ਚੇਤਾ ਸਿੰਘ ਫਿਲਮ ਦੀ ਸਟਾਰ ਕਾਸਟ ਦਰਬਾਰ ਸਾਹਿਬ ਪੁੱਜੀ, ਫਿਲਮ ਰਿਲੀਜ਼ ਨੂੰ ਲੈ ਕੇ ਕੀਤੀ ਅਰਦਾਸ
Cheta Singh Movie: ਸ੍ਰੀ ਹਰਿਮੰਦਰ ਸਾਹਿਬ ਵਿਖੇ ਚੇਤਾ ਸਿੰਘ ਫ਼ਿਲਮ ਦੀ ਸਟਾਰ ਕਾਸਟ ਮੱਥਾ ਟੇਕਣ ਪੁੱਜੀ। ਪੂਰੀ ਸਟਾਰ ਕਾਸਟ ਨੇ ਵਾਹਿਗੁਰੂ ਦਾ ਆਸ਼ੀਰਵਾਦ ਲਿਆ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ।

ਅੰਮ੍ਰਿਤਸਰ ਨਿਊਜ਼। ਚੇਤਾ ਸਿੰਘ ਫ਼ਿਲਮ ਦੀ ਸਟਾਰ ਕਾਸਟ ਅੱਜ ਗੁਰੂ ਨਗਰੀ ਅੰਮ੍ਰਿਤਸਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਣ ਲਈ ਪੁੱਜੀ। ਜਿੱਥੇ ਫਿਲਮ ਦੀ ਪੂਰੀ ਸਟਾਰ ਕਾਸਟ ਵੱਲੋਂ ਗੁਰੂ ਘਰ ਵਿੱਚ ਮੱਥਾ ਟੇਕਿਆ ਗਿਆ ਅਤੇ ਵਾਹਿਗੁਰੂ ਦਾ ਆਸ਼ੀਰਵਾਦ ਲੈ ਕੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਗਈ।
ਸਟਾਰ ਕਾਸਟ ਨੇ ਸਰਬੱਤ ਦੇ ਭਲੇ ਲਈ ਕੀਤੀ ਅਰਦਾਸ
ਇਸ ਮੌਕੇ ਫਿਲਮ ਸਟਾਰ ਕਾਸਟ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਈਆਂ ਕਿਹਾ ਕਿ ਅੱਜ ਗੁਰੂਆਂ ਦੀ ਧਰਤੀ ‘ਤੇ ਪੁੱਜੇ ਹਾਂ ਅਤੇ ਗੁਰੂ ਘਰ ਵਿੱਚ ਅਰਦਾਸ ਕੀਤੀ ਗਈ ਹੈ ਕਿ ਸਾਡੀ ਆਉਣ ਵਾਲੀ ਫਿਲਮ ਚੇਤਾ ਸਿੰਘ ਨੂੰ ਤੁਹਾਡਾ ਭਰਪੂਰ ਪਿਆਰ ਮਿਲੇ। ਉਨ੍ਹਾਂ ਨੇ ਕਿਹਾ ਕਿ ਇੱਕ ਸਤੰਬਰ ਨੂੰ ਸਾਡੀ ਫ਼ਿਲਮ ਸਿਨੇਮਾ ਘਰਾਂ ਵਿੱਚ ਰਿਲੀਜ ਹੋਣ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਬਾਬਾ ਨਾਨਕ ਕ੍ਰਿਰਪਾ ਕਰੇ।
ਰੱਖੜੀ ਦੇ ਤਿਉਹਾਰ ‘ਤੇ ਬਣੀ ਹੈ ਫਿਲਮ
ਇਹ ਫ਼ਿਲਮ ਵਧੀਆ ਚੱਲੇ ਇਸ ਵਿੱਚ ਰੱਖੜੀ ਦੇ ਤਿਉਹਾਰ ਨੂੰ ਵੇਖਦੇ ਹੋਏ ਭੈਣ ਭਰਾ ਦੀ ਕਹਾਣੀ ਬਾਰੇ ਦੱਸਿਆ ਗਿਆ ਹੈ। ਇਕ ਮੁੰਡਾ ਜਿਸ ਦਾ ਸੁਪਨਾ ਹੈ ਕਿ ਮੇਰੀ ਭੈਣ ਵੱਡੀ ਹੋਕੇ ਅਫ਼ਸਰ ਬਣੇ ਉਨ੍ਹਾਂ ਕਿਹਾ ਕਿ ਵੱਖਰਾ ਕੁੱਝ ਨਹੀਂ ਹੁੰਦਾ। ਪਰ ਤਹਾਨੂੰ ਫ਼ਿਲਮ ਵਿੱਚ ਵੱਖਰਾ ਜਰੂਰ ਕੁੱਝ ਨਜ਼ਰ ਆਵੇਗਾ।
ਇਹ ਵੀ ਪੜ੍ਹੋ
ਪਰਿਵਾਰ ਨਾਲ ਫਿਲਮ ਦੇਖਣ ਦੀ ਕੀਤੀ ਅਪੀਲ
ਉਨ੍ਹਾਂ ਕਿਹਾ ਕਿ ਪੰਜਾਬੀ ਫ਼ਿਲਮਾਂ ਅਤੇ ਖਾਸਕਰ ਪੰਜਾਬੀ ਸਿਨੇਮਾ ‘ਤੇ ਵਹਿਗੁਰੂ ਮਹਿਰ ਭਰਿਆ ਹੱਥ ਰੱਖਣ। ਪੰਜਾਬੀ ਸਿਨੇਮਾ ਚੜ੍ਹਦੀ ਕਲਾ ਵਿੱਚ ਰਹੇ। ਉਨ੍ਹਾਂ ਕਿਹਾ ਕਿ ਫ਼ਿਲਮਾਂ ਵਧੀਆ ਚੱਲਣਗੀਆਂ ‘ਤੇ ਸਭ ਨੂੰ ਰੋਜ਼ਗਾਰ ਮਿਲੇਗਾ। ਸਾਰੀਆਂ ਨੇ ਫ਼ਿਲਮ ਵਿੱਚ ਬੜੀ ਜਿਆਦਾ ਮਿਹਨਤ ਕੀਤੀ ਹੈ। ਤੁਸੀਂ ਸਾਰੇ ਇੱਕ ਵਾਰ ਆਪਣੇ ਪਰਿਵਾਰ ਨਾਲ ਇਸ ਫਿਲਮ ਨੂੰ ਦੇਖਣ ਜ਼ਰੂਰ ਜਾਇਓ।
ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ, ਲੇਟੇਸਟ ਵੇੱਬ ਸਟੋਰੀ, NRI ਨਿਊਜ਼, ਮਨੋਰੰਜਨ ਦੀ ਖਬਰ, ਵਿਦੇਸ਼ ਦੀ ਬ੍ਰੇਕਿੰਗ ਨਿਊਜ਼, ਪਾਕਿਸਤਾਨ ਦਾ ਹਰ ਅਪਡੇਟ, ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ