ਜਲੰਧਰ ਦੇ ਥਾਪੜਾ ਬਗੀਚੀ ਮੰਦਿਰ ‘ਚ ਹੋਈ ਬੇਅਦਬੀ, ਸ਼ਨੀਦੇਵ ਦੀ ਮੂਰਤੀ ਨੂੰ ਕੀਤਾ ਖੰਡਿਤ

davinder-kumar-jalandhar
Updated On: 

10 Apr 2025 02:38 AM

ਮੰਦਰ ਦੇ ਪੁਜਾਰੀ ਨੇ ਪੁਲਿਸ ਨੂੰ ਦੱਸਿਆ ਕਿ ਅੱਜ ਸਵੇਰੇ ਕੁਝ ਅਣਪਛਾਤੇ ਹਮਲਾਵਰ ਮੰਦਰ ਵਿੱਚ ਦਾਖਲ ਹੋਏ ਸਨ। ਜਿਵੇਂ ਹੀ ਮੁਲਜ਼ਮ ਪਹੁੰਚੇ, ਉਨ੍ਹਾਂ ਨੇ ਅਣਮਨੁੱਖੀ ਹਰਕਤਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਮੁਲਜ਼ਮਾਂ ਨੇ ਆਉਂਦੇ ਹੀ ਬੇਅਦਬੀ ਕਰਨ ਦੀ ਕੋਸ਼ਿਸ਼ ਕੀਤੀ। ਜਦੋਂ ਪੁਜਾਰੀ ਨੇ ਮੁਲਜ਼ਮ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਸਾਰੇ ਮੁਲਜ਼ਮਾਂ ਨੇ ਪੁਜਾਰੀ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ।

ਜਲੰਧਰ ਦੇ ਥਾਪੜਾ ਬਗੀਚੀ ਮੰਦਿਰ ਚ ਹੋਈ ਬੇਅਦਬੀ, ਸ਼ਨੀਦੇਵ ਦੀ ਮੂਰਤੀ ਨੂੰ ਕੀਤਾ ਖੰਡਿਤ
Follow Us On

Thapara temple Sacrilege: ਜਲੰਧਰ ਦੇ ਸੋਢਲ ਰੋਡ ‘ਤੇ ਸਥਿਤ ਥਾਪੜਾ ਗਾਰਡਨ ਵਿੱਚ ਸਵੇਰੇ ਸ਼ਨੀ ਦੇਵ ਜੀ ਮਹਾਰਾਜ ਦੀ ਮੂਰਤੀ ਦੀ ਭੰਨਤੋੜ ਕੀਤੀ ਗਈ। ਮੁਲਜ਼ਮਾਂ ਨੇ ਮੰਦਰ ਦੇ ਪੁਜਾਰੀ ਅਤੇ ਉਸ ਦੇ ਪਰਿਵਾਰਕ ਮੈਂਬਰਾਂ ‘ਤੇ ਵੀ ਹਮਲਾ ਕੀਤਾ। ਸ਼ਹਿਰ ਦੇ ਪੁਲਿਸ ਅਧਿਕਾਰੀ ਜਾਂਚ ਲਈ ਘਟਨਾ ਵਾਲੀ ਖਾਂ ਪਹੁੰਚ ਗਏ।

ਬੇਅਦਬੀ ਤੋਂ ਬਾਅਦ ਆਸ-ਪਾਸ ਦੇ ਲੋਕਾਂ ਵਿੱਚ ਕਾਫ਼ੀ ਗੁੱਸਾ ਹੈ ਅਤੇ ਉਨ੍ਹਾਂ ਨੇ ਮੁਲਜ਼ਮਾਂ ਨੂੰ ਜਲਦੀ ਤੋਂ ਜਲਦੀ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ ਹੈ। ਫਿਲਹਾਲ ਮੁਲਜ਼ਮਾਂ ਦੀ ਪਹਿਚਾਣ ਨਹੀਂ ਹੋਈ ਹੈ ਤੇ ਪੁਲਿਸ ਉਸ ਦੀ ਪਛਾਣ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਮੁਲਜ਼ਮ ਨੇ ਸ਼ਨੀ ਦੇਵ ਜੀ ਦੀ ਮੂਰਤੀ ਦੇ ਇੱਕ ਹਿੱਸੇ ਨੂੰ ਕਿਸੇ ਚੀਜ਼ ਤੋੜ ਦਿੱਤਾ ਹੈ। ਇਸ ਤੋਂ ਬਾਅਦ ਮੂਰਤੀ ਦੀ ਗਰਦਨ ਵਾਲਾ ਹਿੱਸਾ ਜ਼ਮੀਨ ‘ਤੇ ਡਿੱਗ ਪਿਆ।

ਪ੍ਰਾਪਤ ਜਾਣਕਾਰੀ ਅਨੁਸਾਰ, ਮੰਦਰ ਦੇ ਪੁਜਾਰੀ ਨੇ ਪੁਲਿਸ ਨੂੰ ਦੱਸਿਆ ਕਿ ਅੱਜ ਸਵੇਰੇ ਕੁਝ ਅਣਪਛਾਤੇ ਹਮਲਾਵਰ ਮੰਦਰ ਵਿੱਚ ਦਾਖਲ ਹੋਏ ਸਨ। ਜਿਵੇਂ ਹੀ ਮੁਲਜ਼ਮ ਪਹੁੰਚੇ, ਉਨ੍ਹਾਂ ਨੇ ਅਣਮਨੁੱਖੀ ਹਰਕਤਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਮੁਲਜ਼ਮਾਂ ਨੇ ਆਉਂਦੇ ਹੀ ਬੇਅਦਬੀ ਕਰਨ ਦੀ ਕੋਸ਼ਿਸ਼ ਕੀਤੀ। ਜਦੋਂ ਪੁਜਾਰੀ ਨੇ ਮੁਲਜ਼ਮ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਸਾਰੇ ਮੁਲਜ਼ਮਾਂ ਨੇ ਪੁਜਾਰੀ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ। ਇਸ ਤੋਂ ਬਾਅਦ ਉਨ੍ਹਾਂ ਨੇ ਸ਼ਨੀ ਦੇਵ ਦੀ ਮੂਰਤੀ ਨੂੰ ਪੂਰੀ ਤਰ੍ਹਾਂ ਤੋੜ ਦਿੱਤਾ।

ਤੁਹਾਨੂੰ ਦੱਸ ਦੇਈਏ ਕਿ ਜਦੋਂ ਆਸ-ਪਾਸ ਦੇ ਲੋਕਾਂ ਨੂੰ ਇਸ ਘਟਨਾ ਦੀ ਜਾਣਕਾਰੀ ਮਿਲੀ ਤਾਂ ਉਹ ਤੁਰੰਤ ਇਕੱਠੇ ਹੋ ਗਏ। ਇਸ ਦੀ ਜਾਣਕਾਰੀ ਥਾਣਾ ਡਿਵੀਜ਼ਨ ਨੰਬਰ-8 ਦੀ ਪੁਲਿਸ ਨੂੰ ਦਿੱਤੀ ਗਈ। ਪੁਲਿਸ ਨੇ ਇਸ ਮਾਮਲੇ ਵਿੱਚ ਸ਼ਿਕਾਇਤ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਘਟਨਾ ਤੋਂ ਬਾਅਦ ਇਲਾਕੇ ਵਿੱਚ ਸਥਿਤੀ ਤਣਾਅਪੂਰਨ ਹੈ।

ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਸੰਜੇ ਕੁਮਾਰ ਨੇ ਦੱਸਿਆ ਕਿ ਪੀਸੀਆਰ ਤੋਂ ਸੂਚਨਾ ਮਿਲੀ ਸੀ ਕਿ ਇੱਕ ਵਿਅਕਤੀ ਸੋਢਲ ਮੰਦਰ ਗਿਆ ਅਤੇ ਪੁਜਾਰੀ ਨਾਲ ਬਹਿਸ ਕੀਤੀ। ਉਸ ਨੇ ਉੱਥੇ ਕੋਈ ਨੁਕਸਾਨ ਨਹੀਂ ਕੀਤਾ ਪਰ ਉਸਨੂੰ ਉੱਥੋਂ ਬਾਹਰ ਕੱਢ ਦਿੱਤਾ ਗਿਆ। ਇਸ ਤੋਂ ਬਾਅਦ, ਉਹ ਥਾਪੜਾ ਗਾਰਡਨ ਪਹੁੰਚਿਆ ਤੇ ਸ਼ਨੀ ਦੇਵ ਜੀ ਦੀ ਮੂਰਤੀ ਤੋੜ ਦਿੱਤੀ। ਉੱਥੇ ਮੌਜੂਦ ਲੋਕਾਂ ਨੇ ਉਸਨੂੰ ਕਾਬੂ ਕਰਕੇ ਪੁਲਿਸ ਦੇ ਹਵਾਲੇ ਕਰ ਦਿੱਤਾ। ਏਐਸਆਈ ਨੇ ਕਿਹਾ ਕਿ ਅਜਿਹਾ ਲੱਗਦਾ ਹੈ ਕਿ ਮੁਲਜ਼ਮ ਮਾਨਸਿਕ ਤੌਰ ‘ਤੇ ਪਰੇਸ਼ਾਨ ਹਨ। ਮਾਮਲੇ ਦੀ ਪੂਰੀ ਤਰ੍ਹਾਂ ਜਾਂਚ ਕਰਨ ਤੋਂ ਬਾਅਦ ਉਸ ਵਿਰੁੱਧ ਅਗਲੀ ਕਾਰਵਾਈ ਕੀਤੀ ਜਾਵੇਗੀ।