੇ ਇਕਰਾਰਨਾਮਾ ਹੋਇਆ ਸੀ, ਜਿਸ ਤਹਿਤ ਸਟੇਡੀਅਮ ਨੂੰ 1 ਨਵੰਬਰ ਤੱਕ ਕਿਰਾਏ ‘ਤੇ ਦਿੱਤਾ ਗਿਆ ਹੈ। 1 ਨਵੰਬਰ ਤੱਕ ਸਟੇਡੀਅਮ ਦੀ ਸਫ਼ਾਈ ਕਰਵਾਈ ਜਾਵੇਗੀ ਅਤੇ ਉਸ ਤੋਂ ਬਾਅਦ ਸਟੇਡੀਅਮ ਨੂੰ ਸਪੋਰਟਸ ਅਥਾਰਟੀ ਦੇ ਹਵਾਲੇ ਕਰ ਦਿੱਤਾ ਜਾਵੇਗਾ। ਇਸ ਸਮੇਂ ਇਸ ਸਟੇਡੀਅਮ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਰਾਸ਼ਟਰੀ ਜਾਂ ਅੰਤਰਰਾਸ਼ਟਰੀ ਖੇਡ ਸਮਾਗਮ ਨਹੀਂ ਕਰਵਾਇਆ ਜਾਣਾ ਹੈ।