Punjab New MP: ਪੰਜਾਬ ਦੇ ਨਵੇਂ ਬਣੇ 13 ਸਾਂਸਦ, ਜਾਣੋ ਇਨ੍ਹਾਂ ਦੀ ਪੂਰੀ ਕੁੰਡਲੀ

Updated On: 

05 Jun 2024 14:23 PM

Lok Sabha election 2024: ਸੂਬੇ ਵਿੱਚ ਇਸ ਵਾਰ ਦੋ ਆਜ਼ਾਦ ਉਮੀਦਵਾਰ ਵੀ ਪਹਿਲੀ ਵਾਰ ਸੰਸਦ ਵਿੱਚ ਦਾਖ਼ਲ ਹੋਣ ਜਾ ਰਹੇ ਹਨ। ਖਡੂਰ ਸਾਹਿਬ ਤੋਂ ਆਜ਼ਾਦ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਇਸ ਸਮੇਂ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਵਿੱਚ ਐਨਐਸਏ ਤਹਿਤ ਬੰਦ ਹੈ। ਇਸ ਤੋਂ ਇਲਾਵਾ ਪੰਜਾਬ ਭਰ ਵਿੱਚ ਅੰਮ੍ਰਿਤਪਾਲ ਖ਼ਿਲਾਫ਼ 10 ਕੇਸ ਦਰਜ ਹਨ।

Punjab New MP: ਪੰਜਾਬ ਦੇ ਨਵੇਂ ਬਣੇ 13 ਸਾਂਸਦ, ਜਾਣੋ ਇਨ੍ਹਾਂ ਦੀ ਪੂਰੀ ਕੁੰਡਲੀ
Follow Us On

Lok Sabha election 2024: ਲੋਕ ਸਭਾ ਚੋਣ ਦਾ ਅੰਤਿਮ ਫੈਸਲਾ ਜਾਰੀ ਕਰ ਦਿੱਤਾ ਗਿਆ ਹੈ। ਪੰਜਾਬ 7 ਸੀਟਾਂ ਕਾਂਗਰਸ, 3 ਸੀਟਾਂ ਆਪ ਅਤੇ ਇੱਕ ਸੀਟ ਸ਼੍ਰੋਮਣੀ ਅਕਾਲੀ ਦਲ ਅਤੇ 2 ਸੀਟਾਂ ਆਜਾਦ ਉਮੀਦਵਾਰ ਜਿੱਤੇ ਹਨ। ਇਨ੍ਹਾਂ ਵਿੱਚ ਅਕਾਲੀ ਦਲ ਵੱਲੋਂ ਬਣਾਏ ਗਏ ਉਮੀਦਵਾਰ ਅਤੇ ਹੁਣ ਬਠਿੰਡਾ ਲੋਕ ਸਭਾ ਸੀਟ ਤੋਂ ਸਾਂਸਦ ਮੈਂਬਰ ਹਰਸਿਮਰਤ ਕੌਰ ਪੰਜਾਬ ਦੇ 13 ਲੋਕ ਸਭਾ ਸੰਸਦ ਮੈਂਬਰਾਂ ਵਿੱਚੋਂ ਸਭ ਤੋਂ ਅਮੀਰ ਹਨ। ਬਠਿੰਡਾ ਤੋਂ ਲੋਕ ਸਭਾ ਚੋਣਾਂ ਵਿੱਚ ਹਰਸਿਮਰਤ ਚੌਥੀ ਵਾਰ ਜੇਤੂ ਸਾਬਤ ਹੋਏ ਹ। ਅਕਾਲੀ ਦਲ ਪੰਜਾਬ ਵਿੱਚ ਸਿਰਫ਼ ਇੱਕ ਸੀਟ ਜਿੱਤ ਸਕਿਆ ਹੈ। ਅਕਾਲੀ ਦਲ ਆਪਣੇ ਗੜ੍ਹ ਫ਼ਿਰੋਜ਼ਪੁਰ ਵਿੱਚ ਵੀ ਹਾਰ ਗਏ।

ਸੂਬੇ ਵਿੱਚ 2 ਆਜ਼ਾਦ ਉਮੀਦਵਾਰ ਵੀ ਪਹਿਲੀ ਵਾਰ ਸੰਸਦ ਵਿੱਚ ਦਾਖ਼ਲ ਹੋਣ ਜਾ ਰਹੇ ਹਨ। ਖਡੂਰ ਸਾਹਿਬ ਤੋਂ ਅੰਮ੍ਰਿਤਪਾਲ ਸਿੰਘ ਜੋ ਇਸ ਸਮੇਂ ਡਿਬਰੂਗੜ੍ਹ ਜੇਲ੍ਹ ਵਿੱਚ ਬੰਦ ਹਨ। ਇਸ ਤੋਂ ਇਲਾਵਾ ਉਨ੍ਹਾਂ ਖਿਲਾਫ਼ ਪੰਜਾਬ ਭਰ ਵਿੱਚ ਅੰਮ੍ਰਿਤਪਾਲ ਖ਼ਿਲਾਫ਼ 10 ਕੇਸ ਦਰਜ ਕੀਤੇ ਗਏ ਹਨ। ਇਸ ਤੋਂ ਇਲਾਵਾ ਸਰਬਜੀਤ ਸਿੰਘ ਖਾਲਸਾ ਹਨ ਜੋਂ ਕਿ ਫਰੀਦਕੋਟ ਸਾਹਿਬ ਤੋਂ ਜਿੱਤ ਹਾਸਲ ਕਰਨ ਵਿੱਚ ਕਾਮਯਾਬ ਹੋਏ ਹਨ।

ਜਾਣੋ ਪੰਜਾਬ ਦੇ 13

ਜਲੰਧਰ

ਚਰਨਜੀਤ ਸਿੰਘ ਚੰਨੀ
ਉਮਰ- 61
ਸਿੱਖਿਆ-ਬੀਏ, ਐਲਐਲਬੀ, ਐਮਏ ਅਤੇ ਪੀਐਚਡੀ
ਕੁੱਲ ਜਾਇਦਾਦ – 6.22 ਕਰੋੜ ਰੁਪਏ
ਕੇਸ-ਕੋਈ ਅਪਰਾਧਿਕ ਕੇਸ ਨਹੀਂ

ਫਤਿਹਗੜ੍ਹ ਸਾਹਿਬ

ਡਾ.ਅਮਰ ਸਿੰਘ

ਸਿੱਖਿਆ- ਐਮ.ਬੀ.ਬੀ.ਐਸ
ਜਾਇਦਾਦ- 1.69 ਕਰੋੜ
ਕੇਸ-ਕੋਈ ਨਹੀਂ

ਪਟਿਆਲਾ

ਧਰਮਵੀਰ ਗਾਂਧੀ ਡਾ
ਉਮਰ: 73
ਸਿੱਖਿਆ: ਡਾਕਟਰ ਆਫ਼ ਮੈਡੀਸਨ (MD)
ਕੁੱਲ ਕੀਮਤ: 3.79 ਕਰੋੜ ਰੁਪਏ
ਕੇਸ: ਕੋਈ ਅਪਰਾਧਿਕ ਮਾਮਲਾ ਦਰਜ ਨਹੀਂ ਹੋਇਆ।

ਅੰਮ੍ਰਿਤਸਰ

ਗੁਰਜੀਤ ਸਿੰਘ ਔਜਲਾ
ਉਮਰ- 51
ਸਿੱਖਿਆ-ਬੀ.ਏ
ਕੁੱਲ ਜਾਇਦਾਦ- 4.25 ਕਰੋੜ
ਕੇਸ- ਕੋਈ ਅਪਰਾਧਿਕ ਕੇਸ ਨਹੀਂ

ਸੰਗਰੂਰ

ਗੁਰਮੀਤ ਸਿੰਘ ਮੀਟ ਹੇਅਰ
ਉਮਰ- 35
ਸਿੱਖਿਆ- ਬੀ.ਟੈਕ
ਕੁੱਲ ਜਾਇਦਾਦ- 48.13 ਲੱਖ
ਕੇਸ: ਰੋਸ ਪ੍ਰਦਰਸ਼ਨ ਅਤੇ ਸਰਕਾਰੀ ਹੁਕਮਾਂ ਦੀ ਉਲੰਘਣਾ ਕਰਨ ਦਾ ਮਾਮਲਾ ਦਰਜ ਕੀਤਾ ਗਿਆ ਹੈ, ਜੋ ਅਦਾਲਤ ਵਿੱਚ ਵਿਚਾਰ ਅਧੀਨ ਹੈ।

ਬਠਿੰਡਾ

ਹਰਸਿਮਰਤ ਕੌਰ ਬਾਦਲ
ਉਮਰ- 57
ਸਿੱਖਿਆ-10ਵੀਂ, ਡਿਪਲੋਮਾ ਟੈਕਸਟਾਈਲ ਡਿਜ਼ਾਈਨਿੰਗ
ਕੁੱਲ ਜਾਇਦਾਦ- 51.58 ਕਰੋੜ
ਕੇਸ- ਕੋਈ ਅਪਰਾਧਿਕ ਮਾਮਲਾ ਦਰਜ ਨਹੀਂ ਹੋਇਆ।

ਆਨੰਦਪੁਰ ਸਾਹਿਬ

ਮਾਲਵਿੰਦਰ ਸਿੰਘ ਕੰਗ
ਉਮਰ- 45
ਸਿੱਖਿਆ-ਐੱਲ.ਐੱਲ.ਬੀ
ਕੁੱਲ ਜਾਇਦਾਦ – 3.37 ਕਰੋੜ ਰੁਪਏ
ਕੇਸ- ਕੋਈ ਅਪਰਾਧਿਕ ਮਾਮਲਾ ਦਰਜ ਨਹੀਂ ਹੋਇਆ।

ਫਰੀਦਕੋਟ

ਸਰਬਜੀਤ ਸਿੰਘ ਖਾਲਸਾ
ਉਮਰ- 45
ਸਿੱਖਿਆ-
ਕੁੱਲ ਜਾਇਦਾਦ-
ਕੇਸ-

ਫ਼ਿਰੋਜ਼ਪੁਰ

ਸ਼ੇਰ ਸਿੰਘ ਘੁਬਾਇਆ
ਉਮਰ- 61
ਸਿੱਖਿਆ- 10ਵੀਂ
ਕੁੱਲ ਜਾਇਦਾਦ- 7.33 ਕਰੋੜ
ਕੇਸ- ਕੋਈ ਅਪਰਾਧਿਕ ਮਾਮਲਾ ਦਰਜ ਨਹੀਂ ਹੋਇਆ।

ਲੁਧਿਆਣਾ

ਅਮਰਿੰਦਰ ਸਿੰਘ ਰਾਜਾ ਵੜਿੰਗ
ਉਮਰ: 46
ਸਿੱਖਿਆ: 10ਵੀਂ
ਕੁੱਲ ਜਾਇਦਾਦ: 8.42 ਕਰੋੜ
ਕੇਸ: ਕੋਈ ਅਪਰਾਧਿਕ ਮਾਮਲਾ ਦਰਜ ਨਹੀਂ ਹੋਇਆ।

ਖਡੂਰ ਸਾਹਿਬ

ਅੰਮ੍ਰਿਤਪਾਲ ਸਿੰਘ
ਉਮਰ- 31 ਸਾਲ
ਸਿੱਖਿਆ- ਕੋਈ ਜਾਣਕਾਰੀ ਨਹੀਂ
ਕੁੱਲ ਜਾਇਦਾਦ – ਇੱਕ ਹਜ਼ਾਰ ਰੁਪਏ
ਕੇਸ- ਅਸਾਮ ਵਿੱਚ ਐਨਐਸਏ ਕੇਸ ਦਰਜ ਅਤੇ ਪੰਜਾਬ ਵਿੱਚ 10 ਕੇਸ ਦਰਜ।

ਹੁਸ਼ਿਆਰਪੁਰ

ਡਾ. ਰਾਜਕੁਮਾਰ ਚੱਬੇਵਾਲ
ਉਮਰ: 54
ਸਿੱਖਿਆ: ਐਮਡੀ ਰੇਡੀਓ ਡਾਇਗਨੋਸਿਸ
ਕੁੱਲ ਜਾਇਦਾਦ: 17.68 ਕਰੋੜ
ਕੇਸ: ਕੋਈ ਅਪਰਾਧਿਕ ਮਾਮਲਾ ਦਰਜ ਨਹੀਂ ਹੋਇਆ।

ਗੁਰਦਾਸਪੁਰ

ਸੁਖਜਿੰਦਰ ਸਿੰਘ ਰੰਧਾਵਾ
ਉਮਰ: 65
ਸਿੱਖਿਆ: ਅੰਡਰ ਗ੍ਰੈਜੂਏਟ
ਕੁੱਲ ਜਾਇਦਾਦ: 4.64 ਕਰੋੜ
ਕੇਸ: ਕੋਈ ਅਪਰਾਧਿਕ ਮਾਮਲਾ ਦਰਜ ਨਹੀਂ ਹੋਇਆ।