AP Singh: ਕੈਨੇਡਾ ‘ਚ ਮਸ਼ਹੂਰ ਸਿੰਗਰ ਏਪੀ ਢਿੱਲੋਂ ਦੇ ਘਰ ਦੇ ਬਾਹਰ ਅੰਨ੍ਹੇਵਾਹ ਫਾਈਰਿੰਗ, ਲਾਰੈਂਸ ਗੈਂਗ ਨੇ ਲਈ ਜ਼ਿਮੇਦਾਰੀ

Updated On: 

02 Sep 2024 19:29 PM

Firing on Punjabi Singer AP Singh's Home: ਕੈਨੇਡਾ ਦੇ ਵੈਂਕੁਵਰ ਸ਼ਹਿਰ ਦੇ ਵਿਕਟੋਰੀਆ ਆਈਲੈਂਡ ਵਿੱਚ ਮਸ਼ਹੂਰ ਸਿੰਗਰ ਏਪੀ ਢਿੱਲੋਂ ਦੇ ਘਰ ਦੇ ਬਾਹਰ ਅੰਨੇਵਾਹ ਫਾਈਰਿੰਗ ਦੀ ਖ਼ਬਰ ਹੈ। ਫਾਈਰਿੰਗ ਦਾ ਵੀਡੀਓ ਸਾਹਮਣੇ ਆਇਆ ਹੈ, ਜਿਸਦੀ ਸੁਰੱਖਿਆ ਏਜੰਸੀਆਂ ਬਾਰੀਕੀ ਨਾਲ ਜਾਂਚ ਕਰ ਰਹੀਆਂ ਹਨ

AP Singh: ਕੈਨੇਡਾ ਚ ਮਸ਼ਹੂਰ ਸਿੰਗਰ ਏਪੀ ਢਿੱਲੋਂ ਦੇ ਘਰ ਦੇ ਬਾਹਰ ਅੰਨ੍ਹੇਵਾਹ ਫਾਈਰਿੰਗ, ਲਾਰੈਂਸ ਗੈਂਗ ਨੇ ਲਈ ਜ਼ਿਮੇਦਾਰੀ
Follow Us On

ਕੈਨੇਡਾ ਦੇ ਵੈਂਕੁਵਰ ਸ਼ਹਿਰ ਦੇ ਵਿਕਟੋਰੀਆ ਆਈਲੈਂਡ ਵਿੱਚ ਮਸ਼ਹੂਰ ਸਿੰਗਰ ਏਪੀ ਢਿੱਲੋਂ ਦੇ ਘਰ ਦੇ ਬਾਹਰ ਅੰਨੇਵਾਹ ਫਾਈਰਿੰਗ ਦੀ ਖ਼ਬਰ ਹੈ। ਫਾਈਰਿੰਗ ਦਾ ਵੀਡੀਓ ਸਾਹਮਣੇ ਆਇਆ ਹੈ, ਜਿਸਦੀ ਸੁਰੱਖਿਆ ਏਜੰਸੀਆਂ ਬਾਰੀਕੀ ਨਾਲ ਜਾਂਚ ਕਰ ਰਹੀਆਂ ਹਨ। ਖ਼ਬਰ ਲਿੱਖੇ ਜਾਣ ਤੱਕ ਹਮਲਾਵਾਰਾਂ ਦਾ ਪਛਾਣ ਨਹੀਂ ਹੋ ਸਕੀ ਹੈ। ਇਸ ਹਮਲੇ ਦੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ, ਜਿਸ ਵਿੱਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਘਰ ਕੈਨੇਡਾ ਦੇ ਮਸ਼ਹੂਰ ਸਿੰਗਰ ਏਪੀ ਢਿੱਲੋਂ ਦਾ ਹੈ।

ਇਸਤੋਂ ਇਲਾਵਾ ਕੈਨੇਡਾ ਵਿੱਚ ਇੱਕ ਹੋਰ ਤਾਂ ਤੇ ਵੀ ਫਾਈਰਿੰਗ ਹੋਈ ਹੈ। ਇਨ੍ਹਾਂ ਹਮਲਿਆਂ ਦੀ ਜਿੰਮੇਦਾਰੀ ਲਾਰੈਂਸ ਬਿਸ਼ਨੋਈ ਅਤੇ ਰੋਹਿਤ ਗੋਦਾਰਾ ਗੈਂਗ ਨੇ ਸੋਸ਼ਲ ਮੀਡੀਆ ਦੇ ਪੋਸਟ ਸ਼ੇਅਰ ਕਰਕੇ ਲਈ ਹੈ। ਫਿਲਹਾਲ, ਕੈਨੇਡਾ ਪੁਲਿਸ ਨੇ ਹਾਲੇ ਤੱਕ ਇਨ੍ਹਾਂ ਹਮਲਿਆਂ ਬਾਰੇ ਕੋਈ ਅਧਿਕਾਰਕ ਪ੍ਰਤੀਕਰਮ ਨਹੀਂ ਦਿੱਤਾ ਹੈ। ਪੁਲਿਸ ਦੀ ਅਧਿਕਾਰਕ ਪੁਸ਼ਟੀ ਦੀ ਉਡੀਕ ਕੀਤੀ ਜਾ ਰਹੀ ਹੈ।

‘ਔਕਾਤ ‘ਚ ਰਹੋ ਨਹੀਂ ਤਾਂ ਮਾਰੇ ਜਾਵੋਗੇ’

ਪੋਸਟ ਵਿੱਚ ਲਿੱਖਿਆ ਗਿਆ ਹੈ ਕਿ ਇੱਕ ਸਤੰਬਰ ਦੀ ਰਾਤ ਨੂੰ ਕੈਨੇਡਾ ਵਿੱਚ ਦੋ ਥਾਵਾਂ ਤੇ ਅਸੀ ਫਾਈਰਿੰਗ ਕਰਵਾਈ ਹੈ, ਜਿਸ ਵਿੱਚ ਇੱਕ ਵਿਕਟੋਰੀਆ ਆਈਲੈਂਡ ਅਤੇ ਦੂਜਾ ਵੁੱਡਬ੍ਰਿਜ ਟੋਰਾਂਟੋ ਹੈ। ਇਨ੍ਹਾਂ ਹਮਲਿਆਂ ਦੀ ਜਿੰਮੇਦਾਰੀ ਅਸੀ ਲੈਂਦੇ ਹਾਂ। ਦੱਸ ਦੇਈਏ ਕੀ ਵਿਕਟੋਰੀਆ ਆਈਲੈਂਡ ਵਾਲਾ ਘਰ ਏਪੀ ਢਿੱਲੋਂ ਦਾ ਹੈ। ਪੋਸਟ ਵਿੱਚ ਢਿੱਲੋਂ ਦੇ ਬਾਲੀਵੁੱਡ ਦੇ ਭਾਈਜਾਨ ਸਲਮਾਨ ਖਾਨ ਨਾਲ ਗਹਿਰੇ ਰਿਸ਼ਤੇ ਦਾ ਵੀ ਜਿਕਰ ਕੀਤਾ ਗਿਆ ਹੈ। ਇਸ ਪੋਸਟ ਵਿੱਚ ਅੱਗੇ ਲਿੱਖਿਆ ਗਿਆ ਹੈ ਕਿ ਅੰਡਰਵਰਲਡ ਲਾਈਫ ਦੀ ਤੁਸੀਂ ਕਾਪੀ ਕਰਦੇ ਹੋ। ਜਦਕਿ ਉਹ ਲਾਈਫ ਅਸਲ ਵਿੱਚ ਅਸੀ ਜੀ ਰਹੇ ਹਾਂ। ਆਪਣੀ ਔਕਾਤ ਵਿੱਚ ਰਹੋ ਨਹੀਂ ਤਾਂ ਮਾਰ ਦਿੱਤੇ ਜਾਵੋਗੇ।

ਇਨ੍ਹਾਂ ਸਿਤਾਰਿਆਂ ਦੇ ਘਰਾਂ ‘ਤੇ ਚੱਲੀਆਂ ਸਨ ਗੋਲੀਆਂ

ਸੁਰੱਖਿਆ ਏਜੰਸੀਆਂ ਇਸ ਪੋਸਟ ਅਤੇ ਫਾਈਰਿੰਗ ਦੀ ਸੱਚਾਈ ਦਾ ਪਤਾ ਲਗਾਉਣ ਵਿੱਚ ਜੁੱਟੀਆਂ ਹੋਈਆਂ ਹਨ। ਜਿਕਰਯੋਗ ਹੈ ਕਿ ਇਸਤੋਂ ਕੁਝ ਸਮਾਂ ਪਹਿਲਾਂ ਲਾਰੈਂਸ-ਗੋਲਡੀ ਗੈਂਗ ਨੇ ਪੰਜਾਬੀ ਸਿੰਗਰ ਅਤੇ ਗਾਇਕ ਗਿੱਪੀ ਗਰੇਵਾਲ ਅਤੇ ਕਰਨ ਔਜਲਾ ਦੇ ਕੈਨੇਡਾ ਸਥਿਤ ਘਰ ਤੇ ਵੀ ਫਾਈਰਿੰਗ ਕਰਵਾਈ ਗਈ ਸੀ।

ਸਲਮਾਨ ਖਾਨ ਦੇ ਘਰ ਤੇ ਵੀ ਹੋਈ ਸੀ ਫਾਈਰਿੰਗ

ਇਸ ਸਾਲ 14 ਅਪ੍ਰੈਲ ਦੀ ਸਵੇਰ ਨੂੰ ਫਿਲਮ ਅਭਿਨੇਤਾ ਸਲਮਾਨ ਖਾਨ ਦੇ ਬਾਂਦਰਾ ਸਥਿਤ ਗਲੈਕਸੀ ਅਪਾਰਟਮੈਂਟ ‘ਚ ਵੀ ਗੋਲੀਬਾਰੀ ਹੋਈ ਸੀ। ਇਸ ਸਨਸਨੀਖੇਜ਼ ਵਾਰਦਾਤ ਨੂੰ ਮੋਟਰਸਾਈਕਲ ਸਵਾਰ ਦੋ ਲੋਕਾਂ ਵੱਲੋਂ ਅੰਜਾਮ ਦਿੱਤਾ ਗਿਆ। ਪੁਲਿਸ ਨੇ ਵਿੱਕੀ ਗੁਪਤਾ ਅਤੇ ਸਾਗਰ ਪਾਲ ਨੂੰ ਘਟਨਾ ਦੇ ਦੋ ਦਿਨ ਬਾਅਦ ਯਾਨੀ 16 ਅਪ੍ਰੈਲ ਨੂੰ ਗੁਜਰਾਤ ਤੋਂ ਗ੍ਰਿਫ਼ਤਾਰ ਕੀਤਾ ਸੀ। ਇਸ ਦੀ ਜ਼ਿੰਮੇਵਾਰੀ ਵੀ ਬਿਸ਼ਨੋਈ ਗੈਂਗ ਨੇ ਹੀ ਲਈ ਸੀ।