Anupam Kher ਆਪਣੇ ਅਜੀਜ ਦੋਸਤ ਦੀ ਮੌਤ ਦੇ ਸਦਮੇ ਤੋਂ ਉਭਰ ਨਹੀਂ ਸਕੇ, ਵੀਡੀਓ ਸ਼ੇਅਰ ਕਰ ਕੀ ਕਿਹਾ
Anupam Kher gets emotional: ਅਨੁਪਮ ਖੇਰ ਨੇ ਆਪਣੇ ਦੋਸਤ ਸਤੀਸ਼ ਕੌਸ਼ਿਕ ਨੂੰ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਪੋਸਟ ਕਰਕੇ ਮੁੜ ਯਾਦ ਕੀਤਾ ਹੈ। ਜਿਸ 'ਚ ਅਨੁਪਮ ਖੇਰ ਸਤੀਸ਼ ਕੌਸ਼ਿਕ ਦੀ ਤਸਵੀਰ ਅੱਗੇ ਫੁੱਲ ਚੜ੍ਹਾਉਂਦੇ ਨਜ਼ਰ ਆ ਰਹੇ ਹਨ।
ਅਨੁਪਮ ਖੇਰ। Image Credit Source: ਇੰਸਟਾਗ੍ਰਾਮ
ਮਨੋਰੰਜਨ ਨਿਊਜ਼: ਬਾਲੀਵੁੱਡ ਦੇ ਕਾਮੇਡੀਅਨ ਅਤੇ ਬਹੁਪੱਖੀ ਪ੍ਰਤਿਭਾ ਦੇ ਮਾਲਕ ਸਤੀਸ਼ ਕੌਸ਼ਿਕ ਦਾ 9 ਮਾਰਚ ਨੂੰ ਅਚਾਨਕ ਦਿਹਾਂਤ ਹੋ ਗਿਆ। ਜਿਸ ਰਾਤ ਉਨ੍ਹਾਂ ਦੀ ਮੌਤ ਹੋਈ, ਉਸੇ ਦਿਨ ਉਸਨੇ ਆਪਣੇ ਦੋਸਤਾਂ ਨਾਲ ਹੋਲੀ ਖੇਡੀ ਸੀ। ਰਾਤ ਨੂੰ ਜਦੋਂ ਉਨ੍ਹਾਂ ਦੀ ਮੌਤ ਦੀ ਖ਼ਬਰ ਆਈ ਤਾਂ ਸਾਰੇ ਹੈਰਾਨ ਰਹਿ ਗਏ। ਸਤੀਸ਼ ਕੌਸ਼ਿਕ ਦਾ ਖਾਸ ਮਿੱਤਰ ਅਨੁਪਮ ਖੇਰ (Anupam Kher) ਹਨ। ਅਨੁਪਮ ਖੇਰ ਨੇ ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਪੋਸਟ ਕਰਕੇ ਇੱਕ ਵਾਰ ਫਿਰ ਉਨ੍ਹਾਂ ਨੂੰ ਯਾਦ ਕੀਤਾ ਹੈ। ਸਤੀਸ਼ ਦੀ ਮੌਤ ਤੋਂ ਬਾਅਦ ਤੋਂ ਹੀ ਅਨੁਪਮ ਲਗਾਤਾਰ ਪੋਸਟ ਸ਼ੇਅਰ ਕਰਕੇ ਆਪਣਾ ਦਰਦ ਬਿਆਨ ਕਰ ਰਹੇ ਹਨ।
ਅਨੁਪਮ ਖੇਰ ਨੇ ਵੀਡੀਓ ਕੈਪਸ਼ਨ ਵਿੱਚ ਕੀ ਲਿਖਿਆ
ਅਨੁਪਮ ਖੇਰ ਨੇ ਪ੍ਰਾਰਥਨਾ ਸਭਾ ਦੌਰਾਨ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤਾ ਹੈ। ਜਿਸ ‘ਚ ਅਨੁਪਮ ਖੇਰ ਮਰਹੂਮ ਅਦਾਕਾਰ ਸਤੀਸ਼ ਕੌਸ਼ਿਕ (Satish Kaushik) ਦੀ ਤਸਵੀਰ ਅੱਗੇ ਫੁੱਲ ਚੜ੍ਹਾਉਂਦੇ ਨਜ਼ਰ ਆ ਰਹੇ ਹਨ। ਇਸ ਦੌਰਾਨ ਉਨ੍ਹਾਂ ਦੇ ਚਿਹਰੇ ‘ਤੇ ਉਦਾਸੀ ਸਾਫ ਦਿਖਾਈ ਦੇ ਰਹੀ ਹੈ। ਵੀਡੀਓ ਸ਼ੇਅਰ ਕਰਦੇ ਹੋਏ ਉਨ੍ਹਾਂ ਨੇ ਇਮੋਸ਼ਨਲ ਨੋਟ ਵੀ ਲਿਖਿਆ ਹੈ। ਅਨੁਪਮ ਖੇਰ ਨੇ ਇਸ ਵੀਡੀਓ ਦੇ ਨਾਲ ਲਿਖਿਆ- ‘ਜਾਓ!!! ਤੁਹਾਨੂੰ ਮਾਫ਼ ਕੀਤਾ ! ਮੈਨੂੰ ਇਕੱਲਾ ਛੱਡਣ ਲਈ !! ਮੈਂ ਤੁਹਾਨੂੰ ਲੋਕਾਂ ਦੇ ਹਾਸੇ ਵਿੱਚ ਜ਼ਰੂਰ ਲੱਭਾਂਗਾ. ਪਰ ਸਾਡੀ ਦੋਸਤੀ ਹਰ ਰੋਜ ਖੁੰਝ ਜਾਵੇਗੀ! ਅਲਵਿਦਾ ਮੇਰੇ ਦੋਸਤ. ਬੈਕਗ੍ਰਾਊਂਡ ਵਿੱਚ ਤੇਰਾ ਪਸੰਦੀਦਾ ਗੀਤ ਲੱਗਾ ਹੈ। ਤੁਸੀਂ ਵੀ ਕੀ ਯਾਦ ਕਰੋਗੇ?
ਕੁਦਰਤੀ ਸੀ ਸਤੀਸ਼ ਕੌਸ਼ਿਕ ਦੀ ਮੌਤ
ਸਤੀਸ਼ ਕੌਸ਼ਿਕ ਦੀ ਅਚਾਨਕ ਹੋਈ ਮੌਤ ‘ਤੇ ਕਈਂ ਤਰ੍ਹਾਂ ਦੇ ਸਵਾਲ ਖੜੇ ਹੋ ਗਏ ਸੀ ਪਰ ਪੁਲਿਸ ਦੀ ਪੋਸਟ ਮਾਰਟਮ ਰਿਪੋਰਟ (Postmortem Report) ਸਾਹਮਣੇ ਆਉਣ ਤੋਂ ਬਾਅਦ ਇਹ ਸਾਬਿਤ ਹੋ ਗਿਆ ਕਿ ਅਦਾਕਾਰ ਸਤੀਸ਼ ਕੌਸ਼ਿਕ ਨੂੰ ਕੋਰੋਨਰੀ ਆਰਟਰੀ ਦੀ ਬਿਮਾਰੀ ਸੀ। ਇਸ ਨਾਲ ਨਸਾਂ ਵਿੱਚ ਰੁਕਾਵਟ ਪੈਦਾ ਹੋ ਗਈ, ਜੋ ਕਿ ਦਿਲ ਦੀਆਂ ਗੰਭੀਰ ਬਿਮਾਰੀਆਂ ਵਿੱਚੋਂ ਇੱਕ ਹੁੰਦੀ ਹੈ। ਅਜਿਹੇ ‘ਚ ਪੁਲਿਸ ਦਾ ਮੰਨਣਾ ਹੈ ਕਿ ਉਨ੍ਹਾਂ ਦੀ ਮੌਤ ਕੁਦਰਤੀ ਸੀ। ਰਿਪੋਰਟਾਂ ਵਿੱਚ ਪਤਾ ਲੱਗਾ ਹੈ ਕਿ ਉਨ੍ਹਾਂ ਨੂੰ ਹਾਈਪਰਟੈਨਸ਼ਨ ਅਤੇ ਸ਼ੂਗਰ ਦੀ ਬਿਮਾਰੀ ਵੀ ਸੀ।