ਅੰਮ੍ਰਿਤਸਰ ਪੁਲਿਸ ‘ਤੇ ਬਦਮਾਸ਼ ਭਾਰੀ, ਸਵੇਰੇ ਸੈਰ ਕਰਦੇ ਸਮੇਂ ਇੰਸਪੈਕਟਰ ‘ਤੇ ਮੁਲਜ਼ਮਾਂ ਨੇ ਚਲਾਈ ਗੋਲੀ
ਅੰਮ੍ਰਿਤਸਰ ਵਿੱਚ ਅਪਰਾਧ ਇਸ ਕਦਰ ਵੱਧ ਗਿਆ ਹੈ ਕਿ ਪੁਲਿਸ ਅਫਸਰ ਵੀ ਸੁਰੱਖਿਅ ਨਹੀਂ ਹਨ। ਇੱਥੋਂ ਦੇ ਭੁੱਲਰ ਐਵੀਨਿਊ ਤੋ ਹੈ ਕਾਊਂਟਰ ਇੰਟੈਲੀਜੈਂਸ ਦੇ ਇੰਸਪੈਕਟਰ ਤੇ ਬਦਮਾਸ਼ਾਂ ਨੇ ਗੋਲੀਆਂ ਚਲਾ ਦਿੱਤੀਆਂ। ਇੰਸਪੈਕਟਰ ਸਵੇਰੇ ਸੈਰ ਕਰ ਰਹੇ ਸਨ ਤਾਂ ਜਦੋਂ ਮੁਲਜ਼ਮਾਂ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ। ਥਾਣੇਦਾਰ ਪਰਮਜੀਤ ਸਿੰਘ ਦੀ ਚੰਗੀ ਕਿਸਮਤ ਸੀ ਕਿ ਉਨ੍ਹਾਂ ਨੇ ਬੁਲੇਟ ਪਰੂਫ ਜੈਕੇਟ ਪਾਈ ਸੀ ਜਿਸ ਕਾਰਨ ਉਨ੍ਹਾਂ ਦੀ ਜਾਨ ਬਚ ਗਈ। ਇੰਸਪੈਕਟਰ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਕਈ ਦਿਨਾਂ ਤੋਂ ਧਮਕੀ ਭਰੀਆਂ ਕਾਲਾਂ ਆ ਰਹੀਆਂ ਸਨ।
ਪੰਜਾਬ ਨਿਊਜ। ਅੰਮ੍ਰਿਤਸਰ ਦੇ ਭੁੱਲਰ ਐਵੇਨਿਊ ‘ਚ ਕਾਊਂਟਰ ਇੰਟੈਲੀਜੈਂਸ (Counter Intelligence) ਦੇ ਇੰਸਪੈਕਟਰ ‘ਤੇ ਗੋਲੀਆਂ ਚਲਾਈਆਂ ਗਈਆਂ। ਬੁਲੇਟ ਪਰੂਫ ਜੈਕੇਟ ਪਹਿਨਣ ਨਾਲ ਇੰਸਪੈਕਟਰ ਦੀ ਜਾਨ ਬਚ ਗਈ। ਮੁਲਜ਼ਮਾਂ ਵੱਲੋਂ ਮੌਕੇ ਤੇ ਕਰੀਬ 4 ਗੋਲੀਆਂ ਚਲਾਈਆਂ ਗਈਆਂ। ਇਸ ਘਟਨਾ ਤੋਂ ਬਾਅਦ ਥਾਣਾ ਸਦਰ ਦੀ ਪੁਲਿਸ ਜਾਂਚ ਲਈ ਮੌਕੇ ‘ਤੇ ਪਹੁੰਚ ਗਈ ਹੈ। ਜਾਣਕਾਰੀ ਅਨੁਸਾਰ ਇੰਸਪੈਕਟਰ ਫ਼ਿਰੋਜ਼ਪੁਰ ਕਾਊਂਟਰ ਇੰਟੈਲੀਜੈਂਸ ਵਿੱਚ ਤਾਇਨਾਤ ਹੈ।
ਇਸ ਹਾਦਸੇ ਵਿੱਚ ਇੰਸਪੈਕਟਰ ਪਰਮਜੀਤ ਸਿੰਘ ਨੂੰ ਹਲਕੇ ਜ਼ਖਮੀ ਹੋ ਗਏ। ਇਲਾਜ ਲ਼ਈ ਉਨ੍ਹਾਂ ਨੂੰ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ ਹੈ। ਪਰਮਜੀਤ ਸਿੰਘ ਜਦੋਂ ਸਵੇਰੇ ਘਰੋਂ ਸੈਰ ਕਰਨ ਲਈ ਨਿਕਲੇ ਤਾਂ ਉਸ ਦੌਰਾਨ ਬਦਮਾਸ਼ਾਂ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ। ਸਵਾਲ ਪੈਦਾ ਇਹ ਹੁੰਦਾ ਹੈ ਕਿ ਜਿਨ੍ਹਾਂ ਬਦਮਾਸ਼ਾਂ ਨੇ ਗੋਲੀ ਚਲਾਈ ਹੈ ਉਰ ਪੂਰੀ ਪਲੈਨਿੰਗ (Planning) ਨਾਲ ਆਏ ਸਨ। ਗਨੀਮਤ ਇਹ ਰਿਹਾ ਕਿ ਇਸ ਦੌਰਾਨ ਇੰਸਪੈਕਟਰ ਦੀ ਜਾਨ ਬਚ ਗਈ। ਪੀੜਤ ਇੰਸਪੈਕਟਰ ਦਾ ਘਰ ਵੀ ਏਸੇ ਕਾਲੋਨੀ ਵਿੱਚ ਹੀ ਪੈਂਦਾ ਹੈ।
ਇਹ ਵੀ ਪੜ੍ਹੋ
ਇੰਸਪੈਕਟਰ ਪ੍ਰਬਦੀਪ ਸਿੰਘ (ਜਿਨ੍ਹਾਂ ‘ਤੇ ਚਲੀਆਂ ਗੋਲੀਆਂ)
ਜਾਣਕਾਰੀ ਦਿੰਦੇ ਹੋਏ ਪਰਮਜੀਤ ਸਿੰਘ ਨੇ ਦੱਸਿਆ ਕਿ ਜਿਸ ਦੌਰਾਨ ਉਨ੍ਹਾਂ ਤੇ ਗੋਲੀ ਚਲਾਈ ਗਈ ਉਹ ਇੱਕਲੇ ਸਨ। ਇਸ ਮਾਮਲੇ ਵਿੱਚ ਅੰਮ੍ਰਿਤਸਰ (Amritsar) ਪੁਲਿਸ ਨੇ ਹਾਲੇ ਤੱਕ ਕੁੱਝ ਨਹੀਂ ਕਿਹਾ। ਪਰ ਪੁਲਿਸ ਨੇ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇੰਸਪੈਕਟਰ ਦਾ ਕਹਿਣਾ ਹੈ ਕਿ ਲੰਬੇ ਸਮੇਂ ਤੋਂ ਧਮਕੀਆਂ ਮਿਲਣ ਦੇ ਕਾਰਨ ਉਨ੍ਹਾਂ ਨੇ ਬੁਲੇਟ ਪਰੂਫ ਜੈਕੇਟ ਪਾਉਣੀ ਸ਼ੁਰੂ ਕਰ ਦਿੱਤੀ ਤੇ ਜਦੋਂ ਇਹ ਗੋਲੀ ਚਲਾਉਣ ਦੀ ਘਟਨਾ ਵਾਪਰੀ ਉਦੋਂ ਵੀ ਭੁੱਲ਼ਰ ਨੇ ਜੈਕੇਟ ਪਾਈ ਹੋਈ ਸੀ ਜਿਸ ਉਨ੍ਹਾਂ ਦੀ ਜਾਨ ਬਚ ਗਈ।