PM ਨਰੇਂਦਰ ਮੋਦੀ ਦੀ ਚੰਡੀਗੜ੍ਹ 'ਚ ਚੋਣ ਰੈਲੀ, ਤਿਆਰੀਆਂ 'ਚ ਜੁਟੀ ਭਾਜਪਾ, ਸੁਰੱਖਿਆ ਟੀਮ ਨੇ ਕੀਤਾ ਰੈਲੀ ਗਰਾਊਂਡ ਦਾ ਦੌਰਾ | prime minister Narendra modi rally in chandigarh sector 34 ground bjp preparations pmo team visit full detail in punjabi Punjabi news - TV9 Punjabi

PM ਨਰੇਂਦਰ ਮੋਦੀ ਦੀ ਚੰਡੀਗੜ੍ਹ ‘ਚ ਚੋਣ ਰੈਲੀ, ਤਿਆਰੀਆਂ ‘ਚ ਜੁਟੀ ਭਾਜਪਾ, ਸੁਰੱਖਿਆ ਟੀਮ ਨੇ ਕੀਤਾ ਰੈਲੀ ਗਰਾਊਂਡ ਦਾ ਦੌਰਾ

Updated On: 

02 Apr 2024 12:26 PM

PM Modi Rally in Chandigarh: ਲੋਕ ਸਭਾ ਚੋਣਾਂ ਲਈ ਭਾਜਪਾ ਦਾ ਚੋਣ ਪ੍ਰਚਾਰ ਜੋਰ ਫੜਦਾ ਜਾ ਰਿਹਾ ਹੈ। ਪ੍ਰਧਾਨ ਮੰਤਰੀ ਮੋਦੀ ਲਗਾਤਾਰ ਰੈਲੀਆਂ ਕਰ ਰਹੇ ਹਨ। ਇਸ ਸਿਲਸਿਲੇ ਵਿੱਚ ਪੀਐਮ ਮੋਦੀ ਹੁਣ ਚੰਡੀਗੜ੍ਹ ਵਿੱਚ ਵੀ ਰੈਲੀ ਕਰਨ ਜਾ ਰਹੇ ਹਨ। ਪੀਐਮ ਦੀ ਰੈਲੀ ਨੂੰ ਲੈ ਕੇ ਸੂੁਬਾ ਆਗੂਆਂ ਨੂੰ ਉਮੀਦ ਹੈ ਕਿ ਮੋਦੀ ਦੀ ਰੈਲੀ ਸ਼ਹਿਰ 'ਚ ਪਾਰਟੀ ਨੂੰ ਮਜ਼ਬੂਤ ​​ਕਰੇਗੀ। ਰੈਲੀ ਨੂੰ ਸਫ਼ਲ ਬਣਾਉਣ ਲਈ ਆਗੂਆਂ ਨੂੰ ਵੱਖ-ਵੱਖ ਜ਼ਿੰਮੇਵਾਰੀਆਂ ਵੀ ਸੌਂਪੀਆਂ ਜਾ ਰਹੀਆਂ ਹਨ।

PM ਨਰੇਂਦਰ ਮੋਦੀ ਦੀ ਚੰਡੀਗੜ੍ਹ ਚ ਚੋਣ ਰੈਲੀ, ਤਿਆਰੀਆਂ ਚ ਜੁਟੀ ਭਾਜਪਾ, ਸੁਰੱਖਿਆ ਟੀਮ ਨੇ ਕੀਤਾ ਰੈਲੀ ਗਰਾਊਂਡ ਦਾ ਦੌਰਾ

PM ਨਰੇਂਦਰ ਮੋਦੀ ਦੀ ਚੰਡੀਗੜ੍ਹ 'ਚ ਚੋਣ ਪ੍ਰਚਾਰ ਰੈਲੀ

Follow Us On

ਚੰਡੀਗੜ੍ਹ ਵਿੱਚ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਰੈਲੀ ਦੀਆਂ ਤਿਆਰੀਆਂ ਜੋਰਾਂ-ਸ਼ੋਰਾਂ ਨਾਲ ਚੱਲ ਰਹੀਆਂ ਹਨ।ਪੀਐਮ ਦੀ ਇਹ ਰੈਲੀ ਸਿਟੀ ਬਿਊਟੀਫੁੱਲ ਦੇ ਸੈਕਟਰ 34 ਦੇ ਰੈਲੀ ਗਰਾਊਂਡ ਵਿੱਚ ਹੋਣ ਜਾ ਰਹੀ ਹੈ। ਹਾਲਾਂਕਿ, ਇਸ ਰੈਲੀ ਦਾ ਸਮਾਂ ਹਾਲੇ ਤੈਅ ਨਹੀਂ ਕੀਤਾ ਗਿਆ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਪੀਐਮ ਦੀ ਇਹ ਰੈਲੀ 15 ਅਪ੍ਰੈਲ ਨੂੰ ਹੋਵੇਗੀ। ਪ੍ਰਧਾਨ ਮੰਤਰੀ ਦਫ਼ਤਰ ਦੀ ਸੁਰੱਖਿਆ ਟੀਮ ਨੇ ਵੀ ਰੈਲੀ ਗ੍ਰਾਉਂਡ ਦਾ ਦੌਰਾ ਕੀਤਾ ਹੈ।

ਜਿਕਰਯੋਗ ਹੈ ਕਿ ਚੰਡੀਗੜ੍ਹ ਦੀ ਸਰੱਹਦ ਹਰਿਆਣਾ, ਹਿਮਾਚਲ ਅਤੇ ਪੰਜਾਬ ਨਾਲ ਲੱਗਦੀ ਹੈ। ਅਜਿਹੇ ‘ਚ ਮੰਨਿਆ ਜਾ ਰਿਹਾ ਹੈ ਕਿ ਪ੍ਰਧਾਨ ਮੰਤਰੀ ਦੀ ਇਸ ਰੈਲੀ ‘ਚ ਇਨ੍ਹਾਂ ਤਿੰਨਾਂ ਸੂਬਿਆਂ ਦੇ ਸੀਨੀਅਰ ਆਗੂ ਅਤੇ ਵਰਕਰ ਵੀ ਸ਼ਾਮਲ ਹੋਣਗੇ। ਨਾਲ ਹੀ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਮਨੋਹਰ ਲਾਲ ਅਤੇ ਮੌਜੂਦਾ ਮੁੱਖ ਮੰਤਰੀ ਨਾਇਬ ਸੈਣੀ ਦੀ ਮੌਜੂਦਗੀ ਦੀ ਵੀ ਸੂਚਨਾ ਆ ਰਹੀ ਹੈ। ਉੱਧਰ, ਭਾਜਪਾ ਪੀਐਮ ਮੋਦੀ ਦੀ ਇਸ ਰੈਲੀ ਲਈ ਤਿੰਨਾਂ ਸੂਬਿਆਂ ਤੋਂ ਭੀੜ ਇਕੱਠੀ ਕਰਨ ਦਾ ਕੰਮ ਕਰ ਰਹੀ ਹੈ।

ਇਹ ਵੀ ਪੜ੍ਹੋ – ਸੁਖਬੀਰ ਸਿੰਘ ਬਾਦਲ ਦਾ ਵੱਡਾ ਐਲਾਨ, ਨਹੀਂ ਲੜਣਗੇ ਲੋਕ ਸਭਾ ਦੀਆਂ ਚੋਣਾਂ

ਹਰ ਬੂਥ ਨੂੰ ਰੈਲੀ ਨਾਲ ਜੋੜਨ ਦੀ ਤਿਆਰੀ

ਭਾਜਪਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਰੈਲੀ ਨੂੰ ਸ਼ਹਿਰ ਭਰ ਦੇ ਸਾਰੇ ਬੂਥਾਂ ਨਾਲ ਜੋੜਨ ਦੀ ਰਣਨੀਤੀ ਤਿਆਰ ਕਰ ਰਹੀ ਹੈ। ਰੈਲੀ ਨੂੰ ਸਫਲ ਬਣਾਉਣ ਲਈ ਭਾਜਪਾ ਪ੍ਰਧਾਨ ਜਤਿੰਦਰ ਪਾਲ ਮਲਹੋਤਰਾ ਖੁਦ ਬੂਥ ਪੱਧਰੀ ਮੀਟਿੰਗਾਂ ਕਰ ਰਹੇ ਹਨ। ਹਰ ਬੂਥ ‘ਤੇ ਵੱਡੀ ਗਿਣਤੀ ‘ਚ ਲੋਕ ਪਹੁੰਚੇ, ਇਸ ਲਈ ਕੁਝ ਆਗੂਆਂ ਨੂੰ ਜ਼ਿੰਮੇਵਾਰੀ ਵੀ ਸੌਂਪੀ ਗਈ ਹੈ।

Exit mobile version