Sakshi Murder Case: ਕੈਦ ‘ਚ ਹਾਂ, ਪਰਿਵਾਰ ਨੇ ਮੋਬਾਈਲ ਖੋਹ ਲਿਆ; ਇੰਸਟਾਗ੍ਰਾਮ ‘ਤੇ ਸਾਹਮਣੇ ਆਈ ਸਾਕਸ਼ੀ ਦੀ ਚੈਟ ਹਿਸਟਰੀ
ਸਾਕਸ਼ੀ ਕਤਲ ਕਾਂਡ ਤੋਂ ਪਹਿਲਾਂ ਸਾਹਿਲ ਨਾਲ ਇੰਸਟਾਗ੍ਰਾਮ 'ਤੇ ਹੋਈ ਚੈਟ ਦਾ ਸਕਰੀਨ ਸ਼ਾਟ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਇਸ ਵਿੱਚ ਕੁਝ ਗੱਲਾਂ ਕੋਡ ਵਿੱਚ ਲਿਖੀਆਂ ਹਨ। ਇਸ 'ਚ ਖੁਲਾਸਾ ਹੋਇਆ ਹੈ ਕਿ ਸਾਕਸ਼ੀ ਦੀ ਦੋਸਤ ਨੀਤੂ ਉਸ ਦੀ ਰਾਜ਼ਦਾਰ ਸੀ ਅਤੇ ਉਹ ਸਭ ਕੁਝ ਜਾਣਦੀ ਸੀ।
ਦਿੱਲੀ: ਦਿੱਲੀ ਦੇ ਮਸ਼ਹੂਰ ਸਾਕਸ਼ੀ ਕਤਲ ਕੇਸ (Sakshi Murder Case) ਵਿੱਚ ਪੁਲਿਸ ਨੂੰ ਸੋਸ਼ਲ ਮੀਡੀਆ ਸਾਈਟ ਇੰਸਟਾਗ੍ਰਾਮ ਤੋਂ ਇੱਕ ਅਹਿਮ ਸੁਰਾਗ ਮਿਲਿਆ ਹੈ। ਇਹ ਸੁਰਾਗ ਸਾਕਸ਼ੀ ਅਤੇ ਸਾਹਿਲ ਵਿਚਕਾਰ ਗੱਲਬਾਤ ਦੇ ਰੂਪ ਵਿੱਚ ਹੈ। ਇਸ ‘ਚ ਇੱਕ ਚੈਟ ਦੋਸਤ ਨੀਤੂ ਨਾਲ ਵੀ ਹੈ। ਇਸ ਵਿੱਚ ਸਾਕਸ਼ੀ ਨੀਤੂ ਨੂੰ ਦੱਸਦੀ ਹੈ ਕਿ ਉਸਦੇ ਪਰਿਵਾਰਕ ਮੈਂਬਰਾਂ ਨੇ ਉਸਦਾ ਮੋਬਾਈਲ ਖੋਹ ਲਿਆ ਹੈ ਅਤੇ ਉਸਨੂੰ ਘਰ ਵਿੱਚ ਬੰਦ ਕਰ ਦਿੱਤਾ ਹੈ। ਇਸ ਚੈਟ ‘ਚ ਕੁਝ ਗੱਲਾਂ ਕੋਡ ‘ਚ ਵੀ ਕਹੀਆਂ ਗਈਆਂ ਹਨ।
ਪੁਲਿਸ ਨੇ ਇਹ ਸਾਰੀ ਚੈਟ ਹਿਸਟਰੀ ਕਬਜੇ ਵਿੱਚ ਲੈ ਕੇ ਜਾਂਚ ਲਈ ਫੋਰੈਂਸਿਕ ਲੈਬ ਵਿੱਚ ਭੇਜ ਦਿੱਤੀ ਹੈ। ਪੁਲਿਸ ਮੁਤਾਬਕ ਸਾਕਸ਼ੀ ਦੇ ਮਾਤਾ-ਪਿਤਾ ਨੂੰ ਉਨ੍ਹਾਂ ਦੇ ਪ੍ਰੇਮ ਸਬੰਧਾਂ ਬਾਰੇ ਪਹਿਲਾਂ ਹੀ ਪਤਾ ਲੱਗ ਗਿਆ ਸੀ। ਇਸੇ ਕਾਰਨ ਸਾਕਸ਼ੀ ਨੂੰ ਘਰ ਤੋਂ ਬਾਹਰ ਨਹੀਂ ਜਾਣ ਦਿੱਤਾ ਜਾ ਰਿਹਾ ਸੀ।
ਘਟਨਾ ਵਾਲੇ ਦਿਨ ਵੀ ਸਾਕਸ਼ੀ ਆਪਣੇ ਪਰਿਵਾਰਕ ਮੈਂਬਰਾਂ ਦੀਆਂ ਨਜ਼ਰਾਂ ਤੋਂ ਬਚ ਕੇ ਘਰੋਂ ਨਿਕਲੀ ਸੀ। ਸਾਹਿਲ ਅਤੇ ਸਾਕਸ਼ੀ ਦੇ ਚੈਟ ਹਿਸਟਰੀ ਤੋਂ ਪਤਾ ਚੱਲਦਾ ਹੈ ਕਿ ਸਾਕਸ਼ੀ ਦੀ ਦੋਸਤ ਨੀਤੂ ਵੀ ਉਨ੍ਹਾਂ ਵਿਚਕਾਰ ਚੱਲ ਰਹੀ ਇਸ ਪਿਆਰ ਦੀ ਖੇਡ ਦੀ ਰਾਜ਼ਦਾਰ ਸੀ। ਨੀਤੂ ਨਾਲ ਵੀ ਸਾਕਸ਼ੀ ਦੀ ਚੈਟ ਹਿਸਟਰੀ ਇੰਸਟਾਗ੍ਰਾਮ ‘ਤੇ ਸਾਹਮਣੇ ਆਈ ਹੈ। ਇਸ ਤੋਂ ਪਤਾ ਲੱਗਦਾ ਹੈ ਕਿ ਉਹ ਨਾ ਸਿਰਫ ਸਾਕਸ਼ੀ ਦੀ ਰਾਜਦਾਰ ਸੀ, ਸਗੋਂ ਉਹ ਸਾਕਸ਼ੀ ਦੀ ਸਲਾਹਕਾਰ ਵੀ ਸੀ। ਸਾਕਸ਼ੀ ਦਾ ਇੰਸਟਾਗ੍ਰਾਮ ਅਕਾਊਂਟ ਚੈੱਕ ਕਰਨ ‘ਤੇ ਪਤਾ ਚੱਲਦਾ ਹੈ ਕਿ ਸਾਹਿਲ ਨਾਲ ਚੈਟਿੰਗ ਇਸ ਸਾਲ 6 ਅਪ੍ਰੈਲ ਨੂੰ ਸ਼ੁਰੂ ਹੋਈ ਸੀ।
ਇਸ ‘ਚ ਪਹਿਲਾ ਮੈਸੇਜ ਸਾਕਸ਼ੀ ਦਾ ਹੀ ਸੀ। ਸਾਹਿਲ ਨੂੰ ਹਾਏ ਲਿਖਣ ਦੇ ਨਾਲ ਹੀ ਉਸ ਨੇ ਕਾਗਜ਼ ‘ਤੇ ਕੁਝ ਕੋਡ ਲਿਖ ਕੇ ਫੋਟੋ ਨੱਥੀ ਕੀਤੀ ਹੈ। ਪੁਲਿਸ ਸੂਤਰਾਂ ਮੁਤਾਬਕ 6 ਅਪ੍ਰੈਲ ਤੋਂ ਪਹਿਲਾਂ ਸਾਕਸ਼ੀ ਸਾਹਿਲ ਨਾਲ ਕਿਸੇ ਹੋਰ ਅਕਾਊਂਟ ਰਾਹੀਂ ਗੱਲ ਕਰਦੀ ਸੀ। ਪਰ ਉਹ ਅਕਾਉਂਟ ਕਿਸੇ ਕਾਰਨ ਬੰਦ ਹੋ ਗਿਆ ਸੀ, ਇਸ ਲਈ ਉਸ ਨੇ ਨਵਾਂ ਅਕਾਉਂਟ ਬਣਾਇਆ ਸੀ। ਇਸ ਸਿਲਸਿਲੇ ‘ਚ ਸਾਕਸ਼ੀ ਦੀ ਅਗਲੀ ਗੱਲਬਾਤ 14 ਅਪ੍ਰੈਲ ਦੀ ਹੈ। ਇਸ ‘ਚ ਰਾਤ 2 ਵਜੇ ਸਾਹਿਲ ਨੇ ਸਾਕਸ਼ੀ ਨੂੰ ਹੈਲੋ ਲਿਖਿਆ ਹੈ। ਨਾਲ ਹੀ ਅੱਗੇ ਲਿਖਿਆ ਹੈ ਕਿ ਬਾਤ ਕਰਨੀ ਹੈ।
ਇਸ ਚੈਟ ਦਾ ਸਕਰੀਨਸ਼ਾਟ ਲੈ ਕੇ ਸਾਕਸ਼ੀ ਨੇ ਨੀਤੂ ਨੂੰ ਭੇਜਿਆ ਹੈ ਅਤੇ ਲਿਖਿਆ ਹੈ ਕਿ ਇਸ ਸਕਰੀਨ ਸ਼ਾਟ ‘ਚ ਕੋਈ ਤਰੀਕ ਨਹੀਂ ਹੈ ਪਰ ਫਿਰ ਵੀ ਤਰੀਕ ਦਾ ਪਤਾ ਕਿਵੇਂ ਲੱਗੇਗਾ? ਉਸ ਨੇ ਲਿੱਖਿਆ ਹੈ ਕਿ ਜ਼ੂਮ ਇਨ ਕਰਕੇ ਦੇਖੋ। ਇੱਥੇ ਮਿਤੀ 15 ਅਪ੍ਰੈਲ ਲਿਖੀ ਗਈ ਹੈ। ਇਸ ਤੋਂ ਬਾਅਦ ਅਗਲੀ ਗੱਲਬਾਤ 6 ਮਈ ਨੂੰ ਦੀ ਹੈ। ਇਸ ‘ਚ ਸਾਕਸ਼ੀ ਦੀ ਨੀਤੂ ਨਾਲ ਚੈਟ ਹੈ। ਇਸ ਵਿੱਚ ਨੀਤੂ ਨੇ ਸਾਕਸ਼ੀ ਨੂੰ ਪੁੱਛਿਆ ਹੈ ਕਿ ਉਹ ਕਿੱਥੇ ਹੈ। ਇਸ ਤੋਂ ਬਾਅਦ ਉਸ ਨੇ ਲਿਖਿਆ ਹੈ ਕਿ ਗੱਲ ਨਹੀਂ ਕਰੇਗੀ ਮੇਰੇ ਨਾਲ ? ਇਸ ਦੇ ਜਵਾਬ ‘ਚ ਸਾਕਸ਼ੀ ਲਿਖਦੀ ਹੈ ਕਿ ਮੇਰੇ ਮਾਤਾ-ਪਿਤਾ ਨੇ ਮੈਨੂੰ ਘਰ ‘ਚ ਬੰਦ ਕਰ ਰੱਖਿਆ ਹੈ। ਉਹ ਫੋਨ ਵੀ ਨਹੀਂ ਦਿੰਦੇ, ਮੈਂ ਕੀ ਕਰਾਂ, ਭੱਜ ਜਾਵਾਂਗੀ!
ਇਹ ਵੀ ਪੜ੍ਹੋ
ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ‘ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ, ਲੇਟੇਸਟ ਵੇੱਬ ਸਟੋਰੀ, NRI ਨਿਊਜ਼, ਮਨੋਰੰਜਨ ਦੀ ਖਬਰ, ਵਿਦੇਸ਼ ਦੀ ਬ੍ਰੇਕਿੰਗ ਨਿਊਜ਼, ਪਾਕਿਸਤਾਨ ਦਾ ਹਰ ਅਪਡੇਟ, ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ