ਫਿਰੋਜ਼ਪੁਰ ਲੋਕ ਸਭਾ ਸੀਟ (Firozpur Lok Sabha Seat)
ਉਮੀਦਵਾਰ ਦਾ ਨਾਂ | ਵੋਟ | ਪਾਰਟੀ | ਸਟੇਟਸ |
---|---|---|---|
Sher Singh Ghubaya | 266626 | INC | Won |
Jagdeep Singh Kaka Brar | 263384 | AAP | Lost |
Rana Gurmeet Sodhi | 255097 | BJP | Lost |
Nardev Singh Bobby Maan | 253645 | SAD | Lost |
Gurcharan Singh Bhullar | 15941 | SAD(A)(SSM) | Lost |
Foji Angrej Singh Warwal | 9478 | IND | Lost |
Surinder Kamboj | 8433 | BSP | Lost |
Jaskaran Singh Kahan Singh Wala | 6535 | IND | Lost |
Sukhdev Singh | 4599 | IND | Lost |
Sahil Monga | 3724 | IND | Lost |
Pritam Singh | 3031 | IND | Lost |
Gurpreet Singh | 2897 | IND | Lost |
Arwinder Singh | 2570 | IND | Lost |
Raj | 2432 | IND | Lost |
Deepak Kumar Deep Dashanand | 2436 | IND | Lost |
Prem Chand Boongi | 1947 | PNP | Lost |
Ajit Singh | 1615 | RREP | Lost |
Harpreet Singh | 1538 | IND | Lost |
Surinder Kumar Bansal | 1540 | IND | Lost |
Kuldeep Singh | 1490 | IPBP | Lost |
Balwinder Singh Chohan | 1367 | JANSDP | Lost |
Umesh Kumar | 1320 | IND | Lost |
Balwinder Singh | 1364 | RPI (Athawale) | Lost |
Gurcharan Singh | 1342 | IND | Lost |
Mohan Singh | 1078 | IND | Lost |
Balwant Singh Sammewali | 1152 | NNJP | Lost |
Jasakaran Singh Sidhu | 971 | IND | Lost |
Jaswant Singh Khatri | 821 | IND | Lost |
Chamkaur Singh | 642 | IND | Lost |

ਜੇਕਰ ਫਿਰੋਜ਼ਪੁਰ ਲੋਕ ਸਭਾ ਹਲਕੇ ਦੇ ਇਤਿਹਾਸ ਦੀ ਗੱਲ ਕਰੀਏ ਤਾਂ ਪੰਜਾਬ ਵਿੱਚ ਭਾਜਪਾ-ਅਕਾਲੀ ਦਲ ਦੇ ਗਠਜੋੜ ਕਾਰਨ ਇਹ ਸੀਟ ਅਕਾਲੀ ਦਲ ਦੇ ਖਾਤੇ 'ਚ ਰਹੀ ਹੈ ਅਤੇ 1957 ਤੋਂ ਲੈ ਕੇ ਹੁਣ ਤੱਕ ਕਾਂਗਰਸ ਸਿਰਫ 5 ਵਾਰ ਇੱਥੇ ਆਪਣਾ ਸੰਸਦ ਮੈਂਬਰ ਬਣਾ ਸਕੀ ਹੈ। ਸਾਲ 1985 ਤੋਂ ਬਾਅਦ ਕਾਂਗਰਸ ਇਸ ਸੀਟ ਤੋਂ ਆਪਣਾ ਐਮਪੀ ਬਣਾਉਣ ਵਿੱਚ ਪੂਰੀ ਤਰ੍ਹਾਂ ਨਾਕਾਮ ਰਹੀ ਹੈ, ਜਿਸ ਦਾ ਮੁੱਖ ਕਾਰਨ ਪਾਰਟੀ ਵਿੱਚ ਮਜ਼ਬੂਤ ਆਗੂਆਂ ਦੀ ਘਾਟ ਅਤੇ ਆਪਸੀ ਧੜੇਬੰਦੀ ਨੂੰ ਮੰਨਿਆ ਜਾਂਦਾ ਹੈ।
ਫਿਰੋਜ਼ਪੁਰ ਲੋਕ ਸਭਾ ਸੀਟ ਤੋਂ ਮੌਜੂਦਾ ਸਾਂਸਦ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਹਨ ਅਤੇ ਇੱਥੇ ਅਕਾਲੀ ਦਲ ਲਗਾਤਾਰ 6 ਵਾਰ ਇਸ ਸੀਟ 'ਤੇ ਜੇਤੂ ਰਿਹਾ ਹੈ। ਸੁਖਬੀਰ ਸਿੰਘ ਬਾਦਲ ਤੋਂ ਪਹਿਲਾਂ ਅਕਾਲੀ ਦਲ ਦੇ ਜ਼ੋਰਾ ਸਿੰਘ ਮਾਨ ਤਿੰਨ ਵਾਰ ਅਤੇ ਸ਼ੇਰ ਸਿੰਘ ਘੁਬਾਇਆ ਜੋ ਹੁਣ ਕਾਂਗਰਸ ਵਿੱਚ ਹਨ ਅਤੇ ਰਾਏ ਸਿੱਖ ਭਾਈਚਾਰੇ ਦੇ ਆਗੂ ਵੀ ਹਨ, ਉਹਨਾਂ ਨੇ ਅਕਾਲੀ ਦਲ ਦੀ ਟਿਕਟ ‘ਤੇ ਇਹ ਸੀਟ ਜਿੱਤੀ ਸੀ।
ਫ਼ਿਰੋਜ਼ਪੁਰ ਸੰਸਦੀ ਹਲਕੇ ਵਿੱਚ ਕੁੱਲ 9 ਵਿਧਾਨ ਸਭਾ ਹਲਕੇ ਹਨ, ਜਿਨ੍ਹਾਂ ਵਿੱਚ ਫ਼ਿਰੋਜ਼ਪੁਰ ਸ਼ਹਿਰੀ, ਫ਼ਿਰੋਜ਼ਪੁਰ ਦਿਹਾਤੀ, ਗੁਰੂਹਰਸਹਾਏ, ਫ਼ਾਜ਼ਿਲਕਾ, ਅਬੋਹਰ, ਬੱਲੂਆਣਾ, ਜਲਾਲਾਬਾਦ, ਸ੍ਰੀ ਮੁਕਤਸਰ ਸਾਹਿਬ ਅਤੇ ਮਲੋਟ ਸ਼ਾਮਿਲ ਹੈ। ਜ਼ਿਆਦਾਤਰ ਇਲਾਕੇ ਕੌਮਾਂਤਰੀ ਸਰਹੱਦ ਦੇ ਨੇੜੇ ਹੋਣ ਕਾਰਨ ਵਿਕਾਸ ਤੋਂ ਅਧੂਰੇ ਦਿਖਾਈ ਦਿੰਦੇ ਹਨ। ਇਸ ਲੋਕ ਸਭਾ ਹਲਕੇ ਦੇ ਲੋਕਾਂ ਦਾ ਮੁੱਖ ਕਿੱਤਾ ਖੇਤੀਬਾੜੀ 'ਤੇ ਆਧਾਰਿਤ ਹੈ। ਇੱਥੇ ਉਦਯੋਗਿਕ ਤਰੱਕੀ ਨਾ ਹੋਣ ਕਾਰਨ ਰੁਜ਼ਗਾਰ ਦੇ ਸਾਧਨ ਘੱਟ ਹਨ ਅਤੇ ਨੌਜਵਾਨ ਸ਼ਕਤੀ ਬੇਰੁਜ਼ਗਾਰ ਹੈ।
ਇਸ ਲੋਕ ਸਭਾ ਸੀਟ ‘ਤੇ ਰਾਏ ਸਿੱਖ ਭਾਈਚਾਰਾ ਅਤੇ ਕੰਬੋਜ ਭਾਈਚਾਰਾ ਵਧੇਰੇ ਪ੍ਰਭਾਵ ਰੱਖਦਾ ਹੈ ਅਤੇ ਜ਼ਿਆਦਾਤਰ ਪਾਰਟੀਆਂ ਇਨ੍ਹਾਂ ਜਾਤੀਆਂ ਦੇ ਆਧਾਰ 'ਤੇ ਉਮੀਦਵਾਰਾਂ ਦੀ ਚੋਣ ਕਰਦੀਆਂ ਹਨ।
ਖਿੱਚ ਦਾ ਕੇਂਦਰ ਹੈ ਫਿਰੋਜ਼ਪੁਰ
ਫ਼ਿਰੋਜ਼ਪੁਰ ਦੇ ਹੁਸੈਨੀਵਾਲਾ ਬਾਰਡਰ ਅਤੇ ਫ਼ਾਜ਼ਿਲਕਾ ਦੀ ਸਾਦਕੀ ਚੈੱਕ ਪੋਸਟ 'ਤੇ ਰਿਟਰੀਟ ਸੈਰੇਮਨੀ ਲੋਕਾਂ ਦੀ ਖਿੱਚ ਦਾ ਕੇਂਦਰ ਬਣੀ ਹੋਈ ਹੈ। ਇਸ ਇਲਾਕੇ ਵਿੱਚ ਸੈਰ-ਸਪਾਟੇ ਦੇ ਖੇਤਰ ਬਹੁਤ ਹਨ, ਪਰ ਹਰ ਸਰਕਾਰ ਇਨ੍ਹਾਂ ਨੂੰ ਉਤਸ਼ਾਹਿਤ ਕਰਨ ਵਿੱਚ ਅਸਫਲ ਰਹੀ ਹੈ। ਇਤਿਹਾਸਕ ਸਾਰਾਗੜ੍ਹੀ ਗੁਰਦੁਆਰਾ ਅਤੇ ਐਂਗਲੋ ਸਿੱਖ ਵਾਰ ਮੈਮੋਰੀਅਲ ਪੰਜਾਬ ਦੇ ਇਤਿਹਾਸ ਨੂੰ ਦਰਸਾਉਂਦਾ ਹੈ ਅਤੇ ਇਨ੍ਹਾਂ ਥਾਵਾਂ ਦੇ ਵਿਦੇਸ਼ੀ ਸੈਲਾਨੀ ਵੀ ਆਉਂਦੇ ਹਨ।
ਫ਼ਿਰੋਜ਼ਪੁਰ ਲੋਕ ਸਭਾ ਵਿੱਚ ਤਿੰਨ ਜ਼ਿਲ੍ਹਿਆਂ ਵਿਧਾਨ ਸਭਾ ਹਲਕੇ ਸਾਮਲ ਹਨ। ਜਿਸ ਕਰਕੇ ਇੱਥੇ ਸਿਹਤ ਸਹੂਲਤਾਂ ਦੀ ਘਾਟ ਹੈ ਅਤੇ ਇੱਥੋਂ ਦੀ ਨੌਜਵਾਨ ਪੀੜ੍ਹੀ ਨੇ ਵਿਦੇਸ਼ਾਂ ਵੱਲ ਆਪਣਾ ਰੁਖ਼ ਕਰ ਲਿਆ ਹੈ, ਜਿਸ ਕਾਰਨ ਇੱਥੇ ਬਹੁਤ ਘੱਟ ਵਿਕਾਸ ਹੋਇਆ ਹੈ।
ਉਮੀਦਵਾਰ ਦਾ ਨਾਂ | ਨਤੀਜੇ | ਕੁੱਲ ਵੋਟ | ਵੋਟ ਫੀਸਦ % |
---|---|---|---|
Sukhbir Singh Badal SAD | Won | 6,33,427 | 54.05 |
Sher Singh Ghubaya INC | Lost | 4,34,577 | 37.08 |
Harjinder Singh Kaka Sran AAP | Lost | 31,872 | 2.72 |
Hans Raj Golden CPI | Lost | 26,128 | 2.23 |
Jatinder Singh Thind IND | Lost | 6,804 | 0.58 |
Kuldeep Singh IND | Lost | 5,092 | 0.43 |
Parwinder Singh IND | Lost | 2,404 | 0.21 |
Kashmir Singh IND | Lost | 2,387 | 0.20 |
Naresh Kumar HDSS | Lost | 1,761 | 0.15 |
Sukhjit Singh BLSD | Lost | 1,626 | 0.14 |
Balkar Singh IND | Lost | 1,411 | 0.12 |
Balwant Singh Khalsa JNSMP | Lost | 1,194 | 0.10 |
Sunny Bawa ABAD | Lost | 1,072 | 0.09 |
Surjit Singh IND | Lost | 1,034 | 0.09 |
Pala Singh IND | Lost | 964 | 0.08 |
Madan Lal RPIR | Lost | 952 | 0.08 |
Satnam Singh Son Of Balwant Singh IND | Lost | 909 | 0.08 |
Sushil Kumar IND | Lost | 824 | 0.07 |
Manoj Kumar IND | Lost | 731 | 0.06 |
Satnam Singh Son Of Gurdeep Singh IND | Lost | 750 | 0.06 |
Buta Ram Gulati IND | Lost | 700 | 0.06 |
Harmander Singh SAKP | Lost | 523 | 0.04 |
Nota NOTA | Lost | 14,891 | 1.27 |
Disclaimer : “The information and data presented on this website, including but not limited to results, electoral features, and demographics on constituency detail pages, are sourced from various third-party sources, including the Association for Democratic Reforms (ADR). While we strive to provide accurate and up-to-date information, we do not guarantee the completeness, accuracy, or reliability of the data. The given data widgets are intended for informational purposes only and should not be construed as an official record. We are not responsible for any errors, omissions, or discrepancies in the data, or for any consequences arising from its use. To be used at your own risk.”















