ਪੰਜਾਬਚੋਣਾਂ 2025ਦੇਸ਼ਦੁਨੀਆਨੌਲੇਜਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਆਟੋਕ੍ਰਾਈਮਧਰਮਵੀਡੀਓਸਿਹਤਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

‘ਮਨ ‘ਚ ਥਾਲੀ ‘ਤੇ ਸਜਾਕੇ ਅੱਖਾਂ ਨਾਲ ਕਰਾਂਗਾ ਆਰਤੀ…’, ਸ਼ਾਹਰੁਖ ਦਾ ਭਗਤ ਬਣਿਆ ਇਹ ‘ਮੂੰਜਾ’ ਅਦਾਕਾਰ

Abhay Verma: ਮੈਡੌਕ ਹਾਰਰ-ਕਾਮੇਡੀ ਯੂਨੀਵਰਸ ਦੀ ਫਿਲਮ 'ਮੂੰਜਾ' 'ਚ ਆਪਣੀ ਅਦਾਕਾਰੀ ਦੀ ਛਾਪ ਛੱਡਣ ਵਾਲੇ ਅਭਿਨੇਤਾ ਅਭੈ ਵਰਮਾ ਨੇ ਹਾਲ ਹੀ 'ਚ ਸ਼ਾਹਰੁਖ ਖਾਨ ਨੂੰ ਮਿਲਣ ਦੀ ਇੱਛਾ ਜ਼ਾਹਰ ਕੀਤੀ ਹੈ। ਉਨ੍ਹਾਂ ਕਿਹਾ ਕਿ ਉਹ ਇਸ ਦੀਵਾਲੀ 'ਤੇ ਕਿੰਗ ਖਾਨ ਨੂੰ ਮਿਲਣਾ ਚਾਹੁੰਦੇ ਹਨ। ਅਭੈ ਆਪਣੀ ਆਉਣ ਵਾਲੀ ਫਿਲਮ 'ਚ ਸ਼ਾਹਰੁਖ ਨਾਲ ਨਜ਼ਰ ਆਉਣਾ ਚਾਹੁੰਦੇ ਹਨ।

‘ਮਨ ‘ਚ ਥਾਲੀ ‘ਤੇ ਸਜਾਕੇ ਅੱਖਾਂ ਨਾਲ ਕਰਾਂਗਾ ਆਰਤੀ…’, ਸ਼ਾਹਰੁਖ ਦਾ ਭਗਤ ਬਣਿਆ ਇਹ ‘ਮੂੰਜਾ’ ਅਦਾਕਾਰ
‘ਮਨ ‘ਚ ਥਾਲੀ ‘ਤੇ ਸਜਾਕੇ ਅੱਖਾਂ ਨਾਲ ਕਰਾਂਗਾ ਆਰਤੀ…’, ਸ਼ਾਹਰੁਖ ਦਾ ਭਗਤ ਬਣਿਆ ਇਹ ‘ਮੂੰਜਾ’ ਅਦਾਕਾਰ
Follow Us
tv9-punjabi
| Published: 27 Oct 2024 11:31 AM

ਬਾਲੀਵੁੱਡ ਦੇ ਬਾਦਸ਼ਾਹ ਸ਼ਾਹਰੁਖ ਖਾਨ ਨੂੰ ਸਿਰਫ ਪ੍ਰਸ਼ੰਸਕ ਹੀ ਨਹੀਂ ਬਲਕਿ ਇੰਡਸਟਰੀ ਦੇ ਲੋਕ ਵੀ ਬਹੁਤ ਪਸੰਦ ਕਰਦੇ ਹਨ। ਜਿੱਥੇ ਸੀਨੀਅਰ ਅਦਾਕਾਰ ਸ਼ਾਹਰੁਖ ਦੀ ਤਾਰੀਫ਼ ਕਰਦੇ ਨਹੀਂ ਥੱਕਦੇ, ਉੱਥੇ ਹੀ ਨਵੇਂ ਕਲਾਕਾਰਾਂ ਦੀ ਇੱਛਾ ਹੁੰਦੀ ਹੈ ਕਿ ਉਹ ਇੱਕ ਵਾਰ ਉਹਨਾਂ ਨਾਲ ਕੰਮ ਕਰਕੇ ਸਕ੍ਰੀਨ ਸ਼ੇਅਰ ਕਰਨ। ਕਈ ਨਵੇਂ ਕਲਾਕਾਰਾਂ ਦੀ ਇਹ ਇੱਛਾ ਅਧੂਰੀ ਰਹਿੰਦੀ ਹੈ ਪਰ ਫਿਰ ਵੀ ਉਨ੍ਹਾਂ ਨੇ ਸ਼ਾਹਰੁਖ ਨੂੰ ਮਿਲਣ ਦੀ ਉਮੀਦ ਨਹੀਂ ਛੱਡੀ। ਉਨ੍ਹਾਂ ਲਈ ਸ਼ਾਹਰੁਖ ਉਨ੍ਹਾਂ ਦੇ ਭਗਵਾਨ ਵਾਂਗ ਹਨ। ਹੁਣ ਇੱਕ ਹੋਰ ਜੂਨੀਅਰ ਅਦਾਕਾਰ ਨੇ ਸ਼ਾਹਰੁਖ ਨੂੰ ਲੈ ਕੇ ਆਪਣੀ ਇੱਛਾ ਜ਼ਾਹਰ ਕੀਤੀ ਹੈ।

ਮੈਡੌਕ ਹਾਰਰ-ਕਾਮੇਡੀ ਯੂਨੀਵਰਸ ਦੀ ਫਿਲਮ ‘ਮੂੰਜਾ’ ‘ਚ ਆਪਣੀ ਅਦਾਕਾਰੀ ਦੀ ਛਾਪ ਛੱਡਣ ਵਾਲੇ ਅਭਿਨੇਤਾ ਅਭੈ ਵਰਮਾ ਨੇ ਹਾਲ ਹੀ ‘ਚ ਸ਼ਾਹਰੁਖ ਖਾਨ ਨੂੰ ਮਿਲਣ ਦੀ ਇੱਛਾ ਜ਼ਾਹਰ ਕੀਤੀ ਹੈ। ਉਨ੍ਹਾਂ ਕਿਹਾ ਕਿ ਉਹ ਇਸ ਦੀਵਾਲੀ ‘ਤੇ ਕਿੰਗ ਖਾਨ ਨੂੰ ਮਿਲਣਾ ਚਾਹੁੰਦੇ ਹਨ। ਅਭੈ ਆਪਣੀ ਆਉਣ ਵਾਲੀ ਫਿਲਮ ‘ਚ ਸ਼ਾਹਰੁਖ ਨਾਲ ਨਜ਼ਰ ਆਉਣਾ ਚਾਹੁੰਦੇ ਹਨ।

ਕਿੰਗ ‘ਚ ਸ਼ਾਹਰੁਖ ਨਾਲ ਕਰਨਗੇ ਕੰਮ

ਅਭੈ ਦੀ ਪਿਛਲੀ ਫਿਲਮ ‘ਮੁੰਜਾ’ ਨੇ ਬਾਕਸ ਆਫਿਸ ‘ਤੇ ਚੰਗਾ ਪ੍ਰਦਰਸ਼ਨ ਕੀਤਾ ਸੀ। ‘ਮੁੰਜਾ’ ਨੇ ਬਾਕਸ ਆਫਿਸ ‘ਤੇ 100 ਕਰੋੜ ਰੁਪਏ ਤੋਂ ਵੱਧ ਦੀ ਕਮਾਈ ਕੀਤੀ ਸੀ ਅਤੇ ਅਭੈ ਨੇ ਇਸ ਫਿਲਮ ਤੋਂ ਕਾਫੀ ਪ੍ਰਸਿੱਧੀ ਹਾਸਲ ਕੀਤੀ ਸੀ। ਸ਼ਾਹਰੁਖ ਖਾਨ ਦੀ ਆਉਣ ਵਾਲੀ ਫਿਲਮ ‘ਕਿੰਗ’ ਮਲਟੀਸਟਾਰਰ ਫਿਲਮ ਹੋਣ ਜਾ ਰਹੀ ਹੈ। ਫਿਲਮ ਨੂੰ ਲੈ ਕੇ ਪਹਿਲਾਂ ਹੀ ਕਾਫੀ ਚਰਚਾਵਾਂ ਹਨ। ਇਸ ਫਿਲਮ ‘ਚ ਸ਼ਾਹਰੁਖ ਬੇਟੀ ਸੁਹਾਨਾ ਖਾਨ ਨਾਲ ਨਜ਼ਰ ਆਉਣ ਵਾਲੇ ਹਨ। ਉਨ੍ਹਾਂ ਤੋਂ ਇਲਾਵਾ ਫਿਲਮ ‘ਚ ਅਭੈ ਵਰਮਾ ਵੀ ਹੋਣਗੇ।

‘ਅੱਖਾਂ ਨਾਲ ਕਰਾਂਗਾ ਆਰਤੀ’

ਹਿੰਦੁਸਤਾਨ ਟਾਈਮਜ਼ ਨਾਲ ਆਪਣੇ ਹਾਲੀਆ ਇੰਟਰਵਿਊ ਵਿੱਚ ਅਭੈ ਨੇ ਆਪਣੇ ਦੀਵਾਲੀ ਦੇ ਪਲਾਨ ਬਾਰੇ ਗੱਲ ਕੀਤੀ। ਉਨ੍ਹਾਂ ਕਿਹਾ ਕਿ ਉਹ ਦੀਵਾਲੀ ‘ਤੇ ਸ਼ਾਹਰੁਖ ਖਾਨ ਨੂੰ ਮਿਲਣਾ ਚਾਹੁੰਦੇ ਹਨ। ਇਸ ਦੌਰਾਨ ਸ਼ਾਹਰੁਖ ਨਾਲ ਮੁਲਾਕਾਤ ਨੂੰ ਲੈ ਕੇ ਉਨ੍ਹਾਂ ਨੇ ਮਜ਼ਾਕ ‘ਚ ਕਿਹਾ ਕਿ ਉਹ ਉਸ ਪਲ ਲਈ ਆਰਤੀ ਦੀ ਥਾਲੀ ਆਪਣੇ ਦਿਮਾਗ ‘ਚ ਰੱਖਣਗੇ ਅਤੇ ਆਪਣੀਆਂ ਅੱਖਾਂ ਨਾਲ ਆਰਤੀ ਕਰਨਗੇ। ਅਭੈ ਇਸ ਫਿਲਮ ਅਤੇ ਸ਼ਾਹਰੁਖ ਨਾਲ ਕੰਮ ਕਰਨ ਨੂੰ ਲੈ ਕੇ ਕਾਫੀ ਉਤਸ਼ਾਹਿਤ ਹਨ।

ਇਰਾਨ ਦੇ ਇਜ਼ਰਾਈਲ 'ਤੇ ਹਮਲੇ ਤੋਂ ਬਾਅਦ ਮੁਸਲਿਮ ਦੇਸ਼ਾਂ ਵਿੱਚ ਜਸ਼ਨ
ਇਰਾਨ ਦੇ ਇਜ਼ਰਾਈਲ 'ਤੇ ਹਮਲੇ ਤੋਂ ਬਾਅਦ ਮੁਸਲਿਮ ਦੇਸ਼ਾਂ ਵਿੱਚ ਜਸ਼ਨ...
Israel Massive Strike in Iran: ਜਿਵੇਂ ਹੀ ਘੜੀ ਦੇ 4 ਵੱਜੇ, ਈਰਾਨ ਵਿੱਚ ਮਸਜਿਦ 'ਤੇ ਲਹਿਰਾਇਆ ਗਿਆ 'ਲਾਲ ਝੰਡਾ'
Israel Massive Strike in Iran: ਜਿਵੇਂ ਹੀ ਘੜੀ ਦੇ 4 ਵੱਜੇ, ਈਰਾਨ ਵਿੱਚ ਮਸਜਿਦ 'ਤੇ ਲਹਿਰਾਇਆ ਗਿਆ 'ਲਾਲ ਝੰਡਾ'...
Ahmedabad Plane Crash: ਹਾਦਸੇ ਵਾਲੀ ਥਾਂ 'ਤੇ ਮਲਬਾ ਦੇਖ ਕੇ ਪ੍ਰਧਾਨ ਮੰਤਰੀ ਮੋਦੀ ਨੇ ਪ੍ਰਗਟਾਇਆ ਦੁੱਖ
Ahmedabad Plane Crash: ਹਾਦਸੇ ਵਾਲੀ ਥਾਂ 'ਤੇ ਮਲਬਾ ਦੇਖ ਕੇ ਪ੍ਰਧਾਨ ਮੰਤਰੀ ਮੋਦੀ ਨੇ ਪ੍ਰਗਟਾਇਆ ਦੁੱਖ...
ਕਮਲ ਕੌਰ ਭਾਬੀ ਦਾ ਕਤਲ, ਕਾਰ ਚੋਂ ਮਿਲੀ ਲਾਸ਼...ਅਸ਼ਲੀਲ ਕੰਟੈਂਟ ਲਈ ਮਿਲੀ ਸੀ ਧਮਕੀ
ਕਮਲ ਕੌਰ ਭਾਬੀ ਦਾ ਕਤਲ, ਕਾਰ ਚੋਂ ਮਿਲੀ ਲਾਸ਼...ਅਸ਼ਲੀਲ ਕੰਟੈਂਟ ਲਈ ਮਿਲੀ ਸੀ ਧਮਕੀ...
Plane Crash in Ahmedabad: ਏਅਰ ਇੰਡੀਆ ਦਾ ਯਾਤਰੀ ਜਹਾਜ਼ ਉਡਾਣ ਭਰਦੇ ਸਮੇਂ ਹਾਦਸਾਗ੍ਰਸਤ, ਦੇਖੋ ਹਾਦਸੇ ਦੀ VIDEO
Plane Crash in Ahmedabad: ਏਅਰ ਇੰਡੀਆ ਦਾ ਯਾਤਰੀ ਜਹਾਜ਼ ਉਡਾਣ ਭਰਦੇ ਸਮੇਂ ਹਾਦਸਾਗ੍ਰਸਤ, ਦੇਖੋ ਹਾਦਸੇ ਦੀ VIDEO...
ਸ੍ਰੀ ਹੇਮਕੁੰਡ ਸਾਹਿਬ ਦਾ ਸਮਝੋ ਮਤਲਬ... ਦਸ਼ਮ ਪਿਤਾ ਨੇ ਸੰਗਤਾਂ ਨੂੰ ਕੀ ਦਿੱਤਾ ਸੀ ਸੰਦੇਸ਼...ਵੇਖੋ VIDEO
ਸ੍ਰੀ ਹੇਮਕੁੰਡ ਸਾਹਿਬ ਦਾ ਸਮਝੋ ਮਤਲਬ... ਦਸ਼ਮ ਪਿਤਾ ਨੇ ਸੰਗਤਾਂ ਨੂੰ ਕੀ ਦਿੱਤਾ ਸੀ ਸੰਦੇਸ਼...ਵੇਖੋ VIDEO...
ਲੁਧਿਆਣਾ ਚੋਣਾਂ ਤੋਂ ਪਹਿਲਾਂ ਅਰਵਿੰਦ ਕੇਜਰੀਵਾਲ ਨੇ ਕੀਤਾ ਇਹ ਵੱਡਾ ਐਲਾਨ!
ਲੁਧਿਆਣਾ ਚੋਣਾਂ ਤੋਂ ਪਹਿਲਾਂ ਅਰਵਿੰਦ ਕੇਜਰੀਵਾਲ ਨੇ ਕੀਤਾ ਇਹ ਵੱਡਾ ਐਲਾਨ!...
ਪੰਜਾਬ ਅਤੇ ਹਰਿਆਣਾ 'ਚ ਮੁੜ ਵਧੇ ਕੋਰੋਨਾ ਵਾਇਰਸ ਦੇ Cases, ਸਿਹਤ ਵਿਭਾਗ ਵੱਲੋਂ ਦਿਸ਼ਾ-ਨਿਰਦੇਸ਼ ਜਾਰੀ!
ਪੰਜਾਬ ਅਤੇ ਹਰਿਆਣਾ 'ਚ ਮੁੜ ਵਧੇ ਕੋਰੋਨਾ ਵਾਇਰਸ ਦੇ Cases, ਸਿਹਤ ਵਿਭਾਗ ਵੱਲੋਂ ਦਿਸ਼ਾ-ਨਿਰਦੇਸ਼ ਜਾਰੀ!...
ਪੰਜਾਬ ਸਰਕਾਰ ਦਾ ਨਸ਼ਿਆ ਵਿਰੁੱਧ ਵੱਡਾ ਐਕਸ਼ਨ...ਤਸਕਰਾਂ ਖਿਲਾਫ਼ ਕਾਰਵਾਈ, ਮੰਤਰੀ ਹਰਪਾਲ ਚੀਮਾ ਨੇ ਦਿੱਤਾ ਅਪਡੇਟ
ਪੰਜਾਬ ਸਰਕਾਰ ਦਾ ਨਸ਼ਿਆ ਵਿਰੁੱਧ ਵੱਡਾ ਐਕਸ਼ਨ...ਤਸਕਰਾਂ ਖਿਲਾਫ਼ ਕਾਰਵਾਈ, ਮੰਤਰੀ ਹਰਪਾਲ ਚੀਮਾ ਨੇ ਦਿੱਤਾ ਅਪਡੇਟ...