ਜੋ ਵਿਧਾਇਕ ਪਾਰਟੀ ਛੱਡਣਾ ਚਾਹੁੰਦੇ ਚਲੇ ਜਾਣ,  ਲੁਧਿਆਣਾ 'ਚ ਬੋਲੇ ਸੰਦੀਪ ਪਾਠਕ | Lok sabha election 2024 Sandeep Pathak meeting in Ludhiana AAP workers know full detail in punjabi Punjabi news - TV9 Punjabi

ਜੋ ਵਿਧਾਇਕ ਪਾਰਟੀ ਛੱਡਣਾ ਚਾਹੁੰਦੇ ਚਲੇ ਜਾਣ, ਲੁਧਿਆਣਾ ‘ਚ ਬੋਲੇ ਸੰਦੀਪ ਪਾਠਕ

Updated On: 

02 Apr 2024 18:32 PM

ਸੰਦੀਪ ਪਾਠਕ ਨੇ ਸਪੱਸ਼ਟ ਕੀਤਾ ਕਿ ਕੇਜਰੀਵਾਲ ਅਸਤੀਫਾ ਨਹੀਂ ਦੇਣਗੇ, ਸਗੋਂ ਜੇਲ ਤੋਂ ਜੋ ਵੀ ਹੁਕਮ ਦੇਣਗੇ ਅਸੀਂ ਉਸ ਨੂੰ ਲਾਗੂ ਕਰਾਂਗੇ। ਉਨ੍ਹਾਂ ਕਿਹਾ ਕਿ ਜਦੋਂ ਤੋਂ ਪੰਜਾਬ 'ਚ 'ਆਪ' ਦੀ ਸਰਕਾਰ ਬਣੀ ਹੈ, ਭਾਜਪਾ ਵਾਲੇ ਕੇਜਰੀਵਾਲ ਤੋਂ ਡਰਦੇ ਹਨ ਅਤੇ ਹੁਣ ਇਕ-ਇਕ ਕਰਕੇ ਸਾਰਿਆਂ ਨੂੰ ਜੇਲ੍ਹ 'ਚ ਡੱਕ ਰਹੇ ਹਨ, ਪਰ ਅਸੀਂ ਜੇਲ੍ਹ ਤੋਂ ਵੀ ਨਹੀਂ ਡਰਦੇ |

ਜੋ ਵਿਧਾਇਕ ਪਾਰਟੀ ਛੱਡਣਾ ਚਾਹੁੰਦੇ ਚਲੇ ਜਾਣ, ਲੁਧਿਆਣਾ ਚ ਬੋਲੇ ਸੰਦੀਪ ਪਾਠਕ

ਸੰਦੀਪ ਪਾਠਕ, ਰਾਜ ਸਭਾ ਸਾਂਸਦ ( File Photo)

Follow Us On

ਲੋਕ ਸਭਾ ਚੋਣਾਂ ਤੋਂ ਪਹਿਲਾਂ ਪਾਰਟੀਆਂ ਬਦਲਣ ਦਾ ਦੌਰ ਸ਼ੁਰੂ ਹੋ ਗਿਆ ਹੈ। ਸਾਰੀਆਂ ਪਾਰਟੀਆਂ ਆਪਣੇ ਆਗੂਆਂ ਨੂੰ ਦੂਜੀਆਂ ਪਾਰਟੀਆਂ ਵਿੱਚ ਸ਼ਾਮਲ ਹੋਣ ਤੋਂ ਰੋਕਣ ਲਈ ਮੀਟਿੰਗਾਂ ਕਰ ਰਹੀਆਂ ਹਨ। ਇਸੇ ਲੜੀ ਤਹਿਤ ਅੱਜ ਆਮ ਆਦਮੀ ਪਾਰਟੀ (ਆਪ) ਦੇ ਰਾਜ ਸਭਾ ਮੈਂਬਰ ਡਾ. ਸੰਦੀਪ ਪਾਠਕ ਨਿਰਧਾਰਿਤ ਪ੍ਰੋਗਰਾਮ ਤੋਂ 2 ਘੰਟੇ ਲੇਟ ਲੁਧਿਆਣਾ ਪੁੱਜੇ ਹਨ। ਇਸ ਦੌਰਾਨ ਉਨ੍ਹਾਂ ਭਾਜਪਾ ਨੂੰ ਭ੍ਰਿਸ਼ਟ ਜਨਤਾ ਪਾਰਟੀ ਦਾ ਇੱਕ ਹੋਰ ਨਾਂਅ ਲਿਆ।

ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਕਿਸੇ ਨੂੰ ਜੇਲ੍ਹ ਵਿੱਚ ਡੱਕਣ ਜਾਂ ਧਮਕੀਆਂ ਦੇਣ ਤੋਂ ਨਹੀਂ ਡਰਦੀ, ਸਗੋਂ ਅਸੀਂ ਜਨਤਾ ਦੇ ਸੱਚੇ ਸੇਵਕ ਹਾਂ ਅਤੇ ਜਨਤਾ ਸਭ ਕੁਝ ਦੇਖ ਰਹੀ ਹੈ।

ਇਸ ਦੌਰਾਨ ਸੰਦੀਪ ਪਾਠਕ ਨੇ ਸਪੱਸ਼ਟ ਕੀਤਾ ਕਿ ਕੇਜਰੀਵਾਲ ਅਸਤੀਫਾ ਨਹੀਂ ਦੇਣਗੇ, ਸਗੋਂ ਜੇਲ ਤੋਂ ਜੋ ਵੀ ਹੁਕਮ ਦੇਣਗੇ ਅਸੀਂ ਉਸ ਨੂੰ ਲਾਗੂ ਕਰਾਂਗੇ। ਉਨ੍ਹਾਂ ਕਿਹਾ ਕਿ ਜਦੋਂ ਤੋਂ ਪੰਜਾਬ ‘ਚ ‘ਆਪ’ ਦੀ ਸਰਕਾਰ ਬਣੀ ਹੈ, ਭਾਜਪਾ ਵਾਲੇ ਕੇਜਰੀਵਾਲ ਤੋਂ ਡਰਦੇ ਹਨ ਅਤੇ ਹੁਣ ਇਕ-ਇਕ ਕਰਕੇ ਸਾਰਿਆਂ ਨੂੰ ਜੇਲ੍ਹ ‘ਚ ਡੱਕ ਰਹੇ ਹਨ, ਪਰ ਅਸੀਂ ਜੇਲ੍ਹ ਤੋਂ ਵੀ ਨਹੀਂ ਡਰਦੇ |

ਪਾਠਕ ਨੇ ਕਿਹਾ ਕਿ ਦੇਸ਼ ਕੇਜਰੀਵਾਲ ਨੂੰ ਪਿਆਰ ਕਰਦਾ ਹੈ। ਪਾਠਕ ਨੇ ਦਾਅਵਾ ਕੀਤਾ ਕਿ ਉਹ ਪੰਜਾਬ ਦੀਆਂ ਸਾਰੀਆਂ 13 ਸੀਟਾਂ ਜਿੱਤ ਕੇ ਕੇਜਰੀਵਾਲ ਦੀ ਝੋਲੀ ਵਿੱਚ ਪਾਉਣਗੇ। ਅੱਜ ਪੰਜਾਬ ਦੇ ਵਿਧਾਇਕਾਂ ‘ਤੇ 50-50 ਕਰੋੜ ਰੁਪਏ ਦਾ ਆਫਰ ਦੇ ਕੇ ਭਾਜਪਾ ‘ਚ ਸ਼ਾਮਲ ਹੋਣ ਲਈ ਦਬਾਅ ਪਾਇਆ ਜਾ ਰਿਹਾ ਹੈ।

ਜਿਸ ਨੇ ਜਾਣਾ ਉਹ ਜਾਣ: ਪਾਠਕ

ਸੰਦੀਪ ਪਾਠਕ ਨੇ ਆਪਣੀ ਪਾਰਟੀ ਦੇ ਵਿਧਾਇਕਾਂ ਅਤੇ ਆਗੂਆਂ ਵੱਲ ਇਸ਼ਾਰਾ ਕਰਦਿਆਂ ਇਕੱਠ ਵਿੱਚ ਕਿਹਾ ਕਿ ਜਿਹੜੇ ਵਿਧਾਇਕ ਜਾਂ ਆਗੂ ਤੁਹਾਨੂੰ ਛੱਡ ਕੇ ਕਿਸੇ ਹੋਰ ਪਾਰਟੀ ਵਿੱਚ ਸ਼ਾਮਲ ਹੋਣਾ ਚਾਹੁੰਦੇ ਹਨ, ਉਹ ਖੁਸ਼ੀ-ਖੁਸ਼ੀ ਅਜਿਹਾ ਕਰ ਸਕਦੇ ਹਨ। ਅਸੀਂ ਉਸ ਨੂੰ ਨਮਸਤੇ ਕਰਦੇ ਹਾਂ। ਭਾਜਪਾ ‘ਚ ਸ਼ਾਮਲ ਹੋਣ ਦੇ ਚਾਹਵਾਨ ਵਿਧਾਇਕਾਂ ਨੂੰ ਜਨਤਾ ਅੱਜ ਕਰਾਰਾ ਜਵਾਬ ਦੇਵੇਗੀ।

ਜਨਤਾ ਜਵਾਬ ਦੇਵੇਗੀ

ਰਾਜ ਸਭਾ ਮੈਂਬਰ ਸੰਦੀਪ ਪਾਠਕ ਨੇ ਭਾਜਪਾ ਨੂੰ ਕੋਸਿਆ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਜੇਲ੍ਹਾਂ ਵਿੱਚ ਡੱਕ ਕੇ ਜਾਂ ਡਰਾ ਧਮਕਾ ਕੇ ਦੇਸ਼ ਨਹੀਂ ਚਲਾਇਆ ਜਾ ਸਕਦਾ। ਸਵਾਲ ਇਹ ਪੈਦਾ ਹੁੰਦਾ ਹੈ ਕਿ ਜੇਕਰ ਅਦਾਲਤ ਨੂੰ ਅਰਵਿੰਦ ਕੇਜਰੀਵਾਲ ਦੇ ਖਿਲਾਫ ਕੋਈ ਸਬੂਤ ਵੀ ਨਹੀਂ ਮਿਲਿਆ ਤਾਂ ਕੇਜਰੀਵਾਲ ਨੂੰ ਜੇਲ੍ਹ ਵਿੱਚ ਕਿਉਂ ਡੱਕਿਆ ਗਿਆ, ਇਹ ਸਭ ਦੇਸ਼ ਦੀ ਜਨਤਾ ਨੂੰ ਪਤਾ ਹੈ। ਇਸ ਦਾ ਜਵਾਬ ਤਾਂ ਜਨਤਾ ਹੀ ਦੇਵੇਗੀ। ਅੱਜ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅਤੇ ਉਨ੍ਹਾਂ ਦੀ ਪੂਰੀ ਪਾਰਟੀ ਅਰਵਿੰਦ ਕੇਜਰੀਵਾਲ ਦੇ ਨਾਂ ਤੋਂ ਡਰਦੀ ਹੈ।

ਸੰਦੀਪ ਪਾਠਕ ਨੇ ਲੁਧਿਆਣਾ ਪਹੁੰਚ ਕੇ ਸਮੂਹ ਪਾਰਟੀ ਵਿਧਾਇਕਾਂ, ਆਗੂਆਂ, ਵਰਕਰਾਂ, ਬਲਾਕ ਪ੍ਰਧਾਨਾਂ ਨੂੰ ਏਕਤਾ ਦਾ ਪਾਠ ਪੜ੍ਹਾਇਆ। ਉਨ੍ਹਾਂ ਕਿਹਾ ਕਿ ਅੱਜ ਏਕਤਾ ਵਿੱਚ ਹੀ ਤਾਕਤ ਹੈ। ਸਾਨੂੰ ਕਿਸੇ ਦੇ ਗੁੰਮਰਾਹ ਹੋਣ ਤੋਂ ਡਰਨ ਦੀ ਲੋੜ ਨਹੀਂ, ਸਗੋਂ ਦਲੇਰੀ ਨਾਲ ਸਾਹਮਣਾ ਕਰਨਾ ਪਵੇਗਾ।

Exit mobile version