ਅਮਨਸ਼ੇਰ ਸਿੰਘ ਸ਼ੈਰੀ ਕਲਸੀ
ਆਮ ਆਦਮੀ ਪਾਰਟੀ ਨੇ ਗੁਰਦਾਸਪੁਰ ਸੀਟ ਤੋਂ ਸ਼ੈਰੀ ਕਲਸੀ ਨੂੰ ਉਮੀਦਵਾਰ ਬਣਾਇਆ ਹੈ। ਸ਼ੈਰੀ ਜਿਲ੍ਹਾ ਗੁਰਦਾਸਪੁਰ ਦੇ ਹਲਕਾ ਬਟਾਲਾ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਹਨ। ਹੁਣ ਪਾਰਟੀ ਨੇ ਉਹਨਾਂ ਤੇ ਭਰੋਸਾ ਜਤਾਉਂਦਿਆਂ ਉਹਨਾਂ ਨੂੰ ਚੋਣ ਮੈਦਾਨ ਉਤਾਰਿਆ ਹੈ। ਪਿਛਲੀਆਂ ਵਿਧਾਨ ਸਭਾ ਦੌਰਾਨ ਜਿੱਥੇ ਇੱਕ ਪਾਸੇ ਆਮ ਆਦਮੀ ਪਾਰਟੀ ਦੀ ਲਹਿਰ ਚੱਲ ਰਹੀ ਸੀ ਤਾਂ ਦੂਜੇ ਪਾਸੇ ਗੁਰਦਾਸਪੁਰ ਲੋਕ ਸਭਾ ਹਲਕੇ ਵਿੱਚ ਇਸ ਲਹਿਰ ਦਾ ਕੋਈ ਜ਼ਿਆਦਾ ਅਸਰ ਦਿਖਾਈ ਨਹੀਂ ਸੀ ਦਿੱਤਾ।
ਇਸ ਲੋਕ ਸਭਾ ਸੀਟ ਅੰਦਰ ਪੈਂਦੀਆਂ 9 ਵਿਧਾਨ ਸਭਾ ਸੀਟਾਂ ਵਿੱਚ ਸਿਰਫ਼ 2 ‘ਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਜਿੱਤੇ ਸਨ। ਜਦੋਂ ਕਿ 6 ਕਾਂਗਰਸੀ ਉਮੀਦਵਾਰਾਂ ਨੇ ਜਿੱਤ ਹਾਸਿਲ ਕੀਤੀ ਸੀ। ਇਸ ਲੋਕ ਸਭਾ ਚੋਣ ਅੰਦਰ ਇਹ ਵਿਧਾਇਕ ਆਮ ਆਦਮੀ ਪਾਰਟੀ ਦੇ ਉਮੀਦਵਾਰ ਲਈ ਇੱਕ ਵੱਡੀ ਚੁਣੌਤੀ ਹੋਣਗੇ।
ਸ਼ੈਰੀ ਕਲਸੀ ਦਾ ਸਿਆਸੀ ਸਫ਼ਰ
ਸ਼ੈਰੀ ਕਲਸੀ ਦਾ ਪੂਰਾ ਨਾਮ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਹੈ। ਉਹਨਾਂ ਦੀ ਉਮਰ 37 ਸਾਲਾਂ ਦੀ ਹੈ ਅਤੇ ਉਹਨਾਂ ਦਾ ਜਨਮ 1987 ਵਿੱਚ ਹੋਇਆ ਸੀ। ਸ਼ੈਰੀ ਦੇ ਆਪਣੀ ਪੜਾਈ 12 ਕਲਾਸ ਤੱਕ ਹੀ ਕੀਤੀ ਹੈ। ਇਸ ਤੋਂ ਅੱਗੇ ਉਹਨਾਂ ਨੇ ਪੜਾਈ ਨਹੀਂ ਕੀਤੀ।
ਉਹਨਾਂ ਦੇ ਸਿਆਸੀ ਸਫ਼ਰ ਦੀ ਸ਼ੁਰੂਆਤ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਹੋਈ ਉਹਨਾਂ ਨੇ ਆਮ ਆਦਮੀ ਪਾਰਟੀ ਦੀ ਟਿਕਟ ‘ਤੇ ਵਿਧਾਨ ਸਭਾ ਦੀ ਚੋਣ ਲੜੀ। ਇਸ ਚੋਣ ਵਿੱਚ ਉਹਨਾਂ ਨੇ ਕਾਂਗਰਸੀ ਉਮੀਦਵਾਰ ਅਸ਼ਵਨੀ ਸ਼ੇਖੜੀ ਨੂੰ 28 ਹਜ਼ਾਰ 472 ਵੋਟਾਂ ਦੇ ਫ਼ਰਕ ਨਾਲ ਹਰਾਇਆ।
ਇਸ ਜਿੱਤ ਨੇ ਉਹਨਾਂ ਦਾ ਕੱਦ ਪਾਰਟੀ ਵਿੱਚ ਵਧਾਇਆ ਅਤੇ ਉਹਨਾਂ ਨੂੰ ਆਮ ਆਦਮੀ ਪਾਰਟੀ ਦੀ ਪੰਜਾਬ ਇਕਾਈ ਦਾ ਉੱਪ ਪ੍ਰਧਾਨ ਬਣਾ ਦਿੱਤਾ ਗਿਆ। ਇਸ ਤੋਂ ਇਲਾਵਾ ਉਹ ਮੱਧ ਪ੍ਰਦੇਸ਼ ਦੇ ਸਹਿ ਪ੍ਰਭਾਰੀ ਵਜੋਂ ਵੀ ਕੰਮ ਕਰ ਰਹੇ ਹਨ।
ਹੁਣ ਸ਼ੈਰੀ ‘ਤੇ ਆਮ ਆਦਮੀ ਪਾਰਟੀ ਨੇ ਮੁੜ ਭਰੋਸਾ ਜਤਾਇਆ ਹੈ। ਹੁਣ ਦੇਖਣਾ ਹੋਵੇਗਾ ਕਿ ਸ਼ੈਰੀ ਇਸ ਭਰੋਸੇ ‘ਤੇ ਕਿੰਨੇ ਕੁ ਖਰ੍ਹੇ ਉਤਰਦੇ ਹਨ।