ਰੂਪਨਗਰ ‘ਚ ਬੇਖੌਫ਼ ਬਦਮਾਸ਼ਾਂ ਨੇ ਨੌਜਵਾਨ ‘ਤੇ ਕੀਤੀ ਫਾਇਰਿੰਗ, 7 ਗੋਲੀਆਂ ਲੱਗਣ ਤੋਂ ਬਾਅਦ ਹਾਲਤ ਨਾਜੁਕ
ਹਮਲਾਵਰਾਂ ਨੇ ਪਿੰਡ ਮਿਡਵਾਂ ਲੋਅਰ ਦੇ ਰਹਿਣ ਵਾਲੇ ਨੀਰਜ 'ਤੇ ਸੱਤ ਗੋਲੀਆਂ ਚਲਾਈਆਂ। ਜ਼ਖਮੀ ਨੀਰਜ ਨੂੰ ਪਹਿਲਾਂ ਸਿਵਲ ਹਸਪਤਾਲ ਸ੍ਰੀ ਆਨੰਦਪੁਰ ਸਾਹਿਬ ਲਿਜਾਇਆ ਗਿਆ। ਉੱਥੋਂ, ਉਸ ਦੀ ਨਾਜ਼ੁਕ ਹਾਲਤ ਨੂੰ ਵੇਖਦਿਆਂ ਡਾਕਟਰਾਂ ਨੇ ਉਸਨੂੰ ਪੀਜੀਆਈ ਚੰਡੀਗੜ੍ਹ ਰੈਫਰ ਕਰ ਦਿੱਤਾ।
ਸੰਕੇਤਕ ਤਸਵੀਰ
ਰੂਪਨਗਰ ਦੇ ਨੌਜਵਾਨ ਨੂੰ ਕੁੱਝ ਬਦਮਾਸ਼ਾਂ ਨੇ 7 ਗੋਲੀਆਂ ਮਾਰੀਆਂ ਹਨ। ਇਸ ਕਾਰਨ ਉਸ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਇਹ ਘਟਨਾ 28-29 ਅਗਸਤ ਦੀ ਰਾਤ ਨੂੰ ਸ੍ਰੀ ਆਨੰਦਪੁਰ ਸਾਹਿਬ ‘ਚ ਵਾਪਰੀ ਹੈ। ਪੰਜਾਬ ਨੈਸ਼ਨਲ ਬੈਂਕ ਚੌਕ ‘ਤੇ ਕਾਰ ‘ਚ ਸਵਾਰ ਹਮਲਾਵਰਾਂ ਨੇ 32 ਸਾਲਾ ਨੀਰਜ ‘ਤੇ ਹਮਲਾ ਕਰ ਦਿੱਤਾ ਹੈ।
ਹਮਲਾਵਰਾਂ ਨੇ ਪਿੰਡ ਮਿਡਵਾਂ ਲੋਅਰ ਦੇ ਰਹਿਣ ਵਾਲੇ ਨੀਰਜ ‘ਤੇ ਸੱਤ ਗੋਲੀਆਂ ਚਲਾਈਆਂ। ਜ਼ਖਮੀ ਨੀਰਜ ਨੂੰ ਪਹਿਲਾਂ ਸਿਵਲ ਹਸਪਤਾਲ ਸ੍ਰੀ ਆਨੰਦਪੁਰ ਸਾਹਿਬ ਲਿਜਾਇਆ ਗਿਆ। ਉੱਥੋਂ, ਉਸ ਦੀ ਨਾਜ਼ੁਕ ਹਾਲਤ ਨੂੰ ਵੇਖਦਿਆਂ ਡਾਕਟਰਾਂ ਨੇ ਉਸਨੂੰ ਪੀਜੀਆਈ ਚੰਡੀਗੜ੍ਹ ਰੈਫਰ ਕਰ ਦਿੱਤਾ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ ‘ਤੇ ਪਹੁੰਚ ਗਈ।
ਇਹ ਵੀ ਪੜ੍ਹੋ
ਹਮਲਾਵਰਾਂ ਦਾ ਨਹੀਂ ਮਿਲਿਆ ਸੁਰਾਗ
ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਹਾਲਾਂਕਿ, ਹੁਣ ਤੱਕ ਹਮਲਾਵਰਾਂ ਦਾ ਕੋਈ ਸੁਰਾਗ ਨਹੀਂ ਮਿਲਿਆ ਹੈ। ਪੁਲਿਸ ਰੋਜ਼ਾਨਾ ਨਾਕਾਬੰਦੀ ਅਤੇ ਜਾਂਚ ਕਰਨ ਦਾ ਦਾਅਵਾ ਕਰਦੀ ਹੈ। ਫਿਰ ਵੀ ਸ਼ਹਿਰ ਦੇ ਵਿਚਕਾਰ ਅਜਿਹੀਆਂ ਘਟਨਾਵਾਂ ਵਾਪਰ ਰਹੀਆਂ ਹਨ। ਹਮਲਾਵਰ ਖੁੱਲ੍ਹੇਆਮ ਗੋਲੀਬਾਰੀ ਕਰਦੇ ਹਨ ਅਤੇ ਭੱਜ ਜਾਂਦੇ ਹਨ। ਇਸ ਘਟਨਾ ਕਾਰਨ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਹੈ।
