ਤਰਨਤਾਰਨ ‘ਚ ਡਰੇਨ ਦੇ ਪੁਲ ਹੇਠੋਂ ਮਿਲੀਆਂ 3 ਲਾਸ਼ਾਂ, ਇਲਾਕੇ ‘ਚ ਦਹਿਸ਼ਤ

Updated On: 

06 Nov 2024 16:08 PM

ਥਾਣਾ ਮੁੱਖੀ ਮਨੋਜ਼ ਕੁਮਾਰ ਨੇ ਦੱਸਿਆ ਕਿ ਸੂਚਨਾ ਮਿਲਣ 'ਤੇ ਉਹ ਇਥੇ ਪਹੁੰਚੇ ਹਨ। ਇਥੇ ਪਹੁੰਚਣ ਕੇ ਪਹੁੰਚ ਕੇ ਉਨ੍ਹਾਂ ਦੇਖਿਆ ਕਿ ਤਿੰਨ ਲੋਕਾਂ ਦੀਆਂ ਲਾਸ਼ਾਂ ਹਨ ਜੋ ਕਿ ਬੋਰੀ ਚ ਪਾਈਆਂ ਹੋਈਆਂ ਸਨ। ਪੁਲਿਸ ਟੀਮ ਨੇ ਇਨ੍ਹਾਂ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

ਤਰਨਤਾਰਨ ਚ ਡਰੇਨ ਦੇ ਪੁਲ ਹੇਠੋਂ ਮਿਲੀਆਂ 3 ਲਾਸ਼ਾਂ, ਇਲਾਕੇ ਚ ਦਹਿਸ਼ਤ
Follow Us On

ਤਰਨਤਾਰਨ ਦੇ ਥਾਣਾ ਭਿੱਖੀਵਿੰਡ ਦੇ ਪਿੰਡ ਬੈਂਕਾਂ ਦੇ ਨੇੜਿਉਂ ਲੰਘਦੀ ਡਰੇਨ ਵਿੱਚੋਂ ਤਿੰਨ ਵਿਅਕਤੀਆਂ ਦੀਆਂ ਸ਼ੱਕੀ ਹਾਲਾਤ ਵਿੱਚ ਲਾਸ਼ਾਂ ਮਿਲੀਆਂ ਹਨ। ਇਹ ਉਕਤ ਲਾਸ਼ਾਂ ਨੂੰ ਕੱਪੜਿਆਂ ਤੇ ਬੋਰੀ ਵਿੱਚ ਬੰਨ ਕੇ ਸੁੱਟਿਆ ਗਿਆ ਸੀ। ਫ਼ਿਲਹਾਲ ਮ੍ਰਿਤਕਾਂ ਦੀ ਪਹਿਚਾਣ ਨਹੀਂ ਹੋ ਪਾਈ ਹੈ। ਪਿੰਡ ਦੇ ਸਰਪੰਚ ਨੇ ਇਸ ਦੀ ਜਾਣਕਾਰੀ ਪੁਲਿਸ ਨੇ ਦਿੱਤੀ ਸੀ। ਪੁਲਿਸ ਵੱਲੋਂ ਮੋਕੇ ‘ਤੇ ਪਹੁੰਚ ਕੇ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

ਥਾਣਾ ਮੁੱਖੀ ਮਨੋਜ਼ ਕੁਮਾਰ ਨੇ ਦੱਸਿਆ ਕਿ ਸੂਚਨਾ ਮਿਲਣ ‘ਤੇ ਉਹ ਇਥੇ ਪਹੁੰਚੇ ਹਨ। ਇਥੇ ਪਹੁੰਚ ਕੇ ਉਨ੍ਹਾਂ ਦੇਖਿਆ ਕਿ ਤਿੰਨ ਲੋਕਾਂ ਦੀਆਂ ਲਾਸ਼ਾਂ ਹਨ ਜੋ ਕਿ ਬੋਰੀ ਚ ਪਾਈਆਂ ਹੋਈਆਂ ਸਨ। ਪੁਲਿਸ ਟੀਮ ਨੇ ਇਨ੍ਹਾਂ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਇਸ ਪੂਰੇ ਮਾਮਲੇ ਬਾਰੇ ਅਜੇ ਕੁਝ ਜ਼ਿਆਦਾ ਨਹੀਂ ਕਿਹਾ ਜਾ ਸਕਦਾ ਅਤੇ ਸੀਨੀਅਰ ਅਫਸਰਾਂ ਦੇ ਧਿਆਨ ‘ਚ ਲਿਆਂਦਾ ਗਿਆ ਹੈ। ਰਿਪੋਰਟਾਂ ਆਉਣ ਤੋਂ ਬਾਅਦ ਹੀ ਪਤਾ ਚੱਲ ਸਕੇਗਾ ਕਿ ਇਨ੍ਹਾਂ ਦੀ ਮੌਤ ਕਿਵੇਂ ਹੋਈ ਹੈ।

ਸਰਪੰਚ ਨੇ ਦਿੱਤੀ ਜਾਣਕਾਰੀ

ਪਿੰਡ ਦੇ ਸਰਪੰਚ ਚਮਕੌਰ ਸਿੰਘ ਨੇ ਦੱਸਿਆ ਕਿ ਅੱਜ ਸਵੇਰੇ ਰਾਹਗੀਰ ਨੇ ਲਾਸ਼ਾਂ ਨੂੰ ਡਰੇਨ ਦੇ ਪੁਲ ਦੇ ਥੱਲੇ ਦੇਖਿਆ ਤਾਂ ਉਨ੍ਹਾਂ ਨੂੰ ਇਹ ਲਾਸ਼ਾਂ ਦਿੱਖੀਆਂ, ਜੋ ਕੰਬਲਾਂ ਤੇ ਬੋਰੀਆਂ ਵਿੱਚ ਬੰਨ੍ਹੀਆਂ ਹੋਇਆ ਸਨ। ਇਹ ਪੁਲ ਪਿੰਡ ਤੋਂ ਇੱਕ ਕਿਲੋਮੀਟਰ ਹੀ ਦੂਰ ਹੈ। ਇਸ ਦੀ ਸੂਚਨਾ ਪੁਲਿਸ ਨੂੰ ਤੁਰੰਤ ਦਿੱਤੀ ਗਈ ਹੈ। ਸਰਪੰਚ ਨੇ ਦੱਸਿਆ ਕਿ ਲੱਗਦਾ ਹੈ ਕਿ ਕੋਈ ਵਿਅਕਤੀ ਲਾਸ਼ਾਂ ਨੂੰ ਬਾਹਰ ਤੋਂ ਲਿਆ ਕੇ ਇਥੇ ਸੁੱਟ ਕੇ ਗਿਆ ਹੈ।

ਫਿਲਹਾਲ ਮਾਮਲੇ ਬਾਰੇ ਕੁਝ ਵੀ ਕਿਹਾ ਨਹੀਂ ਜਾ ਸਕਦਾ ਹੈ। ਪੁਲਿਸ ਅਪਣੀ ਤਫਤੀਸ਼ ਕਰ ਰਹੀ ਹੈ ਅਤੇ ਪੁਲਿਸ ਨੇ ਇਸ ਨੂੰ ਲੈ ਕੇ ਕੜੀਆਂ ਜੋੜ ਰਹੀ ਹੈ। ਫੋਰੈਂਸੀਕ ਦੀ ਜਾਂਚ ਤੋਂ ਬਾਅਦ ਹੀ ਸਾਫ ਹੋਵੇਗਾ ਕਿ ਇਹ ਲਾਸ਼ਾਂ ਕੀਤੇ ਪਹੁੰਚੀਆਂ ਹਨ।

Exit mobile version