Adipurush: ‘ਦਿ ਕਸ਼ਮੀਰ ਫਾਈਲਜ਼’ ਦੇ ਨਿਰਮਾਤਾ ‘ਆਦਿਪੁਰਸ਼’ ਦੀਆਂ 10,000 ਟਿਕਟਾਂ ਕਰਨਗੇ ਦਾਨ, ਸਰਕਾਰੀ ਸਕੂਲਾਂ ਤੇ ਅਨਾਥ ਆਸ਼ਰਮਾਂ ‘ਚ ਵੰਡਣਗੇ

Published: 

08 Jun 2023 14:25 PM

Adipurush Free Ticket: ਆਦਿਪੁਰਸ਼ ਦੀਆਂ 10 ਹਜ਼ਾਰ ਟਿਕਟਾਂ ਚੈਰਿਟੀ ਵਿੱਚ ਦਿੱਤੀਆਂ ਜਾਣਗੀਆਂ। ਕਾਰਤੀਕੇਯ 2 ਦੇ ਨਿਰਮਾਤਾ ਅਭਿਸ਼ੇਕ ਅਗਰਵਾਲ ਤੇਲੰਗਾਨਾ ਦੇ ਸਰਕਾਰੀ ਸਕੂਲਾਂ, ਅਨਾਥ ਆਸ਼ਰਮਾਂ ਅਤੇ ਬਿਰਧ ਆਸ਼ਰਮਾਂ ਨੂੰ 10,000 ਟਿਕਟਾਂ ਮੁਫਤ ਦੇਣਗੇ। ਆਦਿਪੁਰਸ਼ 16 ਜੂਨ ਨੂੰ ਰਿਲੀਜ਼ ਹੋ ਰਹੀ ਹੈ।

Adipurush: ਦਿ ਕਸ਼ਮੀਰ ਫਾਈਲਜ਼ ਦੇ ਨਿਰਮਾਤਾ ਆਦਿਪੁਰਸ਼ ਦੀਆਂ 10,000 ਟਿਕਟਾਂ ਕਰਨਗੇ ਦਾਨ, ਸਰਕਾਰੀ ਸਕੂਲਾਂ ਤੇ ਅਨਾਥ ਆਸ਼ਰਮਾਂ ਚ ਵੰਡਣਗੇ
Follow Us On

Adipurush Ticket: ਪ੍ਰਭਾਸ ਅਤੇ ਕ੍ਰਿਤੀ ਸੈਨਨ ਦੀ ‘ਆਦਿਪੁਰਸ਼’ ਸਿਰਫ਼ ਇੱਕ ਫ਼ਿਲਮ ਨਹੀਂ ਹੈ ਬਲਕਿ ਇਸ ਨਾਲ ਲੋਕਾਂ ਦਾ ਵਿਸ਼ਵਾਸ ਵੀ ਜੁੜਿਆ ਹੋਇਆ ਹੈ। ਫਿਲਮ ਦੀ ਕਹਾਣੀ ਰਾਮਾਇਣ ਤੋਂ ਪ੍ਰੇਰਿਤ ਹੈ, ਅਜਿਹੇ ‘ਚ ਰਾਮਾਇਣ ਦੀ ਮਿਥਿਹਾਸਕ ਕਹਾਣੀ ਨੂੰ ਲੋਕਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। 16 ਜੂਨ ਨੂੰ ਓਮ ਰਾਉਤ ਦੀ ਫਿਲਮ ਆਦਿਪੁਰਸ਼ ਸਿਨੇਮਾਘਰਾਂ ‘ਚ ਰਿਲੀਜ਼ ਹੋਵੇਗੀ। ਅਜਿਹੇ ‘ਚ ਕਾਰਤੀਕੇਯ 2 ਦੇ ਨਿਰਮਾਤਾ ਅਭਿਸ਼ੇਕ ਅਗਰਵਾਲ ਨੇ ਆਦਿਪੁਰਸ਼ ਦੀਆਂ 10,000 ਟਿਕਟਾਂ ਦਾਨ ਕਰਨ ਦਾ ਐਲਾਨ ਕੀਤਾ ਹੈ।

ਅਭਿਸ਼ੇਕ ਅਗਰਵਾਲ ਦਾ ਕਹਿਣਾ ਹੈ ਕਿ ਆਦਿਪੁਰਸ਼ ਵਰਗੀਆਂ ਫਿਲਮਾਂ ਜ਼ਿੰਦਗੀ ‘ਚ ਇਕ ਵਾਰ ਹੀ ਦੇਖਣ ਨੂੰ ਮਿਲਦੀਆਂ ਹਨ। ਇਸ ਲਈ ਸਾਨੂੰ ਸਾਰਿਆਂ ਨੂੰ ਮਿਲ ਕੇ ਇਸ ਨੂੰ ਮਨਾਉਣਾ ਚਾਹੀਦਾ ਹੈ। ਅਭਿਸ਼ੇਕ ਨੇ ਇੱਕ ਟਵੀਟ ਵਿੱਚ ਲਿਖਿਆ, ਭਗਵਾਨ ਸ਼੍ਰੀ ਰਾਮ ਪ੍ਰਤੀ ਮੇਰੀ ਸ਼ਰਧਾ ਦੇ ਕਾਰਨ, ਮੈਂ ਤੇਲੰਗਾਨਾ ਦੇ ਸਰਕਾਰੀ ਸਕੂਲਾਂ, ਅਨਾਥ ਆਸ਼ਰਮਾਂ ਅਤੇ ਬਿਰਧ ਆਸ਼ਰਮਾਂ ਲਈ 10,000 ਤੋਂ ਵੱਧ ਟਿਕਟਾਂ ਮੁਫਤ ਦੇਣ ਦਾ ਫੈਸਲਾ ਕੀਤਾ ਹੈ। ਗੂਗਲ ਫਾਰਮ ਨੂੰ ਵੇਰਵੇ ਨਾਲ ਭਰਨਾ ਹੋਵੇਗਾ।

ਹਰ ਥੀਏਟਰ ‘ਚ ਹਨੂੰਮਾਨ ਲਈ 1 ਸੀਟ ਬੂੱਕ

ਦੂਜੇ ਪਾਸੇ, ਆਦਿਪੁਰਸ਼ ਦੇ ਨਿਰਮਾਤਾਵਾਂ ਨੇ ਵੀ ਹਰ ਥੀਏਟਰ ਵਿੱਚ ਭਗਵਾਨ ਹਨੂੰਮਾਨ ਲਈ ਇੱਕ ਸੀਟ ਖਾਲੀ ਰੱਖਣ ਦਾ ਫੈਸਲਾ ਕੀਤਾ ਹੈ। ਸਿਨੇਮਾ ਹਾਲ ਦੀ ਇੱਕ ਸੀਟ ਰਾਮ ਭਗਤ ਹਨੂੰਮਾਨ ਲਈ ਬੁੱਕ ਕੀਤੀ ਜਾਵੇਗੀ। ਕਿਹਾ ਜਾਂਦਾ ਹੈ ਕਿ ਹਨੂੰਮਾਨ ਨੂੰ ਅਮਰਤਾ ਦੀ ਬਖਸ਼ਿਸ਼ ਹੈ। ਕਿਹਾ ਜਾਂਦਾ ਹੈ ਕਿ ਜਦੋਂ ਸ਼੍ਰੀ ਰਾਮ ਅਯੁੱਧਿਆ ਛੱਡ ਕੇ ਬੈਕੁੰਠ ਜਾ ਰਹੇ ਸਨ ਤਾਂ ਹਨੂੰਮਾਨ ਜੀ ਨੇ ਧਰਤੀ ‘ਤੇ ਰਹਿਣ ਦੀ ਇੱਛਾ ਪ੍ਰਗਟ ਕੀਤੀ ਸੀ। ਭਗਵਾਨ ਰਾਮ ਨੇ ਉਨ੍ਹਾਂ ਨੂੰ ਧਰਤੀ ‘ਤੇ ਅਮਰ ਹੋਣ ਦਾ ਵਰਦਾਨ ਦਿੱਤਾ ਸੀ।

‘ਆਦਿਪੁਰਸ਼’ ਰਾਮਾਇਣ ਦੀ ਕਹਾਣੀ ਦਾ ਨਵਾਂ ਰੂਪ

ਆਦਿਪੁਰਸ਼, ਓਮ ਰਾਉਤ ਦੁਆਰਾ ਨਿਰਦੇਸ਼ਤ, ਰਾਮਾਇਣ ਦੀ ਮਿਥਿਹਾਸਕ ਕਹਾਣੀ ਦਾ ਇੱਕ ਨਵਾਂ ਸੰਸਕਰਣ ਹੈ। ਫਿਲਮ ‘ਚ ਪ੍ਰਭਾਸ ਨੇ ਰਾਘਵ ਦਾ ਕਿਰਦਾਰ ਨਿਭਾਇਆ ਹੈ ਜਦਕਿ ਕ੍ਰਿਤੀ ਸੈਨਨ ਜਾਨਕੀ ਦੀ ਭੂਮਿਕਾ ‘ਚ ਹੈ। ਫਿਲਮ ‘ਚ ਸੈਫ ਅਲੀ ਖਾਨ ਨੇ ਲੰਕੇਸ਼ ਯਾਨੀ ਰਾਵਣ ਦੀ ਭੂਮਿਕਾ ਨਿਭਾਈ ਹੈ ਅਤੇ ਸੰਨੀ ਸਿੰਘ ਨੇ ਲਕਸ਼ਮਣ ਭਾਵ ਸ਼ੇਸ਼ ਦਾ ਕਿਰਦਾਰ ਨਿਭਾਇਆ ਹੈ। ਆਦਿਪੁਰਸ਼ ਤੋਂ ਦੇਵਦੱਤ ਨਾਗ ਵੀ ਕਾਫੀ ਚਰਚਾ ‘ਚ ਹਨ। ਉਨ੍ਹਾਂ ਨੇ ਫਿਲਮ ‘ਚ ਰਾਮ ਭਗਤ ਹਨੂੰਮਾਨ ਦਾ ਕਿਰਦਾਰ ਨਿਭਾਇਆ ਸੀ।

ਤਿਰੂਪਤੀ ‘ਚ ਨਵਾਂ ਟ੍ਰੇਲਰ ਹੋਇਆ ਲਾਂਚ

ਹਾਲ ਹੀ ਵਿੱਚ ਤਿਰੂਪਤੀ ਵਿੱਚ ਆਦਿਪੁਰਸ਼ ਦਾ ਨਵਾਂ ਟ੍ਰੇਲਰ ਲਾਂਚ ਕੀਤਾ ਗਿਆ ਸੀ। ਇਹ ਸਮਾਗਮ ਬਹੁਤ ਹੀ ਸ਼ਾਨਦਾਰ ਢੰਗ ਨਾਲ ਕਰਵਾਇਆ ਗਿਆ। ਇਸ ਈਵੈਂਟ ‘ਚ ਕ੍ਰਿਤੀ ਸੈਨਨ ਅਤੇ ਪ੍ਰਭਾਸ ਸਮੇਤ ਫਿਲਮ ਦੀ ਪੂਰੀ ਸਟਾਰਕਾਸਟ ਨੇ ਸ਼ਿਰਕਤ ਕੀਤੀ। ਜਿਸ ਦੀਆਂ ਤਸਵੀਰਾਂ ਅਤੇ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ।

ਆਦਿਪੁਰਸ਼ 16 ਜੂਨ ਨੂੰ ਹੋਵੇਗੀ ਰਿਲੀਜ਼

ਜਦੋਂ ਤੋਂ ਆਦਿਪੁਰਸ਼ ਦਾ ਟੀਜ਼ਰ ਸਾਹਮਣੇ ਆਇਆ ਹੈ, ਪ੍ਰਸ਼ੰਸਕ ਇਸ ਫਿਲਮ ਨੂੰ ਲੈ ਕੇ ਕਾਫੀ ਉਤਸ਼ਾਹਿਤ ਹਨ। ਫਿਲਮ ਦੀ ਰਿਲੀਜ਼ ਡੇਟ ਨੂੰ ਕਈ ਵਾਰ ਬਦਲਿਆ ਗਿਆ ਅਤੇ ਹੁਣ ਆਖਿਰਕਾਰ ਇਹ ਆਦਿਪੁਰਸ਼ 16 ਜੂਨ 2023 ਨੂੰ ਰਿਲੀਜ਼ ਹੋ ਰਹੀ ਹੈ। ਇਹ ਫਿਲਮ 3ਡੀ ‘ਚ ਵੀ ਰਿਲੀਜ਼ ਹੋ ਰਹੀ ਹੈ। ਫਿਲਮ ਦਾ ਵਰਲਡ ਪ੍ਰੀਮੀਅਰ 13 ਜੂਨ ਨੂੰ ਨਿਊਯਾਰਕ ਵਿੱਚ ਟ੍ਰਿਬੇਕਾ ਫੈਸਟੀਵਲ ਵਿੱਚ ਹੋਵੇਗਾ।

ਪੰਜਾਬ ਦੀਆਂ ਤਾਜ਼ਾ ਪਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ,ਲੇਟੇਸਟ ਵੇੱਬ ਸਟੋਰੀ,NRI ਨਿਊਜ਼,ਮਨੋਰੰਜਨ ਦੀ ਖਬਰ,ਵਿਦੇਸ਼ ਦੀ ਬ੍ਰੇਕਿੰਗ ਨਿਊਜ਼,ਪਾਕਿਸਤਾਨ ਦਾ ਹਰ ਅਪਡੇਟ,ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ