ਪਟਿਆਲਾ ‘ਚ ਪਤਨੀ ਨੇ ਚੁੱਕਿਆ ਖ਼ਤਰਨਾਕ ਕਦਮ, ਸਿਰਹਾਣੇ ਨਾਲ ਦਮ ਘੁੱਟ ਕੀਤਾ ਪਤੀ ਦਾ ਕਤਲ

inderpal-singh
Updated On: 

28 Apr 2025 10:28 AM

ਪੁਲਿਸ ਨੇ ਮ੍ਰਿਤਕ ਦੀ ਮਾਂ ਹਰਪਾਲ ਕੌਰ ਦੀ ਸ਼ਿਕਾਇਤ 'ਤੇ ਪਤਨੀ ਕਿਰਪਾਲ ਕੌਰ ਦੇ ਖਿਲਾਫ ਬੀਐਨ ਐਸ ਕੀਤਾ 103 ਦੇ ਤਹਿਤ ਮੁਕਦਮਾ ਦਰਜ ਕੀਤਾ ਹੈ। ਦੂਜੇ ਪਾਸੇ ਵੀਰਪਾਲ ਕੌਰ ਦੇ ਪੇਕੇ ਦੀ ਪੰਚਾਇਤ ਮੈਂਬਰ ਨੇ ਦੱਸਿਆ ਕਿ ਵੀਰਵਾਰ ਕੌਰ ਮਾਨਸਿਕ ਤੌਰ 'ਤੇ ਬਿਮਾਰ ਰਹਿੰਦੀ ਸੀ।

ਪਟਿਆਲਾ ਚ ਪਤਨੀ ਨੇ ਚੁੱਕਿਆ ਖ਼ਤਰਨਾਕ ਕਦਮ, ਸਿਰਹਾਣੇ ਨਾਲ ਦਮ ਘੁੱਟ ਕੀਤਾ ਪਤੀ ਦਾ ਕਤਲ

ਸੰਕੇਤਕ ਤਸਵੀਰ

Follow Us On

ਪਟਿਆਲਾ ਦੇ ਪਿੰਡ ਬੱਲਮਗੜ੍ਹ ‘ਚ ਦਿਲ ਨੂੰ ਦਹਿਲਾਉਣ ਦੀ ਘਟਨਾ ਸਾਹਮਣੇ ਆਈ ਹੈ। ਇੱਕ ਪਤਨੀ ਵੱਲੋਂ ਪਤੀ ਦਾ ਸਾਹ ਸਿਰਹਾਣੇ ਨਾਲ ਦਬਾ ਕੇ ਕਤਲ ਕੀਤਾ ਗਿਆ ਹੈ। ਪਤੀ ਨੂੰ ਮਾਰਨ ਤੋਂ ਬਾਅਦ ਪਤਨੀ 24 ਘੰਟੇ ਕਮਰੇ ਦੇ ਵਿੱਚ ਹੀ ਉਸ ਨਾਲ ਬੈਠੀ ਰਹੀ। ਪੁਲਿਸ ਨੇ ਮ੍ਰਿਤਕ ਦੀ ਮਾਂ ਦੀ ਸ਼ਿਕਾਇਤ ‘ਤੇ ਔਰਤ ਖਿਲਾਫ਼ ਕਤਲ ਦਾ ਮਾਮਲਾ ਦਰਜ ਕਰ ਲਿਆ ਹੈ ਅਤੇ ਜਾਂਚ ਸ਼ੁਰੂ ਕਰ ਦਿੱਤੀ ਹੈ।ਇਹ ਘਟਨਾ 24- 25 ਅਪ੍ਰੈਲ ਦੀ ਰਾਤ ਨੂੰ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ।

ਮ੍ਰਿਤਕ ਦੀ ਮਾਂ ਹਰਪਾਲ ਕੌਰ ਨੇ ਦੱਸਿਆ ਕਿ ਉਸ ਦੇ ਬੇਟੇ ਨੇ ਕੁਝ ਸ਼ਰਾਬ ਪੀਤੀ ਸੀ। ਉਸ ਦੀ ਪਤਨੀ ਉਸ ਨੂੰ ਰਾਤ ਨੂੰ 9 ਵਜੇ ਆਪਣੇ ਕਮਰੇ ਵਿੱਚ ਲੈ ਕੇ ਚਲੀ ਗਈ, ਅਗਲੇ ਦਿਨ 25 ਅਪ੍ਰੈਲ ਨੂੰ ਉਸ ਨੇ ਕਮਰਾ ਨਹੀਂ ਖੋਲ੍ਹਿਆ। ਸ਼ਾਮ ਤੱਕ ਜਦੋਂ ਹਰਪ੍ਰੀਤ ਦੇ ਫੋਨ ‘ਤੇ ਉਨ੍ਹਾਂ ਫੋਨ ਕੀਤੇ ‘ਤੇ ਫੋਨ ਨਹੀਂ ਉਠਾਇਆ। ਇਸ ਤੋਂ ਬਾਅਦ ਉਸ ਨੇ ਆਪਣੇ ਦੋਹਤੇ ਨੂੰ ਭੇਜਿਆ। ਉਨ੍ਹਾਂ ਨੇ ਅੰਦਰ ਜਾ ਕੇ ਦੇਖਿਆ ਕਿ ਹਰਪ੍ਰੀਤ ਸਿੰਘ ਦੀ ਮੌਤ ਹੋ ਚੁੱਕੀ ਸੀ, ਉਸ ਦੇ ਸਿਰ ‘ਤੇ ਸੱਟਾਂ ਦੇ ਨਿਸ਼ਾਨ ਸਨ। ਉਸ ਦੇ ਸਰੀਰ ‘ਤੇ ਕੁੱਟਮਾਰ ਕਰਨ ਦੇ ਨਿਸ਼ਾਨ ਸੀ।

ਮਾਨਸਿਕ ਤੌਰ ਤੇ ਬਿਮਾਰ ਦੱਸੀ ਜਾ ਰਹੀ ਔਰਤ

ਪੁਲਿਸ ਨੇ ਮ੍ਰਿਤਕ ਦੀ ਮਾਂ ਹਰਪਾਲ ਕੌਰ ਦੀ ਸ਼ਿਕਾਇਤ ‘ਤੇ ਪਤਨੀ ਕਿਰਪਾਲ ਕੌਰ ਦੇ ਖਿਲਾਫ ਬੀਐਨ ਐਸ ਕੀਤਾ 103 ਦੇ ਤਹਿਤ ਮੁਕਦਮਾ ਦਰਜ ਕੀਤਾ ਹੈ। ਦੂਜੇ ਪਾਸੇ ਕਿਰਪਾਲ ਕੌਰ ਦੇ ਪੇਕੇ ਦੀ ਪੰਚਾਇਤ ਮੈਂਬਰ ਨੇ ਦੱਸਿਆ ਕਿ ਕਿਰਪਾਲ ਕੌਰ ਮਾਨਸਿਕ ਤੌਰ ‘ਤੇ ਬਿਮਾਰ ਰਹਿੰਦੀ ਸੀ। ਜੋ ਦੋਹਾਂ ਪਰਿਵਾਰਾਂ ਨੂੰ ਪਤਾ ਹੈ ਪੁਲਿਸ ਅਧਿਕਾਰੀ ਸਦਰ ਸਮਾਣਾ ਦੇ ਇੰਚਾਰਜ ਵਿਕਰਮਜੀਤ ਸਿੰਘ ਨੇ ਦੱਸਿਆ ਕਿ ਮੁਲਜ਼ਮ ਨੂੰ ਅਜੇ ਗ੍ਰਿਫ਼ਤਾਰ ਕਰਨਾ ਹੈ।