‘ਬਲੈਕ ਦੀਵਾਲੀ’ ਗਾਣੇ ਦੇ ਟਾਈਟਲ ਦਾ ਵਿਰੋਧ, ਸ਼ਿਵ ਸੈਨਾ ਆਗੂ ਨੇ ਕਿਹਾ- ਬੱਬੂ ਮਾਨ ਦਾ ਮੂੰਹ ਕਰਾਂਗੇ ਕਾਲਾ

Updated On: 

20 Oct 2025 09:37 AM IST

Babbu Mann Black Diwali Song Controversy: ਸ਼ਿਵ ਸੈਨਾ ਆਗੂ ਅਮਿਤ ਅਰੋੜਾ ਨੇ ਇੱਕ ਵੀਡੀਓ ਸਾਂਝੀ ਕੀਤੀ ਹੈ ਤੇ ਗਾਣੇ ਦੇ ਟਾਈਟਲ 'ਤੇ ਵਿਰੋਧ ਜਤਾਇਆ ਹੈ। ਉਨ੍ਹਾਂ ਨੇ ਕਿਹਾ ਹੈ ਕਿ ਅਸੀਂ ਬੱਬੂ ਮਾਨ ਦਾ ਮੂੰਹ ਕਾਲਾ ਕਰਾਂਗੇ। ਉਨ੍ਹਾਂ ਨੇ ਹਿੰਦੂਆਂ ਦੇ ਆਸਥਾ ਨਾਲ ਖਿਲਵਾੜ ਕੀਤਾ ਹੈ। ਪੂਰਾ ਵਿਸ਼ਵ ਦੀਵਾਲੀ ਨੂੰ ਖੁਸ਼ੀ ਨਾਲ ਮਨਾਉਂਦਾ ਹੈ, ਪਰ ਬੱਬੂ ਮਾਨ ਨੇ ਇਸ ਨੂੰ 'ਬਲੈਕ ਦੀਵਾਲੀ' ਕਿਹਾ ਹੈ। ਇਸ ਦਿਨ ਪ੍ਰਭੂ ਸ਼੍ਰੀ ਰਾਮ ਬਨਵਾਸ ਕੱਟ ਕੇ ਆਏ ਸਨ ਤੇ ਲੋਕ ਇਸ ਨੂੰ ਖੁਸ਼ੀ ਨਾਲ ਮਨਾਉਂਦੇ ਹਨ।

ਬਲੈਕ ਦੀਵਾਲੀ ਗਾਣੇ ਦੇ ਟਾਈਟਲ ਦਾ ਵਿਰੋਧ, ਸ਼ਿਵ ਸੈਨਾ ਆਗੂ ਨੇ ਕਿਹਾ- ਬੱਬੂ ਮਾਨ ਦਾ ਮੂੰਹ ਕਰਾਂਗੇ ਕਾਲਾ

'ਬਲੈਕ ਦੀਵਾਲੀ' ਗਾਣੇ ਦੇ ਟਾਈਟਲ ਦਾ ਵਿਰੋਧ (Pic Source: Instagram/babbumaaninsta)

Follow Us On

ਤਿੰਨ ਦਿਨ ਪਹਿਲਾਂ 16 ਅਕਤੂਬਰ ਨੂੰ ਰਿਲੀਜ਼ ਹੋਏ ਬੱਬੂ ਮਾਨ ਦੇ ਗਾਣੇ ਤੇ ਵਿਵਾਦ ਖੜ੍ਹਾ ਹੋ ਗਿਆ ਹੈ। ਲੋਕਾਂ ਨੂੰ ਮਿਊਜ਼ਿਕ ਤੇ ਗਾਣੇ ਦੇ ਬੋਲਾਂ ਤੋਂ ਕੋਈ ਦਿੱਕਤ ਨਹੀਂ ਹੈ, ਪਰ ਗਾਣੇ ਦਾ ਟਾਈਟਲ ਨੂੰ ਲੈ ਕੇ ਕਈ ਲੋਕਾਂ ਚ ਗੁੱਸਾ ਦੇਖਿਆ ਜਾ ਰਿਹਾ ਹੈ। ਬੱਬੂ ਮਾਨ ਦੇ ਗਾਣੇ ਦਾ ਟਾਈਟਲ ਬਲੈਕ ਦੀਵਾਲੀ ਹੈ, ਜਿਸ ਨੂੰ ਲੈ ਕੇ ਲੋਕ ਨਾਰਾਜ਼ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਬਲੈਕ ਦੀਵਾਲੀ ਕਹਿਣਾ ਇੱਕ ਤਰ੍ਹਾਂ ਦਾ ਸਾਡੀ ਆਸਥਾ, ਮਾਣ ਤੇ ਤਿਉਹਾਰ ਦਾ ਅਪਮਾਨ ਹੈ। ਹਿੰਦੂ ਸੰਗਠਨ ਦੇ ਆਗੂ ਜਿੱਥੇ ਉਨ੍ਹਾਂ ਦੇ ਵਿਰੋਧ ਚ ਆ ਗਏ ਹਨ, ਉੱਥੇ ਹੀ ਫੈਨਸ ਵੀ ਕਮੈਂਟ ਬਾਕਸ ਚ ਇਸ ਗਾਣੇ ਦੇ ਟਾਈਟਲ ਤੇ ਵਿਰੋਧ ਜਤਾ ਰਹੇ ਹਨ।

ਸ਼ਿਵ ਸੈਨਾ ਆਗੂ ਅਮਿਤ ਅਰੋੜਾ ਨੇ ਇੱਕ ਵੀਡੀਓ ਸਾਂਝੀ ਕੀਤੀ ਹੈ ਤੇ ਗਾਣੇ ਦੇ ਟਾਈਟਲ ਤੇ ਵਿਰੋਧ ਜਤਾਇਆ ਹੈ। ਉਨ੍ਹਾਂ ਨੇ ਕਿਹਾ ਹੈ ਕਿ ਅਸੀਂ ਬੱਬੂ ਮਾਨ ਦਾ ਮੂੰਹ ਕਾਲਾ ਕਰਾਂਗੇ। ਉਨ੍ਹਾਂ ਨੇ ਹਿੰਦੂਆਂ ਦੇ ਆਸਥਾ ਨਾਲ ਖਿਲਵਾੜ ਕੀਤਾ ਹੈ। ਪੂਰਾ ਵਿਸ਼ਵ ਦੀਵਾਲੀ ਨੂੰ ਖੁਸ਼ੀ ਨਾਲ ਮਨਾਉਂਦਾ ਹੈ, ਪਰ ਬੱਬੂ ਮਾਨ ਨੇ ਇਸ ਨੂੰ ਬਲੈਕ ਦੀਵਾਲੀ ਕਿਹਾ ਹੈ। ਇਸ ਦਿਨ ਪ੍ਰਭੂ ਸ਼੍ਰੀ ਰਾਮ ਬਨਵਾਸ ਕੱਟ ਕੇ ਆਏ ਸਨ ਤੇ ਲੋਕ ਇਸ ਨੂੰ ਖੁਸ਼ੀ ਨਾਲ ਮਨਾਉਂਦੇ ਹਨ। ਇਸ ਦਾ ਹਿੰਦੂ ਸਮਾਜ ਵਿਰੋਧ ਕਰਦਾ ਹੈ। ਉਨ੍ਹਾਂ ਨੇ ਕਿਹਾ ਕਿ ਬੱਬੂ ਮਾਨ ਦਾ ਮੂੰਹ ਕਾਲਾ ਕਰੋ ਤੇ ਉਸ ਦੇ ਸ਼ੋਅ ਦੇ ਗਾਣਿਆਂ ਦਾ ਬਾਈਕਾਟ ਕਰੋ।

ਇਸ ਤੋਂ ਇਲਾਵਾ ਕੁੱਝ ਫੈਨਸ ਵੀ ਬੱਬੂ ਮਾਨ ਦੇ ਗਾਣੇ ਦੇ ਟਾਈਟਲ ਨੂੰ ਲੈ ਕਰੇ ਵਿਰੋਧ ਜਤਾ ਰਹੇ ਹਨ। ਬੱਬੂ ਮਾਨ ਦੇ ਗਾਣੇ ਦੀ ਪੋਸਟ ਦੇ ਕਮੈਂਟ ਬਾਕਸ ਚ ਇੱਕ ਫੈਨ ਨੇ ਲਿਖਿਆ ਹੈ ਕਿ ਹਿੰਦੂਆ ਦੇ ਤਿਉਹਾਰ ਨੂੰ ਟਾਰਗੇਟ ਕਰਨਾ ਕੋਈ ਚੰਗੀ ਗੱਲ ਨਹੀਂ ਹੈ। ਇੱਕ ਹੋਰ ਯੂਜ਼ਰ ਨੇ ਲਿਖਿਆ ਹੈ ਕਿ ਬੱਬੂ ਮਾਨ ਨੂੰ ਇਸ ਗਾਣੇ ਦਾ ਨਾਮ ਬਦਲ ਦੇਣਾ ਚਾਹੀਦਾ ਹੈ, ਕਿਉਂਕਿ ਇਹ ਹਿੰਦੂਆ ਦਾ ਤਿਉਹਾਰ ਹੈ ਤੇ ਇਸ ਨਾਲ ਹਿੰਦੂਆ ਦੇ ਆਸਥਾ ਨੂੰ ਠੇਸ ਪਹੁੰਚਦੀ ਹੈ। ਇਸੇ ਤਰ੍ਹਾਂ ਇੱਕ ਹੋਰ ਯੂਜ਼ਰ ਨੇ ਲਿਖਿਆ ਬੱਬੂ ਮਾਨ ਕਿਸੇ ਹੋਰ ਦੇ ਤਿਉਹਾਰ ਨੂੰ ਟਾਰਗੇਟ ਨਹੀਂ ਕਰ ਸਕਦਾ।