OLX ‘ਤੇ ਲਹਿੰਗਾ ਵੇਚਣਾ ਮਹਿਲਾ ਨੂੰ ਪਿਆ ਮਹਿੰਗਾ, ਠੱਗ ਨੇ QR ਕੋਡ ਹੈਕ ਕਰਕੇ ਲੁੱਟੇ 48 ਹਜ਼ਾਰ ਰੁਪਏ
OLX 'ਤੇ ਆਨਲਾਈਨ ਚੋਰੀ ਦਾ ਅਨੌਖੀ ਹੀ ਮਾਮਲਾ ਸਾਹਮਣੇ ਆਇਆ ਹੈ। ਲੁਧਿਆਣਾ ਦੀ ਇੱਕ ਔਰਤ ਨੂੰ ਆਪਣੇ ਵਿਆਹ ਦਾ ਲਹਿੰਗਾ ਵੇਚਣਾ ਇਨ੍ਹਾਂ ਮਹਿੰਗਾ ਪੈ ਗਿਆ ਕਿ ਦੇਖ ਹੀ ਦੇਖਦੇ ਉਸ ਦੇ ਖਾਤੇ ਵਿੱਚੋਂ ਠੱਗ ਨੇ QR ਕੋਡ ਹੈਕ ਕਰਕੇ ਲੁੱਟੇ ਉਸ ਦੇ 48 ਹਜ਼ਾਰ ਰੁਪਏ ਠੱਗ ਲਏ। ਜਿਸ ਤੋਂ ਬਾਅਦ ਮਹਿਲਾਂ ਨੇ ਆਨਲਾਈਨ ਸਾਈਬਰ ਕਰਾਈਮ 'ਚ ਮੁਲਜ਼ਮ ਖਿਲਾਫ ਸ਼ਿਕਾਇਤ ਦਰਜ ਕਰਵਾਈ। ਪੀੜਤ ਮਹਿਲਾਂ ਨੇ ਪੁਲਿਸ ਕਮਿਸ਼ਨਰ ਨੂੰ ਮੰਗ ਕੀਤੀਹੈ ਕਿ ਠੱਗਾਂ ਨੂੰ ਗ੍ਰਿਫ਼ਤਾਰ ਕਰਕੇ ਉਸ ਦੇ ਪੈਸੇ ਵਾਪਸ ਕਰਵਾਏ ਜਾਣ।
ਲੁਧਿਆਣਾ ਦੀ ਇੱਕ ਔਰਤ ਨੂੰ ਆਪਣੇ ਵਿਆਹ ਦਾ ਲਹਿੰਗਾ OLX ‘ਤੇ ਆਨਲਾਈਨ ਵੇਚਣਾ ਪਿਆ ਮਹਿੰਗਾ। ਜਦੋਂ ਔਰਤ ਨੇ ਆਪਣਾ ਲਹਿੰਗਾ ਵੇਚਣ ਲਈ OLX ‘ਤੇ ਪੋਸਟ ਕੀਤਾ ਤਾਂ 5 ਮਿੰਟ ਦੇ ਅੰਦਰ ਹੀ ਉਸ ਨੂੰ ਇਕ ਵਿਅਕਤੀ ਦਾ ਕਾਲ ਆਇਆ। ਲਹਿੰਗਾ ਦੀ ਕੀਮਤ ਪੁੱਛਣ ‘ਤੇ ਉਹ ਇਸ ਨੂੰ ਖਰੀਦਣ ਲਈ ਰਾਜ਼ੀ ਹੋ ਗਈ। ਔਰਤ ਮੁਤਾਬਕ ਉਸ ਨੇ ਕੀਮਤ 5,000 ਰੁਪਏ ਦੱਸੀ ਹੈ। ਵਿਅਕਤੀ ਨੇ ਕਿਹਾ ਕਿ ਉਹ ਆਨਲਾਈਨ ਭੁਗਤਾਨ ਕਰੇਗਾ, ਪਰ ਇਸ ਦੀ ਬਜਾਏ ਉਸ ਨੇ ਔਰਤ ਦਾ ਖਾਤਾ ਹੀ ਸਾਫ ਕਰ ਦਿੱਤਾ।
QR ਕੋਡ ਰਾਹੀਂ ਕਢਵਾਏ ਪੈਸੇ
ਪੀੜਤ ਔਰਤ ਨੇ ਦੱਸਿਆ ਕਿ ਠੱਗੀ ਕਰਨ ਵਾਲੇ ਨੇ ਉਸ ਨੂੰ ਕਿਊਆਰ ਕੋਡ ਭੇਜਿਆ ਸੀ। ਧੋਖੇਬਾਜ਼ ਨੇ ਪਹਿਲਾ ਟ੍ਰਾਂਜੈਕਸ਼ਨ 10 ਰੁਪਏ ਦੇ ਗੂਗਲ ਪੇ ‘ਤੇ ਕੀਤਾ ਸੀ। ਧੋਖਾਧੜੀ ਕਰਨ ਵਾਲੇ ਨੇ ਉਸ ਨੂੰ ਭਰੋਸੇ ਵਿੱਚ ਲੈ ਕੇ ਦੁਬਾਰਾ ਇੱਕ QR ਕੋਡ ਭੇਜਿਆ ਅਤੇ ਉਸ ਨੂੰ ਸਕੈਨ ਕਰਨ ਲਈ ਕਿਹਾ, ਕੋਡ ਨੂੰ ਸਕੈਨ ਕਰਦੇ ਹੀ ਦੋ ਲੈਣ-ਦੇਣ ਵਿੱਚ ਖਾਤੇ ਵਿੱਚੋਂ ਕੁੱਲ 48,000 ਰੁਪਏ ਕਢਵਾ ਲਏ ਗਏ। ਔਰਤ ਨੇ ਸਰਾਭਾ ਨਗਰ ਥਾਣੇ ਦੇ ਸਾਈਬਰ ਸੈੱਲ ‘ਚ ਦੋਸ਼ੀ ਖਿਲਾਫ ਸ਼ਿਕਾਇਤ ਦਰਜ ਕਰਵਾਈ ਹੈ।
ਫੋਨ ਨਾ ਕੱਟਣ ਦੀ ਦਿੱਤੀ ਧਮਕੀ
ਪੀੜਤ ਔਰਤ ਖੁਸ਼ਵਿੰਦਰ ਕੌਰ ਨੇ ਦੱਸਿਆ ਕਿ ਉਹ ਈਸ਼ਵਰ ਨਗਰ ਬਲਾਕ-ਸੀ ਦੀ ਵਸਨੀਕ ਹੈ। ਉਸ ਨੇ ਆਪਣੇ ਵਿਆਹ ਦਾ ਲਹਿੰਗਾ ਵੇਚਣ ਲਈ OLX ‘ਤੇ ਪੋਸਟ ਕੀਤਾ ਸੀ। ਇਸ ‘ਤੇ ਉਸ ਨੂੰ ਤੁਰੰਤ ਇਕ ਵਿਅਕਤੀ ਦਾ ਫੋਨ ਆਇਆ ਕਿ ਉਸ ਨੂੰ ਲਹਿੰਗਾ ਪਸੰਦ ਹੈ, ਉਹ ਆਪਣੇ ਦੋਸਤ ਦੇ ਘਰ ਭੇਜ ਕੇ ਲਹਿੰਗਾ ਪ੍ਰਾਪਤ ਕਰੇਗਾ ਅਤੇ ਆਨਲਾਈਨ ਪੇਮੈਂਟ ਕਰ ਰਿਹਾ ਹੈ।
ਕਿਊਆਰ ਕੋਡ ਨਾਲ ਫੋਨ ‘ਤੇ ਗੱਲ ਕਰਦੇ ਹੋਏ ਠੱਗ ਨੇ ਪੈਸੇ ਕਢਵਾ ਲਏ। ਖੁਸ਼ਵਿੰਦਰ ਨੇ ਦੱਸਿਆ ਕਿ ਜਦੋਂ ਉਸ ਨੇ ਪੈਸੇ ਕੱਟੇ ਜਾਣ ਬਾਰੇ ਉਸ ਨੂੰ ਦੱਸਿਆ ਤਾਂ ਉਸ ਨੇ ਧਮਕੀ ਦਿੱਤੀ ਕਿ ਜੇਕਰ ਉਸ ਨੇ ਫੋਨ ਕੱਟ ਦਿੱਤਾ ਤਾਂ ਕੱਟੇ ਹੋਏ ਪੈਸੇ ਵਾਪਸ ਨਹੀਂ ਕੀਤੇ ਜਾਣਗੇ। ਉਸ ਦੇ ਖਾਤੇ ਵਿੱਚੋਂ ਦੋ ਵਾਰ ਕੁੱਲ 48 ਹਜ਼ਾਰ ਰੁਪਏ ਕਢਵਾਏ ਗਏ।
ਰਾਤ ਨੂੰ ਆਨਲਾਈਨ ਸ਼ਿਕਾਇਤ ਦਰਜ ਕਰਵਾਈ
ਖੁਸ਼ਵਿੰਦਰ ਨੇ ਦੱਸਿਆ ਕਿ ਉਸ ਨੇ ਤੁਰੰਤ ਰਾਤ ਨੂੰ ਹੀ ਆਨਲਾਈਨ ਸਾਈਬਰ ਕਰਾਈਮ ‘ਚ ਮੁਲਜ਼ਮ ਖਿਲਾਫ ਸ਼ਿਕਾਇਤ ਦਰਜ ਕਰਵਾਈ। ਇਸ ਦੇ ਨਾਲ ਹੀ ਪੁਲਿਸ ਕਮਿਸ਼ਨਰ ਨੂੰ ਵੀ ਮੰਗ ਕੀਤੀ ਗਈ ਹੈ ਕਿ ਠੱਗਾਂ ਨੂੰ ਗ੍ਰਿਫ਼ਤਾਰ ਕਰਕੇ ਉਸ ਦੇ ਪੈਸੇ ਵਾਪਸ ਕਰਵਾਏ ਜਾਣ।