Rinku-Angural Road Show: ਜਲੰਧਰ ‘ਚ ਰਿੰਕੂ ‘ਤੇ ਅੰਗੁਰਾਲ ਦਾ ਰੋਡ-ਸ਼ੋਅ, ਭਾਜਪਾ ‘ਚ ਸ਼ਾਮਲ ਹੋਣ ਤੋਂ ਬਾਅਦ ਪਹਿਲੀ ਵਾਰ ਪਹੁੰਚੇ ਲੋਕਾਂ ਵਿਚਾਲੇ

Updated On: 

29 Mar 2024 18:41 PM IST

Rinku-Sheetal Roadshow Route: ਰੋਡ ਸ਼ੋਅ ਵਰਕਸ਼ਾਪ ਚੌਕ ਤੋਂ ਸ਼ਾਮ 4 ਵਜੇ ਸ਼ੁਰੂ ਹੋਇਆ। ਉਥੋਂ ਸ਼ਾਮ ਪਟੇਲ ਚੌਕ, ਸ਼ਾਮ ਪੁਰਾਣੀ ਸਬਜ਼ੀ ਮੰਡੀ ਚੌਕ, ਸ਼ਾਮ ਬਸਤੀ ਅੱਡਾ ਚੌਕ, ਅਲੀ ਮੁਹੱਲਾ, ਸ਼ਾਮ ਭਗਵਾਨ ਵਾਲਮੀਕਿ ਚੌਕ (ਜੌਤੀ ਚੌਕ) ਅਤੇ ਉੱਥੋਂ ਲਵਲੀ ਸਵੀਟ ਰਾਹੀਂ ਵਾਲੀਆ ਰੋਡ ਸ਼ਾਮ 5.45 ਵਜੇ ਰੋਡ ਸ਼ੋਅ ਬੀ.ਆਰ.ਅੰਬੇਦਕਰ ਚੌਂਕ (ਨਕੋਦਰ ਚੌਂਕ) ਵਿਖੇ ਸਮਾਪਤ ਹੋ ਗਿਆ।

Rinku-Angural Road Show: ਜਲੰਧਰ ਚ ਰਿੰਕੂ ਤੇ ਅੰਗੁਰਾਲ ਦਾ ਰੋਡ-ਸ਼ੋਅ, ਭਾਜਪਾ ਚ ਸ਼ਾਮਲ ਹੋਣ ਤੋਂ ਬਾਅਦ ਪਹਿਲੀ ਵਾਰ ਪਹੁੰਚੇ ਲੋਕਾਂ ਵਿਚਾਲੇ

ਜਲੰਧਰ 'ਚ ਰਿੰਕੂ 'ਤੇ ਅੰਗੁਰਾਲ ਦਾ ਰੋਡ-ਸ਼ੋਅ ਦੀ ਤਸਵੀਰ

Follow Us On

ਸਾਬਕਾ ਸੰਸਦ ਮੈਂਬਰ ਸੁਸ਼ੀਲ ਕੁਮਾਰ ਰਿੰਕੂ ਅਤੇ ਸਾਬਕਾ ਵਿਧਾਇਕ ਸ਼ੀਤਲ ਅੰਗੁਰਾਲ ਨੇ ਭਾਰਤੀ ਜਨਤਾ ਪਾਰਟੀ (ਭਾਜਪਾ) ਵਿੱਚ ਸ਼ਾਮਲ ਹੋਣ ਤੋਂ ਬਾਅਦ ਅੱਜ ਜਲੰਧਰ ਵਿੱਚ ਰੋਡ ਸ਼ੋਅ ਕੀਤਾ। ਭਾਜਪਾ ਵਰਕਰਾਂ ਨੇ ਦੋਵਾਂ ਆਗੂਆਂ ਦਾ ਨਿੱਘਾ ਸਵਾਗਤ ਕੀਤਾ। ਉੱਧਰ ‘ਆਪ’ ਵਰਕਰਾਂ ਨੇ ਇਸ ਰੋਡ ਸ਼ੋਅ ਨੂੰ ਲੈ ਕੇ ਰੋਸ ਵੀ ਜਤਾਇਆ । ਜਿਸ ਕਾਰਨ ਪੁਲਿਸ ਵੱਲੋਂ ਦੋਵਾਂ ਸੁਰੱਖਿਆ ਸਖ਼ਤ ਕਰ ਦਿੱਤੀ ਗਈ।

ਪੰਜਾਬ ਪੁਲਿਸ ਦੀਆਂ ਟੀਮਾਂ ਦੇ ਨਾਲ-ਨਾਲ ਰੂਟ ‘ਤੇ ਐਂਟੀ-ਰੋਡ ਬਲ ਵੀ ਤਾਇਨਾਤ ਕੀਤੇ ਗਏ ਹਨ। ਇਸ ਰੋਡ ਸ਼ੋਅ ‘ਚ ਹਿੱਸਾ ਲੈਣ ਲਈ ਵੱਡੀ ਗਿਣਤੀ ‘ਚ ਸਮਰਥਕ ਪਹੁੰਚੇ। ਇਹ ਰੋਡ ਸ਼ੋਅ ਸ਼ਾਮ ਕਰੀਬ 4 ਵਜੇ ਸਵਾਮੀ ਵਿਵੇਕਾ ਨੰਦ ਚੌਕ (ਵਰਕਸ਼ਾਪ ਚੌਕ) ਤੋਂ ਸ਼ੁਰੂ ਹੋ ਕੇ ਸ਼ਾਮ 6.45 ਵਜੇ ਦੇ ਕਰੀਬ ਡਾ: ਬੀ.ਆਰ.ਅਬੇਦਕਰ ਚੌਕ ਵਿਖੇ ਸਮਾਪਤ ਹੋ ਗਿਆ। ਆਮ ਆਦਮੀ ਪਾਰਟੀ ਛੱਡਣ ਤੋਂ ਬਾਅਦ ਦੋਵਾਂ ਦਾ ਇਹ ਪਹਿਲਾ ਰੋਡ ਸ਼ੋਅ ਹੈ। ਜਿਸ ਵਿੱਚ ਦੋਵੇਂ ਆਗੂ ਇਕੱਠੇ ਲੋਕਾਂ ਨੂੰ ਮਿਲੇ ਅਤੇ ਜਲੰਧਰ ਦੇ ਵਿਕਾਸ ਦਾ ਭਰੋਸਾ ਦਿੱਤਾ।

ਰੋਡ ਸ਼ੋਅ ਦੌਰਾਨ ‘ਆਪ’ ਵਰਕਰਾਂ ਦਾ ਪ੍ਰਦਰਸ਼ਨ

ਉੱਧਰ, ਰਿੰਕੂ ਅਤੇ ਸ਼ੀਤਲ ਦੇ ਰੋਡ ਸ਼ੋਅ ਦੇ ਮੱਦੇਨਜ਼ਰ ਆਮ ਆਦਮੀ ਪਾਰਟੀ ਦੇ ਵਰਕਰਾਂ ਵੱਲੋਂ ਸ੍ਰੀ ਵਾਲਮੀਕੀ ਚੌਕ (ਜਯੋਤੀ ਚੌਕ) ਵਿਖੇ ਰੋਸ ਪ੍ਰਦਰਸ਼ਨ ਦਾ ਐਲਾਨ ਕੀਤਾ ਗਿਆ ਸੀ। ਜਿਸ ਨੂੰ ਲੈ ਕੇ ਪੁਲਿਸ ਪਹਿਲਾਂ ਹੀ ਪੂਰੀ ਤਰ੍ਹਾਂ ਨਾਲ ਚੌਕਸ ਸੀ। ਇਸ ਲਈ ਰੋਡਸ਼ੋਅ ਦੇ ਪੂਰੇ ਰੂਟ ਤੇ ਪੁਖਤਾ ਸੁਰੱਖਿਆ ਪ੍ਰਬੰਧ ਕੀਤੇ ਗਏ ਸਨ। ਤਾਂ ਜੋ ਦੋਵਾਂ ਪਾਰਟੀਆਂ ਦੇ ਵਰਕਰਾਂ ਵਿਚਾਲੇ ਕੋਈ ਝੜਪ ਨਾ ਹੋ ਸਕੇ।

ਰਿੰਕੂ ਤੇ ਸ਼ੀਤਲ ਨੇ ਪੋਸਟਰ ਸ਼ੇਣਰ ਕਰਕੇ ਦਿੱਤੀ ਜਾਣਕਾਰੀ

ਇਸ ਤੋਂ ਪਹਿਲਾਂ ਜਲੰਧਰ ਤੋਂ ਆਮ ਆਦਮੀ ਪਾਰਟੀ ਦੇ ਸਾਬਕਾ ਸੰਸਦ ਮੈਂਬਰ ਸੁਸ਼ੀਲ ਕੁਮਾਰ ਰਿੰਕੂ ਅਤੇ ਸਾਬਕਾ ਵਿਧਾਇਕ ਸ਼ੀਤਲ ਅੰਗੁਰਾਲ ਨੇ ਇਸ ਸਬੰਧੀ ਪੋਸਟਰ ਸ਼ੇਅਰ ਕਰਕੇ ਜਾਣਕਾਰੀ ਦਿੱਤੀ। ਇਸ ਪੋਸਟਰ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ ਕੇਂਦਰ ਅਤੇ ਪੰਜਾਬ ਦੇ ਕਈ ਨੇਤਾਵਾਂ ਦੀਆਂ ਤਸਵੀਰਾਂ ਲੱਗੀਆਂ ਹੋਈਆਂ ਸਨ। ਪੋਸਟਰ ਵਿੱਚ ਰਿੰਕੂ ਅਤੇ ਅੰਗੁਰਲ ਦੀ ਇੱਕੋ ਨਾਲ ਫੋਟੋ ਲੱਗੀ ਹੋਈ ਦਿਖਾਈ ਦਿੱਤੀ।

ਇਹ ਵੀ ਪੜ੍ਹੋ – ਪੰਜਾਬ ਦੀ ਸਿਆਸਤ ਚ ਇੱਕ ਹੋਰ ਵੱਡਾ ਧਮਾਕਾ, AAP ਛੱਡ BJP ਵਿੱਚ ਸ਼ਾਮਲ ਹੋਏ MP ਸੁਸ਼ੀਲ ਕੁਮਾਰ ਰਿੰਕੂ ਤੇ MLA ਸ਼ੀਤਲ ਅੰਗੁਰਾਲ

ਸ਼ੀਤਲ ਅੰਗੁਰਾਲ ਨੇ ਖੁਦ ‘ਤੇ ਲੱਗੇ ਆਰੋਪਾਂ ‘ਤੇ ਦਿੱਤੀ ਸਫਾਈ

ਇਸ ਦੌਰਾਨ ਮੀਡੀਆ ਵੱਲੋਂ ਉਨ੍ਹਾਂ ਤੇ ਨਸ਼ਾ ਤਸਕਰ ਮਨੀ ਠਾਕੁਰ ਨਾਲ ਰੱਲ ਕੇ ਡਰੱਗ ਤਸਕਰੀ ਦੇ ਲੱਗੇ ਇਲਜ਼ਾਮਾਂ ਤਹਿਤ ਦਰਜ ਕੀਤੀ ਐਫਆਈਆਰ ਦਾ ਵੀ ਸ਼ੀਤਲ ਅੰਗੁਰਾਲ ਨੇ ਜਵਾਬ ਦਿੱਤਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਇਹ ਸਭ ਸਿਆਸੀ ਬਦਲਾਖੋਰੀ ਲਈ ਕਰ ਰਹੀ ਹੈ। ਉਨ੍ਹਾਂ ਨੇ ਪੰਜਾਬ ਸਰਕਾਰ ਤੇ ਝੂਠੇ ਆਰੋਪ ਵਿੱਚ ਫਸਾਉਣ ਦਾ ਆਰੋਪ ਲਗਾਇਆ।