ਗਾਂਧੀਨਗਰ ਲੋਕ ਸਭਾ ਚੋਣਾਂ 2024 ਦੇ ਨਤੀਜੇ: ਅਮਿਤ ਸ਼ਾਹ ਦੀ 7 ਲੱਖ ਵੋਟਾਂ ਨਾਲ ਇਤਿਹਾਸਕ ਜਿੱਤ

tv9-punjabi
Updated On: 

04 Jun 2024 15:15 PM

Gandhinagar Gujarat Lok Sabha Election 2024 Result: ਗਾਂਧੀਨਗਰ ਗੁਜਰਾਤ ਦੀ ਸਭ ਤੋਂ ਹਾਈ ਪ੍ਰੋਫਾਈਲ ਸੀਟ ਹੈ। ਇੱਥੋਂ ਇੱਕ ਵਾਰ ਫਿਰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਭਾਜਪਾ ਦੀ ਟਿਕਟ 'ਤੇ ਚੋਣ ਮੈਦਾਨ ਵਿੱਚ ਸਨ। ਸੋਨਲ ਪਟੇਲ ਨੇ ਉਨ੍ਹਾਂ ਨੂੰ ਕਾਂਗਰਸ ਪਾਰਟੀ ਦੀ ਟਿਕਟ 'ਤੇ ਸਖ਼ਤ ਟੱਕਰ ਦੇਣ ਦੀ ਕੋਸ਼ਿਸ਼ ਕੀਤੀ। ਸਾਲ 2019 'ਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ 8 ਲੱਖ 94 ਹਜ਼ਾਰ ਵੋਟਾਂ ਲੈ ਕੇ ਇਕਤਰਫਾ ਚੋਣ ਜਿੱਤੇ ਸਨ।

ਗਾਂਧੀਨਗਰ ਲੋਕ ਸਭਾ ਚੋਣਾਂ 2024 ਦੇ ਨਤੀਜੇ: ਅਮਿਤ ਸ਼ਾਹ ਦੀ 7 ਲੱਖ ਵੋਟਾਂ ਨਾਲ ਇਤਿਹਾਸਕ ਜਿੱਤ
Follow Us On
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਗੁਜਰਾਤ ਦੀ ਸਭ ਤੋਂ ਹਾਈ ਪ੍ਰੋਫਾਈਲ ਸੀਟ ਗਾਂਧੀ ਨਗਰ ਤੋਂ ਭਾਜਪਾ ਦੀ ਟਿਕਟ ‘ਤੇ ਇਕ ਵਾਰ ਫਿਰ ਚੋਣ ਮੈਦਾਨ ‘ਚ ਹਨ। ਸੋਨਲ ਪਟੇਲ ਨੇ ਉਨ੍ਹਾਂ ਨੂੰ ਕਾਂਗਰਸ ਪਾਰਟੀ ਦੀ ਟਿਕਟ ‘ਤੇ ਸਖ਼ਤ ਟੱਕਰ ਦੇਣ ਦੀ ਕੋਸ਼ਿਸ਼ ਕੀਤੀ। ਇਸ ਵਾਰ ਇਸ ਸੀਟ ‘ਤੇ ਤੀਜੇ ਪੜਾਅ ਦੀ ਵੋਟਿੰਗ 7 ਮਈ ਨੂੰ ਹੋਈ ਸੀ ਅਤੇ ਕੁੱਲ 59.19 ਫੀਸਦੀ ਵੋਟਾਂ ਪਈਆਂ ਸਨ। ਸਾਲ 2019 ‘ਚ ਇਸ ਲੋਕ ਸਭਾ ਸੀਟ ‘ਤੇ 66.08 ਫੀਸਦੀ ਵੋਟਿੰਗ ਹੋਈ ਸੀ। ਉਸ ਸਮੇਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ 8 ਲੱਖ 94 ਹਜ਼ਾਰ ਵੋਟਾਂ ਲੈ ਕੇ ਇਕਤਰਫਾ ਚੋਣ ਜਿੱਤੀ ਸੀ। ਜਦੋਂਕਿ ਕਾਂਗਰਸ ਦੇ ਚਤੁਰਸਿੰਘ ਜਵਨਜੀ ਚਾਵੜਾ 3 ਲੱਖ 37 ਹਜ਼ਾਰ ਵੋਟਾਂ ਲੈ ਕੇ 5 ਲੱਖ 57 ਹਜ਼ਾਰ ਵੋਟਾਂ ਦੇ ਰਿਕਾਰਡ ਫਰਕ ਨਾਲ ਚੋਣ ਹਾਰ ਗਏ ਸਨ। ਭਾਜਪਾ ਦੇ ਸੰਸਥਾਪਕ ਮੈਂਬਰ ਲਾਲ ਕ੍ਰਿਸ਼ਨ ਅਡਵਾਨੀ ਵੀ ਇਸ ਮਜ਼ਬੂਤ ​​ਸੀਟ ਨੂੰ ਇੰਨੇ ਵੱਡੇ ਫਰਕ ਨਾਲ ਜਿੱਤ ਕੇ ਕਈ ਵਾਰ ਲੋਕ ਸਭਾ ਵਿਚ ਪਹੁੰਚ ਚੁੱਕੇ ਹਨ।

ਕੱਲ੍ਹ ਸਹਿਯੋਗੀ ਦਲਾਂ ਨਾਲ ਬੈਠਕ

ਬੇਸ਼ੱਕ ਅਮਿਤ ਸਾਹ ਵੱਡੇ ਫਰਕ ਨਾਲ ਜੇਤੂ ਰਹੇ ਹਨ। ਪਰ ਬੀਜੇਪੀ ਦੀਆਂ ਸੀਟਾਂ ਇਸ ਵਾਰ ਕਾਫੀ ਘੱਟ ਆਈਆਂ ਹਨ। ਜਿਸ ਤੋਂ ਪੀਐਮ ਨਰੇਂਦਰ ਮੋਦੀ ਅਤੇ ਅਮਿਤ ਸ਼ਾਹ ਨੇ ਬੁੱਧਵਾਰ ਨੂੰ ਦਿੱਲੀ ਵਿੱਚ ਆਪਣੇ ਸਹਿਯੋਗੀ ਦਲਾਂ ਦੀ ਬੈਠਕ ਬੁਲਾਈ ਹੈ। ਮੰਨਿਆ ਜਾ ਰਿਹਾ ਹੈ ਕਿ ਇਸ ਬੈਠਕ ਵਿੱਚ ਸਰਕਾਰ ਬਣਾਉਣ ਨੂੰ ਲੈ ਕੇ ਸਹਿਮਤੀ ਬਣ ਸਕਦੀ ਹੈ। ਨੀਤੀਸ਼ ਕੁਮਾਰ ਦੀ ਪਾਰਟੀ ਜੇਡੀਯੂ ਅਤੇ ਚੰਦਰਬਾਬੂ ਨਾਇਡੂ ਦੀ ਪਾਰਟੀ ਟੀਡੀਪੀ ਵੀ ਐਨਡੀਏ ਦਾ ਹਿੱਸਾ ਹੈ, ਪਰ ਹੁਣ ਉਹ ਸਰਕਾਰ ਬਣਾਉਣ ਵਿੱਚ ਕਿੰਗਮੇਕਰ ਦੀ ਭੂਮਿਕਾ ਨਿਭਾ ਸਕਦੇ ਹਨ। ਪੀਐਮ ਮੋਦੀ ਅਤੇ ਅਮਿਤ ਸ਼ਾਹ ਲਗਾਤਾਰ ਉਨ੍ਹਾਂ ਨਾਲ ਗੱਲਬਾਤ ਕਰ ਰਹੇ ਹਨ।