ਅੰਮ੍ਰਿਤਸਰ ਲੋਕ ਸਭਾ ਸੀਟ (Amritsar Lok Sabha Seat)
ਉਮੀਦਵਾਰ ਦਾ ਨਾਂ | ਵੋਟ | ਪਾਰਟੀ | ਸਟੇਟਸ |
---|---|---|---|
Gurjeet Singh Aujla | 255181 | INC | Won |
Kuldip Singh Dhaliwal | 214880 | AAP | Lost |
Taranjit Singh Sandhu | 207205 | BJP | Lost |
Anil Joshi | 162896 | SAD | Lost |
Emaan Singh Mann | 26796 | SAD(A)(SSM) | Lost |
Satbir Singh Jammu | 3399 | IND | Lost |
Vishal Sidhu | 2733 | BSP | Lost |
Daswinder Kaur | 2481 | CPI | Lost |
Sharanjit Kaur | 2460 | IND | Lost |
Amanpreet Singh Mahadipur | 2362 | IND | Lost |
Gurinder Singh Sabhi Gill | 2129 | IND | Lost |
Sahib Singh | 1988 | IND | Lost |
Shamsher Singh Shera | 1507 | IND | Lost |
Sham Lal Gandhi | 1487 | IND | Lost |
Master Harjinder Pal | 1358 | IND | Lost |
Lovepreet Sharma | 1375 | AASPP | Lost |
Jaspal Masih | 1227 | IND | Lost |
Resham Singh | 1133 | IND | Lost |
Simranpreet Singh | 1106 | IND | Lost |
Narinder Kaur | 1097 | AJP(I) | Lost |
Bal Krishan Sharma | 1107 | IND | Lost |
Dildar Masih | 1044 | SLDP | Lost |
Rajinder Kumar Sharma | 900 | IND | Lost |
Balwinder Singh | 857 | IND | Lost |
Gurpreet Singh Rattan | 738 | RPI (Athawale) | Lost |
Gagandeep | 610 | IND | Lost |
Dr Ramesh Kumar | 652 | SACHSP | Lost |
Prithvi Pal | 434 | IND | Lost |
Neelam | 409 | IND | Lost |
Dilbagh Singh | 391 | IND | Lost |

ਅੰਮ੍ਰਿਤਸਰ ਆਪਣੀ ਵਿਰਾਸਤ ਅਤੇ ਖਾਣ ਪੀਣ ਕਰਕੇ ਦੇਸ਼ ਵਿੱਚ ਹੀ ਨਹੀਂ ਸਗੋਂ ਦੁਨੀਆਂ ਭਰ ਵਿੱਚ ਮਸ਼ਹੂਰ ਹੈ। ਇਸ ਤਰ੍ਹਾਂ ਹੀ ਅੰਮ੍ਰਿਤਸਰ ਦੀ ਲੋਕ ਸਭਾ ਸੀਟ ਵੀ ਮਸ਼ਹੂਰ ਹੈ ਇਸ ਸੀਟ ਤੋਂ ਕਈ ਦਿੱਗਜ਼ ਚਿਹਰੇ ਚੋਣ ਲੜੇ ਅਤੇ ਬਾਅਦ ਵਿੱਚ ਉੱਚ ਆਹੁਦਿਆਂ ‘ਤੇ ਪਹੁੰਚੇ। ਇਸ ਹਲਕੇ ਵਿੱਚ 9 ਵਿਧਾਨ ਸਭਾ ਦੀਆਂ ਸੀਟਾਂ ਸ਼ਾਮਿਲ ਹਨ। ਜਿਨ੍ਹਾਂ ਵਿੱਚ ਅਜਨਾਲਾ, ਰਾਜਾ ਸਾਂਸੀ, ਮਜੀਠਾ, ਅੰਮ੍ਰਿਤਸਰ ਉੱਤਰੀ, ਅੰਮ੍ਰਿਤਸਰ ਪੱਛਮੀ, ਅੰਮ੍ਰਿਤਸਰ ਕੇਂਦਰੀ, ਅੰਮ੍ਰਿਤਸਰ ਪੂਰਬੀ, ਅੰਮ੍ਰਿਤਸਰ ਦੱਖਣੀ ਅਤੇ ਅਟਾਰੀ ਦਾ ਵਿਧਾਨ ਸਭਾ ਹਲਕਾ ਸਾਮਿਲ ਹੈ। 2022 ਦੀਆਂ ਚੋਣਾਂ ਵਿੱਚ 7 ਸੀਟਾਂ ਦੇ ਆਮ ਆਦਮੀ ਪਾਰਟੀ, ਕਾਂਗਰਸ 1 ਅਤੇ ਸ਼੍ਰੋਮਣੀ ਅਕਾਲੀ ਦਲ ਨੇ 1 ਸੀਟ ‘ਤੇ ਜਿੱਤ ਹਾਸਲ ਕੀਤੀ ਸੀ।
ਜੇਕਰ ਅੰਮ੍ਰਿਤਸਰ ਸੀਟ ਦੇ ਇਤਿਹਾਸ ਤੇ ਨਜ਼ਰ ਪਾਇਆ ਜਾਵੇ ਤਾਂ 1952 ਵਿੱਚ ਹੋਈਆਂ ਪਹਿਲੀਆਂ ਲੋਕ ਸਭਾ ਚੋਣਾਂ ਵਿੱਚ ਕਾਂਗਰਸ ਦੇ ਉਮੀਦਵਾਰ ਗਿਆਨੀ ਗੁਰਮੁਖ ਸਿੰਘ ਮੁਸਾਫਿਰ ਅੰਮ੍ਰਿਤਸਰ ਤੋਂ ਜੇਤੂ ਰਹੇ। ਉਸ ਤੋਂ ਬਾਅਦ ਗਿਆਨੀ 1957 ਅਤੇ 1962 ਦੀਆਂ ਚੋਣਾਂ ਜਿੱਤ ਕੇ ਅੰਮ੍ਰਿਤਸਰ ਸੰਸਦੀ ਹਲਕੇ ਤੋਂ ਹੈਟ੍ਰਿਕ ਲਗਾਉਣ ਵਾਲੇ ਪਹਿਲੇ ਸੰਸਦ ਮੈਂਬਰ ਬਣੇ। ਬਾਅਦ ਵਿੱਚ ਉਹ 1967 ਤੋਂ 1968 ਤੱਕ ਪੰਜਾਬ ਦੇ ਮੁੱਖ ਮੰਤਰੀ ਵੀ ਬਣੇ। ਇਸੇ ਤਰ੍ਹਾਂ ਸੀਨੀਅਰ ਕਾਂਗਰਸੀ ਆਗੂ ਰਘੂਨੰਦਨ ਲਾਲ ਭਾਟੀਆ ਨੇ ਛੇ ਵਾਰ ਚੋਣ ਜਿੱਤ ਕੇ ਰਿਕਾਰਡ ਬਣਾਇਆ ਹੈ। ਭਾਜਪਾ ਨੇ 2004 ਵਿੱਚ ਪਹਿਲੀ ਵਾਰ ਜੱਟ ਸਿੱਖ ਨਵਜੋਤ ਸਿੰਘ ਸਿੱਧੂ ਨੂੰ ਮੈਦਾਨ ਵਿੱਚ ਉਤਾਰਿਆ ਸੀ। ਸਿੱਧੂ ਨੇ ਭਾਟੀਆ ਨੂੰ ਹਰਾਇਆ, ਜੋ ਛੇ ਵਾਰ ਸਾਂਸਦ ਰਹਿ ਚੁੱਕੇ ਹਨ।
ਇਸ ਤੋਂ ਇਲਾਵਾ ਇਸ ਸੀਟ ‘ਤੇ ਭਾਜਪਾ ਦੇ ਉਮੀਦਵਾਰ ਨਵਜੋਤ ਸਿੱਧੂ ਵੀ 3 ਵਾਰ ਚੋਣ ਜਿੱਤੇ ਹਨ। ਹਾਲਾਂਕਿ ਹੁਣ ਨਵਜੋਤ ਸਿੱਧੂ ਕਾਂਗਰਸ ਦੇ ਲੀਡਰ ਹਨ। ਇਸ ਸਮੇਂ ਲੋਕ ਸਭਾ ਸੀਟ ਤੋਂ ਕਾਂਗਰਸ ਪਾਰਟੀ ਦੇ ਗੁਰਜੀਤ ਸਿੰਘ ਔਜਲਾ ਮੌਜੂਦਾ ਸਾਂਸਦ ਹਨ।
ਇਤਿਹਾਸਿਕ ਪਿਛੋਕੜ
ਅੰਮ੍ਰਿਤਸਰ ਸੱਚਖੰਡ ਹਰਿਮੰਦਰ ਸਾਹਿਬ ਕਾਰਨ ਦੁਨੀਆਂ ਭਰ ਵਿੱਚ ਪ੍ਰਸਿੱਧ ਹੈ। ਇਸ ਸ਼ਹਿਰ ਨੂੰ ਸਿੱਖਾਂ ਦੇ ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮ ਦਾਸ ਨੇ ਵਸਾਇਆ ਸੀ। ਅੰਮ੍ਰਿਤਸਰ ਵਿੱਚ ਦੁਨੀਆਂ ਭਰ ਵਿੱਚੋਂ ਸ਼ਰਧਾਲੂ ਅਤੇ ਯਾਤਰੀ ਆਉਂਦੇ ਹਨ। ਜੋ ਇਸ ਹਲਕੇ ਦੀ ਆਰਥਿਕਤਾ ਦੀ ਰੀੜ ਹੈ।
ਵਪਾਰਕ ਕੇਂਦਰ
ਇਹ ਸ਼ਹਿਰ ਅਟਾਰੀ ਵਾਹਘਾ ਸਰਹੱਦ ਕਾਰਨ ਵੀ ਮਸ਼ਹੂਰ ਹੈ। ਇਸ ਸਰਹੱਦ ਰਾਹੀਂ ਪਾਕਿਸਤਾਨ ਅਤੇ ਅਫ਼ਗਾਨਿਸਤਾਨ ਨਾਲ ਵਪਾਰ ਹੁੰਦਾ ਸੀ। ਪਰ ਕੁੱਝ ਸਮੇਂ ਤੋਂ ਭਾਰਤ ਸਰਕਾਰ ਨੇ ਸਰਹੱਦ ਬੰਦ ਕਰਕੇ ਇਸ ਵਪਾਰ 'ਤੇ ਰੋਕ ਲਗਾਈ ਹੋਈ ਹੈ। ਜਿਸ ਦਾ ਮੁੱਦਾ ਸਾਂਸਦ ਗੁਰਜੀਤ ਸਿੰਘ ਔਜਲਾ ਨੇ ਸੰਸਦ ਵਿੱਚ ਵੀ ਚੁੱਕਿਆ ਸੀ।
ਉਮੀਦਵਾਰ ਦਾ ਨਾਂ | ਨਤੀਜੇ | ਕੁੱਲ ਵੋਟ | ਵੋਟ ਫੀਸਦ % |
---|---|---|---|
Gurjeet Singh Aujla INC | Won | 4,45,032 | 51.78 |
Hardeep Singh Puri BJP | Lost | 3,45,406 | 40.19 |
Kuldip Singh Dhaliwal AAP | Lost | 20,087 | 2.34 |
Daswinder Kaur CPI | Lost | 16,335 | 1.90 |
Sham Lal Gandhiwadi IND | Lost | 3,251 | 0.38 |
Sunil Kumar Mattu IND | Lost | 3,204 | 0.37 |
Shubham Kumar IND | Lost | 2,311 | 0.27 |
Surjit Singh IND | Lost | 1,609 | 0.19 |
Lakhwinder Singh Sidhu RPIA | Lost | 1,325 | 0.15 |
Gagandeep Kumar SS | Lost | 1,193 | 0.14 |
Sandeep Singh IND | Lost | 1,019 | 0.12 |
Mohinder Singh IND | Lost | 901 | 0.10 |
Satnam Singh DPIA | Lost | 799 | 0.09 |
Kawaljit Singh Sahota BSPAP | Lost | 774 | 0.09 |
Sunil Kumar Bhatti IND | Lost | 703 | 0.08 |
Kewal Krishan BMUP | Lost | 678 | 0.08 |
Bal Krishan IND | Lost | 600 | 0.07 |
Mohinder Singh Namdhari IND | Lost | 587 | 0.07 |
Sarabjit Singh IND | Lost | 561 | 0.07 |
Sanjeev Kumar IND | Lost | 489 | 0.06 |
Harjinder Singh IND | Lost | 541 | 0.06 |
Shamsher Singh IND | Lost | 514 | 0.06 |
Chain Singh Bainka IND | Lost | 447 | 0.05 |
Kashmir Singh IND | Lost | 469 | 0.05 |
Suman Singh IND | Lost | 433 | 0.05 |
Gautam IND | Lost | 381 | 0.04 |
Balwinder Singh IND | Lost | 335 | 0.04 |
Chand Kumar IND | Lost | 235 | 0.03 |
Jaspal Singh IND | Lost | 271 | 0.03 |
Kabal Singh IND | Lost | 260 | 0.03 |
Nota NOTA | Lost | 8,763 | 1.02 |
Disclaimer : “The information and data presented on this website, including but not limited to results, electoral features, and demographics on constituency detail pages, are sourced from various third-party sources, including the Association for Democratic Reforms (ADR). While we strive to provide accurate and up-to-date information, we do not guarantee the completeness, accuracy, or reliability of the data. The given data widgets are intended for informational purposes only and should not be construed as an official record. We are not responsible for any errors, omissions, or discrepancies in the data, or for any consequences arising from its use. To be used at your own risk.”















