ਲੁਧਿਆਣਾ ਪੁਲਿਸ ਨੇ 96 ਘੰਟੇ ‘ਚ ਸੁਲਝਾਈ ਲੁੱਟ ਦੀ ਵੱਡੀ ਵਾਰਦਾਤ, 4 ਕਾਬੂ, ਪੀੜਤ ਡਾਕਟਰ ਜੋੜਾ ਵੀ ਸਵਾਲਾਂ ਹੇਠ
ਲੁਧਿਆਣਾ ਪੁਲਿਸ ਨੇ ਬੇਸ਼ੱਕ ਲੁੱਟ ਦੀ ਵਾਰਦਾਤ ਨੂੰ ਸੁਲਝਾਉਣ ਦਾ ਦਾਅਵਾ ਕੀਤਾ ਹੈ ਪਰ ਇਸ ਮਾਮਲੇ ਵਿੱਚ ਲੁੱਟ ਦਾ ਸ਼ਿਕਾਰ ਹੋਇਆ ਡਾਕਟਰ ਜੋੜਾ ਵੀ ਸਵਾਲਾਂ ਵਿੱਚ ਹੈ। ਪੁਲਿਸ ਮੁਤਾਬਕ, ਡਾਕਟਰ ਕੋਲੋਂ ਮੁਲਜ਼ਮਾਂ ਤਕਰੀਬਨ 3.5 ਕਰੋੜ ਦੀ ਲੁੱਟ ਕੀਤੀ ਹੈ, ਜਦਕਿ ਪੀੜਤ ਜੋੜਾ ਸਿਰਫ 25 ਲੱਖ ਦੀ ਚੋਰੀ ਦੀ ਗੱਲ ਕਹਿ ਰਿਹਾ ਹੈ। ਉਨ੍ਹਾਂ ਵੱਲੋਂ ਇਸ ਝੂਠ ਦੇ ਬੋਲਣ ਪਿੱਛੇ ਇਮਕਮ ਟੈਕਸ ਦੀ ਚੋਰੀ ਦੱਸੀ ਜਾ ਰਹੀ ਹੈ।
ਲੁਧਿਆਣਾ ਪੁਲਿਸ ਨੇ ਬੀਤੇ ਦਿਨੀਂ ਲੁੱਟ ਦੀ ਵਾਰਦਾਤ ਨੂੰ ਸੁਲਝਾਉਂਦੇ ਹੋਏ 4 ਮੁਲਜ਼ਮਾਂ ਨੂੰ 3 ਕਰੋੜ 51 ਲੱਖ ਰੁਪਏ ਦੀ ਰਕਮ ਨਾਲ ਕਾਬੂ ਕੀਤਾ ਹੈ। ਦੁੱਗਰੀ ਵਿੱਚ ਇਕ ਡਾਕਟਰ ਵੱਲੋਂ ਇਸ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ। ਪੁਲਿਸ ਕਮਿਸ਼ਨਰ ਨੇ ਅੱਜ ਪ੍ਰੈਸ ਕਾਨਫਰੰਸ ਕਰਕੇ ਇਸ ਕੇਸ ਬਾਰੇ ਜਾਣਕਾਰੀ ਸਾਂਝੀ ਕੀਤੀ। ਬਰਾਮਦ ਕਰਨ ਵਾਲੀ ਟੀਮ ਨੂੰ 5 ਲੱਖ ਰੁਪਏ ਇਨਾਮ ਅਤੇ ਡੀ ਜੀ ਪੀ ਡਿਸਕ ਵੀ ਦੇਣ ਦਾ ਐਲਾਨ ਕੀਤਾ ਹੈ।
In a remarkable feat, Police Commissionerate Ludhiana has swiftly cracked the “Great Heist” case, recovering a staggering ₹3.51 Crores and gold ornaments, far exceeding the initial reported loot of ₹25 Lacs. pic.twitter.com/VQJVZvPsqQ
— Ludhiana Police (@Ludhiana_Police) September 19, 2023
ਪਹਿਲਾਂ ਮੁਲਜ਼ਮਾਂ ਨੇ ਕੀਤੀ ਸੀ ਡਾਕਟਰ ਦੀ ਰੈਕੀ
ਪੁਲਿਸ ਕਮਿਸ਼ਨਰ ਨੇ ਜਾਣਕਾਰੀ ਦਿੱਤੀ ਕਿ ਮੁਲਜ਼ਮਾਂ ਨੂੰ ਅੰਮ੍ਰਿਤਸਰ ਦੇ ਇੱਕ ਨਿੱਜੀ ਹੋਟਲ ਤੋਂ ਕਾਬੂ ਕੀਤਾ ਗਿਆ ਹੈ। ਇਸ ਤੋਂ ਇਲਾਵਾ 2 ਕਾਰਾਂ ਵੀ ਜ਼ਬਤ ਕੀਤੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਹਰਵਿੰਦਰ ਸਿੰਘ ਦੁੱਗਰੀ ‘ਤੇ ਚਾਰ ਮਾਮਲੇ, ਪਵਨੀਤ ਸਿੰਘ ‘ਤੇ 4 ਮਾਮਲੇ ਜਦੋਂ ਕਿ ਗੁਰਵਿੰਦਰ ਸਿੰਘ ਲੁਧਿਆਣਾ ਸੁਆ ਰੋਡ ‘ਤੇ ਵੀ 420 ਆਦਿ ਦੇ ਕੇਸ ਦਰਜ ਹਨ। ਉਨ੍ਹਾਂ ਦੱਸਿਆ ਕਿ ਜਗਪ੍ਰੀਤ ਸਿੰਘ, ਸਾਹਿਲ ਪ੍ਰੀਤ ਵੀ ਇਸ ਵਾਰਦਾਤ ਵਿੱਚ ਸ਼ਾਮਿਲ ਸਨ। ਪੁਲਿਸ ਕਮਿਸ਼ਨਰ ਨੇ ਕਿਹਾ ਕਿ ਡਾਕਟਰ ਕਈ ਦੇਸ਼ਾਂ ਵਿੱਚ ਮੈਡੀਕਲ ਲਈ ਪ੍ਰਮਾਣਿਤ ਸੀ। ਮੁਲਜ਼ਮਾਂ ਨੂੰ ਇਸ ਬਾਰੇ ਪਤਾ ਸੀ ਕਿ ਇਨ੍ਹਾਂ ਕੋਲ ਕੈਸ਼ ਹੁੰਦਾ ਹੈ। ਮੁਲਜ਼ਮਾਂ ਨੇ ਡਾਕਟਰ ਅਤੇ ਉਨ੍ਹਾਂ ਦੀ ਪਤਨੀ ਨੂੰ ਬੰਧਕ ਬਣਾ ਕੇ ਨੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ।
ਇਨਕਮ ਟੈਕਸ ਦੇ ਡਰੋਂ ਦੱਸੀ ਚੋਰੀ ਦੀ ਘੱਟ ਰਕਮ
ਪੁਲਿਸ ਕਮਿਸ਼ਨਰ ਨੇ ਕਿਹਾ ਕਿ ਸਾਨੂੰ 25 ਲੱਖ ਰੁਪਏ ਅਤੇ ਗਹਿਣੇ ਲੁੱਟਣ ਦੀ ਰਿਪੋਰਟ ਕੀਤੀ ਗਈ ਸੀ ਪਰ ਅਸੀਂ ਮਾਮਲੇ ਚ 3 ਕਰੋੜ 51 ਲੱਖ ਰੁਪਏ ਬਰਾਮਦ ਕਰ ਲਏ ਗਏ ਨੇ। ਉਨ੍ਹਾਂ ਕਿਹਾ ਕਿ ਡਾਕਟਰ ਪਰਿਵਾਰ ਇਨਕਮ ਟੈਕਸ ਦੇ ਡਰ ਕਰਕੇ ਹੀ 25 ਲੱਖ ਦੀ ਡਕੈਤੀ ਦੀ ਸ਼ਿਕਾਇਤ ਕੀਤੀ ਗਈ ਸੀ। ਜਦੋਂ ਪੁਲਿਸ ਨੇ ਕੇਸ ਟਰੈਕ ਕੀਤਾ ਤਾਂ 3 ਕਰੋੜ 51 ਲੱਖ ਰੁਪਏ ਬਰਾਮਦ ਕੀਤੇ। ਉਨ੍ਹਾਂ ਕਿਹਾ ਕਿ ਸਾਨੂੰ ਲਗਦਾ ਹੈ ਕਿ ਹਾਲੇ ਹੋਰ ਵੀ ਰਿਕਵਰੀ ਹੋ ਸਕਦੀ ਹੈ। ਇਸ ਮਾਮਲੇ ਵਿੱਚ ਅੱਜੇ ਹੋਰ ਵੀ ਗ੍ਰਿਫਤਾਰੀਆਂ ਹੋਣੀਆਂ ਬਾਕੀ ਹਨ।