ਕਮਲ ਕੌਰ ਭਾਬੀ ਦਾ ਕਤਲ, ਕਾਰ ਚੋਂ ਮਿਲੀ ਲਾਸ਼, ਅੱਤਵਾਦੀ ਡੱਲਾ ਨੇ ਅਸ਼ਲੀਲ ਕੰਟੈਂਟ ‘ਤੇ ਦਿੱਤੀ ਸੀ ਧਮਕੀ

rajinder-arora-ludhiana
Updated On: 

12 Jun 2025 12:25 PM

Media Influencer Kamal Kaur Murder: ਕਮਲ ਕੌਰ ਲੁਧਿਆਣਾ ਦੀ ਰਹਿਣ ਵਾਲੀ ਸੀ। ਉਹ ਅਕਸਰ ਇੰਸਟਾਗ੍ਰਾਮ 'ਤੇ ਵਿਵਾਦਪੂਰਨ ਅਤੇ ਅਸ਼ਲੀਲ ਰੀਲਾਂ ਬਣਾਉਂਦੀ ਸੀ। ਇੰਸਟਾਗ੍ਰਾਮ 'ਤੇ ਉਸ ਦੇ 3.86 ਲੱਖ ਫਾਲੋਅਰਜ਼ ਹਨ। 7 ਮਹੀਨੇ ਪਹਿਲਾਂ ਅੱਤਵਾਦੀ ਅਰਸ਼ ਡੱਲਾ ਨੇ ਵੀ ਕਮਲ ਕੌਰ ਨੂੰ ਅਸ਼ਲੀਲ ਸਮੱਗਰੀ 'ਤੇ ਜਾਨੋਂ ਮਾਰਨ ਦੀ ਧਮਕੀ ਦਿੱਤੀ ਸੀ।

ਕਮਲ ਕੌਰ ਭਾਬੀ ਦਾ ਕਤਲ, ਕਾਰ ਚੋਂ ਮਿਲੀ ਲਾਸ਼, ਅੱਤਵਾਦੀ ਡੱਲਾ ਨੇ ਅਸ਼ਲੀਲ ਕੰਟੈਂਟ ਤੇ ਦਿੱਤੀ ਸੀ ਧਮਕੀ

ਕਮਲ ਕੌਰ ਭਾਬੀ ਕਤਲ ਕੇਸ, ਪੁਲਿਸ ਨੇ 2 ਮੁਲਜ਼ਮਾਂ ਨੇ ਕੀਤਾ ਕਾਬੂ, ਸਾਜ਼ਿਸ਼ਕਰਤਾ ਅੰਮ੍ਰਿਤਪਾਲ ਮਹਿਰੋਂ ਦੀ ਤਲਾਸ਼ ਜਾਰੀ

Follow Us On

ਲੁਧਿਆਣਾ ਦੀ ਸੋਸ਼ਲ ਮੀਡੀਆ ਇਨਫਲੂਐਂਸਰ ਕਮਲ ਕੌਰ ਭਾਬੀ ਉਰਫ਼ ਕੰਚਨ ਕੁਮਾਰੀ ਦੀ ਮੌਤ ਹੋ ਗਈ ਹੈ। ਉਸ ਦੀ ਲਾਸ਼ ਬਠਿੰਡਾ ਦੇ ਇੱਕ ਹਸਪਤਾਲ ਦੀ ਪਾਰਕਿੰਗ ਵਿੱਚ ਇੱਕ ਕਾਰ ਵਿੱਚੋਂ ਮਿਲੀ ਸੀ। ਫਿਲਹਾਲ ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਸਿਵਲ ਹਸਪਤਾਲ ਦੇ ਮੁਰਦਾਘਰ ਵਿੱਚ ਰੱਖ ਦਿੱਤਾ ਹੈ। ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਕਮਲ ਕੌਰ ਲੁਧਿਆਣਾ ਦੀ ਰਹਿਣ ਵਾਲੀ ਸੀ। ਉਹ ਅਕਸਰ ਇੰਸਟਾਗ੍ਰਾਮ ‘ਤੇ ਵਿਵਾਦਪੂਰਨ ਅਤੇ ਅਸ਼ਲੀਲ ਰੀਲਾਂ ਬਣਾਉਂਦੀ ਸੀ। ਇੰਸਟਾਗ੍ਰਾਮ ‘ਤੇ ਉਸ ਦੇ 3.86 ਲੱਖ ਫਾਲੋਅਰਜ਼ ਹਨ। 7 ਮਹੀਨੇ ਪਹਿਲਾਂ ਅੱਤਵਾਦੀ ਅਰਸ਼ ਡੱਲਾ ਨੇ ਵੀ ਕਮਲ ਕੌਰ ਨੂੰ ਅਸ਼ਲੀਲ ਸਮੱਗਰੀ ‘ਤੇ ਜਾਨੋਂ ਮਾਰਨ ਦੀ ਧਮਕੀ ਦਿੱਤੀ ਸੀ।

ਕਾਰ ਵਿੱਚੋਂ ਮਿਲੀ ਲਾਸ਼

ਸਹਾਰਾ ਜਨ ਸੇਵਾ ਸੰਸਥਾ ਦੇ ਵਲੰਟੀਅਰ ਸੰਦੀਪ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਬੁੱਧਵਾਰ ਰਾਤ ਨੂੰ ਇੱਕ ਫੋਨ ਆਇਆ। ਉਨ੍ਹਾਂ ਨੂੰ ਦੱਸਿਆ ਗਿਆ ਕਿ ਬਠਿੰਡਾ-ਬਰਨਾਲਾ ਰੋਡ ‘ਤੇ ਆਦੇਸ਼ ਹਸਪਤਾਲ ਦੀ ਪਾਰਕਿੰਗ ਵਿੱਚ ਇੱਕ ਕਾਰ ਖੜ੍ਹੀ ਹੈ, ਜਿਸ ਵਿੱਚੋਂ ਤੇਜ਼ ਬਦਬੂ ਆ ਰਹੀ ਹੈ। ਜਦੋਂ ਉਹ ਮੌਕੇ ‘ਤੇ ਪਹੁੰਚੇ ਤਾਂ ਉੱਥੇ ਇੱਕ ਈਓਨ ਕਾਰ ਖੜ੍ਹੀ ਸੀ। ਕਾਰ ਦੇ ਅੰਦਰ ਇੱਕ ਔਰਤ ਦੀ ਲਾਸ਼ ਸੀ, ਜੋ ਕਿ ਕਾਫ਼ੀ ਪੁਰਾਣੀ ਲੱਗ ਰਹੀ ਸੀ।

ਕਾਰ ਪੂਰੀ ਤਰ੍ਹਾਂ ਦੇ ਨਾਲ ਬੰਦ ਸੀ। ਅਸੀਂ ਕਾਰ ਦਾ ਤਾਲਾ ਖੋਲ੍ਹਿਆ। ਪੁਲਿਸ ਵੀ ਮੌਕੇ ‘ਤੇ ਪਹੁੰਚੀ। ਮ੍ਰਿਤਕ ਦੇ ਕੋਲ ਇੱਕ ਪਰਸ ਅਤੇ ਇੱਕ ਬੈਗ ਮਿਲਿਆ, ਪਰ ਉਸ ਵਿੱਚੋਂ ਕੋਈ ਦਸਤਾਵੇਜ਼ ਨਹੀਂ ਮਿਲੇ।

ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਭਾਬੀ ਕਮਲ ਕੌਰ

ਕਮਲ ਕੌਰ ਦੀ ਭੈਣ ਨੀਤੂ ਨੇ ਇਸ ਸਬੰਧੀ ਜਾਣਕਾਰੀ ਸਾਂਝੀ ਕਰਦੇ ਦੱਸਿਆ ਕਿ ਸਾਨੂੰ ਰਾਤ ਨੂੰ ਹੀ ਫੋਨ ਆਇਆ ਸੀ ਕਿਸ ਤਰ੍ਹਾਂ ਉਸ ਦੀ ਲਾਸ਼ ਮਿਲੀ ਹੈ। ਉਨ੍ਹਾਂ ਕਿਹਾ ਕਿ ਸਾਨੂੰ ਨਹੀਂ ਪਤਾ ਕਿ ਇਹ ਕਿਉਂ ਅਤੇ ਕਿਸ ਨੇ ਕੀਤਾ ਹੈ। ਉਨ੍ਹਾਂ ਕਿਹਾ ਕਿ ਪਰ ਪੁਲਿਸ ਨੇ ਇਸ ਮਾਮਲੇ ਦੀ ਜਾਂਚ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਇਹ ਖ਼ਬਰ ਸੁਣਨ ਤੋਂ ਬਾਅਦ ਪਰਿਵਾਰ ਵਿੱਚ ਸੋਗ ਹੈ। ਉਹ ਇੱਕ ਆਮ ਘਰ ਤੋਂ ਸੀ ਅਤੇ ਸੋਸ਼ਲ ਮੀਡੀਆ ਤੇ ਕਾਫੀ ਐਕਟਿਵ ਰਹਿੰਦੀ ਸੀ।