ਕਾਂਗਰਸ ਨੇ ਲੋਕ ਸਭਾ ਚੋਣਾਂ ਲਈ 2 ਹੋਰ ਉਮੀਦਵਾਰਾਂ ਦਾ ਕੀਤਾ ਐਲਾਨ, ਫ਼ਰੀਦਕੋਟ ਤੋਂ ਮੌਜੂਦਾ ਸਾਂਸਦ ਮੁਹੰਮਦ ਸਦੀਕ ਦੀ ਟਿਕਟ ਨੂੰ ਕੱਟ ਦਿੱਤਾ ਗਿਆ ਹੈ | congress candidate list hoshiarpur and faridkot Mohammad Sadiq know full in punjabi Punjabi news - TV9 Punjabi

ਕਾਂਗਰਸ ਨੇ ਲੋਕ ਸਭਾ ਚੋਣਾਂ ਲਈ 2 ਹੋਰ ਉਮੀਦਵਾਰਾਂ ਦਾ ਕੀਤਾ ਐਲਾਨ, ਕੱਟੀ ਗਈ ਫ਼ਰੀਦਕੋਟ ਤੋਂ ਮੌਜੂਦਾ ਸਾਂਸਦ ਮੁਹੰਮਦ ਸਦੀਕ ਦੀ ਟਿਕਟ

Updated On: 

22 Apr 2024 21:26 PM

Punjab Congress Candidates List: ਕਾਂਗਰਸ ਵੱਲੋਂ ਅਗਾਮੀ ਲੋਕ ਸਭਾ ਚੋਣਾਂ ਲਈ ਉਮੀਦਵਾਰਾਂ ਦੀ ਦੂਜੀ ਸੂਚੀ ਜਾਰੀ ਕਰ ਦਿੱਤੀ ਹੈ। ਹੁਣ ਤੱਕ ਕਾਂਗਰਸ 13 ਲੋਕ ਸਭਾ ਸੀਟਾਂ ਵਿੱਚੋਂ 8 ਸੀਟਾਂ ਤੇ ਉਮੀਦਵਾਰਾਂ ਦਾ ਐਲਾਨ ਕਰ ਚੁੱਕੀ ਹੈ ਜਦੋਂ ਕਿ 5 ਉਮੀਦਵਾਰ ਐਲਾਨੇ ਜਾਣੇ ਬਾਕੀ ਹਨ। ਫ਼ਰੀਦਕੋਟ ਸੀਟ ਤੋਂ ਕਾਂਗਰਸ ਦੇ ਮੌਜੂਦ ਸਾਂਸਦ ਮੁਹੰਮਦ ਸਦੀਕ ਦਾ ਟਿਕਟ ਕੱਟ ਗਿਆ ਹੈ। ਉਹਨਾਂ ਦੀ ਥਾਂ ਅਮਰਜੀਤ ਕੌਰ ਸਹੋਤਾ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਹੈ।

ਕਾਂਗਰਸ ਨੇ ਲੋਕ ਸਭਾ ਚੋਣਾਂ ਲਈ 2 ਹੋਰ ਉਮੀਦਵਾਰਾਂ ਦਾ ਕੀਤਾ ਐਲਾਨ, ਕੱਟੀ ਗਈ ਫ਼ਰੀਦਕੋਟ ਤੋਂ ਮੌਜੂਦਾ ਸਾਂਸਦ ਮੁਹੰਮਦ ਸਦੀਕ ਦੀ ਟਿਕਟ

ਕਾਂਗਰਸ ਦੀ ਨਵੀਂ ਸੂਚੀ

Follow Us On

ਕਾਂਗਰਸ ਨੇ ਪੰਜਾਬ ਵਿੱਚ ਉਮੀਦਵਾਰਾਂ ਦੀ ਦੂਜੀ ਸੂਚੀ ਜਾਰੀ ਕਰ ਦਿੱਤੀ ਹੈ। ਇਸ ਸੂਚੀ ਵਿੱਚ ਫਰੀਦਕੋਟ ਤੋਂ ਅਮਰਜੀਤ ਕੌਰ ਸਾਹੋਕੇ ਅਤੇ ਹੁਸ਼ਿਆਰਪੁਰ ਤੋਂ ਯਾਮਿਨੀ ਗੌਮਰ ਨੂੰ ਉਮੀਦਵਾਰ ਐਲਾਨਿਆ ਗਿਆ ਹੈ। ਕਾਂਗਰਸ ਨੇ ਮੌਜੂਦਾ ਸਾਂਸਦ ਮੁਹੰਮਦ ਸਦੀਕ ਨੂੰ ਝਟਕਾ ਦਿੰਦਿਆਂ ਉਹਨਾਂ ਦੀ ਟਿਕਟ ਨੂੰ ਕੱਟ ਦਿੱਤਾ ਹੈ।

ਅਮਰਜੀਤ ਕੌਰ ਸਾਹੋਕੇ ਸੇਵਾ-ਮੁਕਤ ਅਧਿਆਪਕਾ ਹਨ। ਉਹ ਸਾਲ 2013 ਤੋਂ 18 ਤੱਕ ਜ਼ਿਲ੍ਹਾ ਪ੍ਰੀਸ਼ਦ ਦੇ ਚੇਅਰਪਰਸਨ ਰਹੇ ਸਨ। ਉਹਨਾਂ ਸਾਲ 2017 ਵਿੱਚ ਜਗਰਾਓ ਹਲਕੇ ਤੋਂ ਚੋਣ ਵੀ ਲੜੀ ਸੀ।

ਸਾਹੋਕੇ ਦੇ ਪਤੀ ਭੁਪਿੰਦਰ ਸਾਹੋਕੇ ਨੇ 2022 ਦੀ ਵਿਧਾਨ ਸਭਾ ਚੋਣ ਨਿਹਾਲ ਸਿੰਘ ਵਾਲਾ ਸੀਟ ਤੋਂ ਲੜੀ ਸੀ, ਪਰ ਉਨ੍ਹਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਜਦਕਿ ਗੋਮਰ ਨੇ 2014 ‘ਚ ਆਮ ਆਦਮੀ ਪਾਰਟੀ ਦੀ ਟਿਕਟ ‘ਤੇ ਚੋਣ ਲੜੀ ਸੀ, ਪਰ ਉਹ ਅਸਫਲ ਰਹੇ ਸਨ। 2016 ‘ਚ ਗੋਮਰ ‘ਆਪ’ ਨਾਲ ਮਤਭੇਦਾਂ ਕਾਰਨ ਪਾਰਟੀ ਛੱਡ ਕੇ ਕਾਂਗਰਸ ‘ਚ ਸ਼ਾਮਲ ਹੋ ਗਏ ਸਨ।

ਦੇਖੋ ਉਮੀਦਵਾਰਾਂ ਦੀ ਲਿਸਟ

ਪਹਿਲੀ ਲਿਸਟ ਵਿੱਚ 6 ਉਮੀਦਵਾਰਾਂ ਦਾ ਹੋਇਆ ਸੀ ਐਲਾਨ

ਕਾਂਗਰਸ ਨੇ ਪਹਿਲੀ ਸੂਚੀ ਵਿੱਚ 6 ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕੀਤਾ ਸੀ। ਜਿਨ੍ਹਾਂ ‘ਚੋਂ 2 ਸਾਬਕਾ ਸੰਸਦ ਮੈਂਬਰ ਹਨ, ਜਦਕਿ 4 ਪਹਿਲੀ ਵਾਰ ਲੋਕ ਸਭਾ ਚੋਣਾਂ ‘ਚ ਮੈਦਾਨ ‘ਚ ਉਤਰੇ ਹਨ। ਅੰਮ੍ਰਿਤਸਰ ਤੋਂ ਮੌਜੂਦਾ ਸੰਸਦ ਮੈਂਬਰ ਗੁਰਜੀਤ ਔਜਲਾ ਅਤੇ ਫਤਹਿਗੜ੍ਹ ਸਾਹਿਬ ਤੋਂ ਡਾ. ਅਮਰ ਸਿੰਘ ਨੂੰ ਟਿਕਟ ਦਿੱਤੀ ਗਈ ਹੈ। ਬਾਕੀ 4 ਸੀਟਾਂ ‘ਤੇ ਨਵੇਂ ਚਿਹਰੇ ਮੈਦਾਨ ‘ਚ ਉਤਾਰੇ ਗਏ ਹਨ। ਬਠਿੰਡਾ ਦੇ ਸਾਬਕਾ ਵਿਧਾਇਕ ਜੀਤ ਮਹਿੰਦਰ ਸਿੱਧੂ ਨੂੰ ਉਮੀਦਵਾਰ ਬਣਾਇਆ ਗਿਆ ਹੈ।

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਨੂੰ ਜਲੰਧਰ ਤੋਂ ਟਿਕਟ ਦਿੱਤੀ ਗਈ ਹੈ। ਇਸ ਦੇ ਨਾਲ ਹੀ ਸੰਗਰੂਰ ਤੋਂ ਸੁਖਪਾਲ ਖਹਿਰਾ ਅਤੇ ਪਟਿਆਲਾ ਤੋਂ ਡਾ: ਧਰਮਵੀਰ ਗਾਂਧੀ ਨੂੰ ਟਿਕਟ ਦਿੱਤੀ ਗਈ ਹੈ।

ਸਿਆਸੀ ਦਿੱਗਜ਼ਾਂ ਨੂੰ ਕਾਂਗਰਸ ਨੇ ਦਿੱਤਾ ਝਟਕਾ

ਇਸ ਵਾਰ ਕਾਂਗਰਸ ਨੇ ਜ਼ਮੀਨੀ ਪੱਧਰ ‘ਤੇ ਜਾਂਚ ਤੋਂ ਬਾਅਦ ਹੀ ਟਿਕਟਾਂ ਵੰਡਣ ਦਾ ਫੈਸਲਾ ਲਿਆ ਹੈ। ਇਸ ਦੇ ਲਈ ਕਾਂਗਰਸ ਵੱਡੇ ਨੇਤਾਵਾਂ ਨੂੰ ਵੀ ਝਟਕਾ ਦੇਣ ਵਿਚ ਪਿੱਛੇ ਨਹੀਂ ਰਹੀ। ਪੰਜਾਬ ਦੇ ਸਾਬਕਾ ਡਿਪਟੀ ਸੀਐਮ ਓਮ ਪ੍ਰਕਾਸ਼ ਸੋਨੀ ਨੇ ਅੰਮ੍ਰਿਤਸਰ ਵਿੱਚ ਔਜਲਾ ਦਾ ਖੁੱਲ੍ਹ ਕੇ ਵਿਰੋਧ ਕੀਤਾ। ਇਸ ਦੇ ਬਾਵਜੂਦ ਉਨ੍ਹਾਂ ਦੀ ਟਿਕਟ ਦੀ ਮੰਗ ਨੂੰ ਨਜ਼ਰਅੰਦਾਜ਼ ਕਰ ਦਿੱਤਾ ਗਿਆ।

ਕਾਂਗਰਸ ਨੇ ਚਰਨਜੀਤ ਚੰਨੀ ਦਾ ਵਿਰੋਧ ਕਰ ਰਹੇ ਚੌਧਰੀ ਪਰਿਵਾਰ ਦੀ ਵੀ ਨਹੀਂ ਸੁਣੀ। ਚੌਧਰੀ ਪਰਿਵਾਰ ਦੀ ਤੀਜੀ ਪੀੜ੍ਹੀ ਕਾਂਗਰਸ ਵਿੱਚ ਸ਼ਾਮਲ ਹੋ ਗਈ। ਇੰਨਾ ਹੀ ਨਹੀਂ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਦੌਰਾਨ ਸੰਸਦ ਮੈਂਬਰ ਸੰਤੋਖ ਚੌਧਰੀ ਦੀ ਮੌਤ ਹੋ ਗਈ। ਜ਼ਿਮਨੀ ਚੋਣ ਵਿੱਚ ਕਾਂਗਰਸ ਨੇ ਚੌਧਰੀ ਪਰਿਵਾਰ ਦੇ ਮਰਹੂਮ ਸੰਤੋਖ ਚੌਧਰੀ ਦੀ ਪਤਨੀ ਕਰਮਜੀਤ ਚੌਧਰੀ ਨੂੰ ਟਿਕਟ ਦਿੱਤੀ ਸੀ ਪਰ ਉਨ੍ਹਾਂ ਨੂੰ ਹਾਰ ਦਾ ਮੂੰਹ ਦੇਖਣਾ ਪਿਆ ਸੀ। ਜਿਸ ਤੋਂ ਬਾਅਦ ਕਾਂਗਰਸ ਨੇ ਇਸ ਵਾਰ ਉਨ੍ਹਾਂ ਦੀ ਥਾਂ ਚਰਨਜੀਤ ਸਿੰਘ ਚੰਨੀ ਨੂੰ ਮੈਦਾਨ ਵਿੱਚ ਉਤਾਰਿਆ ਹੈ।

ਇਹ ਵੀ ਪੜ੍ਹੋ- ਲੋਕ ਸਭਾ ਚੋਣਾਂ ਲੜਣ ਦੀਆਂ ਤਿਆਰੀਆਂ ਕਰ ਰਹੇ ਨੇ ਰਾਣਾ ਗੁਰਜੀਤ, ਬੇਟੇ ਨੂੰ ਵੀ ਟਿਕਟ ਦਵਾਉਣ ਲਈ ਹਾਈਕਮਾਨ ਤੱਕ ਕੀਤੀ ਪਹੁੰਚ

ਹਰਦਿਆਲ ਸਿੰਘ ਕੰਬੋਜ ਕਾਂਗਰਸ ਦੇ ਸਾਬਕਾ ਵਿਧਾਇਕ ਹਨ। ਉਨ੍ਹਾਂ ਦੇ ਵਿਰੋਧ ਦੇ ਬਾਵਜੂਦ ਕਾਂਗਰਸ ਨੇ ਉਨ੍ਹਾਂ ਦੇ ਦਾਅਵੇ ਨੂੰ ਰੱਦ ਕਰਦਿਆਂ ਪਟਿਆਲਾ ਤੋਂ ਡਾ. ਧਰਮਵੀਰ ਗਾਂਧੀ ਨੂੰ ਟਿਕਟ ਦੇ ਦਿੱਤੀ। ਇਸ ਦਾ ਮੁੱਖ ਕਾਰਨ ਪਟਿਆਲਾ ਵਿੱਚ ਧਰਮਵੀਰ ਗਾਂਧੀ ਦਾ ਪ੍ਰਭਾਵ ਹੈ।

ਬਠਿੰਡਾ ਤੋਂ ਅੰਮ੍ਰਿਤਾ ਵੜਿੰਗ ਦਾ ਦਾਅਵਾ ਰੱਦ ਕਰ ਦਿੱਤਾ ਗਿਆ। ਦਰਅਸਲ, ਕਾਂਗਰਸ ਅੰਮ੍ਰਿਤਾ ਵੜਿੰਗ ਨੂੰ ਟਿਕਟ ਦੇਣ ਲਈ ਤਿਆਰ ਸੀ ਪਰ ਸੂਤਰਾਂ ਮੁਤਾਬਿਕ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇਣ ਲਈ ਕਿਹਾ ਗਿਆ। ਰਾਜਾ ਵੜਿੰਗ ਅਤੇ ਉਨ੍ਹਾਂ ਦੀ ਪਤਨੀ ਦੀਆਂ ਮੰਗਾਂ ਨੂੰ ਪਾਸੇ ਰੱਖਦਿਆਂ ਪਾਰਟੀ ਨੇ ਜੀਤ ਮਹਿੰਦਰ ਨੂੰ ਟਿਕਟ ਦੇ ਦਿੱਤੀ।

Exit mobile version