ਐਸ਼ਵਰਿਆ ਰਾਏ ਬੱਚਨ ਨੂੰ ਮਿਲਿਆ ਨੋਟਿਸ, ਇਸ ਵਿਵਾਦ ਵਿੱਚ ਫਸੀ ਇਹ ਖੂਬਸੂਰਤ ਅਦਾਕਾਰਾ

Updated On: 

18 Jan 2023 10:40 AM

ਐਸ਼ਵਰਿਆ ਰਾਏ ਬੱਚਨ ਅੱਜ ਵੀ ਬਾਲੀਵੁੱਡ ਦੀਆਂ ਸਭ ਤੋਂ ਖੂਬਸੂਰਤ ਅਭਿਨੇਤਰੀਆਂ 'ਚ ਗਿਣੀ ਜਾਂਦੀ ਹੈ। ਐਸ਼ਵਰਿਆ ਰਾਏ ਨੂੰ ਆਪਣੀ ਖੂਬਸੂਰਤੀ ਕਾਰਨ ਬ੍ਰਹਿਮੰਡ ਦੀ ਸਭ ਤੋਂ ਖੂਬਸੂਰਤ ਔਰਤ ਦਾ ਖਿਤਾਬ ਮਿਲਿਆ ਹੋਇਆ ਹੈ।

ਐਸ਼ਵਰਿਆ ਰਾਏ ਬੱਚਨ ਨੂੰ ਮਿਲਿਆ ਨੋਟਿਸ, ਇਸ ਵਿਵਾਦ ਵਿੱਚ ਫਸੀ ਇਹ ਖੂਬਸੂਰਤ ਅਦਾਕਾਰਾ

ਐਸ਼ਵਰਿਆ ਰਾਏ

Follow Us On

ਐਸ਼ਵਰਿਆ ਰਾਏ ਬੱਚਨ ਅੱਜ ਵੀ ਬਾਲੀਵੁੱਡ ਦੀਆਂ ਸਭ ਤੋਂ ਖੂਬਸੂਰਤ ਅਭਿਨੇਤਰੀਆਂ ‘ਚ ਗਿਣੀ ਜਾਂਦੀ ਹੈ। ਐਸ਼ਵਰਿਆ ਰਾਏ ਨੂੰ ਆਪਣੀ ਖੂਬਸੂਰਤੀ ਕਾਰਨ ਬ੍ਰਹਿਮੰਡ ਦੀ ਸਭ ਤੋਂ ਖੂਬਸੂਰਤ ਔਰਤ ਦਾ ਖਿਤਾਬ ਮਿਲਿਆ ਹੋਇਆ ਹੈ। ਉਹ ਬਾਲੀਵੁੱਡ ਵਿੱਚ ਆਪਣੀ ਸੁੰਦਰਤਾ ਅਤੇ ਸ਼ਾਨਦਾਰ ਅਦਾਕਾਰੀ ਦੇ ਹੁਨਰ ਲਈ ਜਾਣੀ ਜਾਂਦੀ ਹੈ। ਉਹ ਹਮੇਸ਼ਾ ਮੀਡੀਆ ਦੀ ਲਾਈਮਲਾਈਟ ‘ਚ ਰਹਿੰਦੀ ਹੈ। ਮੀਡੀਆ ਦੇ ਨਾਲ-ਨਾਲ ਸੋਸ਼ਲ ਮੀਡੀਆ ‘ਤੇ ਵੀ ਉਨ੍ਹਾਂ ਦੇ ਅਣਗਿਣਤ ਪ੍ਰਸ਼ੰਸਕ ਹਨ। ਉਸ ਦੀਆਂ ਤਸਵੀਰਾਂ ਅਤੇ ਖਬਰਾਂ ਅਕਸਰ ਸੋਸ਼ਲ ਮੀਡੀਆ ‘ਤੇ ਵਾਇਰਲ ਹੁੰਦੀਆਂ ਰਹਿੰਦੀਆਂ ਹਨ। ਪਰ ਅੱਜ ਕੱਲ੍ਹ ਐਸ਼ਵਰਿਆ ਰਾਏ ਇੱਕ ਵੱਖਰੇ ਵਿਵਾਦ ਕਾਰਨ ਸੁਰਖੀਆਂ ਵਿੱਚ ਹੈ। ਇਸ ਵਾਰ ਐਸ਼ਵਰਿਆ ਰਾਏ ਆਪਣੀ ਕਿਸੇ ਖੂਬਸੂਰਤ ਫੋਟੋ ਕਾਰਨ ਨਹੀਂ ਸਗੋਂ ਇਸ ਕਾਰਨ ਵਿਵਾਦਾਂ ‘ਚ ਫਸਦੀ ਨਜ਼ਰ ਆ ਰਹੀ ਹੈ। ਐਸ਼ਵਰਿਆ ਰਾਏ ਨੂੰ ਸਰਕਾਰ ਨੇ ਪ੍ਰਾਪਰਟੀ ਟੈਕਸ ਨਾ ਭਰਨ ਦੇ ਚਲਦੇ ਹੋਏ ਨੋਟਿਸ ਦਿੱਤਾ ਹੈ। ਇਸ ਨੋਟਿਸ ਤੋਂ ਬਾਅਦ ਐਸ਼ਵਰਿਆ ਰਾਏ ਦੀਆਂ ਮੁਸ਼ਕਿਲਾਂ ਕੁਝ ਵੱਧ ਗਈਆਂ ਹਨ। ਦਰਅਸਲ, ਨਾਸਿਕ ਦੇ ਤਹਿਸੀਲਦਾਰ ਨੇ ਐਸ਼ਵਰਿਆ ਰਾਏ ਨੂੰ ਟੈਕਸ ਜਮ੍ਹਾ ਨਾ ਕਰਨ ‘ਤੇ ਨੋਟਿਸ ਭੇਜਿਆ ਹੈ।

ਨਾਸਿਕ ‘ਚ ਇਸ ਜਗ੍ਹਾ ‘ਤੇ ਜ਼ਮੀਨ ਖਰੀਦੀ

ਜਾਣਕਾਰੀ ਮੁਤਾਬਕ ਬੱਚਨ ਪਰਿਵਾਰ ਨੇ ਨਾਸਿਕ ਦੇ ਸਿੰਨਾਰ ਦੇ ਅਡਵਾਦੀ ਇਲਾਕੇ ‘ਚ ਐਸ਼ਵਰਿਆ ਰਾਏ ਦੇ ਨਾਂ ‘ਤੇ ਪਵਨ ਪੱਕੀ ਲਈ ਜ਼ਮੀਨ ਖਰੀਦੀ ਸੀ। ਇਸ ਜ਼ਮੀਨ ‘ਤੇ ਐਸ਼ਵਰਿਆ ਰਾਏ ਦੇ ਨਾਂ ‘ਤੇ ਲੈਂਡ ਟੈਕਸ ਵਜੋਂ ਕਰੀਬ 22 ਹਜ਼ਾਰ ਰੁਪਏ ਦਾ ਟੈਕਸ ਬਕਾਇਆ ਹੈ। ਐਸ਼ਵਰਿਆ ਵੱਲੋਂ ਸਮੇਂ ਸਿਰ ਟੈਕਸ ਨਾ ਭਰਨ ਕਾਰਨ ਸਿੰਨਰ ਦੇ ਤਹਿਸੀਲਦਾਰ ਨੇ ਐਸ਼ਵਰਿਆ ਰਾਏ ਨੂੰ 9 ਜਨਵਰੀ ਨੂੰ ਨੋਟਿਸ ਭੇਜਿਆ ਸੀ।

ਐਸ਼ਵਰਿਆ ਦੀ ਕੁੱਲ ਜਾਇਦਾਦ 776 ਕਰੋੜ ਰੁਪਏ

ਐਸ਼ਵਰਿਆ ਰਾਏ ਬੱਚਨ ਕੋਲ ਪੈਸੇ ਦੀ ਕੋਈ ਕਮੀ ਨਹੀਂ ਹੈ। ਸਮੇਂ-ਸਮੇਂ ‘ਤੇ, ਉਸ ਦੀ ਦੌਲਤ ਦੇ ਵੇਰਵੇ ਬਾਲੀਵੁੱਡ ਨਾਲ ਸਬੰਧਤ ਮੈਗਜ਼ੀਨਾਂ ਵਿੱਚ ਪ੍ਰਕਾਸ਼ਤ ਹੁੰਦੇ ਰਹਿੰਦੇ ਹਨ। ਇਨ੍ਹਾਂ ਖਬਰਾਂ ਦੀ ਗੱਲ ਕਰੀਏ ਤਾਂ ਇਸ ਸਮੇਂ ਐਸ਼ਵਰਿਆ ਰਾਏ ਬੱਚਨ 776 ਕਰੋੜ ਰੁਪਏ ਦੀ ਮਾਲਕ ਹੈ। ਫਿਲਮਾਂ ਤੋਂ ਇਲਾਵਾ ਐਸ਼ਵਰਿਆ ਰਾਏ ਅਜੇ ਵੀ ਕਈ ਉਤਪਾਦਾਂ ਦੀ ਮਸ਼ਹੂਰੀ ਕਰਦੀ ਹੈ ਜਿਸ ਲਈ ਇਹ ਅਦਾਕਾਰਾ ਕਰੋੜਾਂ ਰੁਪਏ ਲੈਂਦੀ ਹੈ। ਉਸ ਦੀ ਭਾਰਤ ਤੋਂ ਇਲਾਵਾ ਦੁਨੀਆ ਦੇ ਹੋਰ ਹਿੱਸਿਆਂ ਵਿੱਚ ਵੀ ਜਾਇਦਾਦ ਹੈ।

ਪ੍ਰੋ ਕਬੱਡੀ ਲੀਗ ਦੇ ਫਾਈਨਲ ‘ਚ ਦਿੱਖੀ ਬਹੁਤ ਖੂਬਸੂਰਤ

ਦਸੰਬਰ 2022 ਵਿੱਚ, ਜਦੋਂ ਅਭਿਸ਼ੇਕ ਬੱਚਨ ਦੀ ਟੀਮ ਪ੍ਰੋ ਕਬੱਡੀ ਲੀਗ ਵਿੱਚ ਫਾਈਨਲ ਖੇਡਣ ਗਈ ਸੀ, ਤਾਂ ਅਭਿਸ਼ੇਕ ਦੇ ਨਾਲ ਐਸ਼ਵਰਿਆ ਰਾਏ ਆਪਣੀ ਬੇਟੀ ਦੇ ਨਾਲ ਦਰਸ਼ਕਾਂ ਵਿੱਚ ਮੌਜੂਦ ਸੀ। ਇਸ ਦੌਰਾਨ ਉਸ ਦੀ ਖੂਬਸੂਰਤੀ ਦੇਖ ਕੇ ਹਰ ਕੋਈ ਹੈਰਾਨ ਰਹਿ ਗਿਆ। ਇਹੀ ਕਾਰਨ ਹੈ ਕਿ ਉਸ ਮੈਚ ਦੌਰਾਨ ਅਤੇ ਜੈਪੁਰ ਪਿੰਕ ਪੈਂਥਰ ਦੀ ਜਿੱਤ ਤੋਂ ਬਾਅਦ ਜਸ਼ਨ ਮਨਾਉਂਦੀ ਐਸ਼ਵਰਿਆ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈਆਂ ਅਤੇ ਸਾਰਿਆਂ ਨੇ ਉਸ ਦੀ ਖੂਬਸੂਰਤੀ ਦੀ ਤਾਰੀਫ ਕੀਤੀ।