ਸ਼ਰਾਬ ਪੀਣ ਤੋਂ ਰੋਕਿਆ ਤਾਂ ਪੁੱਤ ਨੇ ਹੀ ਮਾਂ-ਪਿਓ ਨੂੰ ਹਥਿਆਰਾਂ ਨਾਲ ਵੱਢਕੇ ਉਤਾਰਿਆ ਮੌਤ ਦੇ ਘਾਟ
ਅੰਮ੍ਰਿਤਸਰ ਦੇ ਪਿੰਡ ਪੰਧੇਰ ਕਲਾਂ ਤੋਂ ਇੱਕ ਹੌਲਨਾਕ ਘਟਨਾ ਸਾਹਮਣੇ ਆਈ ਹੈ। ਇੱਥੇ ਮਾਂ ਤੇ ਪਿਤਾ ਨੇ ਆਪਣੇ ਪੁੱਤ ਨੂੰ ਸ਼ਰਾਬ ਪੀਕੇ ਜਾਗੋ ਵਿੱਚ ਜਾਣ ਤੋਂ ਰੋਕਿਆ ਤਾਂ ਇਸ ਕਲਯੁਗੀ ਪੁੱਤ ਨੇ ਤੇਜ਼ਧਾਰ ਹਥਿਆਰਾਂ ਨਾਲ ਆਪਣੀ ਮਾਂ ਤੇ ਪਿਓ ਨੂੰ ਵੱਢ ਦਿੱਤਾ, ਜਿਸ ਕਾਰਨ ਉਨ੍ਹਾਂ ਦੀ ਮੌਤ ਹੋ ਗਈ। ਫਿਲਹਾਲ ਪੁਲਿਸ ਨੇ ਮੌਕੇ ਤੇ ਪਹੰਚਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਮੁਤਾਬਿਕ ਮੁਲਜ਼ਮ ਨੂੰ ਜਲਦੀ ਗ੍ਰਿਫਤਾਰ ਕਰ ਲਿਆ ਜਾਵੇਗਾ।
ਪੰਜਾਬ ਨਿਊਜ। ਨਸ਼ਾ ਸਭ ਕੁੱਝ ਬਰਬਾਦ ਕਰ ਦਿੰਦਾ ਹੈ। ਜਦੋਂ ਇਨਸਾਨ ਦੇ ਸਿਰ ਨਸ਼ਾ ਚੜ ਜਾਂਦਾ ਹੈ ਤਾਂ ਉਸਨੂੰ ਆਪਣਾ ਪਰਾਇਆ ਵੀ ਨਹੀਂ ਦਿੱਸਦਾ। ਕੁੱਝ ਅਜਿਹੀ ਹੀ ਘਟਨਾ ਅੰਮ੍ਰਿਤਸਰ (Amritsar) ਵਿੱਚ ਵਾਪਰੀ ਹੈ। ਇੱਥੇ ਅੰਮ੍ਰਿਤਸਰ ‘ਚ ਹੋਏ ਦੋਹਰੇ ਕਤਲ ਕਾਰਨ ਇਕ ਵਾਰ ਫਿਰ ਦਹਿਸ਼ਤ ਫੈਲ ਗਈ ਹੈ। ਪੁੱਤ ਨੇ ਮਾਂ ਕੁਲਵਿੰਦਰ ਕੌਰ ਅਤੇ ਬਾਪ ਗੁਰਮੀਤ ਸਿੰਘ ਜਾਨ ਲੈ ਲਈ ਹੈ। ਮੁੱਢਲੀ ਜਾਣਕਾਰੀ ਅਨੁਸਾਰ ਕਤਲ ਕਰਨ ਵਾਲਾ ਪੁੱਤਰ ਹੈ, ਜਿਸ ਨੂੰ ਉਸ ਦੇ ਮਾਪਿਆਂ ਨੇ ਸ਼ਰਾਬ ਪੀਣ ਤੋਂ ਰੋਕਿਆ ਸੀ। ਫਿਲਹਾਲ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।