‘Natu Natu’ ਅਮਰੀਕਾ ਦੇ ਪੁਲਿਸ ਅਫਸਰ ਵੀ ਗੀਤ ਨਾਟੂ ਨਾਟੂ ਤੇ ਕਰ ਰਹੇ ਡਾਂਸ

Updated On: 

15 Mar 2023 10:50 AM

Natu Natu Movie Song-ਐਸਐਸ ਰਾਜਾਮੌਲੀ ਦੀ ਫਿਲਮ ਆਰਆਰਆਰ ਦੇ ਗੀਤ ਨਾਟੂ ਨਾਟੂ ਦਾ ਜਾਦੂ ਨਾ ਸਿਰਫ ਭਾਰਤ ਬਲਕਿ ਪੂਰੀ ਦੁਨੀਆਂ ਵਿੱਚ ਚੱਲ ਰਿਹਾ ਹੈ । ਜਿੱਥੇ ਗੀਤ ਨਾਟੂ ਨਾਟੂ ਨੂੰ ਅਮਰੀਕਾ ਵਿੱਚ ਹੋਏ 95ਵੇਂ ਆਸਕਰ ਸਮਾਰੋਹ ਵਿੱਚ ਸਰਵੋਤਮ ਮੂਲ ਗੀਤ ਦਾ ਪੁਰਸਕਾਰ ਜਿੱਤਿਆ।

Natu Natu ਅਮਰੀਕਾ ਦੇ ਪੁਲਿਸ ਅਫਸਰ ਵੀ ਗੀਤ ਨਾਟੂ ਨਾਟੂ ਤੇ ਕਰ ਰਹੇ ਡਾਂਸ

ਅਮਰੀਕਾ ਦੇ ਪੁਲਿਸ ਅਫਸਰ ਵੀ ਗੀਤ ਨਾਟੂ ਨਾਟੂ ਤੇ ਕਰ ਰਹੇ ਡਾਂਸ।

Follow Us On

Bollywood: ਐਸਐਸ ਰਾਜਾਮੌਲੀ ਦੀ ਫਿਲਮ ਆਰਆਰਆਰ ਦੇ ਗੀਤ ਨਾਟੂ ਨਾਟੂ (Natu Natu) ਦਾ ਜਾਦੂ ਨਾ ਸਿਰਫ ਭਾਰਤ ਬਲਕਿ ਪੂਰੀ ਦੁਨੀਆਂ ਵਿੱਚ ਚੱਲ ਰਿਹਾ ਹੈ । ਜਿੱਥੇ ਗੀਤ ਨਾਟੂ ਨਾਟੂ ਨੂੰ ਅਮਰੀਕਾ ਵਿੱਚ ਹੋਏ 95ਵੇਂ ਆਸਕਰ ਸਮਾਰੋਹ ਵਿੱਚ ਸਰਵੋਤਮ ਮੂਲ ਗੀਤ ਦਾ ਪੁਰਸਕਾਰ ਜਿੱਤਿਆ। ਇਸ ਦੇ ਨਾਲ ਹੀ ਇਸ ਗੀਤ ਦੇ ਬੋਲਾਂ ਉੱਤੇ ਹਰ ਜਗ੍ਹਾ ਲੋਕੀ ਥਿਰਕਦੇ ਨਜਰ ਆ ਰਹੇ ਹਨ। ਅਜਿਹਾ ਹੀ ਨਜਾਰਾ ਬੀਤੇ ਕੱਲ ਅਮਰੀਕਾ ਵਿੱਚ ਦੇਖਣ ਨੂੰ ਮਿਲਿਆ। (Police Officers are also Dancing) ਅਮਰੀਕਾ ਦੇ ਪੁਲਿਸ ਅਧਿਕਾਰੀ ਇਸ ਗੀਤ ਉੱਤੇ ਨੱਚਦੇ ਨਜਰ ਆਏ। ਇਨ੍ਹਾਂ ਹੀ ਨਹੀਂ ਉਹ ਇਸ ਗਾਣੇ ਦੇ ਬੋਲ ਵੀ ਬੋਲਦੇ ਨਜਰ ਆਏ। ਅਮਰੀਕੀ ਪੁਲਿਸ ਦਾ ਵੀਡੀਓ ਸੋਸ਼ਲ ਮੀਡੀਆ ਤੇ ਬਹੁਤ ਜਿਆਦਾ ਵਾਇਰਲ ਹੋ ਰਿਹਾ ਹੈ ।

ਤਿੰਨ ਹੋਰ ਅੰਤਰਰਾਸ਼ਟਰੀ ਪੁਰਸਕਾਰ

ਫਿਲਮ ਆਰਆਰਆਰ ਦਾ ਜਾਦੂ ਅੰਤਰਰਾਸ਼ਟਰੀ ਫਿਲਮ ਅਵਾਰਡ ਫੰਕਸ਼ਨਾਂ ਵਿੱਚ ਲਗਾਤਾਰ ਗੂੰਜ ਰਿਹਾ ਹੈ। ਫਿਲਮ ਨੇ ਭਾਰਤ ਸਮੇਤ ਦੁਨੀਆ ਭਰ ‘ਚ ਕਈ ਐਵਾਰਡ ਜਿੱਤੇ ਹਨ। ਫਿਲਮ ਦੇ ਗੀਤ ਨਾਟੂ ਨਾਟੂ ਨੇ ਪਹਿਲਾਂ ਹੀ ਧਮਾਲ ਮਚਾ ਦਿੱਤਾ ਹੈ। ਹਾਲ ਹੀ ਵਿੱਚ ਆਯੋਜਿਤ ਹਾਲੀਵੁੱਡ ਕ੍ਰਿਟਿਕਸ ਐਸੋਸੀਏਸ਼ਨ ਅਵਾਰਡਸ ਵਿੱਚ ਫਿਲਮ ਆਰਆਰਆਰ ਨੇ ਤਿੰਨ ਸ਼੍ਰੇਣੀਆਂ ਵਿੱਚ ਜਿੱਤ ਪ੍ਰਾਪਤ ਕੀਤੀ। ਐਸਐਸ ਰਾਜਾਮੌਲੀ ਸਮੇਤ ਪੂਰੀ ਟੀਮ ਖੁਸ਼ ਹੈ ਕਿਉਂਕਿ ਫਿਲਮ ਨੇ ਤਿੰਨ ਪੁਰਸਕਾਰ ਜਿੱਤੇ ਹਨ।

ਆਰਆਰਆਰ ਆਜ਼ਾਦੀ ਦੇ ਸੰਘਰਸ਼ ਨੂੰ ਬਿਆਨ ਕਰਦੀ ਫਿਲਮ

ਐਸਐਸ ਰਾਜਾਮੌਲੀ ਦੀ ਫਿਲਮ ਆਰਆਰਆਰ ਆਜ਼ਾਦੀ ਲਈ ਲੜ ਰਹੇ ਭਾਰਤ ਦੇ ( Story of two Revolutionary Youths) ਦੋ ਕ੍ਰਾਂਤੀਕਾਰੀ ਨੌਜਵਾਨਾਂ ਦੀ ਕਹਾਣੀ ਹੈ। ਇਹ ਕ੍ਰਾਂਤੀਕਾਰੀ ਸੀਤਾਰਾਮ ਰਾਜੂ ਅਤੇ ਕੋਮਾਰਾਮ ਭੀਮ ਸਨ। ਜਿਨ੍ਹਾਂ ਨੇ 1920 ਦੇ ਆਸ-ਪਾਸ ਦੇਸ਼ ਨੂੰ ਬ੍ਰਿਟਿਸ਼ ਸ਼ਾਸਨ ਤੋਂ ਆਜ਼ਾਦ ਕਰਵਾਉਣ ਲਈ ਕਈ ਕ੍ਰਾਂਤੀਕਾਰੀ ਘਟਨਾਵਾਂ ਨੂੰ ਅੰਜਾਮ ਦਿੱਤਾ। ਇਸ ਫ਼ਿਲਮ ਵਿੱਚ ਵੀ ਇਨ੍ਹਾਂ ਦੋ ਨੌਜਵਾਨ ਕ੍ਰਾਂਤੀਕਾਰੀਆਂ ਦੀ ਆਜ਼ਾਦੀ ਲਈ ਤਾਂਘ ਅਤੇ ਸੰਘਰਸ਼ ਦੀ ਕਹਾਣੀ ਬਿਆਨ ਕੀਤੀ ਗਈ ਹੈ। ਫਿਲਮ ਵਿੱਚ ਇਨ੍ਹਾਂ ਦੋ ਕ੍ਰਾਂਤੀਕਾਰੀਆਂ ਦੀਆਂ ਭੂਮਿਕਾਵਾਂ ਰਾਮ ਚਰਨ ਅਤੇ ਜੂਨੀਅਰ ਐਨਟੀਆਰ ਨੇ ਨਿਭਾਈ ਹੈ ।

ਰਾਮ ਚਰਨ ਜਲਦ ਹੀ ਹਾਲੀਵੁੱਡ ਫਿਲਮਾਂ ‘ਚ ਕਦਮ ਰੱਖਣ ਵਾਲੇ ਹਨ

ਇਸ ਦੇ ਨਾਲ ਹੀ ਖਬਰਾਂ ਆ ਰਹੀਆਂ ਹਨ ਕਿ ਰਾਮਚਰਨ ਜਲਦ ਹੀ ਹਾਲੀਵੁੱਡ ਫਿਲਮਾਂ ‘ਚ ਕਦਮ ਰੱਖਣ ਵਾਲੇ ਹਨ । ਰਾਮ ਚਰਨ ਨੇ ਖੁਲਾਸਾ ਕੀਤਾ ਕਿ ਉਹ ਹਾਲੀਵੁੱਡ ਪ੍ਰੋਜੈਕਟ ਲਈ ਗੱਲਬਾਤ ਕਰ ਰਹੇ ਹਨ। ਟਾਲੀਵੁੱਡ ਅਦਾਕਾਰ ਨੇ ਇਹ ਵੀ ਖੁਲਾਸਾ ਕੀਤਾ ਹੈ ਕਿ ਉਨ੍ਹਾਂ ਦੇ ਹਾਲੀਵੁੱਡ ਪ੍ਰੋਜੈਕਟ ਦਾ ਅਧਿਕਾਰਤ ਤੌਰ ‘ਤੇ ਕੁਝ ਮਹੀਨਿਆਂ ਵਿੱਚ ਐਲਾਨ ਕੀਤਾ ਜਾਵੇਗਾ। ਇਸ ਤੋਂ ਇਲਾਵਾ ਅਭਿਨੇਤਾ ਨੇ ਇਹ ਵੀ ਸਾਂਝਾ ਕੀਤਾ ਕਿ ਉਹ ਜੂਲੀਆ ਰੌਬਰਟਸ, ਟਾਮ ਕਰੂਜ਼ ਅਤੇ ਬ੍ਰੈਡ ਪਿਟ ਵਰਗੀਆਂ ਹਾਲੀਵੁੱਡ ਦਿੱਗਜਾਂ ਨਾਲ ਕੰਮ ਕਰਨਾ ਚਾਹੁੰਦਾ ਹੈ। ਰਾਮ ਚਰਨ ਦੀ ਇਸ ਚਰਚਾ ਨੇ ਨਿਸ਼ਚਿਤ ਤੌਰ ‘ਤੇ ਉਨ੍ਹਾਂ ਦੇ ਪ੍ਰਸ਼ੰਸਕਾਂ ਨੂੰ ਉਤਸ਼ਾਹਿਤ ਕੀਤਾ ਹੈ, ਜੋ ਹੁਣ ਆਰਆਰਆਰ ਸਟਾਰ ਨੂੰ ਇੱਕ ਗਲੋਬਲ ਸਟਾਰ ਵਜੋਂ ਉਭਰਦਾ ਦੇਖਣ ਦੀ ਉਡੀਕ ਕਰ ਰਹੇ ਹਨ।