ਸਾਂਪਲਾ ਨੂੰ ਮਨਾਉਣ ਪਹੁੰਚੇ ਸੁਨੀਲ ਜਾਖੜ, ਟਿਕਟ ਨਾ ਮਿਲਣ ਕਾਰਨ ਨਰਾਜ਼ ਹਨ ਵਿਜੇ ਸਾਂਪਲਾ

Updated On: 

20 Apr 2024 17:32 PM

ਨਰਾਜ਼ ਹੋਏ ਭਾਜਪਾ ਆਗੂ ਵਿਜੇ ਸਾਂਪਲਾ ਨੂੰ ਮਨਾਉਣ ਭਾਜਪਾ ਲੀਡਰ ਉਹਨਾਂ ਦੇ ਘਰ ਪਹੁੰਚੇ। ਇਸ ਤੋਂ ਬਾਅਦ ਸਾਂਪਲਾ ਨੇ ਆਪਣੇ ਸਮਰਥਕਾਂ ਨਾਲ ਬੈਠਕ ਕੀਤੀ। ਮੀਟਿੰਗ ਵਿੱਚ ਸਾਂਪਲਾ ਨੇ ਭਾਜਪਾ ਤੋਂ ਵੱਖ ਹੋ ਕੇ ਲੋਕ ਸਭਾ ਚੋਣਾਂ ਲੜਨ ਦੀਆਂ ਚੁਣੌਤੀਆਂ ਬਾਰੇ ਚਰਚਾ ਕੀਤੀ। ਇਸ ਦੇ ਨਾਲ ਹੀ ਉਨ੍ਹਾਂ ਦੇ ਕੁਝ ਸਮਰਥਕਾਂ ਨੇ ਉਨ੍ਹਾਂ ਨੂੰ ਕਾਂਗਰਸ 'ਚ ਸ਼ਾਮਲ ਹੋਣ ਦਾ ਸੁਝਾਅ ਦਿੱਤਾ ਹੈ ਅਤੇ ਕੁਝ ਨੇ ਉਨ੍ਹਾਂ ਨੂੰ ਆਮ ਆਦਮੀ ਪਾਰਟੀ 'ਚ ਸ਼ਾਮਲ ਹੋਣ ਦਾ ਸੁਝਾਅ ਦਿੱਤਾ ਹੈ।

ਸਾਂਪਲਾ ਨੂੰ ਮਨਾਉਣ ਪਹੁੰਚੇ ਸੁਨੀਲ ਜਾਖੜ, ਟਿਕਟ ਨਾ ਮਿਲਣ ਕਾਰਨ ਨਰਾਜ਼ ਹਨ ਵਿਜੇ ਸਾਂਪਲਾ

ਵਿਜੇ ਸਾਂਪਲਾ ਨਾਲ ਮੁਲਾਕਾਤ ਮਗਰੋਂ ਭਾਜਪਾ ਪ੍ਰਧਾਨ ਸੁਨੀਲ ਜਾਖੜ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ।

Follow Us On

ਹੁਸ਼ਿਆਰਪੁਰ ਲੋਕ ਸਭਾ ਸੀਟ ਤੋਂ ਟਿਕਟ ਨਾ ਮਿਲਣ ਤੋਂ ਨਾਰਾਜ਼ ਭਾਜਪਾ ਆਗੂ ਵਿਜੇ ਸਾਂਪਲਾ ਨੇ ਜੇਪੀ ਨੱਡਾ ਨਾਲ ਮੁਲਾਕਾਤ ਕਰਕੇ ਵੀ ਆਪਣੀ ਸੁਰ ਨਹੀਂ ਬਦਲੀ। ਜਿਸ ਤੋਂ ਬਾਅਦ ਹੁਣ ਪੰਜਾਬ ਪ੍ਰਦੇਸ਼ ਪ੍ਰਧਾਨ ਸੁਨੀਲ ਜਾਖੜ ਉਨ੍ਹਾਂ ਨੂੰ ਮਨਾਉਣ ਲਈ ਉਨ੍ਹਾਂ ਦੇ ਘਰ ਪਹੁੰਚ ਗਏ ਹਨ। ਬੀਤੀ ਸ਼ਾਮ ਸਾਂਪਲਾ ਨੇ ਆਪਣੇ ਘਰ ਇੱਕ ਜ਼ਰੂਰੀ ਮੀਟਿੰਗ ਬੁਲਾਈ ਹੈ। ਜਿਸ ‘ਚ ਉਨ੍ਹਾਂ ਦੇ ਕਰੀਬੀ ਦੋਸਤ ਅਤੇ ਸਮਰਥਕ ਹਿੱਸਾ ਲੈਣ ਪਹੁੰਚੇ ਸਨ।

ਮੀਟਿੰਗ ਵਿੱਚ ਸਾਂਪਲਾ ਨੇ ਭਾਜਪਾ ਤੋਂ ਵੱਖ ਹੋ ਕੇ ਲੋਕ ਸਭਾ ਚੋਣਾਂ ਲੜਨ ਦੀਆਂ ਚੁਣੌਤੀਆਂ ਬਾਰੇ ਚਰਚਾ ਕੀਤੀ। ਇਸ ਦੇ ਨਾਲ ਹੀ ਉਨ੍ਹਾਂ ਦੇ ਕੁਝ ਸਮਰਥਕਾਂ ਨੇ ਉਨ੍ਹਾਂ ਨੂੰ ਕਾਂਗਰਸ ‘ਚ ਸ਼ਾਮਲ ਹੋਣ ਦਾ ਸੁਝਾਅ ਦਿੱਤਾ ਹੈ ਅਤੇ ਕੁਝ ਨੇ ਉਨ੍ਹਾਂ ਨੂੰ ਆਮ ਆਦਮੀ ਪਾਰਟੀ ‘ਚ ਸ਼ਾਮਲ ਹੋਣ ਦਾ ਸੁਝਾਅ ਦਿੱਤਾ ਹੈ। ਇਸ ਦੇ ਨਾਲ ਹੀ ਕੁਝ ਸਮਰਥਕ ਉਨ੍ਹਾਂ ਨੂੰ ਸ਼੍ਰੋਮਣੀ ਅਕਾਲੀ ਦਲ ਨਾਲ ਹੱਥ ਮਿਲਾਉਣ ਲਈ ਵੀ ਸਲਾਹ ਰਹੇ ਹਨ।

ਸੂਤਰਾਂ ਮੁਤਾਬਿਕ ਸਾਂਪਲਾ ਦੇ ਸਮਰਥਕਾਂ ਨੇ ਉਹਨਾਂ ਨੂੰ ਸਲਾਹ ਦਿੱਤੀ ਹੈ ਕਿ ਕਿਸੇ ਮਜਬੂਤ ਪਾਰਟੀ ਦੀ ਮਦਦ ਨਾਲ ਹੀ ਭਾਜਪਾ ਉਮੀਦਵਾਰ ਅਨੀਤਾ ਸੋਮ ਪ੍ਰਕਾਸ਼ ਵਿਰੁੱਧ ਲੜਣ। ਇਸ ਲਈ ਹੁਣ ਸਾਂਪਲਾ ਇਸ ਸਬੰਧੀ ਰਣਨੀਤੀ ਬਣਾ ਰਹੇ ਹਨ।

ਕੀ ਪਾਲਾ ਬਦਲਣਗੇ ਸਾਂਪਲਾ ?

ਇਸ ਦੇ ਨਾਲ ਹੀ ਸਾਂਪਲਾ ਨੇ ਮੀਟਿੰਗ ਵਿੱਚ ਇਹ ਸਪੱਸ਼ਟ ਨਹੀਂ ਕੀਤਾ ਕਿ ਉਹ ਕਿਸ ਪਾਰਟੀ ਵਿੱਚ ਸ਼ਾਮਲ ਹੋਣ ਬਾਰੇ ਵਿਚਾਰ ਕਰ ਰਹੇ ਹਨ। ਇਸ ਦੇ ਨਾਲ ਹੀ ਸੂਤਰਾਂ ਅਨੁਸਾਰ ਸਾਂਪਲਾ ਅਕਾਲੀ ਦਲ ਅਤੇ ਕਾਂਗਰਸ ਦੋਵਾਂ ਦੇ ਸੰਪਰਕ ਵਿੱਚ ਹਨ। ਇਸ ਤੋਂ ਇਲਾਵਾ ‘ਆਪ’ ‘ਚ ਵੀ ਉਨ੍ਹਾਂ ਲਈ ਦਰਵਾਜ਼ੇ ਖੋਲ੍ਹ ਦਿੱਤੇ ਗਏ ਹਨ। ਅਜਿਹੇ ਮਾਹੌਲ ਵਿੱਚ ਉਨ੍ਹਾਂ ਨੂੰ ਆਪਣੀ ਰਣਨੀਤੀ ਬਣਾਉਣ ਵਿੱਚ ਫਿਲਹਾਲ ਕੁੱਝ ਸਮਾਂ ਹੋ ਲਗ ਸਕਦਾ ਹੈ।

ਦਲਿਤ ਭਾਈਚਾਰੇ ਦਾ ਸਮਰਥਨ

ਮੀਟਿੰਗ ਵਿੱਚ ਸ਼ਾਮਲ ਹੋਏ ਆਗੂਆਂ ਦਾ ਕਹਿਣਾ ਹੈ ਕਿ ਸਾਂਪਲਾ ਸੀਨੀਅਰ ਦਲਿਤ ਆਗੂ ਹਨ। ਭਾਜਪਾ ਇਹ ਵੀ ਜਾਣਦੀ ਹੈ ਕਿ ਉਸ ਨੂੰ ‘ਆਪ’ ਅਤੇਕਾਂਗਰਸ ਨਾਲ ਟੱਕਰ ਲੈਣ ਲਈ ਸਾਂਪਲਾ ਦੇ ਮਜ਼ਬੂਤ ​​ਸਮਰਥਨ ਦੀ ਲੋੜ ਹੈ। ਨਹੀਂ ਤਾਂ BJP ਦਾ ਗੜ੍ਹ ਮੰਨੀ ਜਾਂਦੀ ਹੁਸ਼ਿਆਰਪੁਰ ਸੀਟ ਇਸ ਖ਼ਤਰੇ ਵਿੱਚ ਪੈ ਸਕਦੀ ਹੈ।

ਇਹ ਵੀ ਪੜ੍ਹੋ- ਪੰਜਾਬ ਕਾਂਗਰਸ ਨੂੰ ਡਬਲ ਝਟਕਾ, ਕਰਮਜੀਤ ਕੌਰ ਚੌਧਰੀ ਤੇ ਤੇਜਿੰਦਰ ਬਿੱਟੂ ਬੀਜੇਪੀ ਚ ਹੋਏ ਸ਼ਾਮਲ

ਇਸ ਦੇ ਨਾਲ ਹੀ ਸਾਂਪਲਾ ਨੇ ਇਹ ਵੀ ਸਪੱਸ਼ਟ ਕੀਤਾ ਹੈ ਕਿ ਉਹ ਫਿਲਹਾਲ ਬਦਲਾਅ ਦੇ ਮੂਡ ਵਿੱਚ ਨਹੀਂ ਹਨ। ਸਮਾਂ ਆਉਣ ‘ਤੇ ਹੀ ਸਭ ਕੁਝ ਸਪੱਸ਼ਟ ਹੋ ਜਾਵੇਗਾ।