ਪੰਜਾਬ ਵਿੱਚ ਪਹਿਲੇ ਦਿਨ 13 ਨਾਮਜ਼ਦਗੀਆਂ ਦਾਖ਼ਲ, ਅੰਮ੍ਰਿਤਸਰ, ਫਿਰੋਜ਼ਪੁਰ ਸਮੇਤ ਇਨ੍ਹਾਂ ਸੀਟਾਂ ਨੂੰ ਨਾਂ ਕੀਤੇ ਗਏ ਦਾਖ਼ਲ – Punjabi News

ਪੰਜਾਬ ਵਿੱਚ ਪਹਿਲੇ ਦਿਨ 13 ਨਾਮਜ਼ਦਗੀਆਂ ਦਾਖ਼ਲ, ਅੰਮ੍ਰਿਤਸਰ, ਫਿਰੋਜ਼ਪੁਰ ਸਮੇਤ ਇਨ੍ਹਾਂ ਸੀਟਾਂ ਨੂੰ ਨਾਂ ਕੀਤੇ ਗਏ ਦਾਖ਼ਲ

Updated On: 

08 May 2024 00:02 AM

ਦੱਸ ਦੇਈਏ ਕਿ ਚੋਣ ਕਮਿਸ਼ਨ ਦੇ ਵੱਲੋਂ ਜਾਰੀ ਨੋਟੀਫਿਕੇਸ਼ਨ ਦੇ ਮੁਤਾਬਕ ਦੇਸ਼ 'ਚ ਚੋਣ ਜ਼ਾਬਤਾ 16 ਮਾਰਚ ਤੋਂ ਹੀ ਲਾਗੂ ਕਰ ਦਿੱਤੀ ਗਈ ਸੀ। ਪੰਜਾਬ 'ਚ ਨਾਮਜ਼ਦਗੀ ਦਾਖਲ ਕਰਨ ਦੀ ਆਖਿਰੀ ਤਰੀਕ 14 ਮਈ ਹੈ। ਉੱਥੇ ਹੀ ਚੋਣ ਕਮਿਸ਼ਨ ਦੁਆਰਾ ਜਾਰੀ ਕੀਤੀ ਗਈ ਨੋਟੀਫਿਕੇਸ਼ਨ ਅਨੁਸਾਰ 1 ਜੂਨ ਨੂੰ ਸਵੇਰੇ 7 ਵਜੇ ਤੋਂ ਲੈ ਕੇ ਸ਼ਾਮ 6 ਵਜੇ ਤੱਕ ਵੋਟਿੰਗ ਕਰਵਾਈ ਜਾਵੇਗੀ।

ਪੰਜਾਬ ਵਿੱਚ ਪਹਿਲੇ ਦਿਨ 13 ਨਾਮਜ਼ਦਗੀਆਂ ਦਾਖ਼ਲ, ਅੰਮ੍ਰਿਤਸਰ, ਫਿਰੋਜ਼ਪੁਰ ਸਮੇਤ ਇਨ੍ਹਾਂ ਸੀਟਾਂ ਨੂੰ ਨਾਂ ਕੀਤੇ ਗਏ ਦਾਖ਼ਲ

Jalandhar Seat Public Poll: AAP ਆਗੂ ਇਮਾਨਦਾਰ ਹਨ ਤਾਂ ਜੇਲ੍ਹ ਕਿਉਂ ਜਾ ਰਹੇ?

Follow Us On

ਲੋਕ ਸਭਾ ਚੋਣਾਂ 2024 ਲਈ ਪੰਜਾਬ, ਹਿਮਾਚਲ ਪ੍ਰੇਦਸ਼ ਅਤੇ ਚੰਡੀਗੜ ਲਈ ਨੋਟੀਫਿਕੇਸ਼ਨ ਜਾਰੀ ਹੋ ਗਈ ਹੈ। ਇਸ ਸੂਚਨਾ ਤੋਂ ਬਾਅਦ ਅੱਜ ਪਹਿਲੇ ਦਿਨ 13 ਉਮੀਦਵਾਰਾਂ ਨੇ ਨਾਮਜ਼ਦਗੀ ਪੱਤਰ ਦਾਖਲ ਕੀਤੇ। ਪੰਜਾਬ ਦੇ ਅੰਮ੍ਰਿਤਸਰ ਤੋਂ ਤੋਂ ਭਾਰਤੀ ਕਮਿਊਨਿਸਟ ਪਾਰਟੀ ਦੀ ਟਿਕਟ ਤੋਂ ਦਸਵਿੰਦਰ ਕੌਰ ਨੇ ਨਾਮਜ਼ਦਗੀ ਦਾਖ਼ਲ ਕੀਤੀ।

ਇਸ ਦੇ ਨਾਲ ਹੀ ਫਿਰੋਜ਼ਪੁਰ ਤੋਂ -ਅਰਵਿੰਦਰ ਸਿੰਘ ਆਜ਼ਾਦ, ਅੰਗ੍ਰੇਜ ਸਿੰਘ ਆਜ਼ਾਦ, ਮਨਪ੍ਰੀਤ ਕੌਰ, ਹੁਸ਼ਿਆਰਪੁਰ ਤੋਂ- ਰੋਜਿਤ ਕੁਮਾਰ ਆਜ਼ਾਦ, ਗੁਰਦਾਸਪੁਰ ਤੋਂ ਤਰਸੇਮ ਮਸੀਹ ਆਜ਼ਾਦ, ਖਡੂਰ ਸਾਹਿਬ ਤੋਂ ਆਸ ਪੰਜਾਬ ਪਾਰਟੀ ਦੇ ਉਮੀਦਵਾਰ ਚੈਨ ਸਿੰਘ, ਪਟਿਆਲਾਂ ਤੋਂ ਭਾਰਤੀ ਜਵਾਨ ਕਿਸਾਨ ਪਾਰਟੀ ਦੇ ਉਮੀਦਵਾਰ ਦਵਿੰਦਰ ਰਾਜਪੂਤ, ਅਨੰਦਪੁਰ ਸਾਹਿਬ ਤੋਂ ਦਰਸ਼ਨ ਸਿੰਘ, ਬਹਾਦੁਰ ਸਿੰਘ ਨੇ ਫਰੀਦਕੋਟ ਤੋਂ, ਪਟਿਆਲਾ ਤੋਂ ਡਿੰਪਲ ਆਜ਼ਾਦ ਅਤੇ ਜਗਦੀਸ਼ ਕੁਮਾਰ ਆਜ਼ਾਦ, ਪੰਜਾਬ ਨੈਸ਼ਨਲ ਪਾਰਟੀ ਤੋਂ ਕ੍ਰਿਸ਼ਣ ਦੇਵ ਆਜ਼ਾਦ ਨੇ ਨਾਮਜ਼ਦਗੀ ਦਾਖਲ ਕੀਤੀ।

ਦੱਸ ਦੇਈਏ ਕਿ ਚੋਣ ਕਮਿਸ਼ਨ ਦੇ ਵੱਲੋਂ ਜਾਰੀ ਨੋਟੀਫਿਕੇਸ਼ਨ ਦੇ ਮੁਤਾਬਕ ਦੇਸ਼ ‘ਚ ਚੋਣ ਜ਼ਾਬਤਾ 16 ਮਾਰਚ ਤੋਂ ਹੀ ਲਾਗੂ ਕਰ ਦਿੱਤੀ ਗਈ ਸੀ। ਪੰਜਾਬ ‘ਚ ਨਾਮਜ਼ਦਗੀ ਦਾਖਲ ਕਰਨ ਦੀ ਆਖਿਰੀ ਤਰੀਕ 14 ਮਈ ਹੈ। ਉੱਥੇ ਹੀ ਚੋਣ ਕਮਿਸ਼ਨ ਦੁਆਰਾ ਜਾਰੀ ਕੀਤੀ ਗਈ ਨੋਟੀਫਿਕੇਸ਼ਨ ਅਨੁਸਾਰ 1 ਜੂਨ ਨੂੰ ਸਵੇਰੇ 7 ਵਜੇ ਤੋਂ ਲੈ ਕੇ ਸ਼ਾਮ 6 ਵਜੇ ਤੱਕ ਵੋਟਿੰਗ ਕਰਵਾਈ ਜਾਵੇਗੀ। 15 ਮਈ ਬੁੱਧਵਾਰ ਨੂੰ ਨਾਮਜ਼ਦਗੀਆਂ ਦੀ ਪੜਤਾਲ ਹੋਵੇਗੀ। ਨਾਮਜ਼ਦਗੀ ਰੱਦ ਹੋਣ ਤੋਂ ਬਾਅਦ ਬਾਕੀ ਰਹਿੰਦੇ ਉਮੀਦਵਾਰ ਸ਼ੁੱਕਰਵਾਰ 17 ਮਈ ਤੱਕ ਆਪਣੇ ਨਾਮ ਵਾਪਸ ਲੈ ਸਕਦੇ ਹਨ।

4 ਜੂਨ ਨੂੰ ਹੋਵੇਗੀ ਗਿਣਤੀ

ਪੰਜਾਬ, ਹਿਮਾਚਲ ਪ੍ਰਦੇਸ਼ ਅਤੇ ਚੰਡੀਗੜ੍ਹ ‘ਚ ਵੋਟਿੰਗ ਇੱਕ ਨਾਲ ਆਖਿਰੀ ਪੜਾਅ ਯਾਨੀ ਕਿ 1 ਜੂਨ ਨੂੰ ਕਰਵਾਈ ਜਾਵੇਗੀ। 17 ਜੂਨ ਨੂੰ ਨਾਮਜ਼ਦਗੀਆਂ ਵਾਪਸ ਲੈਣ ਤੋਂ ਦੋ ਹਫ਼ਤੇ ਬਾਅਦ 1 ਜੂਨ ਨੂੰ ਵੋਟਿੰਗ ਹੋਵੇਗੀ ਅਤੇ ਵੋਟਾਂ ਦੀ ਗਿਣਤੀ 4 ਜੂਨ ਨੂੰ ਹੋਣੀ ਹੈ।

Exit mobile version