ਸੰਗਰੂਰ ਨਸ਼ਾ ਛੁੜਾਉ ਕੇਂਦਰ ‘ਚੋਂ 8 ਵਿਅਕਤੀ ਫਰਾਰ, ਪੁਲਿਸ ਤੇ ਡਾਕਟਰਾਂ ਨਾਲ ਕੀਤੀ ਕੁੱਟਮਾਰ

Updated On: 

22 Jul 2025 23:15 PM IST

Sangrur drug de-addiction center escape: ਪੁਲਿਸ ਮੁਲਾਜ਼ਮ ਮਲਕੀਤ ਸਿੰਘ ਨੇ ਦੱਸਿਆ ਹੈ ਕਿ ਉਨ੍ਹਾਂ ਦੀ ਡਿਊਟੀ ਘਾਬਦਾਂ ਨਸ਼ਾ ਛੁੜਾਓ ਕੇਂਦਰ ਚ ਸੀ। ਉਸ ਸਮੇਂ ਖਾਣੇ ਦਾ ਟਾਈਮ ਹੋਇਆ ਸੀ ਅਤੇ ਨਰਸ ਦਵਾਈ ਦੇਣ ਲਈ ਇਨ੍ਹਾਂ ਕੋਲ ਆਈ ਸੀ। ਇਸ ਦੌਰਾਨ ਉਨ੍ਹਾਂ ਨੇ ਪਹਿਲਾਂ ਨਰਸ ਨੂੰ ਧੱਕਾ ਮਾਰਿਆ ਅਤੇ ਉਸ ਨੂੰ ਸੱਟ ਲੱਗ ਗਈ। ਫਿਰ ਉਹ ਉਨ੍ਹਾਂ ਵੱਲ ਵਧੇ ਅਤੇ ਗਲਾ ਘੁੱਟਣ ਦੀ ਕੋਸ਼ਿਸ਼ ਕੀਤੀ।

ਸੰਗਰੂਰ ਨਸ਼ਾ ਛੁੜਾਉ ਕੇਂਦਰ ਚੋਂ 8 ਵਿਅਕਤੀ ਫਰਾਰ, ਪੁਲਿਸ ਤੇ ਡਾਕਟਰਾਂ ਨਾਲ ਕੀਤੀ ਕੁੱਟਮਾਰ
Follow Us On

ਸੰਗਰੂਰ ਦੇ ਪਿੰਡ ਘਾਬਦਾਂ ਵਿੱਚ ਸਰਕਾਰੀ ਨਸ਼ਾ ਛੁੜਾਉ ਕੇਂਦਰ ਵਿੱਚੋਂ ਅੱਠ ਵਿਅਕਤੀ ਪੁਲਿਸ ਅਤੇ ਡਾਕਟਰ ਨਾਲ ਕੁੱਟਮਾਰ ਕਰਕੇ ਫਰਾਰ ਹੋ ਗਈ ਹੈ।ਪੁਲਿਸ ਮੁਲਾਜ਼ਮ ਮਲਕੀਤ ਸਿੰਘ ਗੰਭੀਰ ਰੂਹ ਵਿੱਚ ਜ਼ਖਮੀ ਹੋਏ ਹਨ, ਜਿਨ੍ਹਾਂ ਨੂੰ ਸਰਕਾਰੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਪਹਿਲਾਂ ਵੀ ਵਿਅਕਤੀ ਅਜਿਹੀ ਵਾਰਦਾਤ ਨੂੰ ਅੰਜਾਮ ਦੇ ਚੁੱਕੇ ਹਨ।ਇਸ ਕੇਂਦਰ ‘ਚ ਐਨਡੀਪੀਐਸ ਐਕਟ ਤੇ ਨਸ਼ਾ ਕਰਨ ਦੇ ਆਦੀ ਵਿਅਕਤੀ ਦਾਖਲ ਸਨ।ਪੁਲਿਸ ਮੁਲਾਜ਼ਮ ਮੁਤਾਬਕ ਨਰਸ ਦੇ ਵੀ ਸਿਰ ਵਿੱਚ ਸੱਟ ਲੱਗੀ ਹੈ।

ਪੁਲਿਸ ਮੁਲਾਜ਼ਮ ਮਲਕੀਤ ਸਿੰਘ ਨੇ ਦੱਸਿਆ ਹੈ ਕਿ ਉਨ੍ਹਾਂ ਦੀ ਡਿਊਟੀ ਘਾਬਦਾਂ ਨਸ਼ਾ ਛੁੜਾਓ ਕੇਂਦਰ ਚ ਸੀ। ਉਸ ਸਮੇਂ ਖਾਣੇ ਦਾ ਟਾਈਮ ਹੋਇਆ ਸੀ ਅਤੇ ਨਰਸ ਦਵਾਈ ਦੇਣ ਲਈ ਇਨ੍ਹਾਂ ਕੋਲ ਆਈ ਸੀ। ਇਸ ਦੌਰਾਨ ਉਨ੍ਹਾਂ ਨੇ ਪਹਿਲਾਂ ਨਰਸ ਨੂੰ ਧੱਕਾ ਮਾਰਿਆ ਅਤੇ ਉਸ ਨੂੰ ਸੱਟ ਲੱਗ ਗਈ। ਫਿਰ ਉਹ ਉਨ੍ਹਾਂ ਵੱਲ ਵਧੇ ਅਤੇ ਗਲਾ ਘੁੱਟਣ ਦੀ ਕੋਸ਼ਿਸ਼ ਕੀਤੀ। ਇਸ ਨਾਲ ਉਨ੍ਹਾਂ ਨੂੰ ਥੱਲੇ ਸੁੱਟ ਲਿਆ ਅਤੇ ਭੱਜ ਗਏ। ਇਸ ਦੌਰਾਨ ਇਨ੍ਹਾਂ ਕਈਆਂ ਨੇ ਭੱਜਣਾ ਸੀ ਪਰ ਕੇਂਦਰ ਵਾਲਿਆਂ ਨੇ ਮਾਮਲੇ ਨੂੰ ਸਾਂਭ ਲਿਆ। ਇਸ ਦੌਰਾਨ ਫਿਰ ਵੀ 8 ਲੋਕ ਭੱਜ ਗਏ।

8 ਖਿਲਾਫ਼ ਮਾਮਲਾ ਦਰਜ

ਇਸ ਮਾਮਲੇ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਹੈ। ਪੁਲਿਸ ਨੇ ਇਸ ਤੋਂ ਬਾਅਦ ਇਨ੍ਹਾਂ 8 ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਇਨ੍ਹਾਂ ਫਰਾਰ ਨੌਜਵਾਨਾਂ ਦੀ ਭਾਲ ਕਰ ਰਹੀ ਹੈ। ਪੁਲਿਸ ਵੱਲੋਂ ਇਲਾਕੇ ਵਿੱਚ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ।