ਦੇਵਦਾਸ-ਜੋਧਾ ਅਕਬਰ ਦੇ ਆਰਟ ਡਾਇਰੈਕਟਰ ਨਿਤਿਨ ਦੇਸਾਈ ਨੇ ਕੀਤੀ ਖੁਦਕੁਸ਼ੀ, ਸਟੂਡੀਓ 'ਚੋਂ ਮਿਲੀ ਲਾਸ਼ | Art Director Nitin Desai no more committed suicide Know in Punjabi Punjabi news - TV9 Punjabi

ਦੇਵਦਾਸ-ਜੋਧਾ ਅਕਬਰ ਦੇ ਆਰਟ ਡਾਇਰੈਕਟਰ ਨਿਤਿਨ ਦੇਸਾਈ ਨੇ ਕੀਤੀ ਖੁਦਕੁਸ਼ੀ, ਸਟੂਡੀਓ ‘ਚੋਂ ਮਿਲੀ ਲਾਸ਼

Updated On: 

02 Aug 2023 10:59 AM

ਨਿਤਿਨ ਦੇਸਾਈ ਨੇ ਲੀਜੈਂਡ ਆਫ ਭਗਤ ਸਿੰਘ, ਦੇਵਦਾਸ ਅਤੇ ਜੋਧਾ ਅਕਬਰ ਵਰਗੀਆਂ ਫਿਲਮਾਂ ਵਿੱਚ ਕੰਮ ਕੀਤਾ ਹੈ। ਉਨ੍ਹਾਂ ਦੀ ਖੁਦਕੁਸ਼ੀ ਦੀ ਖਬਰ ਨੇ ਬਾਲੀਵੁੱਡ ਨੂੰ ਝੰਜੋੜ ਕੇ ਰੱਖ ਦਿੱਤਾ ਹੈ।

ਦੇਵਦਾਸ-ਜੋਧਾ ਅਕਬਰ ਦੇ ਆਰਟ ਡਾਇਰੈਕਟਰ ਨਿਤਿਨ ਦੇਸਾਈ ਨੇ ਕੀਤੀ ਖੁਦਕੁਸ਼ੀ, ਸਟੂਡੀਓ ਚੋਂ ਮਿਲੀ ਲਾਸ਼
Follow Us On

ਮਨੋਰੰਜਨ ਨਿਊਜ਼। ਬਾਲੀਵੁੱਡ ਦੇ ਮਸ਼ਹੂਰ ਕਲਾ ਨਿਰਦੇਸ਼ਕ ਨਿਤਿਨ ਚੰਦਰਕਾਂਤ ਦੇਸਾਈ ਨੇ ਖੁਦਕੁਸ਼ੀ ਕਰ ਲਈ ਹੈ। ਸੂਤਰਾਂ ਮੁਤਾਬਕ ਉਨ੍ਹਾਂ ਨੇ ਆਪਣੇ ਸਟੂਡੀਓ ‘ਚ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਮਾਮਲੇ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ ‘ਤੇ ਪਹੁੰਚ ਗਈ ਅਤੇ ਜਾਂਚ ‘ਚ ਜੁਟੀ ਹੈ। ਨਿਤਿਨ ਦੇਸਾਈ ਨੇ ਜੋਧਾ ਅਕਬਰ, ਦੇਵਦਾਸ ਅਤੇ ਹਮ ਦਿਲ ਦੇ ਚੁਕੇ ਸਨਮ ਵਰਗੀਆਂ ਕਈ ਮਹਾਨ ਫਿਲਮਾਂ ਵਿੱਚ ਇੱਕ ਕਲਾ ਨਿਰਦੇਸ਼ਕ (Art Director) ਵਜੋਂ ਕੰਮ ਕੀਤਾ।

ਸਰਬੋਤਮ ਕਲਾ ਨਿਰਦੇਸ਼ਕ ਦਾ ਕੌਮੀ ਪੁਰਸਕਾਰ ਜਿੱਤਿਆ

ਨਿਤਿਨ ਦੇਸਾਈ ਨੇ ਲਗਾਨ, ਹਮ ਦਿਲ ਦੇ ਚੁਕੇ ਸਨਮ, ਮਿਸ਼ਨ ਕਸ਼ਮੀਰ, ਦੇਵਦਾਸ, ਖਾਕੀ, ਸਵਦੇਸ ਵਰਗੀਆਂ ਫਿਲਮਾਂ ਲਈ ਪ੍ਰੋਡਕਸ਼ਨ ਡਿਜ਼ਾਈਨਰ ਵਜੋਂ ਕੰਮ ਕੀਤਾ। ਉਨ੍ਹਾਂ ਨੇ 2000 ਵਿੱਚ ਹਮ ਦਿਲ ਦੇ ਚੁਕੇ ਸਨਮ ਅਤੇ 2003 ਵਿੱਚ ਦੇਵਦਾਸ ਲਈ ਸਰਬੋਤਮ ਕਲਾ ਨਿਰਦੇਸ਼ਕ ਦਾ ਰਾਸ਼ਟਰੀ ਪੁਰਸਕਾਰ ਵੀ ਜਿੱਤਿਆ। ਇਸ ਤੋਂ ਇਲਾਵਾ ਉਨ੍ਹਾਂ ਨੇ ਹਰੀਸ਼ਚੰਦਰ ਫੈਕਟਰੀ ਫਿਲਮ ਲਈ ਸਰਵੋਤਮ ਕਲਾ ਨਿਰਦੇਸ਼ਕ ਵਜੋਂ ਮਹਾਰਾਸ਼ਟਰ ਰਾਜ ਫਿਲਮ ਪੁਰਸਕਾਰ ਜਿੱਤਿਆ।

ਮਰਾਠੀ ਫਿਲਮ ਉਦਯੋਗ ਵਿੱਚ ਵੀ ਸਰਗਰਮ ਸਨ

ਨਿਤਿਨ ਦੇਸਾਈ ਬਾਲੀਵੁੱਡ ਵਿੱਚ ਇੱਕ ਕਲਾ ਨਿਰਦੇਸ਼ਕ ਵਜੋਂ ਕੰਮ ਕਰਦੇ ਸਨ, ਇਸ ਤੋਂ ਇਲਾਵਾ ਉਹ ਮਰਾਠੀ ਫਿਲਮ ਉਦਯੋਗ ਵਿੱਚ ਵੀ ਸਰਗਰਮ ਸਨ। ਮਰਾਠੀ ਫਿਲਮਾਂ ਦੇ ਨਿਰਦੇਸ਼ਨ ਤੋਂ ਇਲਾਵਾ, ਨਿਤਿਨ ਦੇਸਾਈ ਉੱਥੇ ਫਿਲਮਾਂ ਦਾ ਨਿਰਮਾਣ ਵੀ ਕਰਦੇ ਸਨ। ਇੰਨਾ ਹੀ ਨਹੀਂ ਉਨ੍ਹਾਂ ਨੇ ਕੁਝ ਫਿਲਮਾਂ ‘ਚ ਖੁਦ ਵੀ ਕੰਮ ਕੀਤਾ ਹੈ।

ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ, ਲੇਟੇਸਟ ਵੇੱਬ ਸਟੋਰੀ, NRI ਨਿਊਜ਼, ਮਨੋਰੰਜਨ ਦੀ ਖਬਰ, ਵਿਦੇਸ਼ ਦੀ ਬ੍ਰੇਕਿੰਗ ਨਿਊਜ਼, ਪਾਕਿਸਤਾਨ ਦਾ ਹਰ ਅਪਡੇਟ, ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ

Exit mobile version