ਤਰਨਤਾਰਨ ‘ਚ ਪੁਲਿਸ ਐਨਕਾਉਂਟਰ, ਮੁੱਠਭੇੜ ਤੋਂ ਬਾਅਦ ਲੰਡਾ ਹਰੀਕੇ ਗੈਂਗ ਦੇ ਚਾਰ ਮੁਲਜ਼ਮਾਂ ਸਣੇ ASI ਕਾਬੂ

Published: 

25 Dec 2024 12:20 PM

ਤਰਨਤਾਰਨ ਪੁਲਿਸ ਦਾ ਮੰਗਲਵਾਰ ਦੇਰ ਰਾਤ ਨੂੰ ਅੱਤਵਾਦੀ ਲਖਬੀਰ ਸਿੰਘ ਉਰਫ ਲੰਡਾ ਹਰੀਕੇ ਦੇ ਗੈਂਗਸਟਰਾਂ ਵਿਚਾਲੇ ਮੁਕਾਬਲਾ ਹੋਇਆ। ਇਸ ਘਟਨਾ 'ਚ ਅੱਤਵਾਦੀ ਲਾਂਡਾ ਦੇ ਦੋ ਗੈਂਗਸਟਰਾਂ ਨੂੰ ਗੋਲੀ ਲੱਗੀ ਸੀ। ਲੱਤ 'ਚ ਗੋਲੀ ਲੱਗਣ ਤੋਂ ਬਾਅਦ ਪੁਲਿਸ ਨੇ ਦੋਵਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਫਿਲਹਾਲ ਇਸ ਮਾਮਲੇ 'ਚ ਕੁੱਲ ਚਾਰ ਗ੍ਰਿਫਤਾਰੀਆਂ ਹੋ ਚੁੱਕੀਆਂ ਹਨ।

ਤਰਨਤਾਰਨ ਚ ਪੁਲਿਸ ਐਨਕਾਉਂਟਰ, ਮੁੱਠਭੇੜ ਤੋਂ ਬਾਅਦ ਲੰਡਾ ਹਰੀਕੇ ਗੈਂਗ ਦੇ ਚਾਰ ਮੁਲਜ਼ਮਾਂ ਸਣੇ ASI ਕਾਬੂ

ਤਰਨਤਾਰਨ 'ਚ ਪੁਲਿਸ ਐਨਕਾਉਂਟਰ

Follow Us On

ਤਰਨਤਾਰਨ ਪੁਲਿਸ ਦਾ ਮੰਗਲਵਾਰ ਦੇਰ ਰਾਤ ਨੂੰ ਅੱਤਵਾਦੀ ਲਖਬੀਰ ਸਿੰਘ ਉਰਫ ਲੰਡਾ ਹਰੀਕੇ ਦੇ ਗੈਂਗਸਟਰਾਂ ਵਿਚਾਲੇ ਮੁਕਾਬਲਾ ਹੋਇਆ। ਇਸ ਘਟਨਾ ‘ਚ ਅੱਤਵਾਦੀ ਲਾਂਡਾ ਦੇ ਦੋ ਗੈਂਗਸਟਰਾਂ ਨੂੰ ਗੋਲੀ ਲੱਗੀ ਸੀ। ਲੱਤ ‘ਚ ਗੋਲੀ ਲੱਗਣ ਤੋਂ ਬਾਅਦ ਪੁਲਿਸ ਨੇ ਦੋਵਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਫਿਲਹਾਲ ਇਸ ਮਾਮਲੇ ‘ਚ ਕੁੱਲ ਚਾਰ ਗ੍ਰਿਫਤਾਰੀਆਂ ਹੋ ਚੁੱਕੀਆਂ ਹਨ।

ਤਰਨਤਾਰਨ ਪੁਲਿਸ ਨੇ ਬਦਮਾਸ਼ਾਂ ਦਾ ਐਨਕਉਂਟਰ ਕੀਤਾ ਹੈ। ਜਿਸ ਤੋਂ ਬਾਅਦ ਪੁਲਿਸ ਨੇ ਲੰਡਾ ਹਰੀਕੇ ਗੈਂਗ ਦੇ ਚਾਰ ਸਾਥੀਆਂ ਨੂੰ ਗ੍ਰਿਫਤਾਰ ਕੀਤਾ ਹੈ। ਮੁਕਾਬਲੇ ਵਿੱਚ ਦੋ ਸ਼ੂਟਰਾਂ ਦੀ ਲੱਤ ਵਿੱਚ ਗੋਲੀ ਲੱਗੀ ਹੈ। 22 ਦਸੰਬਰ ਨੂੰ ਭਗੌੜੇ ਲਖਬੀਰ ਸਿੰਘ ਉਰਫ ਲੰਡਾ ਹਰੀਕੇ ਅਤੇ ਯਾਦਵਿੰਦਰ ਸਿੰਘ ਉਰਫ ਯਾਦਾ ਵਾਸੀ ਪਿੰਡ ਚੱਬਾ, ਥਾਣਾ ਚੋਹਲਾ ਸਾਹਿਬ, ਤਰਨਤਾਰਨ ਦੇ ਕਹਿਣ ‘ਤੇ ਦੋ ਸ਼ੂਟਰਾਂ ਨੇ ਵੀਰ ਸਿੰਘ ਵਾਸੀ ਰੂੜੀਵਾਲਾ, ਤਰਨਤਾਰਨ ਦੇ ਗੇਟ ‘ਤੇ ਗੋਲੀਆਂ ਚਲਾ ਦਿੱਤੀਆਂ। ਇਸ ਦੌਰਾਨ 50 ਲੱਖ ਰੁਪਏ ਦੀ ਫਿਰੌਤੀ ਦੀ ਮੰਗ ਵੀ ਕੀਤੀ।

ਮੁਲਜ਼ਮ ASI ਨੂੰ ਵੀ ਗ੍ਰਿਫਤਾਰ ਕੀਤਾ

ਪੁਲਿਸ ਨੇ ਮੁਲਜ਼ਮਾਂ ਕੋਲੋਂ .32 ਬੋਰ ਦਾ ਪਿਸਤੌਲ ਅਤੇ ਜਿੰਦਾ ਕਾਰਤੂਸ ਬਰਾਮਦ ਕੀਤੇ ਹਨ। ਮੁਲਜ਼ਮਾਂ ਵਿੱਚ ਪੰਜਾਬ ਪੁਲਿਸ ਦਾ ਇੱਕ ਏਐਸਆਈ ਵੀ ਸ਼ਾਮਲ ਹੈ। ਮੁਲਜ਼ਮਾਂ ਨੇ ਅੱਤਵਾਦੀ ਲਖਬੀਰ ਸਿੰਘ ਉਰਫ ਲੰਡਾ ਹਰੀਕੇ ਅਤੇ ਯਾਦਵਿੰਦਰ ਸਿੰਘ ਉਰਫ ਯਾਦਾ ਦੇ ਇਸ਼ਾਰੇ ‘ਤੇ ਤਰਨਤਾਰਨ ‘ਚ ਇੱਕ ਵਪਾਰੀ ਦੇ ਘਰ ‘ਤੇ ਹਮਲਾ ਕੀਤਾ ਸੀ।

ਇਸ ਸਬੰਧੀ ਕਾਰਵਾਈ ਕਰਦਿਆਂ ਪੁਲਿਸ ਨੇ ਮੁਲਜ਼ਮਾਂ ਖ਼ਿਲਾਫ਼ ਥਾਣਾ ਚੋਹਲਾ ਸਾਹਿਬ ਤਰਨਤਾਰਨ ਵਿੱਚ ਬੀ.ਐਨ.ਐਸ. ਦੀ ਧਾਰਾ
308 (4) ਅਤੇ 35 (2) ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।

ਮੁਲਜ਼ਮਾਂ ਨੇ ਪਹਿਲਾਂ ਪੁਲਿਸ ‘ਤੇ ਗੋਲੀ ਚਲਾ ਦਿੱਤੀ

ਤਕਨੀਕੀ ਪਹਿਲੂਆਂ ਦੇ ਆਧਾਰ ‘ਤੇ ਜਦੋਂ ਜਾਂਚ ਕੀਤੀ ਗਈ ਤਾਂ ਪੁਲਿਸ ਨੇ ਦੋ ਸ਼ੂਟਰਾਂ ਦੀ ਪਛਾਣ ਕੀਤੀ ਅਤੇ ਉਨ੍ਹਾਂ ਦੀ ਲੋਕੇਸ਼ਨ ਟਰੇਸ ਕੀਤੀ ਗਈ। ਗੁਪਤ ਸੂਚਨਾ ਦੇ ਆਧਾਰ ‘ਤੇ ਜਦੋਂ ਪੁਲਿਸ ਨੇ ਮੰਗਲਵਾਰ ਰਾਤ ਤਰਨਤਾਰਨ ਨੇੜੇ ਰੇਡ ਕੀਤੀ ਤਾਂ ਸ਼ੂਟਰਾਂ ਨੇ ਪੁਲਿਸ ਪਾਰਟੀ ‘ਤੇ ਗੋਲੀਆਂ ਚਲਾ ਦਿੱਤੀਆਂ। ਖੁਸ਼ਕਿਸਮਤੀ ਵਾਲੀ ਗੱਲ ਹੈ ਕਿ ਇਸ ਘਟਨਾ ਵਿੱਚ ਕੋਈ ਵੀ ਪੁਲਿਸ ਮੁਲਾਜ਼ਮ ਜ਼ਖਮੀ ਨਹੀਂ ਹੋਇਆ।

ਜਿਸ ਤੋਂ ਬਾਅਦ ਪੁਲਿਸ ਵੱਲੋਂ ਕੀਤੀ ਗਈ ਜਵਾਬੀ ਕਾਰਵਾਈ ਵਿੱਚ ਯਾਦਵਿੰਦਰ ਸਿੰਘ ਅਤੇ ਕੁਲਦੀਪ ਸਿੰਘ ਉਰਫ਼ ਲੱਡੂ ਵਾਸੀ ਪਿੰਡ ਰੂੜੀਵਾਲਾ, ਤਰਨਤਾਰਨ ਨੂੰ ਲੱਤ ਵਿੱਚ ਗੋਲੀ ਲੱਗਣ ਕਾਰਨ ਕਾਬੂ ਕਰ ਲਿਆ ਗਿਆ।

ਕੁੱਲ ਚਾਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ

ਤਰਨਤਾਰਨ ਪੁਲਿਸ ਨੇ ਕੁੱਲ ਚਾਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਬਾਕੀ ਦੋ ਵਿਅਕਤੀਆਂ ਦੀ ਪਛਾਣ ਪ੍ਰਭਦੀਪ ਸਿੰਘ ਅਤੇ ਪੰਜਾਬ ਪੁਲਿਸ ਦੇ ਸਥਾਨਕ ਰੈਂਕ ਦੇ ਏਐਸਆਈ ਪਵਨਦੀਪ ਸਿੰਘ ਵਜੋਂ ਹੋਈ ਹੈ। ਜਾਂਚ ਵਿੱਚ ਸਾਹਮਣੇ ਆਇਆ ਕਿ ਪਵਨਦੀਪ ਨੇ ਆਪਣਾ ਸਰਕਾਰੀ ਹਥਿਆਰ ਮੁਲਜ਼ਮਾਂ ਕੋਲ ਗਿਰਵੀ ਰੱਖਿਆ ਹੋਇਆ ਸੀ। ਕਿਉਂਕਿ ਉਹ ਨਸ਼ੇ ਦਾ ਆਦੀ ਸੀ, ਇਸ ਲਈ ਮੁਲਜ਼ਮ ਏਐਸਆਈ ਬਦਲੇ ਵਿੱਚ ਨਸ਼ਾ ਲੈਂਦਾ ਸੀ। ਜਿਸ ਤੋਂ ਬਾਅਦ ਪੁਲਿਸ ਨੇ ਮੁਲਜ਼ਮ ਏਐਸਆਈ ਨੂੰ ਵੀ ਮਾਮਲੇ ਵਿੱਚ ਨਾਮਜ਼ਦ ਕੀਤਾ ਹੈ।

Exit mobile version