ਬਿੱਗ ਬੌਸ ਓਟੀਟੀ ਵਿਨਰ ਐਲਵਿਸ਼ ਖ਼ਿਲਾਫ਼ ਕੇਸ, ਸੱਪਾਂ ਦਾ ਜ਼ਹਿਰ ਅਤੇ ਵਿਦੇਸ਼ੀ ਕੁੜੀਆਂ ਦੀ ਸਪਲਾਈ ਕਰਨ ਦਾ ਆਰੋਪ

Updated On: 

03 Nov 2023 11:42 AM

Allegations on Elvish Yadav: ਬਿੱਗ ਬੌਸ ਓਟੀਟੀ ਸੀਜ਼ਨ 2 ਜਿੱਤਣ ਵਾਲੇ ਐਲਵਿਸ਼ ਯਾਦਵ ਹਮੇਸ਼ਾ ਸੁਰਖੀਆਂ ਵਿੱਚ ਰਹਿੰਦੇ ਹਨ। ਪਰ ਇਸ ਦੌਰਾਨ ਐਲਵਿਸ਼ ਨਾਲ ਜੁੜੀ ਇਕ ਹੈਰਾਨ ਕਰਨ ਵਾਲੀ ਖਬਰ ਸਾਹਮਣੇ ਆਈ ਹੈ। ਮਸ਼ਹੂਰ YouTuber Elvish ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਇਕ ਵਿਅਕਤੀ ਨੇ ਐਲਵਿਸ਼ ਸਮੇਤ 6 ਲੋਕਾਂ ਖਿਲਾਫ ਮਾਮਲਾ ਦਰਜ ਕਰਵਾਇਆ ਹੈ।

ਬਿੱਗ ਬੌਸ ਓਟੀਟੀ ਵਿਨਰ ਐਲਵਿਸ਼ ਖ਼ਿਲਾਫ਼ ਕੇਸ, ਸੱਪਾਂ ਦਾ ਜ਼ਹਿਰ ਅਤੇ ਵਿਦੇਸ਼ੀ ਕੁੜੀਆਂ ਦੀ ਸਪਲਾਈ ਕਰਨ ਦਾ ਆਰੋਪ

Elvish Yadav ਦਾ ਫੋਨ ਖੋਲ੍ਹੇਗਾ ਕਈ ਵੱਡੇ ਰਾਜ਼! ਪੁਲਿਸ ਕਰ ਰਹੀ ਹੈ ਚੈਟ ਦੀ ਜਾਂਚ

Follow Us On

ਬਿੱਗ ਬੌਸ ਓਟੀਟੀ 2 ਦੇ ਵਿਜੇਤਾ ਐਲਵਿਸ਼ ਯਾਦਵ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਗੌਰਵ ਗੁਪਤਾ ਨਾਂ ਦੇ ਵਿਅਕਤੀ ਨੇ ਐਲਵਿਸ਼ ਯਾਦਵ ਸਮੇਤ 6 ਲੋਕਾਂ ਦੇ ਖਿਲਾਫ ਮਾਮਲਾ ਦਰਜ ਕੀਤਾ ਹੈ। ਆਰੋਪ ਹੈ ਕਿ ਐਲਵਿਸ਼ ਯਾਦਵ ਆਪਣੇ ਸਾਥੀਆਂ ਨਾਲ ਨੋਇਡਾ ਵਿੱਚ ਰੇਵ ਪਾਰਟੀਆਂ ਦਾ ਕਰਵਾਉਂਦੇ ਸਨ ਅਤੇ ਅਤੇ ਪਾਰਟੀ ਵਿੱਚ ਪਾਬੰਦੀਸ਼ੁਦਾ ਸੱਪਾਂ ਦੇ ਜ਼ਹਿਰ ਦੀ ਵਰਤੋਂ ਕੀਤੀ ਜਾਂਦੀ ਸੀ। ਇਹ ਵੀ ਆਰੋਪ ਹੈ ਕਿ ਪਾਰਟੀ ‘ਚ ਵਿਦੇਸ਼ੀ ਲੜਕੀਆਂ ਨੂੰ ਬੁਲਾਇਆ ਜਾਂਦਾ ਸੀ।

ਇਸ ਮਾਮਲੇ ‘ਚ 5 ਲੋਕਾਂ ਦੀ ਗ੍ਰਿਫਤਾਰੀ ਦੀ ਵੀ ਖਬਰ ਹੈ, ਜਦਕਿ ਪੁਲਿਸ ਅਜੇ ਇਸ ਮਾਮਲੇ ‘ਚ ਐਲਵਿਸ਼ ਤੋਂ ਪੁੱਛਗਿੱਛ ਕਰ ਰਹੀ ਹੈ। ਖਬਰਾਂ ਮੁਤਾਬਕ, ਪੀਪਲ ਫਾਰ ਐਨੀਮਲਜ਼ ਸੰਸਥਾ ਦੇ ਗੌਰਵ ਗੁਪਤਾ ਨੇ ਇਹ ਮਾਮਲਾ ਦਰਜ ਕਰਵਾਇਆ ਹੈ। ਇਲਜ਼ਾਮ ਹੈ ਕਿ ਯੂਟਿਊਬਰ ਆਲਵਿਸ਼ ਦੂਜੇ ਸਾਥੀਆਂ ਦੇ ਨਾਲ ਨੋਇਡਾ ਦੇ ਫਾਰਮ ਹਾਊਸ ਵਿੱਚ ਸੱਪਾਂ ਨਾਲ ਵੀਡੀਓ ਸ਼ੂਟ ਕਰਵਾਉਂਦੇ ਸਨ।

ਸੱਪਾਂ ਦਾ ਜ਼ਹਿਰ ਸਪਲਾਈ ਕਰਨ ਵਾਲੇ ਗਿਰੋਹ ‘ਤੇ ਛਾਪਾ

ਪੁਲਿਸ ਮੁਤਾਬਕ ਨੋਇਡਾ ਪੁਲਿਸ ਨੇ ਪਾਬੰਦੀਸ਼ੁਦਾ ਸੱਪਾਂ ਦਾ ਜ਼ਹਿਰ ਸਪਲਾਈ ਕਰਨ ਵਾਲੇ ਇੱਕ ਗਿਰੋਹ ‘ਤੇ ਛਾਪਾ ਮਾਰਿਆ ਸੀ ਅਤੇ ਇਸ ਮਾਮਲੇ ‘ਚ 5 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਐਲਵਿਸ਼ ਯਾਦਵ ‘ਤੇ ਕਈ ਗੰਭੀਰ ਆਰੋਪ ਲੱਗੇ ਹਨ। ਜਿਸ ਵਿੱਚ ਰੇਵ ਪਾਰਟੀਆਂ ਵਿੱਚ ਸੱਪਾਂ ਦਾ ਜ਼ਹਿਰ ਅਤੇ ਵਿਦੇਸ਼ੀ ਕੁੜੀਆਂ ਨੂੰ ਸਪਲਾਈ ਕਰਨ ਦੇ ਆਰੋਪ ਵੀ ਸ਼ਾਮਲ ਹਨ। ਫਿਲਹਾਲ ਐਲਵਿਸ਼ ਯਾਦਵ ਫਰਾਰ ਦੱਸੇ ਜਾ ਰਹੇ ਹਨ।

ਜਦੋਂ ਪੁਲਿਸ ਨੇ5 ਮੁਲਜ਼ਮਾਂ ਤੋਂ ਪੁੱਛਗਿੱਛ ਕੀਤੀ ਤਾਂ ਉਨ੍ਹਾਂ ਨੇ ਦੱਸਿਆ ਕਿ ਯੂਟਿਊਬਰ ਐਲਵਿਸ਼ ਯਾਦਵ ਗੈਂਗ ਨਾਲ ਜੁੜਿਆ ਹੋਇਆ ਸੀ। ਇੰਨਾ ਹੀ ਨਹੀਂ ਇਸ ਗਿਰੋਹ ਦੇ ਕਬਜ਼ੇ ‘ਚੋਂ 9 ਸੱਪਾਂ ਦਾ ਜ਼ਹਿਰ ਮਿਲਿਆ ਹੈ, ਜਿਸ ਵਿੱਚ 5 ਕੋਬਰਾ ਅਤੇ ਬਾਕੀ ਵੱਖ-ਵੱਖ ਪ੍ਰਜਾਤੀਆਂ ਦੇ ਹਨ। ਪੁਲਿਸ ਦਾ ਕਹਿਣਾ ਹੈ ਕਿ ਉਨ੍ਹਾਂ ਇੱਕ ਮਾਮਲਾ ਦਰਜ ਕਰ ਲਿਆ ਹੈ, ਜਿਸ ਵਿੱਚ ਐਲਵਿਸ਼ ਯਾਦਵ ਦਾ ਨਾਮ ਵੀ ਹੈ, ਹਾਲਾਂਕਿ ਉਨ੍ਹਾਂ ਨੂੰ ਅਜੇ ਤੱਕ ਗ੍ਰਿਫਤਾਰ ਨਹੀਂ ਕੀਤਾ ਗਿਆ ਹੈ। ਇਸ ਤੋਂ ਇਲਾਵਾ ਪੁਲਿਸ ਨੇ ਫੜੇ ਗਏ ਸੱਪਾਂ ਨੂੰ ਜੰਗਲਾਤ ਵਿਭਾਗ ਦੇ ਹਵਾਲੇ ਕਰ ਦਿੱਤਾ।

ਬਿੱਗ ਬੌਸ ਓਟੀਟੀ 2 ਦੇ ਜੇਤੂ ਬਣੇ ਸਨ ਐਲਵਿਸ਼

ਦੱਸ ਦੇਈਏ ਕਿ ਐਲਵਿਸ਼ ਨੇ ਬਿੱਗ ਬੌਸ OTT 2 ਦਾ ਖਿਤਾਬ ਜਿੱਤਿਆ ਸੀ। ਉਹ ਇਸ ਸ਼ੋਅ ਵਿੱਚ ਵਾਈਲਡ ਕਾਰਡ ਪ੍ਰਤੀਯੋਗੀ ਦੇ ਰੂਪ ਵਿੱਚ ਦਾਖਲ ਹੋਏ ਸਨ। ਬਿੱਗ ਬੌਸ ਦੇ ਇਤਿਹਾਸ ਵਿੱਚ ਇਹ ਪਹਿਲੀ ਵਾਰ ਸੀ ਜਦੋਂ ਕੋਈ ਵਾਈਲਡ ਕਾਰਡ ਐਂਟਰੀ ਲੈਣ ਵਾਲਾ ਸ਼ੋਅ ਦਾ ਵਿਜੇਤਾ ਬਣਿਆ ਹੋਵੇ।