ਪਠਾਨਕੋਟ ਪਹੁੰਚੇ ਕੇਂਦਰੀ ਮੰਤਰੀ ਵੀਕੇ ਸਿੰਘ, ਅਗਨੀਵੀਰ ਯੋਜਨਾ ‘ਤੇ ਕਹੀ ਇਹ ਗੱਲ

Updated On: 

28 May 2024 03:00 AM

vk singh: ਲੋਕਸਭਾ ਚੋਣਾ ਦੇ ਚੱਲਦੇ ਸਾਰੀਆਂ ਹੀ ਸਿਆਸੀ ਧਿਰਾਂ ਵਲੋਂ ਲੋਕਾਂ 'ਚ ਆਪਣੀ-ਆਪਣੀ ਪਾਰਟੀ ਦੀਆਂ ਨੀਤੀਆਂ ਲੋਕਾਂ ਤੱਕ ਪਹੁੰਚਾਈਆਂ ਜਾ ਰਹੀਆਂ ਹਨ ਤਾਂ ਜੋ ਆਪਣੀ ਪਾਰਟੀ ਦੇ ਉਮੀਦਵਾਰ ਨੂੰ ਜਿੱਤ ਦਵਾਈ ਜਾ ਸਕੇ ਅਤੇ ਲੋਕਸਭਾ 'ਚ ਭੇਜਿਆ ਜਾ ਸਕੇ। ਜਿਵੇਂ-ਜਿਵੇਂ ਆਖ਼ਰੀ ਗੇੜ ਦੀ ਵੋਟਿੰਗ ਦਾ ਦਿਨ ਨੇੜੇ ਆ ਰਿਹਾ ਹੈ ਉਵੇਂ-ਉਵੇਂ ਹੁਣ ਸਿਆਸੀ ਧਿਰਾਂ ਵੱਲੋਂ ਵੱਖੋ-ਵੱਖ ਵਰਗਾਂ ਦੇ ਲੋਕਾਂ ਤੱਕ ਪਹੁੰਚ ਕੀਤੀ ਜਾ ਰਹੀ ਹੈ।

ਪਠਾਨਕੋਟ ਪਹੁੰਚੇ ਕੇਂਦਰੀ ਮੰਤਰੀ ਵੀਕੇ ਸਿੰਘ, ਅਗਨੀਵੀਰ ਯੋਜਨਾ ਤੇ ਕਹੀ ਇਹ ਗੱਲ

ਪਠਾਨਕੋਟ ਪਹੁੰਚੇ ਕੇਂਦਰੀ ਮੰਤਰੀ ਵੀਕੇ ਸਿੰਘ

Follow Us On

VK singh: ਸਾਬਕਾ ਜਨਰਲ ਅਤੇ ਕੇਂਦਰੀ ਮੰਤਰੀ ਵੀਕੇ ਸਿੰਘ ਨੇ ਪਠਾਨਕੋਟ ਦੀ ਫੇਰੀ ਕੀਤੀ। ਇਸ ਫੇਰੀ ਦੌਰਾਨ ਸਾਬਕਾ ਫੌਜੀਆਂ ਨਾਲ ਬੈਠਕ ਕੀਤੀ ਹੈ। ਉਨ੍ਹਾਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਦਿਨੇਸ਼ ਸਿੰਘ ਦੇ ਹੱਕ ਦੇ ਵਿੱਚ ਚੋਣ ਪ੍ਰਚਾਰ ਕੀਤਾ ਹੈ। ਉਨ੍ਹਾਂ ਇਸ ਮੌਕੇ ਅਗਨੀਵੀਰ ਸਕੀਮ,ਵਨ ਰੈਂਕ ਵਨ ਪੈਨਸ਼ਨ ਅਤੇ ਕਿਸਾਨ ਮੁੱਦੇ ਤੇ ਵੀ ਖੁੱਲ੍ਹ ਕੇ ਗੱਲਬਾਤ ਕੀਤੀ। ਨਾਲ ਹੀ ਉਨ੍ਹਾਂ ਇਸ ਮੌਕੇ ਲੋਕਾਂ ਨੂੰ ਭਾਜਪਾ ਨੂੰ ਜਿਤਾਉਣ ਦੀ ਅਪੀਲ ਕੀਤੀ।

ਲੋਕਸਭਾ ਚੋਣਾ ਦੇ ਚੱਲਦੇ ਸਾਰੀਆਂ ਹੀ ਸਿਆਸੀ ਧਿਰਾਂ ਵਲੋਂ ਲੋਕਾਂ ‘ਚ ਆਪਣੀ-ਆਪਣੀ ਪਾਰਟੀ ਦੀਆਂ ਨੀਤੀਆਂ ਲੋਕਾਂ ਤੱਕ ਪਹੁੰਚਾਈਆਂ ਜਾ ਰਹੀਆਂ ਹਨ ਤਾਂ ਜੋ ਆਪਣੀ ਪਾਰਟੀ ਦੇ ਉਮੀਦਵਾਰ ਨੂੰ ਜਿੱਤ ਦਵਾਈ ਜਾ ਸਕੇ ਅਤੇ ਲੋਕਸਭਾ ‘ਚ ਭੇਜਿਆ ਜਾ ਸਕੇ। ਜਿਵੇਂ-ਜਿਵੇਂ ਆਖ਼ਰੀ ਗੇੜ ਦੀ ਵੋਟਿੰਗ ਦਾ ਦਿਨ ਨੇੜੇ ਆ ਰਿਹਾ ਹੈ ਉਵੇਂ-ਉਵੇਂ ਹੁਣ ਸਿਆਸੀ ਧਿਰਾਂ ਵੱਲੋਂ ਵੱਖੋ-ਵੱਖ ਵਰਗਾਂ ਦੇ ਲੋਕਾਂ ਤੱਕ ਪਹੁੰਚ ਕੀਤੀ ਜਾ ਰਹੀ ਹੈ। ਜਿਥੇ ਉਮੀਦਵਾਰ ਮੈਦਾਨ ‘ਚ ਮੇਹਨਤ ਕਰ ਰਿਹਾ ਹੈ ਉਥੇ ਹੀ ਵੱਖੋ-ਵੱਖ ਤਬਕੇ ਦੇ ਲੋਕਾਂ ਨੂੰ ਆਪਣੇ ਪੱਖੀ ਕੀਤਾ ਜਾ ਸਕੇ ਅਜਿਹਾ ਹੀ ਕੁਝ ਪਠਾਨਕੋਟ ਵਿਖੇ ਵੀ ਵੇਖਣ ਨੂੰ ਮਿਲਿਆ।

ਇਹ ਵੀ ਪੜ੍ਹੋ: ਸਵਾਤੀ ਮਾਲੀਵਾਲ ਮਾਮਲੇ ਚ ਬਿਭਵ ਕੁਮਾਰ ਨੂੰ ਵੱਡਾ ਝਟਕਾ, ਤੀਸ ਹਜ਼ਾਰੀ ਕੋਰਟ ਨੇ ਖਾਰਜ ਕੀਤੀ ਜ਼ਮਾਨਤ ਪਟੀਸ਼ਨ

ਫੌਜੀਆਂ ਨਾਲ ਕੀਤੀ ਮੀਟਿੰਗ

ਕੇਂਦਰੀ ਮੰਤਰੀ ਜਨਰਲ ਵੀਕੇ ਸਿੰਘ ਵੱਲੋਂ ਸਾਬਕਾ ਫੌਜੀਆਂ ਦੇ ਨਾਲ ਬੈਠਕ ਕਰ ਭਾਜਪਾ ਸਰਕਾਰ ਦੀ ਕਾਰਗੁਜ਼ਾਰੀ ਬਾਰੇ ਦੱਸਿਆ ਗਿਆ ਹੈ। ਅਗਨੀਵੀਰ ਸਕੀਮ ਨੂੰ ਲੈ ਕੇ ਲੋਕਾਂ ਦੇ ਵਿਰੋਧ ‘ਤੇ ਪੱਤਰਕਾਰਾਂ ਨਾਲ ਗੱਲਬਾਤ ਕੀਤੀ। ਉਨ੍ਹਾਂ ਕਿਹਾ ਕਿ ਅਗਨੀਵੀਰ ਸਕੀਮ ਨੂੰ ਸ਼ੁਰੂ ਹੋਏ ਅਜੇ ਕੁਝ ਹੀ ਸਮਾਂ ਹੋਇਆ ਹੈ ਅਤੇ ਸਕੀਮਾਂ ਨੂੰ ਅਗਾਂਹ ਵਧਾਉਣ ‘ਚ ਸਮਾਂ ਲਗਦਾ ਹੈ। ਇਸ ਲਈ ਉਹ ਬੋਲ ਸਕਦੇ ਹਨ ਕਿ ਆਉਣ ਵਾਲੇ ਸਮੇਂ ਵਿੱਚ ਸਭ ਠੀਕ ਹੋਵੇਗਾ। ਵਨ ਰੈਂਕ ਵਨ ਪੈਨਸ਼ਨ ‘ਤੇ ਵੋਲਦੇ ਹੋਏ ਕਿਹਾ ਕਿ ਕੁਝ ਜੋ ਖ਼ਾਮੀਆਂ ਹਨ ਉਨ੍ਹਾਂ ਨੂੰ ਦੂਰ ਕੀਤਾ ਜਾ ਰਿਹਾ ਹੈ। ਇਹ ਸਕੀਮ ਚੰਗੀ ਚੱਲੇਗੀ। ਐਮਐਸਪੀ ਦੇ ਮੁੱਦੇ ‘ਤੇ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਦੇਸ਼ ਦਾ ਸਭ ਤੋਂ ਵੱਧ ਅੰਨ ਦੀ ਪੈਦਾਵਾਰ ਕਰਦਾ ਹੈ ਅਤੇ ਕਿਸਾਨ ਨੂੰ ਐਮਐਸਪੀ ਮਿਲਣਾ ਚਾਹੀਦਾ ਹੈ। ਸਰਕਾਰ ਇਸ ਪਾਸੇ ਕੰਮ ਕਰ ਰਹੀ ਹੈ ਅਤੇ ਸਾਡੇ ਵੱਲੋਂ ਕਮੇਟੀ ਵੀ ਬਣਾਈ ਗਈ ਹੈ ਜੋ ਇਸ ਸਭ ਤੇ ਕੰਮ ਕਰ ਰਹੀ ਹੈ।