ਅਜਮੇਰ 92: ‘250 ਕੁੜੀਆਂ ਹੋਈਆਂ ਸ਼ਿਕਾਰ’ – ਕਸ਼ਮੀਰ-ਕੇਰਲ ਤੋਂ ਬਾਅਦ ਹੁਣ ਅਜਮੇਰ ਦੀ ਕਹਾਣੀ, ਵੱਡੇ ਪਰਦੇ ‘ਤੇ ਆ ਰਹੀ ਨਵੀਂ ਫਿਲਮ

Published: 

29 May 2023 21:55 PM

Ajmer 92 Film: ਦਿ ਕਸ਼ਮੀਰ ਫਾਈਲਸ ਅਤੇ ਦ ਕੇਰਲਾ ਸਟੋਰੀ ਤੋਂ ਬਾਅਦ ਇੱਕ ਹੋਰ ਫਿਲਮ ਚਰਚਾ ਵਿੱਚ ਹੈ। ਇਸ ਦਾ ਟਾਈਟਲ ਹੈ 'ਅਜਮੇਰ 92', ਜਿਸ ਨੂੰ ਪੁਸ਼ਪੇਂਦਰ ਸਿੰਘ ਡਾਇਰੈਕਟ ਕਰਨ ਜਾ ਰਹੇ ਹਨ। ਇਹ ਫਿਲਮ ਅਜਮੇਰ ਦੀ ਸੱਚੀ ਘਟਨਾ 'ਤੇ ਆਧਾਰਿਤ ਦੱਸੀ ਜਾ ਰਹੀ ਹੈ।

Follow Us On

Ajmer 92 Film: ਸਾਲ 2022 ਵਿੱਚ ਰਿਲੀਜ਼ ਹੋਈ ਵਿਵੇਕ ਅਗਨੀਹੋਤਰੀ ਦੀ ਦਿ ਕਸ਼ਮੀਰ ਫਾਈਲਜ਼ (The Kashmir Files)ਹੋਵੇ ਜਾਂ ਭਾਵੇਂ ਸੁਦੀਪਤੋ ਸੇਨ ਦੀ ਦਿ ਕੇਰਲਾ ਸਟੋਰੀ (The Kerala Story) ਦੋਵੇਂ ਫਿਲਮਾਂ ਨੇ ਬਾਕਸ ਆਫਿਸ ‘ਤੇ ਜ਼ਬਰਦਸਤ ਸਫਲਤਾ ਹਾਸਲ ਕੀਤੀ। ਕਸ਼ਮੀਰ ਫਾਈਲਜ਼ ਨੇ ਜਿੱਥੇ 250 ਕਰੋੜ ਤੋਂ ਵੱਧ ਦੀ ਕਮਾਈ ਕੀਤੀ ਸੀ, ਉੱਥੇ ਕੇਰਲ ਸਟੋਰੀ ਵੀ ਜਲਦੀ ਹੀ ਇਸ ਅੰਕੜੇ ਨੂੰ ਪਾਰ ਕਰਨ ਜਾ ਰਹੀ ਹੈ।

ਦਿ ਕਸ਼ਮੀਰ ਫਾਈਲਜ਼ ਵਿੱਚ ਕਸ਼ਮੀਰੀ ਪੰਡਿਤਾਂ ਦੀ ਹਿਜਰਤ ਦੀ ਕਹਾਣੀ ਦਿਖਾਈ ਗਈ ਸੀ। ਦੂਜੇ ਪਾਸੇ ‘ਦਿ ਕੇਰਲ ਸਟੋਰੀ’ ਦੇ ਬਾਰੇ ‘ਚ ਮੇਕਰਸ ਦਾ ਦਾਅਵਾ ਹੈ ਕਿ ਇਹ ਫਿਲਮ ਕੇਰਲ ਦੀ ਇਕ ਸੱਚੀ ਘਟਨਾ ‘ਤੇ ਆਧਾਰਿਤ ਹੈ, ਜਦੋਂ ਕੇਰਲਾ ਦੀਆਂ 30,000 ਤੋਂ ਜ਼ਿਆਦਾ ਲੜਕੀਆਂ ਦਾ ਬ੍ਰੇਨਵਾਸ਼ ਕਰਕੇ ਧਰਮ ਪਰਿਵਰਤਨ ਦੀ ਖੇਡ ਖੇਡੀ ਗਈ ਸੀ। ਕਸ਼ਮੀਰ ਅਤੇ ਕੇਰਲ ਤੋਂ ਬਾਅਦ ਹੁਣ ਅਜਮੇਰ ਦੀ ਕਹਾਣੀ ‘ਤੇ ਫਿਲਮ ਆਉਣ ਵਾਲੀ ਹੈ।

ਅਜਮੇਰ ਦੀ ਕਹਾਣੀ ‘ਤੇ ਬਣੀ ਫਿਲਮ

ਹਾਲ ਹੀ ‘ਚ ਅਜਮੇਰ ਦੀ ਇਕ ਸੱਚੀ ਘਟਨਾ ‘ਤੇ ਫਿਲਮ ਦਾ ਐਲਾਨ ਕੀਤਾ ਗਿਆ ਹੈ। ਫਿਲਮ ਦਾ ਟਾਈਟਲ ‘ਅਜਮੇਰ 92’ ਹੈ। ਇਹ ਫਿਲਮ ਰਿਲਾਇੰਸ ਐਂਟਰਟੇਨਮੈਂਟ ਦੇ ਬੈਨਰ ਹੇਠ ਬਣਨ ਜਾ ਰਹੀ ਹੈ, ਜਿਸ ਦਾ ਨਿਰਦੇਸ਼ਨ ਪੁਸ਼ਪਿੰਦਰ ਸਿੰਘ ਅਤੇ ਨਿਰਮਾਤਾ ਉਮੇਸ਼ ਕੁਮਾਰ ਤਿਵਾਰੀ ਕਰ ਰਹੇ ਹਨ। ਹਾਲ ਹੀ ‘ਚ ਇਸ ਫਿਲਮ ਦਾ ਪੋਸਟਰ ਸਾਹਮਣੇ ਆਇਆ ਹੈ।

250 ਕੁੜੀਆਂ ਦੀ ਕਹਾਣੀ

ਅਜਮੇਰ 92 ਦਾ ਜੋ ਪੋਸਟਰ ਆਇਆ ਹੈ, ਇਹ ਕਈ ਅਖਬਾਰਾਂ ਦੀਆਂ ਕਟਿੰਗਾਂ ਤੋਂ ਤਿਆਰ ਕੀਤਾ ਗਿਆ ਹੈ, ਜਿਸ ਵਿੱਚ ਕਈ ਵੱਡੀਆਂ ਅਤੇ ਸਨਸਨੀਖੇਜ਼ ਸੁਰਖੀਆਂ ਦੇਖਣ ਨੂੰ ਮਿਲ ਰਹੀਆਂ ਹਨ। ਜਿਵੇਂ- 250 ਕਾਲਜ ਗਰਲਜ਼ ਸ਼ਿਕਾਰ ਬਣੀਆਂ, ਨਿਊਡ ਫੋਟੋਆਂ ਵੰਡਣ ਲੱਗੀਆਂ, ਇਕ ਤੋਂ ਬਾਅਦ ਇੱਕ ਖੁਦਕੁਸ਼ੀ ਤੋਂ ਪਰਦਾ ਉਠਿਆ, ਇਹ ਖੁਦਕੁਸ਼ੀ ਨਹੀਂ ਸਗੋਂ ਕਤਲ ਹੈ ਤੇ ਇਸ ਪਿੱਛੇ ਸ਼ਹਿਰ ਦੇ ਵੱਡੇ ਲੋਕ ਹਨ।

ਕੀ ਹੈ ਅਜਮੇਰ ਕਾਂਡ?

ਖਬਰਾਂ ਮੁਤਾਬਕ ਸਾਲ 1992 ‘ਚ ਅਜਮੇਰ ‘ਚ ਅਜਿਹੀ ਘਟਨਾ ਵਾਪਰੀ ਸੀ, ਜਿਸ ਨੇ ਸਾਰਿਆਂ ਦੇ ਦਿਲਾਂ ਨੂੰ ਹਿਲਾ ਕੇ ਰੱਖ ਦਿੱਤਾ ਸੀ। ਦੱਸਿਆ ਜਾਂਦਾ ਹੈ ਕਿ ਅਜਮੇਰ ਵਿੱਚ 300 ਦੇ ਕਰੀਬ ਕੁੜੀਆਂ ਨੂੰ ਨਿਊਡ ਫੋਟੋਆਂ ਦੀ ਆੜ ਵਿੱਚ ਬਲੈਕਮੇਲ ਕਰਕੇ ਬਲਾਤਕਾਰ ਕੀਤਾ ਗਿਆ। ਦੱਸਿਆ ਜਾਂਦਾ ਹੈ ਕਿ ਇਸ ਘਟਨਾ ਨੂੰ ਸ਼ਹਿਰ ਦੇ ਇੱਕ ਵੱਡੇ ਪਰਿਵਾਰ ਅਤੇ ਉਨ੍ਹਾਂ ਦੇ ਕਰੀਬੀਆਂ ਨੇ ਅੰਜਾਮ ਦਿੱਤਾ ਹੈ। ਮੇਕਰਸ ਨੇ ਪੋਸਟਰ ‘ਚ 250 ਲੜਕੀਆਂ ਦਾ ਜ਼ਿਕਰ ਕੀਤਾ ਹੈ। ਦੱਸ ਦੇਈਏ ਕਿ ਇਹ ਫਿਲਮ 14 ਜੁਲਾਈ ਨੂੰ ਸਿਨੇਮਾਘਰਾਂ ‘ਚ ਰਿਲੀਜ਼ ਹੋਵੇਗੀ।

ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ, ਲੇਟੇਸਟ ਵੇੱਬ ਸਟੋਰੀ, NRI ਨਿਊਜ਼, ਮਨੋਰੰਜਨ ਦੀ ਖਬਰ, ਵਿਦੇਸ਼ ਦੀ ਬ੍ਰੇਕਿੰਗ ਨਿਊਜ਼, ਪਾਕਿਸਤਾਨ ਦਾ ਹਰ ਅਪਡੇਟ, ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ